ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੯੨੯॥
(ਪਹਿਲਾਂ) 'ਬਰੁਣਾਇਧ ਨਾਸਨਿਨਿ' (ਬਿਅਸ ਨਦੀ ਦੇ ਸੰਬੰਧ ਵਾਲੀ) (ਸ਼ਬਦ) ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੯੩੦॥
(ਪਹਿਲਾਂ) 'ਜਲਿਸਨ ਆਯੁਧ' (ਵਰੁਣ ਦਾ ਸ਼ਸਤ੍ਰ) ਦਾ ਨਾਮ ਕਹੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਉਚਾਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੩੧॥
ਅੜਿਲ:
(ਪਹਿਲਾਂ) ਪਾਸ ਦੇ ਸਾਰੇ ਨਾਮ ਲੈ ਕੇ, ਫਿਰ 'ਨਾਸਨਿਨਿ' ਸ਼ਬਦ ਕਹੋ।
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਾਰੇ ਬੁੱਧੀਮਾਨ ਤੁਪਕ ਦੇ ਨਾਮ ਸਮਝਣ ॥੯੩੨॥
ਪਹਿਲਾਂ 'ਰਾਵਿਨਨੀ' (ਰਾਵੀ ਨਦੀ ਨੂੰ ਧਾਰਨ ਕਰਨ ਵਾਲੀ ਭੂਮੀ) ਕਹੋ।
ਫਿਰ 'ਜਾ ਚਰ ਨਾਥ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਬਖਾਨ ਕਰੋ।
(ਇਸ ਨੂੰ) ਸਾਰੇ ਭਰਾ ਤੁਪਕ ਦਾ ਨਾਮ ਸਮਝੋ ॥੯੩੩॥
ਚੌਪਈ:
ਪਹਿਲਾਂ 'ਰਾਵਿਨੀਨਿ' ਸ਼ਬਦ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਹੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੯੩੪॥
ਪਹਿਲਾਂ 'ਚੰਦ੍ਰ ਭਗਨਿਨਿ' (ਝਨਾ ਨਦੀ ਨੂੰ ਧਾਰਨ ਕਰਨ ਵਾਲੀ ਧਰਤੀ) (ਸ਼ਬਦ) ਨੂੰ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਵਿਚਾਰੋ ॥੯੩੫॥
ਪਹਿਲਾਂ 'ਸਸਿ ਭਗਨਿਨਿ' ਸ਼ਬਦ ਕਹੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੯੩੬॥
ਪਹਿਲਾਂ 'ਚੰਦ੍ਰਨੁਜਨਿਨਿ' (ਚੰਦ੍ਰਮਾ ਦੀ ਛੋਟੀ ਭੈਣ ਚੰਨ੍ਹਾ ਨਦੀ ਵਾਲੀ ਭੂਮੀ) ਸ਼ਬਦ ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਵਿਚਾਰੋ ॥੯੩੭॥
ਅੜਿਲ:
ਪਹਿਲਾਂ 'ਸਸਿ ਅਨੁਜਨਿਨੀ' (ਸ਼ਬਦ) ਦਾ ਉਚਾਰਨ ਕਰੋ।
ਫਿਰ 'ਜਾ ਚਰ ਨਾਥ' ਪਦ ਜੋੜੋ।
ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੯੩੮॥
ਚੌਪਈ:
ਪਹਿਲਾਂ 'ਮਯੰਕ (ਚੰਦ੍ਰਮਾ) ਅਨੁਜਨਿਨਿ' (ਸ਼ਬਦ) ਕਥਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਉਸ ਦੇ ਅੰਤ ਉਤੇ 'ਅਰਿ' ਪਦ ਦਿਓ।
(ਇਸ ਨੂੰ) ਸਭ ਤੁਪਕ ਦੇ ਨਾਮ ਸਮਝ ਲਵੋ ॥੯੩੯॥
ਅੜਿਲ:
ਪਹਿਲਾਂ 'ਮਯੰਕ ਸਹੋਦਰਨਿਨਿ' ਸ਼ਬਦ ਦਾ ਬਖਾਨ ਕਰੋ।