ਸ਼੍ਰੀ ਦਸਮ ਗ੍ਰੰਥ

ਅੰਗ - 266


ਚਟਪਟ ਲਾਗੀ ਅਟਪਟ ਪਾਯੰ ॥

ਸਾਰੀਆਂ (ਰਾਮ ਚੰਦਰ ਦੇ) ਪੈਰੀਂ ਆ ਲੱਗੀਆਂ

ਨਰਬਰ ਨਿਰਖੇ ਰਘੁਬਰ ਰਾਯੰ ॥੬੨੭॥

ਅਤੇ ਸ੍ਰੇਸ਼ਠ ਪੁਰਸ਼ ਰਾਮ ਦੇ ਦਰਸ਼ਨ ਕੀਤੇ ॥੬੨੭॥

ਚਟਪਟ ਲੋਟੈਂ ਅਟਪਟ ਧਰਣੀ ॥

(ਉਸ) ਊਬੜ ਖਾਬੜ ਧਰਤੀ ਉਤੇ ਇਧਰ ਉਧਰ ਲੇਟਦੀਆਂ ਸਨ।

ਕਸਿ ਕਸਿ ਰੋਵੈਂ ਬਰਨਰ ਬਰਣੀ ॥

ਰਾਖਸ਼-ਇਸਤਰੀਆਂ ਜ਼ੋਰ-ਜ਼ੋਰ ਨਾਲ ਰੋਂਦੀਆਂ ਸਨ।

ਪਟਪਟ ਡਾਰੈਂ ਅਟਪਟ ਕੇਸੰ ॥

ਆਪਣੇ ਖਿਲਰੇ ਹੋਏ ਕੇਸ਼ਾਂ ਨੂੰ ਪੁੱਟ-ਪੁੱਟ ਕੇ ਸੁੱਟਦੀਆਂ ਸਨ,

ਬਟ ਹਰਿ ਕੂਕੈਂ ਨਟ ਵਰ ਭੇਸੰ ॥੬੨੮॥

ਲੁੱਟੇ ਗਏ ਰਾਹੀ (ਪਥਕ) ਵਾਂਗ ਕੂਕਦੀਆਂ ਸਨ ਅਤੇ (ਉਨ੍ਹਾਂ ਦਾ ਸਾਰਾ) ਭੇਸ ਸਿੱਧ-ਹਸਤ ਨਟ ਵਰਗਾ ਸੀ ॥੬੨੮॥

ਚਟਪਟ ਚੀਰੰ ਅਟਪਟ ਪਾਰੈਂ ॥

ਸੁੰਦਰ ਬਸਤ੍ਰਾਂ ਨੂੰ ਬੇਸੁਰੀ ਅਵਸਥਾ ਵਿੱਚ ਪਾੜ ਰਹੀਆਂ ਸਨ,

ਧਰ ਕਰ ਧੂਮੰ ਸਰਬਰ ਡਾਰੈਂ ॥

ਮਿੱਟੀ ਨੂੰ ਹੱਥਾਂ ਨਾਲ ਸਿਰ ਉਤੇ ਪਾਂਦੀਆਂ ਸਨ,

ਸਟਪਟ ਲੋਟੈਂ ਖਟਪਟ ਭੂਮੰ ॥

ਤੁਰਤ ਧਰਤੀ ਉਤੇ ਲੇਟ ਰਹੀਆਂ ਸਨ, ਗ਼ਮ ਨਾਲ ਝਾਟਿਆਂ ਨੂੰ ਪੁੱਟਦੀਆਂ

ਝਟਪਟ ਝੂਰੈਂ ਘਰਹਰ ਘੂਮੰ ॥੬੨੯॥

ਅਤੇ ਘਬਰਾਈਆਂ ਹੋਈਆਂ ਘੁੰਮ ਰਹੀਆਂ ਸਨ ॥੬੨੯॥

ਰਸਾਵਲ ਛੰਦ ॥

ਰਸਾਵਲ ਛੰਦ

ਜਬੈ ਰਾਮ ਦੇਖੈ ॥

ਰਾਮ ਨੂੰ ਜਦੋਂ (ਉਨ੍ਹਾਂ ਨੇ) ਵੇਖਿਆ

ਮਹਾ ਰੂਪ ਲੇਖੈ ॥

ਤਾਂ ਵੱਡਾ ਰੂਪਮਾਨ ਜਾਣਿਆ।

ਰਹੀ ਨਯਾਇ ਸੀਸੰ ॥

ਸਾਰੀਆਂ ਰਾਣੀਆਂ ਸਿਰ

ਸਭੈ ਨਾਰ ਈਸੰ ॥੬੩੦॥

ਨਿਵਾਣ ਲਗ ਗਈਆਂ ॥੬੩੦॥

ਲਖੈਂ ਰੂਪ ਮੋਹੀ ॥

ਰਾਮ ਦੇ ਰੂਪ ਨੂੰ ਦੇਖ ਕੇ ਮੋਹੀਆਂ ਗਈਆਂ,

ਫਿਰੀ ਰਾਮ ਦੇਹੀ ॥

ਲੰਕਾ ਵਿੱਚ ਰਾਮ ਦੀ ਦੁਹਾਈ ਫਿਰ ਗਈ।

ਦਈ ਤਾਹਿ ਲੰਕਾ ॥

ਉਸ (ਵਿਭੀਸ਼ਣ) ਨੂੰ (ਰਾਮ ਨੇ) ਲੰਕਾ (ਇਉਂ ਦੇ ਦਿੱਤੀ)

ਜਿਮੰ ਰਾਜ ਟੰਕਾ ॥੬੩੧॥

ਜਿਵੇਂ ਰਾਜੇ ਲਈ ਟਕਾ ਦੇਣਾ ਹੁੰਦਾ ਹੈ ॥੬੩੧॥

ਕ੍ਰਿਪਾ ਦ੍ਰਿਸਟ ਭੀਨੇ ॥

(ਰਾਮ) ਕ੍ਰਿਪਾ-ਦ੍ਰਿਸ਼ਟੀ ਨਾਲ ਭਿੱਜ ਗਏ

ਤਰੇ ਨੇਤ੍ਰ ਕੀਨੇ ॥

ਅਤੇ (ਰਾਣੀਆਂ ਦੀ ਦਸ਼ਾ ਦੇਖ ਕੇ) ਨੇਤਰ ਨੀਵੇਂ ਕਰ ਲਏ।

ਝਰੈ ਬਾਰ ਐਸੇ ॥

ਉਨ੍ਹਾਂ ਤੋਂ ਜਲ ਇਸ ਤਰ੍ਹਾਂ ਝਰ ਰਿਹਾ ਸੀ

ਮਹਾ ਮੇਘ ਜੈਸੇ ॥੬੩੨॥

ਜਿਸ ਤਰ੍ਹਾਂ ਮਹਾ ਮੇਘ (ਤੋਂ ਮੀਂਹ ਵਸ ਰਿਹਾ ਹੋਵੇ) ॥੬੩੨॥

ਛਕੀ ਪੇਖ ਨਾਰੀ ॥

(ਰਾਮ ਨੂੰ) ਵੇਖ ਕੇ ਇਸਤਰੀਆਂ ਪ੍ਰਸੰਨ ਹੋ ਗਈਆਂ,

ਸਰੰ ਕਾਮ ਮਾਰੀ ॥

ਕਾਮ ਦੇ ਤੀਰ ਨਾਲ ਮਾਰੀਆਂ ਗਈਆਂ,

ਬਿਧੀ ਰੂਪ ਰਾਮੰ ॥

ਰਾਮ ਦੇ ਰੂਪ ਨਾਲ ਵਿੰਨ੍ਹੀਆਂ ਗਈਆਂ।

ਮਹਾ ਧਰਮ ਧਾਮੰ ॥੬੩੩॥

ਪਰ (ਰਾਮ) ਮਹਾਨ ਧਰਮ ਦੇ ਘਰ ਸਨ ॥੬੩੩॥

ਤਜੀ ਨਾਥ ਪ੍ਰੀਤੰ ॥

(ਰਾਣੀਆਂ ਨੇ ਆਪਣੇ) ਸੁਆਮੀ ਦੀ ਪ੍ਰੀਤ ਛੱਡ ਦਿਤੀ ਹੈ।

ਚੁਭੇ ਰਾਮ ਚੀਤੰ ॥

(ਉਨ੍ਹਾਂ ਦੇ) ਚਿੱਤ ਵਿੱਚ ਰਾਮ ਖੁੱਭ ਗਏ ਹਨ।

ਰਹੀ ਜੋਰ ਨੈਣੰ ॥

(ਇਸ ਲਈ ਅੱਖਾਂ ਜੋੜ ਰਹੀਆਂ ਸਨ

ਕਹੈਂ ਮਦ ਬੈਣੰ ॥੬੩੪॥

ਅਤੇ ਮਸਤੀ ਵਾਲੇ ਬਚਨ ਬੋਲ ਰਹੀਆਂ ਸਨ ॥੬੩੪॥

ਸੀਆ ਨਾਥ ਨੀਕੇ ॥

ਰਾਮ ਚੰਦਰ ਚੰਗੇ ਹਨ,

ਹਰੈਂ ਹਾਰ ਜੀਕੇ ॥

ਦਿਲ ਰੂਪ ਹਾਰ ਨੂੰ ਹਰਨ ਵਾਲੇ ਹਨ

ਲਏ ਜਾਤ ਚਿਤੰ ॥

ਅਤੇ ਚਿੱਤ ਨੂੰ ਇਉਂ (ਚੁਰਾ ਕੇ) ਲਈ ਜਾਂਦੇ ਹਨ,

ਮਨੋ ਚੋਰ ਬਿਤੰ ॥੬੩੫॥

ਮਾਨੋ ਚੋਰ ਧਨ ਨੂੰ (ਚੁਰਾ ਕੇ ਲੈ ਚਲਿਆ ਹੋਵੇ) ॥੬੩੫॥

ਸਭੈ ਪਾਇ ਲਾਗੋ ॥

(ਮੰਦੋਦਰੀ ਨੇ ਹੋਰਨਾਂ ਰਾਣੀਆਂ ਨੂੰ ਕਿਹਾ-) ਸਾਰੀਆਂ ਜਾ ਕੇ (ਸ੍ਰੀ ਰਾਮ) ਦੇ ਚਰਨੀਂ ਲੱਗੋ

ਪਤੰ ਦ੍ਰੋਹ ਤਯਾਗੋ ॥

ਅਤੇ ਪਤੀ ਦੇ ਵੈਰ ਭਾਵ ਨੂੰ ਤਿਆਗ ਦਿਓ।

ਲਗੀ ਧਾਇ ਪਾਯੰ ॥

(ਇਹ ਸੁਣ ਕੇ) ਸਾਰੀਆਂ ਇਸਤਰੀਆਂ ਭਜ ਕੇ ਆਈਆਂ

ਸਭੈ ਨਾਰਿ ਆਯੰ ॥੬੩੬॥

ਅਤੇ ਸ੍ਰੀ ਰਾਮ ਦੇ ਚਰਨੀਂ ਲੱਗ ਗਈਆਂ ॥੬੩੬॥

ਮਹਾ ਰੂਪ ਜਾਨੇ ॥

ਉਨ੍ਹਾਂ ਨੇ ਰਾਮ ਨੂੰ ਮਹਾ ਰੂਪਵਾਨ ਜਾਣਿਆ

ਚਿਤੰ ਚੋਰ ਮਾਨੇ ॥

ਤੇ ਚਿੱਤ (ਚੁਰਾਉਣ ਵਾਲਾ) ਚੋਰ ਮੰਨਿਆ।

ਚੁਭੇ ਚਿਤ੍ਰ ਐਸੇ ॥

(ਸ੍ਰੀ ਰਾਮ ਦਾ ਰੂਪ ਉਨ੍ਹਾਂ ਦੇ) ਚਿੱਤ ਵਿੱਚ ਇਸ ਤਰ੍ਹਾਂ ਚੁਭ ਗਿਆ,

ਸਿਤੰ ਸਾਇ ਕੈਸੇ ॥੬੩੭॥

ਜਿਸ ਤਰ੍ਹਾਂ ਤਿੱਖੇ ਤੀਰ ਖੁਭ ਜਾਂਦੇ ਹਨ ॥੬੩੭॥

ਲਗੋ ਹੇਮ ਰੂਪੰ ॥

(ਰਾਮ ਚੰਦਰ) ਸੁਨਹਿਰੀ ਰੂਪ ਵਾਲੇ ਪ੍ਰਤੀਤ ਹੁੰਦੇ ਹਨ

ਸਭੈ ਭੂਪ ਭੂਪੰ ॥

ਅਤੇ ਸਾਰੇ ਰਾਜਿਆਂ ਦੇ ਰਾਜੇ ਹਨ।

ਰੰਗੇ ਰੰਗ ਨੈਣੰ ॥

(ਉਨ੍ਹਾਂ ਦੇ) ਰੰਗ ਵਿੱਚ ਸਾਰਿਆਂ ਦੇ ਨੈਣ ਰੰਗੇ ਹੋਏ ਹਨ

ਛਕੇ ਦੇਵ ਗੈਣੰ ॥੬੩੮॥

ਅਤੇ ਆਕਾਸ਼ ਵਿੱਚ ਦੇਵਤੇ ਪ੍ਰਸੰਨ ਹੋ ਰਹੇ ਹਨ ॥੬੩੮॥

ਜਿਨੈ ਏਕ ਬਾਰੰ ॥

ਜਿਸ ਨੇ ਇਕ ਵਾਰ


Flag Counter