ਉਸ ਦੀ ਸ਼ਿਵ ਦੇਈ ਨਾਂ ਦੀ ਸਿਆਣੀ ਇਸਤਰੀ ਸੀ।
ਉਹ ਰੂਪਵਾਨ, ਗੁਣਵਾਨ ਅਤੇ ਚੰਗਿਆਂ ਲੱਛਣਾਂ ਵਾਲੀ ਸੀ।
ਰਾਜਾ ਆਪ ਚਰਿਤ੍ਰ ਬਣਾਉਂਦਾ ਸੀ
ਅਤੇ ਲਿਖ ਲਿਖ ਕੇ ਇਸਤਰੀਆਂ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ॥੨॥
ਜਦ ਸ਼ਿਵਾ ਮਤੀ ਨੇ ਇਸ ਤਰ੍ਹਾਂ ਸੁਣਿਆ
(ਤਦ) ਬਹੁਤ ਹਸ ਕੇ ਸਿਰ ਹਿਲਾਇਆ।
(ਮੈਂ) ਅਜਿਹਾ ਚਰਿਤ੍ਰ ਕਰ ਕੇ ਇਸ (ਰਾਜੇ) ਨੂੰ ਵਿਖਾਵਾਂਗੀ
ਕਿ ਇਸ ਨਾਲ ਰਮਣ ਕਰ ਕੇ ਇਸੇ ਤੋਂ ਲਿਖਵਾਵਾਂਗੀ ॥੩॥
ਜਿਵੇਂ ਕਿਵੇਂ ਰਾਜੇ ਨੂੰ ਫੁਸਲਾ ਕੇ
ਦਿਨ ਨੂੰ ਹੀ ਆ ਕੇ ਮਿਲ ਪਈ।
ਆ ਕੇ ਉਸ ਦੇ ਗਲੇ ਨਾਲ ਲਿਪਟ ਗਈ
ਅਤੇ ਭਾਂਤ ਭਾਂਤ ਨਾਲ ਕਾਮ-ਕ੍ਰੀੜਾ ਕੀਤੀ ॥੪॥
(ਭਾਵੇਂ) ਪਤੀ ਨੇ ਉਸ ਨਾਲ ਕਈ ਤਰ੍ਹਾਂ ਦਾ ਰਮਣ ਕੀਤਾ,
ਤਾਂ ਵੀ ਇਸਤਰੀ ਨੇ ਉਸ ਦਾ ਆਸਣ ਨਾ ਛਡਿਆ।
ਕਈ ਤਰ੍ਹਾਂ ਨਾਲ (ਉਸ ਦੀ) ਛਾਤੀ ਨਾਲ ਲਗੀ ਰਹੀ
ਅਤੇ ਰਾਜੇ ਦਾ ਰੂਪ ਵੇਖ ਕੇ ਵਿਕ ਗਈ ॥੫॥
(ਰਾਜੇ ਨਾਲ) ਭੋਗ ਕਰ ਕੇ ਜਦ (ਆਪਣੇ) ਘਰ ਨੂੰ ਪਰਤੀ,
ਤਦ ਸਖੀਆਂ ਨਾਲ ਇਸ ਤਰ੍ਹਾਂ ਬਖਾਨ ਕੀਤਾ।
ਇਸ ਰਾਜੇ ਨੇ ਮੈਨੂੰ ਅਜ ਬੁਲਾਇਆ ਸੀ
ਅਤੇ ਦਿਨ ਵੇਲੇ ਹੀ ਮੇਰੇ ਨਾਲ ਭੋਗ ਕੀਤਾ ਸੀ ॥੬॥
ਜਦੋਂ ਸੱਸ ਸਹੁਰੇ ਨੇ ਸੁਣ ਲਿਆ
ਅਤੇ ਹੋਰ ਸਾਰੀਆਂ ਇਸਤਰੀਆਂ ਨੇ ਸੁਣ ਲਿਆ
ਕਿ ਅਜ ਰਾਜੇ ਨੇ ਇਸ ਨਾਲ ਕਾਮ-ਕ੍ਰੀੜਾ ਕੀਤੀ ਹੈ,
ਤਾਂ ਸਾਰੇ ਲੋਕ ਕਹਾਣੀ ਸਮਝ ਗਏ ॥੭॥
ਫਿਰ ਸ਼ਿਵ ਦੇ (ਦੇਈ) ਨੇ ਇਸ ਤਰ੍ਹਾਂ ਕਿਹਾ,
ਮੈਂ ਤੁਹਾਡਾ ਜਿਗਰਾ ਵੇਖ ਰਹੀ ਸਾਂ
ਕਿ ਇਹ ਕੀ ਗੱਲ ਕਰਦੇ ਹਨ ਅਤੇ ਮੈਨੂੰ ਕੀ ਕਹਿੰਦੇ ਹਨ।
ਚੁਪ ਕਰਦੇ ਹਨ ਜਾਂ ਕ੍ਰੋਧਿਤ ਹੋ ਕੇ ਲੜਦੇ ਹਨ ॥੮॥
ਅੜਿਲ:
ਦਿਨ ਵੇਲੇ ਅਜਿਹੀ ਕਿਹੜੀ ਇਸਤਰੀ ਹੈ, ਜੋ (ਇਹ) ਕਰਮ ਕਮਾਵੇਗੀ।
(ਸਭ ਦੇ) ਵੇਖਦੇ ਹੋਇਆਂ ਇਸਤਰੀ ਕਿਵੇਂ ਯਾਰ ਦੇ ਘਰ ਜਾਵੇਗੀ।
ਅਜਿਹਾ ਕੰਮ ਕਰ ਕੇ ਭਲਾ ਕੋਈ ਕਿਸੇ ਨੂੰ ਕਿਉਂ ਦਸੇਗੀ।
ਉਹ ਆਪਣੇ ਮਨ ਦੀ ਗੱਲ ਆਪਣੇ ਮਨ ਵਿਚ ਹੀ ਰਖੇਗੀ ॥੯॥
ਚੌਪਈ:
ਗੱਲ ਸੁਣ ਕੇ ਸਾਰਿਆਂ ਨੇ ਸਚ ਮੰਨ ਲਈ
ਅਤੇ ਕਿਸੇ ਹੋਰ ਨਾਲ ਅਗੇ ਗੱਲ ਨਾ ਚਲਾਈ।
ਜੇ ਕੋਈ ਅਜਿਹਾ ਕਰਮ ਕਰਦਾ ਹੈ,
ਤਾਂ ਉਹ ਭੁਲ ਕੇ ਕਿਸੇ ਹੋਰ ਨੂੰ ਨਹੀਂ ਦਸਦਾ ॥੧੦॥
ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਇਆ
ਅਤੇ ਪ੍ਰਿਯ ਨੂੰ (ਇਸ ਤਰ੍ਹਾਂ) ਚਿੱਠੀ ਲਿਖ ਭੇਜੀ।
ਹੇ ਪ੍ਰੀਤਮ! ਮੇਰੇ ਉਤੇ ਕ੍ਰਿਪਾ ਕਰੋ
ਅਤੇ ਇਹ ਚਰਿਤ੍ਰ ਵੀ ਗ੍ਰੰਥ ਵਿਚ ਲਿਖ ਲਵੋ ॥੧੧॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੩॥੭੧੩੪॥ ਚਲਦਾ॥
ਸਬੁਧਿ ਨੇ ਕਿਹਾ:
ਚੌਪਈ:
ਸਤਿ ਸੰਧਿ ਨਾਂ ਦਾ ਇਕ ਰਾਜਾ ਦਸਿਆ ਜਾਂਦਾ ਸੀ।
(ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿਚ ਹੋਇਆ ਕਿਹਾ ਜਾਂਦਾ ਸੀ।
ਉਸ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰਿਆ ਹੋਇਆ ਸੀ।