ਦਸ਼ਲਾ ਅਤੇ ਕਰਭਿਖ (ਧ੍ਰਿਤਰਾਸ਼ਟਰ ਦੇ ਪੁੱਤਰ) ਆਦਿ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।
(ਫਿਰ) ਅਨੁਜ, ਤਨੁਜ ਅਤੇ ਸਤ੍ਰੁ ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੧੫੮॥
ਪਹਿਲਾਂ ਭੀਖਮ ਦੇ ਨਾਮ ਲੈ ਕੇ ਅੰਤ ਉਤੇ 'ਅਰਿ' ਸ਼ਬਦ ਰਖੋ।
(ਫਿਰ) ਪਹਿਲਾਂ ਸੁਤ ਅਤੇ ਅੰਤ ਉਤੇ 'ਅਰਿ' ਪਦ ਦਾ ਕਥਨ ਕਰੋ। ਇਹ ਬਾਣ ਦੇ ਨਾਮ ਹਨ ॥੧੫੯॥
ਪਹਿਲਾਂ 'ਤਟਤ ਜਾਨਵੀ' ਅਤੇ 'ਅਗ੍ਰਜਾ' (ਗੰਗਾ ਨਦੀ) ਸ਼ਬਦ ਬਖਾਨ ਕਰੋ।
(ਫਿਰ) 'ਤਨੁਜ ਸਤ੍ਰੁ' ਅਤੇ 'ਸੁਤਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ ॥੧੬੦॥
ਗੰਗਾ, ਗਿਰਿਜਾ (ਸ਼ਬਦ) ਪਹਿਲਾਂ ਕਹੋ ਅਤੇ ਫਿਰ 'ਪੁਤ੍ਰ' ਪਦ ਜੋੜੋ।
(ਫਿਰ) 'ਸਤ੍ਰੁ' ਕਹਿ ਕੇ 'ਸੁਤਰਿ' ਪਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੬੧॥
ਨਾਕਾਲੇ ਅਤੇ ਸਰਿਤੇਸਰੀ (ਗੰਗਾ ਦੇ ਨਾਮ) ਪਹਿਲਾਂ ਕਹੋ।
(ਫਿਰ) 'ਸੁਤ ਅਰਿ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। ਇਹ ਸਾਰੇ ਨਾਮ ਗੰਗਾ ਦੇ ਹਨ ॥੧੬੨॥
'ਭੀਖਮ' ਅਤੇ 'ਸਾਂਤਨੁਸੁਤ' (ਸ਼ਬਦ) ਕਹਿ ਕੇ ਫਿਰ 'ਅਰਿ' ਪਦ ਕਹੋ।
(ਫਿਰ) 'ਸੂਤ' ਪਦ ਕਹਿ ਕੇ ਅੰਤ ਉਤੇ 'ਅਰਿ' ਦਾ ਕਥਨ ਕਰੋ। (ਇਹ) ਬਾਣ ਦੇ ਨਾਮ ਵਜੋਂ ਪਛਾਣੋ ॥੧੬੩॥
ਗਾਂਗੇਯ, ਨਦੀਅਜ ਅਤੇ ਸਰਿਤਜ (ਭੀਸ਼ਮ ਦੇ ਨਾਮ) ਉਚਾਰ ਕੇ (ਫਿਰ) 'ਸਤ੍ਰੁ' ਪਦ ਜੋੜੋ।
(ਮਗਰੋਂ) 'ਸੂਤ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ' ਪਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣੋ ॥੧੬੪॥
ਤਾਲਕੇਤੁ ਅਤੇ ਸਵਿਤਾਸ (ਭੀਸ਼ਮ ਦੇ ਨਾਮ) ਪਹਿਲਾਂ ਕਹੋ ਅਤੇ ਅੰਤ ਉਤੇ 'ਅਰਿ' ਪਦ ਜੋੜੋ।
(ਮਗਰੋਂ) 'ਸੂਤ' ਸ਼ਬਦ ਉਚਾਰ ਕੇ ਫਿਰ 'ਰਿਪੁ' ਪਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੬੫॥
ਪਹਿਲਾਂ 'ਦ੍ਰੋਣ' ਕਹਿ ਕੇ (ਫਿਰ) 'ਸਿਖ੍ਯ' ਕਥਨ ਕਰੋ। (ਇਸ) ਪਿਛੋਂ 'ਸੂਤਰਿ' ਸ਼ਬਦ ਕਥਨ ਕਰੋ।
(ਇਹ) ਨਾਮ ਬਾਣ ਦੇ ਹਨ, ਚਤੁਰੋ! ਪਛਾਣ ਲਵੋ ॥੧੬੬॥
ਭਾਰਦ੍ਵਾਜ 'ਦ੍ਰੋਣਜ ਪਿਤਾ' (ਦ੍ਰੋਣਾਚਾਰਯ ਦੇ ਨਾਮ) ਪਹਿਲਾਂ ਕਹਿ ਕੇ (ਫਿਰ) 'ਸਿਖ੍ਯ' ਪਦ ਕਹਿ ਦਿਓ।
ਮਗਰੋਂ 'ਸੂਤਰਿ' ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੧੬੭॥
ਸੋਰਠਾ:
ਪਹਿਲਾਂ 'ਜੁਧਿਸਟਰ' (ਸ਼ਬਦ) ਕਹੋ, ਫਿਰ 'ਬੰਧੁ' (ਭਰਾ) ਸ਼ਬਦ ਕਥਨ ਕਰੋ।
(ਇਹ) ਸਾਰੇ ਬਾਣ ਦੇ ਨਾਮ ਸਮਝ ਕੇ, ਹਿਰਦੇ ਵਿਚ ਰਖ ਲਵੋ ॥੧੬੮॥
ਦੋਹਰਾ:
'ਦੁਉਭਯਾ' ਅਤੇ 'ਪੰਚਾਲਿ ਪਤਿ' ਕਹਿ ਕੇ ਫਿਰ 'ਭ੍ਰਾਤ' (ਸ਼ਬਦ) ਦਾ ਉਚਾਰਨ ਕਰੋ।
(ਮਗਰੋਂ) 'ਸੁਤ ਅਰਿ' ਸ਼ਬਦ ਕਹਿ ਦਿਓ। (ਇਹ) ਸਾਰੇ ਬਾਣ ਦੇ ਨਾਮ ਸਮਝ ਲਵੋ ॥੧੬੯॥
ਧਰਮਰਾਜ, ਧਰਮਜ (ਯੁਧਿਸਟਰ ਦੇ ਨਾਮ ਪਹਿਲਾਂ) ਉਚਾਰ ਕੇ, ਫਿਰ 'ਬੰਧੁ' ਸ਼ਬਦ ਜੋੜ ਦਿਓ।
ਫਿਰ 'ਸੂਤਰਿ' ਸ਼ਬਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੦॥
ਕਾਲਜ, ਧਰਮਜ, ਸਲਰਿਪੁ (ਯੁਧਿਸ਼ਟਰ ਦੇ ਨਾਮ) ਕਹਿ ਕੇ (ਫਿਰੁ) 'ਬੰਧੁ' ਪਦ ਦਾ ਬਖਾਨ ਕਰੋ।
ਮਗਰੋਂ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਬਾਣ ਦੇ ਨਾਮ ਹਨ ॥੧੭੧॥
ਪਹਿਲਾਂ 'ਬਈਵਸਤ' (ਸੂਰਜ) ਪਦ ਕਹਿ ਕੇ ਫਿਰ 'ਸੁਤ' ਪਦ ਦਾ ਬਖਾਨ ਕਰੋ।
(ਮਗਰੋਂ) 'ਬੰਧੁ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। (ਇਨ੍ਹਾਂ) ਸਭ ਨੂੰ ਬਾਣ ਦਾ ਨਾਮ ਸਮਝੋ ॥੧੭੨॥
ਪਹਿਲਾਂ ਸੂਰਜ ਦੇ ਨਾਮ ਲੈ ਕੇ, ਫਿਰ 'ਪੁਤ੍ਰ' ਪਦ ਜੋੜੋ।
(ਫਿਰ) 'ਅਨੁਜ' ਕਹਿ ਕੇ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੩॥
ਪਹਿਲਾਂ 'ਕਾਲਿੰਦ੍ਰੀ' (ਪਦ) ਕਹਿ ਕੇ ਫਿਰ 'ਅਨੁਜ' ਪਦ ਜੋੜੋ।
(ਮਗਰੋਂ) 'ਤਨੁਜਾ' ਕਹਿ ਕੇ 'ਅਨੁਜ' ਅਤੇ 'ਅਗ੍ਰ' ਕਹੋ। ਇਸ ਤਰ੍ਹਾਂ ਬਾਣ ਦੇ ਨਾਮ ਬਣ ਜਾਣਗੇ ॥੧੭੪॥
ਜਮੁਨਾ ਅਤੇ ਕਾਲਿੰਦ੍ਰੀ (ਜਮਨਾ ਦੇ ਨਾਮ) ਕਹਿ ਕੇ ਫਿਰ 'ਅਨੁਜ' ਅਤੇ 'ਸੁਤ' (ਪਦਾਂ) ਦਾ ਕਥਨ ਕਰੋ।
(ਫਿਰ) 'ਅਨੁਜ' ਅਤੇ 'ਸੂਤਰਿ' ਉਚਾਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ ॥੧੭੫॥
ਪਹਿਲਾਂ 'ਪੰਡੁ ਪੁਤ੍ਰ' ਜਾਂ 'ਕੁਰ' ਕਹਿ ਕੇ ਫਿਰ 'ਰਾਜ' ਅਤੇ 'ਅਨੁਜ' ਪਦ ਕਹੋ।
(ਫਿਰ) 'ਸੁਤ' ਅਤੇ 'ਅਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੭੬॥
(ਪਹਿਲਾਂ) 'ਜਊਧਿਸਟਰ' ਦੇ ਨਾਮ 'ਭੀਮਾਗ੍ਰ' ਅਤੇ ਫਿਰ 'ਅਰਜਨਾਗ੍ਰ' ਕਹੋ।
(ਮਗਰੋਂ) 'ਸੁਤ' ਅਤੇ ਅੰਤ ਉਤੇ 'ਅਰਿ' ਸ਼ਬਦ ਜੋੜੋ। ਇਹ ਨਾਮ ਬਾਣ ਦੇ ਹਨ ॥੧੭੭॥
(ਪਹਿਲਾਂ) 'ਨਕੁਲ-ਬੰਧੁ' ਅਤੇ 'ਸਹਿਦੇਵ ਅਨੁਜ' ਕਹਿ ਕੇ ਫਿਰ 'ਬੰਧੁ' ਪਦ ਕਹੋ।
(ਮਗਰੋਂ) ਸੂਤ ਪਦ ਪਹਿਲਾਂ ਅਤੇ 'ਅਰਿ' ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੭੮॥
ਪਹਿਲਾਂ 'ਜਾਗਸੇਨਿ' (ਦ੍ਰੁਪਦ ਦੀ ਪੁੱਤਰੀ, ਦ੍ਰੋਪਦੀ) ਸ਼ਬਦ ਕਹੋ, ਫਿਰ 'ਪਤਿ' ਪਦ ਜੋੜੋ।
(ਮਗਰੋਂ) ਪਹਿਲਾਂ 'ਅਨੁਜ' ਅਤੇ ਫਿਰ 'ਸੂਤਾਂਤ ਕਰਿ' ਸ਼ਬਦਾਂ ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਹਨ ॥੧੭੯॥
ਪਹਿਲਾਂ 'ਦ੍ਰੋਪਦੀ' ਅਤੇ 'ਦ੍ਰੁਪਦਜਾ' ਉਚਾਰ ਕੇ (ਫਿਰ) 'ਪਤਿ' ਪਦ ਜੋੜੋ।
(ਫਿਰ) 'ਅਨੁਜ' ਕਹਿ ਕੇ 'ਸੂਤਰਿ' ਕਥਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੦॥