Sri Dasam Granth

Page - 1148


ਆਪੁ ਨ੍ਰਿਪਤਿ ਸੌ ਜਾਇ ਉਚਾਰਿਯੋ ॥੬॥
aap nripat sau jaae uchaariyo |6|

ਦੋਹਰਾ ॥
doharaa |

ਗਾੜੋ ਅਮਲੀ ਨ ਹੁਤੋ ਗਾੜ ਰਹੈ ਹਠਵਾਨ ॥
gaarro amalee na huto gaarr rahai hatthavaan |

ਸੋਫੀ ਥੋ ਤ੍ਰਿਯ ਕਹਤ ਲੌ ਪਲ ਮੈ ਤਜੈ ਪਰਾਨ ॥੭॥
sofee tho triy kahat lau pal mai tajai paraan |7|

ਚੌਪਈ ॥
chauapee |

ਤ੍ਰਿਯ ਚਿਤ ਅਧਿਕ ਸੋਕ ਕਰਿ ਭਾਰੋ ॥
triy chit adhik sok kar bhaaro |

ਉਠਤ ਗਿਰਤ ਪਤਿ ਭਏ ਉਚਾਰੋ ॥
autthat girat pat bhe uchaaro |

ਥਰਥਰ ਕਰਤ ਕਹੈ ਨਹਿ ਆਵੈ ॥
tharathar karat kahai neh aavai |

ਤਊ ਬਚਨ ਤੁਤਰਾਤ ਸੁਨਾਵੈ ॥੮॥
taoo bachan tutaraat sunaavai |8|

ਕਹੋ ਤੁ ਨ੍ਰਿਪ ਇਕ ਬੈਨ ਸੁਨਾਊਾਂ ॥
kaho tu nrip ik bain sunaaooaan |

ਰਾਜ ਨਸਟ ਤੇ ਅਧਿਕ ਡਰਾਊਾਂ ॥
raaj nasatt te adhik ddaraaooaan |

ਭਾਨ ਛਟਾ ਤਵ ਸੁਤ ਬਿਖਿ ਦ੍ਰਯਾਈ ॥
bhaan chhattaa tav sut bikh drayaaee |

ਤਾ ਤੇ ਮੈ ਧਾਵਤ ਹ੍ਯਾਂ ਆਈ ॥੯॥
taa te mai dhaavat hayaan aaee |9|

ਮੇਰੋ ਨਾਮੁ ਨ ਤਿਹ ਕਹਿ ਦੀਜੈ ॥
mero naam na tih keh deejai |

ਨਿਜੁ ਸੁਤ ਕੀ ਰਛਾਊ ਕੀਜੈ ॥
nij sut kee rachhaaoo keejai |

ਜੌ ਸੁਨਿ ਭਾਨ ਛਟਾ ਇਹ ਜਾਵੈ ॥
jau sun bhaan chhattaa ih jaavai |

ਚਿਤ ਕੌ ਹਿਤ ਹਮ ਸੌ ਬਿਸਰਾਵੈ ॥੧੦॥
chit kau hit ham sau bisaraavai |10|

ਸੁਨਤ ਬਚਨ ਉਠਿ ਨ੍ਰਿਪਤਿ ਸਿਧਾਰਾ ॥
sunat bachan utth nripat sidhaaraa |

ਮ੍ਰਿਤਕ ਪੂਤ ਛਿਤ ਪਰਿਯੋ ਨਿਹਾਰਾ ॥
mritak poot chhit pariyo nihaaraa |

ਰੋਵੈ ਲਾਗ ਅਧਿਕ ਦੁਖ ਪਾਇਸਿ ॥
rovai laag adhik dukh paaeis |

ਦੈ ਦੈ ਪਾਗ ਧਰਨਿ ਪਟਕਾਇਸਿ ॥੧੧॥
dai dai paag dharan pattakaaeis |11|

ਦੋਹਰਾ ॥
doharaa |

ਸੂਰ ਨ ਥੋ ਕੈਫੀ ਨ ਥੋ ਜਿਯਤ ਰਹੈ ਐਠਾਇ ॥
soor na tho kaifee na tho jiyat rahai aaitthaae |

ਭਖਤ ਸੂਮ ਸੋਫੀ ਮਰਿਯੋ ਬਿਖਹਿ ਨ ਸਕਿਯੋ ਪਚਾਇ ॥੧੨॥
bhakhat soom sofee mariyo bikheh na sakiyo pachaae |12|

ਤਬ ਰਾਜਾ ਗਹਿ ਕੇਸ ਤੇ ਰਾਨੀ ਲਈ ਮੰਗਾਇ ॥
tab raajaa geh kes te raanee lee mangaae |

ਸਾਚੁ ਝੂਠ ਸਮਝਿਯੋ ਨ ਕਛੁ ਜਮ ਪੁਰ ਦਈ ਪਠਾਇ ॥੧੩॥
saach jhootth samajhiyo na kachh jam pur dee patthaae |13|

ਸੁਤ ਮਾਰਿਯੋ ਸਵਤਿਹ ਸਹਿਤ ਨ੍ਰਿਪ ਸੌ ਕਿਯਾ ਪ੍ਯਾਰ ॥
sut maariyo savatih sahit nrip sau kiyaa payaar |

ਬ੍ਰਹਮ ਬਿਸਨ ਲਹਿ ਨ ਸਕੈ ਤ੍ਰਿਯਾ ਚਰਿਤ੍ਰ ਅਪਾਰ ॥੧੪॥
braham bisan leh na sakai triyaa charitr apaar |14|

ਰਾਨੀ ਬਾਚ ॥
raanee baach |

ਰਾਜ ਨਸਟ ਤੇ ਮੈ ਡਰੀ ਸੁਨੁ ਮੇਰੇ ਪੁਰਹੂਤ ॥
raaj nasatt te mai ddaree sun mere purahoot |

ਕਹਾ ਭਯੋ ਜੌ ਸਵਤਿ ਕੋ ਤਊ ਤਿਹਾਰੋ ਪੂਤ ॥੧੫॥
kahaa bhayo jau savat ko taoo tihaaro poot |15|

ਚੌਪਈ ॥
chauapee |

ਜਬ ਇਹ ਭਾਤਿ ਰਾਵ ਸੁਨਿ ਪਾਵਾ ॥
jab ih bhaat raav sun paavaa |

ਤਾ ਕੌ ਸਤਿਵੰਤੀ ਠਹਿਰਾਵਾ ॥
taa kau sativantee tthahiraavaa |

ਤਾ ਸੌ ਅਧਿਕ ਪ੍ਰੀਤਿ ਉਪਜਾਇਸਿ ॥
taa sau adhik preet upajaaeis |

ਔਰ ਤ੍ਰਿਯਹਿ ਸਭ ਕੌ ਬਿਸਰਾਇਸਿ ॥੧੬॥
aauar triyeh sabh kau bisaraaeis |16|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੩॥੪੫੩੫॥ਅਫਜੂੰ॥
eit sree charitr pakhayaane triyaa charitre mantree bhoop sanbaade doe sau tetaalees charitr samaapatam sat subham sat |243|4535|afajoon|

ਚੌਪਈ ॥
chauapee |

ਪਦਮ ਸਿੰਘ ਰਾਜਾ ਇਕ ਸੁਭ ਮਤਿ ॥
padam singh raajaa ik subh mat |

ਦੁਰਨਜਾਤ ਦੁਖ ਹਰਨ ਬਿਕਟ ਅਤਿ ॥
duranajaat dukh haran bikatt at |

ਬਿਕ੍ਰਮ ਕੁਅਰਿ ਤਵਨ ਕੀ ਨਾਰੀ ॥
bikram kuar tavan kee naaree |

ਬਿਧਿ ਸੁਨਾਰ ਸਾਚੇ ਜਨੁ ਢਾਰੀ ॥੧॥
bidh sunaar saache jan dtaaree |1|

ਸੁੰਭ ਕਰਨ ਤਾ ਕੌ ਸੁਤ ਅਤਿ ਬਲ ॥
sunbh karan taa kau sut at bal |

ਅਰਿ ਅਨੇਕ ਜੀਤੇ ਜਿਹ ਦਲਿ ਮਲਿ ॥
ar anek jeete jih dal mal |

ਅਪ੍ਰਮਾਨ ਤਿਹ ਰੂਪ ਕਹਤ ਜਗ ॥
apramaan tih roop kahat jag |

ਨਿਰਖਿ ਨਾਰਿ ਹ੍ਵੈ ਰਹਤ ਥਕਿਤ ਮਗ ॥੨॥
nirakh naar hvai rahat thakit mag |2|

ਜਾਤ ਜਿਤੈ ਰਿਤੁ ਪਤਿ ਜਿਮਿ ਭਯੋ ॥
jaat jitai rit pat jim bhayo |

ਹ੍ਵੈ ਉਜਾਰਿ ਪਾਛੇ ਬਨ ਗਯੋ ॥
hvai ujaar paachhe ban gayo |


Flag Counter