Sri Dasam Granth

Page - 1268


ਪਤਿਯਾ ਬਾਚਿ ਚੜੇ ਹਰਿ ਰਥੈ ॥
patiyaa baach charre har rathai |

ਮਾਨਹੁ ਲੂਟ ਲਯੋ ਮਨਮਥੈ ॥
maanahu loott layo manamathai |

ਉਤ ਸਿਸੁਪਾਲ ਜੋਰਿ ਦਲ ਆਯੋ ॥
aut sisupaal jor dal aayo |

ਕੁੰਦਨ ਪੁਰੀ ਨਗਰ ਨਿਯਰਾਯੋ ॥੧੩॥
kundan puree nagar niyaraayo |13|

ਭੇਦ ਕਹਾ ਰੁਕਮਿਨੀ ਬਿਪ੍ਰ ਸ੍ਰਯੋਂ ॥
bhed kahaa rukaminee bipr srayon |

ਪ੍ਰਾਨ ਨਾਥ ਸੇਤੀ ਕਹਿਯਹੁ ਯੌ ॥
praan naath setee kahiyahu yau |

ਜਬ ਮੈ ਗੌਰਿ ਪੂਜਬੈ ਐਹੌਂ ॥
jab mai gauar poojabai aaihauan |

ਤਬ ਤਵ ਦਰਸ ਚੰਦ੍ਰ ਸੋ ਪੈਹੌਂ ॥੧੪॥
tab tav daras chandr so paihauan |14|

ਦੋਹਰਾ ॥
doharaa |

ਤਬ ਤੁਮ ਹਮ ਕੌ ਭੁਜਾ ਭਰਿ ਲੀਜਹੁ ਰਥਹਿ ਚੜਾਇ ॥
tab tum ham kau bhujaa bhar leejahu ratheh charraae |

ਨਿਜੁ ਨਾਰੀ ਲੈ ਕੀਜਿਯਹੁ ਦੁਸਟ ਸਭਨ ਕੋ ਘਾਇ ॥੧੫॥
nij naaree lai keejiyahu dusatt sabhan ko ghaae |15|

ਚੌਪਈ ॥
chauapee |

ਰੁਕਮ ਬ੍ਯਾਹ ਕੀ ਸੌਜ ਬਨਾਈ ॥
rukam bayaah kee sauaj banaaee |

ਭਾਤਿ ਭਾਤਿ ਪਕਵਾਨ ਮਿਠਾਈ ॥
bhaat bhaat pakavaan mitthaaee |

ਫੂਲਿਯੋ ਫਿਰਤ ਤ੍ਰਿਯਨ ਕੇ ਗਨ ਮੈ ॥
fooliyo firat triyan ke gan mai |

ਮੂੰਡ ਮੁੰਡੇ ਕੀ ਖਬਰਿ ਨ ਮਨ ਮੈ ॥੧੬॥
moondd mundde kee khabar na man mai |16|

ਗੌਰਿ ਪੂਜਨੇ ਬਹਿਨਿ ਪਠਾਈ ॥
gauar poojane bahin patthaaee |

ਤਹ ਤੇ ਹਰੀ ਕ੍ਰਿਸਨ ਸੁਖਦਾਈ ॥
tah te haree krisan sukhadaaee |

ਦੁਸਟ ਲੋਗ ਮੁਖ ਬਾਇ ਰਹਤ ਭੇ ॥
dusatt log mukh baae rahat bhe |

ਹਾਇ ਹਾਇ ਇਹ ਭਾਤਿ ਕਹਤ ਭੇ ॥੧੭॥
haae haae ih bhaat kahat bhe |17|

ਭੁਜੰਗ ਛੰਦ ॥
bhujang chhand |

ਚਲਿਯੋ ਕ੍ਰਿਸਨ ਤਾ ਕੌ ਰਥੈ ਡਾਰਿ ਲੈ ਕੈ ॥
chaliyo krisan taa kau rathai ddaar lai kai |

ਤਬੈ ਬੀਰ ਧਾਏ ਸਭੈ ਕੋਪ ਹ੍ਵੈ ਕੈ ॥
tabai beer dhaae sabhai kop hvai kai |

ਜਰਾਸਿੰਧੁ ਤੇ ਆਦਿ ਲੈ ਬੀਰ ਜੇਤੇ ॥
jaraasindh te aad lai beer jete |

ਹਥੈ ਲੈ ਪਟੈਲੈ ਚਲੇ ਡਾਰਿ ਤੇਤੇ ॥੧੮॥
hathai lai pattailai chale ddaar tete |18|

ਕਿਤੇ ਪਾਖਰੈ ਡਾਰਿ ਕੈ ਬਾਜਿਯੋ ਪੈ ॥
kite paakharai ddaar kai baajiyo pai |

ਕਿਤੇ ਚਾਰ ਜਾਮੇ ਚੜੇ ਤਾਜਿਯੋ ਪੈ ॥
kite chaar jaame charre taajiyo pai |

ਮਘੇਲੇ ਧਧੇਲੇ ਬੁੰਦੇਲੇ ਚੰਦੇਲੇ ॥
maghele dhadhele bundele chandele |

ਕਛ੍ਵਹੇ ਰਠੌਰੇ ਬਘੇਲੇ ਖੰਡੇਲੇ ॥੧੯॥
kachhvahe ratthauare baghele khanddele |19|

ਤਬੈ ਰੁਕਮ ਰੁਕਮੀ ਸਭੈ ਭਾਇ ਲੈ ਕੈ ॥
tabai rukam rukamee sabhai bhaae lai kai |

ਚਲਿਯੋ ਸੈਨ ਬਾਕੀ ਹਠੀ ਗੋਲ ਕੈ ਕੈ ॥
chaliyo sain baakee hatthee gol kai kai |

ਤਹਾ ਬਾਨ ਤੀਖੇ ਛੁਟੇ ਓਰ ਚਾਰੂ ॥
tahaa baan teekhe chhutte or chaaroo |

ਮੰਡੇ ਆਨਿ ਜੋਧਾ ਬਜ੍ਯੋ ਰਾਗ ਮਾਰੂ ॥੨੦॥
mandde aan jodhaa bajayo raag maaroo |20|

ਕਹੀ ਭੀਮ ਭੇਰੀ ਬਜੈ ਸੰਖ ਭਾਰੇ ॥
kahee bheem bheree bajai sankh bhaare |

ਕਹੂੰ ਨਾਦ ਨਾਫੀਰਿਯੈ ਔ ਨਗਾਰੇ ॥
kahoon naad naafeeriyai aau nagaare |

ਪਰੀ ਮਾਰਿ ਬਾਨਾਨ ਕੀ ਭਾਤਿ ਐਸੀ ॥
paree maar baanaan kee bhaat aaisee |

ਉਠੀ ਅਗਨਿ ਜ੍ਵਾਲਾ ਪ੍ਰਲੈ ਕਾਲ ਜੈਸੀ ॥੨੧॥
autthee agan jvaalaa pralai kaal jaisee |21|

ਚਲੈ ਸੀਘ੍ਰਤਾ ਸੌ ਖਹੈ ਬਾਨ ਬਾਨੇ ॥
chalai seeghrataa sau khahai baan baane |

ਉਠੈ ਅਗਨ ਜ੍ਵਾਲਾ ਲਸੈ ਜ੍ਯੋ ਟਨਾਨੇ ॥
autthai agan jvaalaa lasai jayo ttanaane |

ਕਹੂੰ ਚਰਮ ਬਰਮੈ ਪਰੇ ਮਰਮ ਭੇਦੇ ॥
kahoon charam baramai pare maram bhede |

ਕਹੂੰ ਮਾਸ ਕੇ ਗੀਧ ਲੈ ਗੇ ਲਬੇਦੇ ॥੨੨॥
kahoon maas ke geedh lai ge labede |22|

ਕਹੂੰ ਅੰਗੁਲਿਤ੍ਰਾਣ ਕਾਟੇ ਪਰੇ ਹੈ ॥
kahoon angulitraan kaatte pare hai |

ਕਹੂੰ ਅੰਗੁਲੀ ਕਾਟਿ ਰਤਨੈ ਝਰੇ ਹੈ ॥
kahoon angulee kaatt ratanai jhare hai |

ਰਹੀ ਹਾਥ ਹੀ ਮੈ ਕ੍ਰਿਪਾਨੈ ਕਟਾਰੇ ॥
rahee haath hee mai kripaanai kattaare |

ਗਿਰੈ ਜੂਝਿ ਕੈ ਕੈ ਪਰੇ ਭੂਮ ਮਾਰੇ ॥੨੩॥
girai joojh kai kai pare bhoom maare |23|

ਤਬੈ ਕੋਪ ਕੈ ਕੈ ਚੰਦੇਲੇ ਸਿਧਾਏ ॥
tabai kop kai kai chandele sidhaae |

ਬਧੇ ਚੁੰਗ ਚੁੰਗੀ ਚਲੇ ਖੇਤ ਆਏ ॥
badhe chung chungee chale khet aae |

ਚਹੂੰ ਓਰ ਘੇਰਿਯੋ ਹਰੀ ਕਿਸਨ ਕੌ ਯੌ ॥
chahoon or gheriyo haree kisan kau yau |


Flag Counter