Sri Dasam Granth

Page - 1216


ਤ੍ਰਿਯ ਐਸੀ ਬਿਧਿ ਚਿਤਹਿ ਬਿਚਾਰਾ ॥
triy aaisee bidh chiteh bichaaraa |

ਇਹ ਰਾਜਾ ਕਹ ਚਹਿਯਤ ਮਾਰਾ ॥
eih raajaa kah chahiyat maaraa |

ਲੈ ਤਿਹ ਰਾਜ ਜੋਗਿਯਹਿ ਦੀਜੈ ॥
lai tih raaj jogiyeh deejai |

ਕਛੂ ਚਰਿਤ੍ਰ ਐਸਿ ਬਿਧਿ ਕੀਜੈ ॥੫॥
kachhoo charitr aais bidh keejai |5|

ਸੋਵਤ ਸਮੈ ਨ੍ਰਿਪਤਿ ਕਹ ਮਾਰਿਯੋ ॥
sovat samai nripat kah maariyo |

ਗਾਡਿ ਤਾਹਿ ਇਹ ਭਾਤਿ ਉਚਾਰਿਯੋ ॥
gaadd taeh ih bhaat uchaariyo |

ਰਾਜੈ ਰਾਜ ਜੋਗਿਯਹਿ ਦੀਨਾ ॥
raajai raaj jogiyeh deenaa |

ਆਪਨ ਭੇਸ ਜੋਗ ਕੋ ਲੀਨਾ ॥੬॥
aapan bhes jog ko leenaa |6|

ਜੋਗ ਭੇਸ ਧਾਰਤ ਨ੍ਰਿਪ ਭਏ ॥
jog bhes dhaarat nrip bhe |

ਦੈ ਇਹ ਰਾਜ ਬਨਹਿ ਉਠ ਗਏ ॥
dai ih raaj baneh utth ge |

ਹਮਹੂੰ ਰਾਜ ਜੋਗਿਯਹਿ ਦੈ ਹੈ ॥
hamahoon raaj jogiyeh dai hai |

ਨਾਥ ਗਏ ਜਿਤ ਤਹੀ ਸਿਧੈ ਹੈ ॥੭॥
naath ge jit tahee sidhai hai |7|

ਸਤਿ ਸਤਿ ਸਭ ਪ੍ਰਜਾ ਬਖਾਨਿਯੋ ॥
sat sat sabh prajaa bakhaaniyo |

ਜੋ ਨ੍ਰਿਪ ਕਹਿਯੋ ਵਹੈ ਹਮ ਮਾਨਿਯੋ ॥
jo nrip kahiyo vahai ham maaniyo |

ਸਭਹਿਨ ਰਾਜ ਜੋਗਯਹਿ ਦੀਨਾ ॥
sabhahin raaj jogayeh deenaa |

ਭੇਦ ਅਭੇਦ ਮੂੜ ਨਹਿ ਚੀਨਾ ॥੮॥
bhed abhed moorr neh cheenaa |8|

ਦੋਹਰਾ ॥
doharaa |

ਮਾਰਿ ਨ੍ਰਿਪਤਿ ਕਹ ਚੰਚਲੈ ਕਿਯੋ ਆਪਨੇ ਕਾਜ ॥
maar nripat kah chanchalai kiyo aapane kaaj |

ਸਕਲ ਪ੍ਰਜਾ ਡਾਰੀ ਪਗਨ ਦੈ ਜੋਗੀ ਕਹ ਰਾਜ ॥੯॥
sakal prajaa ddaaree pagan dai jogee kah raaj |9|

ਚੌਪਈ ॥
chauapee |

ਇਹ ਬਿਧਿ ਰਾਜ ਜੋਗਿਯਹਿ ਦੀਯਾ ॥
eih bidh raaj jogiyeh deeyaa |

ਇਹ ਛਲ ਸੌ ਪਤਿ ਕੋ ਬਧ ਕੀਯਾ ॥
eih chhal sau pat ko badh keeyaa |

ਮੂਰਖ ਅਬ ਲਗ ਭੇਦ ਨ ਪਾਵੈ ॥
moorakh ab lag bhed na paavai |

ਅਬ ਤਕ ਆਇ ਸੁ ਰਾਜ ਕਮਾਵੈ ॥੧੦॥
ab tak aae su raaj kamaavai |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੦॥੫੩੭੬॥ਅਫਜੂੰ॥
eit sree charitr pakhayaane triyaa charitre mantree bhoop sanbaade doe sau asee charitr samaapatam sat subham sat |280|5376|afajoon|

ਚੌਪਈ ॥
chauapee |

ਬਿਜੈ ਨਗਰ ਇਕ ਰਾਇ ਬਖਨਿਯਤ ॥
bijai nagar ik raae bakhaniyat |

ਜਾ ਕੋ ਤ੍ਰਾਸ ਦੇਸ ਸਭ ਮਨਿਯਤ ॥
jaa ko traas des sabh maniyat |

ਬਿਜੈ ਸੈਨ ਜਿਹ ਨਾਮ ਨ੍ਰਿਪਤਿ ਬਰ ॥
bijai sain jih naam nripat bar |

ਬਿਜੈ ਮਤੀ ਰਾਨੀ ਜਿਹ ਕੇ ਘਰ ॥੧॥
bijai matee raanee jih ke ghar |1|

ਅਜੈ ਮਤੀ ਦੂਸਰਿ ਤਿਹ ਰਾਨੀ ॥
ajai matee doosar tih raanee |

ਜਾ ਕੇ ਕਰ ਨ੍ਰਿਪ ਦੇਹਿ ਬਿਕਾਨੀ ॥
jaa ke kar nrip dehi bikaanee |

ਬਿਜੈ ਮਤੀ ਕੇ ਸੁਤ ਇਕ ਧਾਮਾ ॥
bijai matee ke sut ik dhaamaa |

ਸ੍ਰੀ ਸੁਲਤਾਨ ਸੈਨ ਤਿਹ ਨਾਮਾ ॥੨॥
sree sulataan sain tih naamaa |2|

ਬਿਜੈ ਮਤੀ ਕੋ ਰੂਪ ਅਪਾਰਾ ॥
bijai matee ko roop apaaraa |

ਜਾ ਸੰਗ ਨਹੀ ਨ੍ਰਿਪਤਿ ਕੋ ਪ੍ਯਾਰਾ ॥
jaa sang nahee nripat ko payaaraa |

ਅਜੈ ਮਤੀ ਕੀ ਸੁੰਦਰਿ ਕਾਯਾ ॥
ajai matee kee sundar kaayaa |

ਜਿਨ ਰਾਜਾ ਕੋ ਚਿਤ ਲੁਭਾਯਾ ॥੩॥
jin raajaa ko chit lubhaayaa |3|

ਤਾ ਕੇ ਰਹਤ ਰੈਨਿ ਦਿਨ ਪਰਾ ॥
taa ke rahat rain din paraa |

ਜੈਸੀ ਭਾਤਿ ਗੋਰ ਮਹਿ ਮਰਾ ॥
jaisee bhaat gor meh maraa |

ਦੁਤਿਯ ਨਾਰਿ ਕੇ ਧਾਮ ਨ ਜਾਵੈ ॥
dutiy naar ke dhaam na jaavai |

ਤਾ ਤੇ ਤਰੁਨਿ ਅਧਿਕ ਕੁਰਰਾਵੈ ॥੪॥
taa te tarun adhik kuraraavai |4|

ਆਗ੍ਯਾ ਚਲਤ ਤਵਨ ਕੀ ਦੇਸਾ ॥
aagayaa chalat tavan kee desaa |

ਰਾਨੀ ਭਈ ਨ੍ਰਿਪਤਿ ਕੇ ਭੇਸਾ ॥
raanee bhee nripat ke bhesaa |

ਯਹਿ ਰਿਸਿ ਨਾਰਿ ਦੁਤਿਯ ਜਿਯ ਰਾਖੀ ॥
yeh ris naar dutiy jiy raakhee |

ਬੋਲਿਕ ਬੈਦ ਪ੍ਰਗਟ ਅਸਿ ਭਾਖੀ ॥੫॥
bolik baid pragatt as bhaakhee |5|

ਯਾ ਰਾਜਾ ਕਹ ਜੁ ਤੈ ਖਪਾਵੈਂ ॥
yaa raajaa kah ju tai khapaavain |

ਮੁਖ ਮਾਗੈ ਮੋ ਤੇ ਸੋ ਪਾਵੈਂ ॥
mukh maagai mo te so paavain |


Flag Counter