ਸ਼੍ਰੀ ਦਸਮ ਗ੍ਰੰਥ

ਅੰਗ - 914


ਮਹਾਰਾਸਟ੍ਰ ਪਤਿ ਨਗਰ ਮੈ ਗਯੋ ਅਥਿਤ ਕੇ ਭੇਸ ॥੩॥

ਮਹਾਰਾਸ਼ਟਰ ਪਤੀ ਦੇ ਨਗਰ ਵਿਚ ਜੋਗੀ ('ਅਥਿਤ') ਦੇ ਭੇਸ ਵਿਚ ਗਿਆ ॥੩॥

ਚੌਪਈ ॥

ਚੌਪਈ:

ਜਬ ਰਾਨੀ ਤਿਹ ਓਰ ਨਿਹਾਰਿਯੋ ॥

ਜਦ ਰਾਣੀ ਨੇ ਉਸ ਵਲ ਵੇਖਿਆ

ਯਹੈ ਆਪਨੇ ਹ੍ਰਿਦੈ ਬਿਚਾਰਿਯੋ ॥

ਤਾਂ ਆਪਣੇ ਮਨ ਵਿਚ ਵਿਚਾਰ ਕੀਤਾ

ਜੋਗਿਨ ਯਹ ਰਾਜਾ ਸੋ ਲਹਿਯੈ ॥

ਕਿ ਰਾਜੇ ਤੋਂ ਇਹ ਜੋਗੀ ਲੈ ਲੈਣਾ ਚਾਹੀਦਾ ਹੈ

ਭੇਜਿ ਮਾਨੁਖਨ ਯਾ ਕੌ ਗਹਿਯੈ ॥੪॥

ਅਤੇ ਬੰਦੇ ਭੇਜ ਕੇ ਇਸ ਨੂੰ ਪਕੜਵਾ ਲੈਣਾ ਚਾਹੀਦਾ ਹੈ ॥੪॥

ਦੋਹਰਾ ॥

ਦੋਹਰਾ:

ਭੇਜਿ ਮਾਨੁਖਨ ਗਹਿ ਲਯੋ ਲੀਨੋ ਧਾਮ ਬੁਲਾਇ ॥

ਬੰਦਿਆਂ ਨੂੰ ਭੇਜ ਕੇ (ਉਸ ਨੂੰ) ਪਕੜਵਾ ਲਿਆ ਅਤੇ ਘਰ ਬੁਲਾ ਲਿਆ।

ਦੁਹਿਤਾ ਦਈ ਬਿਵਾਹਿ ਕੈ ਜਾਨਿ ਦੇਸ ਕੌ ਰਾਇ ॥੫॥

(ਉਸ ਨੂੰ) (ਕਿਸੇ) ਦੇਸ ਦਾ ਰਾਜਾ ਸਮਝ ਕੇ ਆਪਣੀ ਲੜਕੀ ਵਿਆਹ ਦਿੱਤੀ ॥੫॥

ਬਚਨ ਸੁਨਤ ਨ੍ਰਿਪ ਰਿਸਿ ਭਰਿਯੋ ਛੋਡਿ ਰਾਮ ਕੋ ਜਾਪ ॥

ਇਹ ਗੱਲ ਸੁਣ ਕੇ ਰਾਜਾ ਰਾਮ ਨਾਮ ਦਾ ਜਾਪ ਛਡ ਕੇ ਕ੍ਰੋਧ ਨਾਲ ਭਰ ਗਿਆ

ਦੁਹਿਤਾ ਦਈ ਬਿਵਾਹਿ ਤਿਹ ਜਾ ਕੈ ਮਾਇ ਨ ਬਾਪ ॥੬॥

(ਅਤੇ ਕਹਿਣ ਲਗਾ ਕਿ ਉਸ ਨੂੰ) ਲੜਕੀ ਵਿਆਹ ਦਿੱਤੀ ਹੈ ਜਿਸ ਦੀ ਨਾ ਕੋਈ ਮਾਂ ਹੈ ਅਤੇ ਨਾ ਪਿਓ ॥੬॥

ਰਾਜਾ ਬਾਚ ॥

ਰਾਜੇ ਨੇ ਕਿਹਾ:

ਚੌਪਈ ॥

ਚੌਪਈ:

ਮਾਇ ਨ ਬਾਪ ਜਾਨਿਯਤ ਜਾ ਕੌ ॥

ਜਿਸ ਦੇ ਮਾਂ ਪਿਓ ਦਾ ਪਤਾ ਨਹੀਂ,

ਦੁਹਿਤਾ ਕਹੂ ਦੀਜਿਯਤ ਤਾ ਕੌ ॥

ਉਸ ਨੂੰ ਕਿਸ ਲਈ ਆਪਣੀ ਲੜਕੀ ਵਿਆਹ ਰਹੀ ਹੈਂ।

ਯਾ ਕੌ ਅਬੈ ਬਾਧਿ ਕਰਿ ਮਾਰੋ ॥

ਇਸ (ਜੋਗੀ) ਨੂੰ ਹੁਣ ਬੰਨ੍ਹ ਕੇ ਮਾਰ ਦਿਓ

ਰਾਨੀ ਦੁਹਤਾ ਸਹਿਤ ਸੰਘਾਰੋ ॥੭॥

ਅਤੇ ਰਾਣੀ ਨੂੰ ਲੜਕੀ ਸਹਿਤ ਖ਼ਤਮ ਕਰ ਦਿਓ ॥੭॥

ਰਾਨੀ ਬਚਨ ਸੁਨਤ ਡਰਿ ਗਈ ॥

ਰਾਣੀ ਇਹ ਬੋਲ ਸੁਣ ਕੇ ਡਰ ਗਈ।

ਚੀਨਤ ਕਛੂ ਉਪਾਇ ਨ ਭਈ ॥

ਉਸ ਨੂੰ ਕੋਈ ਉਪਾ ਸੁਝ ਨਹੀਂ ਸੀ ਰਿਹਾ

ਜਾ ਤੇ ਜਾਮਾਤਾ ਨਹਿ ਮਰਿਯੈ ॥

ਜਿਸ (ਉਪਾ) ਨਾਲ ਜਵਾਈ ਨੂੰ ਨਾ ਮਾਰਿਆ ਜਾਏ

ਸੁਤਾ ਸਹਿਤ ਇਹ ਜਿਯਤ ਨਿਕਰਿਯੈ ॥੮॥

ਅਤੇ ਲੜਕੀ ਸਮੇਤ ਇਹ ਜੀਉਂਦਾ ਨਿਕਲ ਜਾਏ ॥੮॥

ਰਾਨੀ ਏਕ ਮੰਗਾਇ ਪਿਟਾਰੋ ॥

ਰਾਣੀ ਨੇ ਇਕ ਪਿਟਾਰਾ ਮੰਗਵਾਇਆ

ਦੁਹੂੰਅਨ ਦੁਹੂੰ ਕਨਾਰੇ ਡਾਰੋ ॥

ਅਤੇ ਦੋਹਾਂ ਨੂੰ ਦੋਹਾਂ ਸਿਰਿਆਂ ਉਤੇ ਬਿਠਾ ਦਿੱਤਾ।

ਏਕ ਪਿਟਾਰੋ ਔਰ ਮੰਗਾਯੋ ॥

ਇਕ ਪਿਟਾਰਾ ਹੋਰ ਮੰਗਵਾਇਆ

ਵਹ ਪਿਟਾਰ ਤਿਹ ਭੀਤਰ ਪਾਯੋ ॥੯॥

ਅਤੇ ਉਹ ਪਿਟਾਰਾ ਉਸ ਪਿਟਾਰੇ ਵਿਚ ਰਖਵਾ ਦਿੱਤਾ ॥੯॥

ਦੋਹਰਾ ॥

ਦੋਹਰਾ:

ਅੰਤਰ ਹੂੰ ਕੇ ਪਿਟਾਰ ਮੈ ਡਾਰੇ ਰਤਨ ਅਪਾਰ ॥

ਅੰਦਰਲੇ ਪਿਟਾਰੇ ਵਿਚ ਬਹੁਤ ਸਾਰੇ ਰਤਨ ਪਾ ਦਿੱਤੇ।

ਤਿਹ ਢਕਨੌ ਦੈ ਦੁਤਿਯ ਮੈ ਦਈ ਮਿਠਾਈ ਡਾਰਿ ॥੧੦॥

ਉਸ ਨੂੰ ਢਕਣਾ ਦੇ ਕੇ ਦੂਜੇ ਵਿਚ ਮਠਿਆਈ ਪਾ ਦਿੱਤੀ ॥੧੦॥

ਚੌਪਈ ॥

ਚੌਪਈ:

ਦੁਤਿਯ ਪਿਟਾਰ ਮਿਠਾਈ ਡਾਰੀ ॥

ਦੂਜੇ ਪਿਟਾਰੇ ਵਿਚ ਮਠਿਆਈ ਪਾ ਦਿੱਤੀ

ਵਹ ਪਿਟਾਰ ਨਹਿ ਦੇਤ ਦਿਖਾਰੀ ॥

(ਜਿਸ ਕਰ ਕੇ) ਉਹ (ਅੰਦਰਲਾ) ਪਿਟਾਰਾ ਵਿਖਾਈ ਨਹੀਂ ਦਿੰਦਾ ਸੀ।

ਸਭ ਕੋ ਦ੍ਰਿਸਟਿ ਸਿਰੀਨੀ ਆਵੈ ॥

ਸਭ ਨੂੰ ਮਠਿਆਈ ਹੀ ਨਜ਼ਰ ਆਉਂਦੀ।

ਤਾ ਕੋ ਭੇਦ ਨ ਕੋਉ ਪਾਵੈ ॥੧੧॥

ਉਸ ਦੇ ਭੇਦ ਨੂੰ ਕੋਈ ਨਾ ਸਮਝ ਸਕਿਆ ॥੧੧॥

ਪਠੇ ਚੇਰਿ ਯਹ ਨ੍ਰਿਪਤਿ ਬੁਲਾਯੋ ॥

ਉਸ (ਰਾਣੀ) ਨੇ ਦਾਸੀ ਭੇਜ ਕੇ ਰਾਜੇ ਨੂੰ ਬੁਲਾਇਆ

ਗਹਿ ਬਹਿਯਾ ਸਭ ਸਦਨ ਦਿਖਾਯੋ ॥

ਅਤੇ ਬਾਂਹ ਪਕੜ ਕੇ ਸਾਰਾ ਮਹੱਲ ਵਿਖਾਇਆ।

ਹਮ ਕਾ ਤੁਮ ਤੇ ਨੈਕ ਨ ਡਰਿ ਹੈ ॥

ਕੀ ਸਾਨੂੰ ਤੁਹਾਡਾ ਜ਼ਰਾ ਜਿੰਨਾ ਵੀ ਡਰ ਨਹੀਂ ਹੈ

ਬਿਨੁ ਤਵ ਕਹੇ ਸਗਾਈ ਕਰਿ ਹੈ ॥੧੨॥

ਕਿ ਤੁਹਾਡੇ ਕਹੇ ਬਿਨਾ (ਅਸੀਂ) ਮੰਗਣੀ ਕਰ ਦਿੱਤੀ ਹੈ ॥੧੨॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਦੋਹਰਾ ॥

ਦੋਹਰਾ:

ਚਿਤ ਕੋ ਸੋਕ ਨਿਵਾਰਿ ਕੈ ਰਾਵ ਕਚਹਿਰੀ ਜਾਹੁ ॥

ਹੇ ਰਾਜਨ! ਮਨ ਦਾ ਦੁਖ ਦੂਰ ਕਰ ਕੇ ਕਚਹਿਰੀ (ਦਰਬਾਰ) ਵਿਚ ਜਾਓ।

ਤਵ ਹਿਤ ਧਰੀ ਬਨਾਇ ਕੈ ਚਲਹੁ ਮਿਠਾਈ ਖਾਹੁ ॥੧੩॥

(ਮੈਂ) ਤੁਹਾਡੇ ਲਈ ਮਠਿਆਈ ਬਣਾਈ ਹੈ, ਚਲ ਕੇ ਉਸ ਨੂੰ ਖਾਓ ॥੧੩॥

ਚੌਪਈ ॥

ਚੌਪਈ:

ਛੋਰਿ ਪਿਟਾਰਿ ਪਕਵਾਨ ਖਵਾਯੋ ॥

(ਉਸ ਨੇ) ਪਿਟਾਰਾ ਖੋਲ ਕੇ ਪਕਵਾਨ (ਮਠਿਆਈ) ਖਵਾਇਆ।

ਵਹ ਕਛੁ ਭੇਦ ਰਾਇ ਨਹਿ ਪਾਯੋ ॥

ਉਸ ਦੇ ਭੇਦ ਨੂੰ ਰਾਜੇ ਨੇ ਕੁਝ ਨਾ ਸਮਝਿਆ।

ਪੁਨਿ ਇਹ ਕਹਿਯੋ ਦਾਨ ਕਰਿ ਦੀਜੈ ॥

(ਰਾਣੀ ਨੇ) ਫਿਰ ਇਹ ਕਿਹਾ, ਹੇ ਰਾਜਨ!

ਮੇਰੋ ਕਹਿਯੋ ਮਾਨ ਨ੍ਰਿਪ ਲੀਜੈ ॥੧੪॥

ਮੇਰਾ ਕਿਹਾ ਮੰਨ ਕੇ ਇਸ (ਮਠਿਆਈ) ਨੂੰ ਦਾਨ ਕਰ ਦਿਓ ॥੧੪॥

ਜਬ ਪਿਟਾਰ ਤਿਹ ਛੋਰਿ ਦਿਖਾਯੋ ॥

ਜਦ ਉਸ ਨੇ ਪਿਟਾਰਾ ਖੋਲ ਕੇ ਦਿਖਾਇਆ

ਅਤਿ ਡਰ ਜਾਮਾਤਾ ਮਨ ਆਯੋ ॥

ਤਾਂ ਜਵਾਈ ਦੇ ਮਨ ਵਿਚ ਬਹੁਤ ਡਰ ਪੈਦਾ ਹੋ ਗਿਆ


Flag Counter