Sri Dasam Granth

Page - 1356


ਸਿਵਦੇਈ ਤਿਹ ਨਾਰਿ ਬਿਚਛਨ ॥
sivadeee tih naar bichachhan |

ਰੂਪਵਾਨ ਗੁਨਵਾਨ ਸੁਲਛਨ ॥
roopavaan gunavaan sulachhan |

ਰਾਜਾ ਆਪੁ ਚਰਿਤ੍ਰ ਬਨਾਵਤ ॥
raajaa aap charitr banaavat |

ਲਿਖਿ ਲਿਖਿ ਪੜਿ ਇਸਤ੍ਰਿਯਨ ਸੁਨਾਵਤ ॥੨॥
likh likh parr isatriyan sunaavat |2|

ਸਿਵਾ ਮਤੀ ਇਹ ਬਿਧਿ ਜਬ ਸੁਨੀ ॥
sivaa matee ih bidh jab sunee |

ਅਧਿਕ ਬਿਹਸਿ ਕਰਿ ਮੂੰਡੀ ਧੁਨੀ ॥
adhik bihas kar moonddee dhunee |

ਅਸ ਕਰਿ ਇਸੈ ਚਰਿਤ੍ਰ ਦਿਖਾਊ ॥
as kar isai charitr dikhaaoo |

ਯਾਹ ਭਜੋ ਯਾਹੀ ਤੇ ਲਿਖਾਊ ॥੩॥
yaah bhajo yaahee te likhaaoo |3|

ਜਿਹ ਤਿਹ ਬਿਧਿ ਭੂਪਹਿ ਫੁਸਲਾਇ ॥
jih tih bidh bhoopeh fusalaae |

ਮਿਲਤ ਭਈ ਦਿਨ ਹੀ ਕਹ ਆਇ ॥
milat bhee din hee kah aae |

ਆਨਿ ਗਰੇ ਤਾ ਕੇ ਲਪਟਾਈ ॥
aan gare taa ke lapattaaee |

ਭਾਤਿ ਭਾਤਿ ਤਿਨ ਕੇਲ ਰਚਾਈ ॥੪॥
bhaat bhaat tin kel rachaaee |4|

ਭਾਤਿ ਭਾਤਿ ਜਦ ਪਤਿਹ ਭਜਾ ॥
bhaat bhaat jad patih bhajaa |

ਤਊ ਨ ਤ੍ਰਿਯ ਆਸਨ ਤਿਹ ਤਜਾ ॥
taoo na triy aasan tih tajaa |

ਭਾਤਿ ਭਾਤਿ ਉਰ ਸੋ ਉਰਝਾਨੀ ॥
bhaat bhaat ur so urajhaanee |

ਨਿਰਖਿ ਭੂਪ ਕਾ ਰੂਪ ਬਿਕਾਨੀ ॥੫॥
nirakh bhoop kaa roop bikaanee |5|

ਭੋਗ ਕਮਾਇ ਗਈ ਡੇਰੈ ਜਬ ॥
bhog kamaae gee dderai jab |

ਸਖਿਯਨ ਸਾਥ ਬਖਾਨੋ ਇਮ ਤਬ ॥
sakhiyan saath bakhaano im tab |

ਇਹ ਰਾਜੈ ਮੁਹਿ ਆਜੁ ਬੁਲਾਯੋ ॥
eih raajai muhi aaj bulaayo |

ਦਿਨ ਹੀ ਮੋ ਸੰਗ ਭੋਗ ਕਮਾਯੋ ॥੬॥
din hee mo sang bhog kamaayo |6|

ਸਾਸੁ ਸਸੁਰ ਜਬ ਹੀ ਸੁਨ ਪਾਈ ॥
saas sasur jab hee sun paaee |

ਔਰ ਸੁਨਤ ਭੀ ਸਗਲ ਲੁਗਾਈ ॥
aauar sunat bhee sagal lugaaee |

ਆਜੁ ਰਾਜ ਯਾ ਸੋ ਰਤਿ ਮਾਨੀ ॥
aaj raaj yaa so rat maanee |

ਬੂਝਿ ਗਏ ਸਭ ਲੋਗ ਕਹਾਨੀ ॥੭॥
boojh ge sabh log kahaanee |7|

ਪੁਨਿ ਸਿਵ ਦੇ ਇਹ ਭਾਤਿ ਉਚਾਰੋ ॥
pun siv de ih bhaat uchaaro |

ਮੈ ਦੇਖਤ ਥੀ ਹਿਯਾ ਤਿਹਾਰੋ ॥
mai dekhat thee hiyaa tihaaro |

ਬਾਤ ਕਹੇ ਮੁਹਿ ਏ ਕ੍ਯਾ ਕਰਿਹੈ ॥
baat kahe muhi e kayaa karihai |

ਚੁਪ ਕਰਿ ਹੈ ਕਿ ਕੋਪ ਕਰਿ ਲਰਿਹੈ ॥੮॥
chup kar hai ki kop kar larihai |8|

ਅੜਿਲ ॥
arril |

ਦਿਨ ਕੋ ਐਸੋ ਕੋ ਤ੍ਰਿਯ ਕਰਮ ਕਮਾਵਈ ॥
din ko aaiso ko triy karam kamaavee |

ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ ॥
dikhat jaar ko dhaam naar kim jaavee |

ਐਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ ॥
aais kaaj kar kavan kaho kim bhaakh hai |

ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ ॥੯॥
ho apane chit kee baat chit mo raakh hai |9|

ਚੌਪਈ ॥
chauapee |

ਬੈਨ ਸੁਨਤ ਸਭਹਿਨ ਸਚੁ ਆਯੋ ॥
bain sunat sabhahin sach aayo |

ਕਿਨੂੰ ਨ ਤਹ ਇਹ ਕਥਹਿ ਚਲਾਯੋ ॥
kinoo na tah ih katheh chalaayo |

ਜੋ ਕੋਈ ਐਸ ਕਰਮ ਕੌ ਕਰਿ ਹੈ ॥
jo koee aais karam kau kar hai |

ਭੂਲਿ ਨ ਕਾਹੂ ਪਾਸ ਉਚਿਰ ਹੈ ॥੧੦॥
bhool na kaahoo paas uchir hai |10|

ਲੋਗਨ ਕਹਿ ਇਹ ਬਿਧਿ ਡਹਕਾਇ ॥
logan keh ih bidh ddahakaae |

ਪਿਯ ਤਨ ਪਤ੍ਰੀ ਲਿਖੀ ਬਨਾਇ ॥
piy tan patree likhee banaae |

ਮੋ ਪਰ ਯਾਰ ਅਨੁਗ੍ਰਹ ਕੀਜੇ ॥
mo par yaar anugrah keeje |

ਇਹ ਭੀ ਚਰਿਤ ਗ੍ਰੰਥ ਲਿਖਿ ਲੀਜੇ ॥੧੧॥
eih bhee charit granth likh leeje |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਤੀਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੩॥੭੧੩੪॥ਅਫਜੂੰ॥
eit sree charitr pakhayaane triyaa charitre mantree bhoop sanbaade chaar sau teen charitr samaapatam sat subham sat |403|7134|afajoon|

ਸਬੁਧਿ ਬਾਚ ॥
sabudh baach |

ਚੌਪਈ ॥
chauapee |

ਸਤਿ ਸੰਧਿ ਇਕ ਭੂਪ ਭਨਿਜੈ ॥
sat sandh ik bhoop bhanijai |

ਪ੍ਰਥਮੇ ਸਤਿਜੁਗ ਬੀਚ ਕਹਿਜੈ ॥
prathame satijug beech kahijai |

ਜਿਹ ਜਸ ਪੁਰੀ ਚੌਦਹੂੰ ਛਾਯੋ ॥
jih jas puree chauadahoon chhaayo |


Flag Counter