Sri Dasam Granth

Page - 1017


ਗਹੇ ਸੂਲ ਸੈਥੀ ਸਭੈ ਸੂਰ ਧਾਏ ॥
gahe sool saithee sabhai soor dhaae |

ਮਹਾਕੋਪ ਕੈ ਤੁੰਦ ਬਾਜੀ ਨਚਾਏ ॥੪੪॥
mahaakop kai tund baajee nachaae |44|

ਚੌਪਈ ॥
chauapee |

ਕੇਤੇ ਪ੍ਰਬਲ ਨਿਬਲ ਤਹ ਕੀਨੇ ॥
kete prabal nibal tah keene |

ਜੀਤਿ ਜੀਤਿ ਕੇਤੇ ਰਿਪੁ ਲੀਨੇ ॥
jeet jeet kete rip leene |

ਕੇਤੇ ਬਿਨੁ ਪ੍ਰਾਨਨ ਭਟ ਭਏ ॥
kete bin praanan bhatt bhe |

ਰਹਿ ਰਹਿ ਸਸਤ੍ਰ ਸਾਥ ਹੀ ਗਏ ॥੪੫॥
reh reh sasatr saath hee ge |45|

ਭੁਜੰਗ ਛੰਦ ॥
bhujang chhand |

ਕਰੀ ਕ੍ਰੋਰਿ ਮਾਰੇ ਰਥੀ ਕੋਟਿ ਕੂਟੇ ॥
karee kror maare rathee kott kootte |

ਕਿਤੇ ਸ੍ਵਾਰ ਘਾਏ ਫਿਰੈ ਬਾਜ ਛੂਟੇ ॥
kite svaar ghaae firai baaj chhootte |

ਕਿਤੇ ਛਤ੍ਰ ਛੇਕੇ ਕਿਤੇ ਛਤ੍ਰ ਤੋਰੇ ॥
kite chhatr chheke kite chhatr tore |

ਕਿਤੇ ਬਾਧਿ ਲੀਨੇ ਕਿਤੇ ਛੈਲ ਛੋਰੇ ॥੪੬॥
kite baadh leene kite chhail chhore |46|

ਕਿਤੇ ਭੀਰੁ ਭਾਜੇ ਕਿਤੇ ਕੋਪਿ ਢੂਕੇ ॥
kite bheer bhaaje kite kop dtooke |

ਚਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥
chahoon or te maar hee maar kooke |

ਲਏ ਬਾਹੁ ਸਾਹੰਸ੍ਰ ਸੋ ਸਸਤ੍ਰ ਭਾਰੇ ॥
le baahu saahansr so sasatr bhaare |

ਚਲਿਯੋ ਕੋਪਿ ਕੈ ਰਾਜ ਬਾਜੇ ਨਗਾਰੇ ॥੪੭॥
chaliyo kop kai raaj baaje nagaare |47|

ਦੋਹਰਾ ॥
doharaa |

ਜੁਧ ਭਯੇ ਕਹ ਲੌ ਗਨੋ ਇਤੀ ਨ ਆਵਤ ਸੁਧਿ ॥
judh bhaye kah lau gano itee na aavat sudh |

ਘਾਇਨ ਕੈ ਘਾਇਲ ਭਏ ਬਾਧਿ ਲਯੋ ਅਨਰੁਧ ॥੪੮॥
ghaaein kai ghaaeil bhe baadh layo anarudh |48|

ਚੌਪਈ ॥
chauapee |

ਜਬ ਊਖਾ ਐਸੇ ਸੁਨਿ ਪਾਈ ॥
jab aookhaa aaise sun paaee |

ਲੀਨੇ ਮੋਰ ਬਾਧਿ ਸੁਖਦਾਈ ॥
leene mor baadh sukhadaaee |

ਤਬ ਰੇਖਾ ਕਹ ਬੋਲਿ ਪਠਾਇਸ ॥
tab rekhaa kah bol patthaaeis |

ਨਗਰ ਦ੍ਵਾਰਿਕਾ ਬਹੁਰਿ ਪਠਾਇਸ ॥੪੯॥
nagar dvaarikaa bahur patthaaeis |49|

ਚਲੀ ਚਲੀ ਜੈਯਹੁ ਤੁਮ ਤਹਾ ॥
chalee chalee jaiyahu tum tahaa |

ਬੈਠੇ ਕ੍ਰਿਸਨ ਸ੍ਯਾਮ ਘਨ ਜਹਾ ॥
baitthe krisan sayaam ghan jahaa |

ਦੈ ਪਤਿਯਾ ਪਾਇਨ ਪਰਿ ਰਹਿਯਹੁ ॥
dai patiyaa paaein par rahiyahu |

ਹਮਰੀ ਕਥਾ ਛੋਰਿ ਤੇ ਕਹਿਯਹੁ ॥੫੦॥
hamaree kathaa chhor te kahiyahu |50|

ਅੜਿਲ ॥
arril |

ਦੀਨਾ ਨਾਥ ਹਮਾਰੀ ਰਛਾ ਕੀਜਿਯੈ ॥
deenaa naath hamaaree rachhaa keejiyai |

ਯਾ ਸੰਕਟ ਕੋ ਕਾਟਿ ਆਇ ਕਰਿ ਦੀਜਿਯੈ ॥
yaa sankatt ko kaatt aae kar deejiyai |

ਪਰਿਯੋ ਬੰਦ ਤੇ ਪੌਤ੍ਰਹਿ ਅਬੈ ਛੁਰਾਇਯੈ ॥
pariyo band te pauatreh abai chhuraaeiyai |

ਹੋ ਤਬ ਆਪਨ ਕਹ ਦੀਨੁ ਧਰਨ ਕਹਾਇਯੈ ॥੫੧॥
ho tab aapan kah deen dharan kahaaeiyai |51|

ਪ੍ਰਥਮ ਬਕੀ ਕੋ ਮਾਰਿ ਬਹੁਰਿ ਬਗੁਲਾਸੁਰ ਮਾਰਿਯੋ ॥
pratham bakee ko maar bahur bagulaasur maariyo |

ਸਕਟਾਸੁਰ ਕੇਸਿਯਹਿ ਕੇਸ ਗਹਿ ਕੰਸ ਪਛਾਰਿਯੋ ॥
sakattaasur kesiyeh kes geh kans pachhaariyo |

ਆਘਾਸੁਰ ਤ੍ਰਿਣਵਰਤ ਮੁਸਟ ਚੰਡੂਰ ਬਿਦਾਰੇ ॥
aaghaasur trinavarat musatt chanddoor bidaare |

ਹੋ ਲੀਜੈ ਹਮੈ ਬਚਾਇ ਸਕਲ ਹਮ ਸਰਨਿ ਤਿਹਾਰੇ ॥੫੨॥
ho leejai hamai bachaae sakal ham saran tihaare |52|

ਮਧੁ ਕੌ ਪ੍ਰਥਮ ਸੰਘਾਰਿ ਬਹੁਰਿ ਮੁਰ ਮਰਦਨ ਕੀਨੋ ॥
madh kau pratham sanghaar bahur mur maradan keeno |

ਦਾਵਾਨਲ ਤੇ ਰਾਖਿ ਸਕਲ ਗੋਪਨ ਕੋ ਲੀਨੋ ॥
daavaanal te raakh sakal gopan ko leeno |

ਮਹਾ ਕੋਪਿ ਕਰਿ ਇੰਦ੍ਰ ਜਬੈ ਬਰਖਾ ਬਰਖਾਈ ॥
mahaa kop kar indr jabai barakhaa barakhaaee |

ਹੋ ਤਿਸੀ ਠੌਰ ਤੁਮ ਆਨ ਭਏ ਬ੍ਰਿਜਨਾਥ ਸਹਾਈ ॥੫੩॥
ho tisee tthauar tum aan bhe brijanaath sahaaee |53|

ਦੋਹਰਾ ॥
doharaa |

ਜਹ ਸਾਧਨ ਸੰਕਟ ਬਨੈ ਤਹ ਤਹ ਲਏ ਬਚਾਇ ॥
jah saadhan sankatt banai tah tah le bachaae |

ਅਬ ਹਮਹੋ ਸੰਕਟ ਬਨਿਯੋ ਕੀਜੈ ਆਨਿ ਸਹਾਇ ॥੫੪॥
ab hamaho sankatt baniyo keejai aan sahaae |54|

ਅੜਿਲ ॥
arril |

ਚਿਤ੍ਰ ਕਲਾ ਇਹ ਭਾਤਿ ਦੀਨ ਹ੍ਵੈ ਜਬ ਕਹੀ ॥
chitr kalaa ih bhaat deen hvai jab kahee |

ਤਾ ਕੀ ਬ੍ਰਿਥਾ ਸਮਸਤ ਚਿਤ ਜਦੁਪਤਿ ਲਈ ॥
taa kee brithaa samasat chit jadupat lee |

ਹ੍ਵੈ ਕੈ ਗਰੁੜ ਅਰੂੜ ਪਹੁੰਚੈ ਆਇ ਕੈ ॥
hvai kai garurr aroorr pahunchai aae kai |


Flag Counter