ਸ਼੍ਰੀ ਦਸਮ ਗ੍ਰੰਥ

ਅੰਗ - 556


ਨ ਪ੍ਰੀਤਿ ਮਾਤ ਸੰਗਾ ॥

ਮਾਤਾ ਨਾਲ ਪ੍ਰੀਤ ਨਹੀਂ ਹੋਵੇਗੀ।

ਅਧੀਨ ਅਰਧੰਗਾ ॥੪੦॥

ਪਤਨੀ ਦੇ ਅਧੀਨ ਹੋਣਗੇ ॥੪੦॥

ਅਭਛ ਭਛ ਭਛੈ ॥

ਨ ਖਾਣ ਯੋਗ ਵਸਤੂਆਂ ਨੂੰ ਖਾਣਗੇ।

ਅਕਛ ਕਾਛ ਕਛੈ ॥

ਨਾ ਫਿਰਨ ਵਾਲੇ ਸਥਾਨਾਂ ਉਤੇ ਫਿਰਨਗੇ (ਅਰਥਾਂਤਰ-ਨ ਧਾਰਨ ਕਰਨ ਯੋਗ ਰੂਪ ਧਾਰਨ ਕਰਨਗੇ)।

ਅਭਾਖ ਬੈਨ ਭਾਖੈ ॥

ਨਾ ਬੋਲਣ ਯੋਗ ਬੋਲ ਬੋਲਣਗੇ।

ਕਿਸੂ ਨ ਕਾਣਿ ਰਾਖੈ ॥੪੧॥

ਕਿਸੇ ਦੀ ਪਰਵਾਹ ਨਹੀਂ ਕਰਨਗੇ ॥੪੧॥

ਅਧਰਮ ਕਰਮ ਕਰ ਹੈ ॥

ਅਧਰਮ ਦੇ ਕਰਮ ਕਰਨਗੇ।

ਨ ਤਾਤ ਮਾਤ ਡਰਿ ਹੈ ॥

ਪਿਤਾ ਮਾਤਾ ਤੋਂ ਨਹੀਂ ਡਰਨਗੇ।

ਕੁਮੰਤ੍ਰ ਮੰਤ੍ਰ ਕੈ ਹੈ ॥

ਮਾੜੇ ਸਲਾਹਕਾਰਾਂ ਨਾਲ ਸਾਲਾਹ ਕਰਨਗੇ।

ਸੁਮੰਤ੍ਰ ਕੋ ਨ ਲੈ ਹੈ ॥੪੨॥

ਚੰਗੀ ਸਲਾਹ ਨੂੰ ਗ੍ਰਹਿਣ ਨਹੀਂ ਕਰਨਗੇ ॥੪੨॥

ਅਧਰਮ ਕਰਮ ਕੈ ਹੈ ॥

ਅਧਰਮ ਵਾਲਾ ਕਰਮ ਕਰਨਗੇ।

ਸੁ ਭਰਮ ਧਰਮ ਖੁਐ ਹੈ ॥

ਚੰਗੇ ਧਰਮ ਨੂੰ ਭਰਮਾਂ ਵਿਚ ਗੰਵਾ ਦੇਣਗੇ।

ਸੁ ਕਾਲ ਫਾਸਿ ਫਸ ਹੈ ॥

ਉਹ ਕਾਲ ਦੀ ਫਾਹੀ ਵਿਚ ਫਸ ਜਾਣਗੇ।

ਨਿਦਾਨ ਨਰਕ ਬਸਿ ਹੈ ॥੪੩॥

ਅੰਤ ਵਿਚ ਨਰਕ ਵਿਚ ਵਾਸਾ ਕਰਨਗੇ ॥੪੩॥

ਕੁਕਰਮ ਕਰਮ ਲਾਗੇ ॥

ਭੈੜੇ ਕੰਮ ਕਰਨ ਵਿਚ ਲਗਣਗੇ।

ਸੁਧਰਮ ਛਾਡਿ ਭਾਗੇ ॥

ਚੰਗੇ ਧਰਮ ਨੂੰ ਛਡ ਕੇ ਭਜ ਜਾਣਗੇ।

ਕਮਾਤ ਨਿਤ ਪਾਪੰ ॥

ਨਿੱਤ ਪਾਪ ਕਮਾਉਣਗੇ।

ਬਿਸਾਰਿ ਸਰਬ ਜਾਪੰ ॥੪੪॥

ਸਾਰੇ ਜਾਪਾਂ ਨੂੰ ਭੁਲਾ ਦੇਣਗੇ ॥੪੪॥

ਸੁ ਮਦ ਮੋਹ ਮਤੇ ॥

ਉਹ ਹੰਕਾਰ ਅਤੇ ਮੋਹ ਵਿਚ ਮਸਤ ਹੋਣਗੇ।

ਸੁ ਕਰਮ ਕੇ ਕੁਪਤੇ ॥

ਚੰਗੇ ਕਰਮ (ਕਰਨ ਵਿਚ) ਨਿਖਿਧ ਹੋਣਗੇ।

ਸੁ ਕਾਮ ਕ੍ਰੋਧ ਰਾਚੇ ॥

ਉਹ ਕਾਮ ਕ੍ਰੋਧ ਵਿਚ ਮਗਨ ਹੋਣਗੇ।

ਉਤਾਰਿ ਲਾਜ ਨਾਚੇ ॥੪੫॥

ਲਾਜ-ਮਰਯਾਦਾ ਨੂੰ ਤਿਆਗ ਕੇ ਨਚਣਗੇ ॥੪੫॥

ਨਗ ਸਰੂਪੀ ਛੰਦ ॥

ਨਗ ਸਰੂਪੀ ਛੰਦ:

ਨ ਧਰਮ ਕਰਮ ਕਉ ਕਰੈ ॥

ਧਰਮ ਦੇ ਕਰਮ ਨੂੰ ਨਹੀਂ ਕਰਨਗੇ।

ਬ੍ਰਿਥਾ ਕਥਾ ਸੁਨੈ ਰਰੈ ॥

ਵਿਅਰਥ ਦੀ ਕਥਾ ਸੁਣਨ ਅਤੇ ਪੜ੍ਹਨਗੇ।

ਕੁਕਰਮ ਕਰਮਿ ਸੋ ਫਸੈ ॥

ਕੁਕਰਮਾਂ ਨੂੰ ਕਰਨ ਵਿਚ ਫਸੇ ਹੋਣਗੇ।

ਸਤਿ ਛਾਡਿ ਧਰਮ ਵਾ ਨਸੈ ॥੪੬॥

ਉਹ ਸੱਚੇ ਧਰਮ ਨੂੰ ਛਡ ਕੇ ਭਜਣਗੇ ॥੪੬॥

ਪੁਰਾਣ ਕਾਬਿ ਨ ਪੜੈ ॥

ਪੁਰਾਣ ਅਤੇ ਕਾਵਿ ਨੂੰ ਨਹੀਂ ਪੜ੍ਹਨਗੇ।

ਕੁਰਾਨ ਲੈ ਨ ਤੇ ਰੜੈ ॥

ਕੁਰਾਨ ਨੂੰ ਲੈ ਕੇ ਨਹੀਂ ਉਚਾਰਨਗੇ।

ਅਧਰਮ ਕਰਮ ਕੋ ਕਰੈ ॥

ਅਧਰਮ ਦੇ ਕਰਮ ਕਰਨਗੇ।

ਸੁ ਧਰਮ ਜਾਸੁ ਤੇ ਡਰੈ ॥੪੭॥

ਚੰਗੇ ਧਰਮ ਦੇ ਜਸ ਤੋਂ ਡਰਨਗੇ ॥੪੭॥

ਧਰਾਕਿ ਵਰਣਤਾ ਭਈ ॥

ਧਰਤੀ ਇਕ ਵਰਣ ਵਾਲੀ ਹੋ ਜਾਏਗੀ।

ਸੁ ਭਰਮ ਧਰਮ ਕੀ ਗਈ ॥

ਚੰਗੇ ਧਰਮ ਦਾ ਭਰਮ (ਜਾਂ ਭਰੋਸਾ) ਖ਼ਤਮ ਹੋ ਜਾਵੇਗਾ।

ਗ੍ਰਿਹੰ ਗ੍ਰਿਹੰ ਨਯੰ ਮਤੰ ॥

ਘਰ ਘਰ ਵਿਚ ਨਵੇਂ ਮਤ ਹੋਣਗੇ।

ਚਲੇ ਭੂਅੰ ਜਥਾ ਤਥੰ ॥੪੮॥

ਧਰਤੀ ਉਤੇ (ਲੋਕੀਂ) ਯਥਾ-ਵਤ ਵਿਵਹਾਰ ਕਰਨਗੇ ॥੪੮॥

ਗ੍ਰਿਹੰ ਗ੍ਰਿਹੰ ਨਏ ਮਤੰ ॥

ਘਰ ਘਰ ਨਵੇਂ ਮਤ ਹੋਣਗੇ।

ਭਈ ਧਰੰ ਨਈ ਗਤੰ ॥

ਧਰਤੀ ਦੀ ਨਵੀਂ ਸਥਿਤੀ ਹੋਵੇਗੀ।

ਅਧਰਮ ਰਾਜਤਾ ਲਈ ॥

ਅਧਰਮ ਦੀ ਬਾਦਸ਼ਾਹੀ ਹੋਵੇਗੀ।

ਨਿਕਾਰਿ ਧਰਮ ਦੇਸ ਦੀ ॥੪੯॥

ਧਰਮ ਨੂੰ ਦੇਸੋਂ ਕਢ ਦਿੱਤਾ ਜਾਵੇਗਾ ॥੪੯॥

ਪ੍ਰਬੋਧ ਏਕ ਨ ਲਗੈ ॥

(ਬ੍ਰਹਮ) ਗਿਆਨ ਵਿਚ ਇਕ ਵੀ ਨਹੀਂ ਲਗੇਗਾ।

ਸੁ ਧਰਮ ਅਧਰਮ ਤੇ ਭਗੈ ॥

ਉਹ ਅਧਰਮ (ਕਰਨਗੇ ਅਤੇ) ਧਰਮ ਤੋਂ ਭਜਣਗੇ।

ਕੁਕਰਮ ਪ੍ਰਚੁਰਯੰ ਜਗੰ ॥

ਜਗਤ ਵਿਚ ਮਾੜੇ ਕਰਮ ਬਹੁਤ ਅਧਿਕ ਹੋਣਗੇ।

ਸੁ ਕਰਮ ਪੰਖ ਕੈ ਭਗੰ ॥੫੦॥

ਚੰਗੇ ਕਰਮ ਖੰਭ ਲਾ ਕੇ ਭਜ ਜਾਣਗੇ ॥੫੦॥

ਪ੍ਰਪੰਚ ਪੰਚ ਹੁਇ ਗਡਾ ॥

ਪ੍ਰਪੰਚ (ਪਾਖੰਡ) ਪ੍ਰਧਾਨਤਾ ਪ੍ਰਾਪਤ ਕਰ ਕੇ ਦ੍ਰਿੜ੍ਹ ਹੋ ਜਾਵੇਗਾ।

ਅਪ੍ਰਪੰਚ ਪੰਖ ਕੇ ਉਡਾ ॥

ਅਪ੍ਰਪੰਚ (ਸਚਾਈ) ਖੰਭ ਲਾ ਕੇ ਉਡ ਪੁਡ ਜਾਵੇਗੀ।

ਕੁਕਰਮ ਬਿਚਰਤੰ ਜਗੰ ॥

(ਸਾਰਾ) ਜਗਤ ਕੁਕਰਮਾਂ ਵਿਚ ਲਗ ਜਾਵੇਗਾ।

ਸੁਕਰਮ ਸੁ ਭ੍ਰਮੰ ਭਗੰ ॥੫੧॥

ਸ਼ੁਭ ਕਰਮ ਭਰਮ ਬਣ ਕੇ ਭਜ ਜਾਣਗੇ ॥੫੧॥

ਰਮਾਣ ਛੰਦ ॥

ਰਮਾਣ ਛੰਦ:


Flag Counter