ਤਾਂ ਸੜ ਕੇ ਮਰਨ ਦਾ ਹਠ ('ਨਿਗ੍ਰਹ') ਧਾਰਨ ਕਰ ਲਿਆ ॥੬੩॥
ਜਦ (ਰਾਜਾ) ਚਿਖਾ ਬਾਲ ਕੇ (ਉਸ ਵਿਚ) ਸੜਨ ਲਗਿਆ,
ਤਾਂ ਉਥੋਂ ਇਕ ਬੈਤਾਲ ਜਾਗ ਪਿਆ।
ਉਸ ਨੇ ਅੰਮ੍ਰਿਤ ਛਿੜਕ ਕੇ ਦੋਹਾਂ ਨੂੰ ਜਿਵਾ ਦਿੱਤਾ
ਅਤੇ ਰਾਜੇ ਦੇ ਮਨ ਦਾ ਦੁਖ ਦੂਰ ਕਰ ਦਿੱਤਾ ॥੬੪॥
ਦੋਹਰਾ:
ਸੈਹਥੀ ਦਾ ਵਾਰ ਸਹਿ ਕੇ ਅਤੇ ਅੱਗ ਵਿਚ ਸੜ ਕੇ (ਰਾਜੇ ਨੇ) ਦੋਹਾਂ ਨੂੰ ਬਚਾ ਲਿਆ।
ਸ੍ਰੇਸ਼ਠ ਬ੍ਰਾਹਮਣ ਨੂੰ ਕਾਮਕੰਦਲਾ ਦੇ ਦਿੱਤੀ। (ਸਚਮੁਚ) ਬਿਕ੍ਰਮਾਰਾਇ ਧੰਨ ਹੈ ॥੬੫॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੧॥੧੬੩੪॥ ਚਲਦਾ॥
ਚੌਪਈ:
ਦੱਖਣ ਦੇਸ ਦੀਆਂ ਨਾਰੀਆਂ ਬੜੀ ਚਤੁਰ ਹਨ।
ਜੇ ਉਥੇ ਜੋਗੀ ਚਲਾ ਜਾਏ ਤਾਂ ਗ੍ਰਿਹਸਥੀ ਹੋ ਜਾਂਦਾ ਹੈ।
ਇਕ ਮੰਗਲ ਸੈਨ ਨਾਂ ਦਾ ਰਾਜਾ ਪ੍ਰਸਿੱਧ ਸੀ
ਜਿਸ ਤੋਂ ਸਾਰੇ ਵੈਰੀ ਹਾਰ ਮੰਨਦੇ ਸਨ ॥੧॥
ਸਰੂਪ ਕਲਾ (ਨਾਂ ਦੀ) ਉਸ ਦੀ ਸੁੰਦਰ ਇਸਤਰੀ ਸੀ,
ਮਾਨੋ ਪਾਰਬਤੀ ਵਰਗੀ ਹੋਵੇ।
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ।
ਜੋ ਉਹ ਕਹਿੰਦੀ ਸੀ, ਉਹੀ (ਰਾਜਾ) ਕਰਦਾ ਸੀ ॥੨॥
ਰੁਆਮਲ ਛੰਦ:
ਜਦੋਂ ਰਾਜਾ ਰੰਗ ਮਹੱਲ ਵਿਚ ਹੁੰਦਾ,
ਤਾਂ ਉਸ ਵੇਲੇ ਰੂਪ ਪ੍ਰਭਾ ਸੁੰਦਰੀਆਂ ਨੂੰ ਨਾਲ ਨੈ ਕੇ ਉਥੇ ਬਿਰਾਜਦੀ।
ਕਾਨੜੇ ਰਾਗ ਦੀ ਆਵਾਜ਼ ਨਾਲ ਤੂਤੀਆਂ, ਵੀਣਾ, ਬੰਸਰੀ ਅਤੇ ਮ੍ਰਿਦੰਗ ਆਦਿ ਸਾਜ਼ ਵਜਦੇ।
ਅਤੇ ਅਨੇਕ ਰੰਗਾਂ ਦਾ ਭਾਂਤੋ ਭਾਂਤੀ ਸ਼ੋਰਸ਼ਰਾਬਾ ਰਹਿੰਦਾ ॥੩॥
ਉਥੇ ਇਕ ਨਟ ਰਹਿੰਦਾ ਸੀ ਜਿਸ ਦਾ ਨਾਂ ਬਿਸਨ ਦਤ੍ਵਾ ਸੀ।
ਰਾਜਾ ਉਸ ਨੂੰ ਅੱਠੇ ਪਹਿਰ ਨਚਾਉਂਦਾ ਰਹਿੰਦਾ ਸੀ।
ਰਾਣੀ ਆਪਣੀਆਂ ਅੱਖਾਂ ਨਾਲ ਉਸ ਦਾ ਅਤਿ ਸੁੰਦਰ ਰੂਪ ਵੇਖ ਕੇ
ਕਾਮ ਦੇਵ ਦੇ ਬਾਣ ਨਾਲ ਵਿੰਨ੍ਹੀ ਹੋਈ ਧਰਤੀ ਉਤੇ ਬੇਸੁਧ ਹੋ ਕੇ ਡਿਗ ਪਈ ॥੪॥
ਤੋਮਰ ਛੰਦ:
ਰਾਣੀ ਨੇ ਸਖੀ ਭੇਜ ਕੇ
ਉਸ ਨੂੰ ਘਰ ਬੁਲਾ ਲਿਆ।
ਰਾਜੇ ਦੀ ਪਰਵਾਹ ਨਾ ਕਰ ਕੇ
ਉਸ ਨਾਲ ਰੁਚੀ ਪੂਰਵਕ ਸਹਿਵਾਸ ਕੀਤਾ ॥੫॥
ਉਸ ਦਾ ਅਤਿ ਸੁੰਦਰ ਰੂਪ ਵੇਖਣ ਨਾਲ
ਉਸ ਨੂੰ ਸ਼ਿਵ ਦਾ ਵੈਰੀ (ਕਾਮ ਦੇਵ) ਬਾਣ ਮਾਰ ਗਿਆ।
ਤਦ ਤਕ ਰਾਜਾ ਆ ਗਿਆ
ਅਤੇ ਰਾਣੀ ਨੂੰ ਬਹੁਤ ਦੁਖ ਹੋਇਆ ॥੬॥
ਤਦ ਉਸ ਨੇ ਇਹ ਉਪਾ ਕੀਤਾ।
ਇਕ ਦੇਗ ਮੰਗਵਾ ਲਈ।
ਉਸ ਉਤੇ ਤਵਾ ਦੇ ਦਿੱਤਾ,
ਤਾਂ ਜੋ ਉਸ ਨੂੰ ਕੋਈ ਵੇਖ ਨਾ ਸਕੇ ॥੭॥
ਉਸ ਵਿਚ ਬਹੁਤ ਜਲ ਪੈਂਦਾ ਸੀ।
ਇਕ ਬੂੰਦ ਵੀ ਹੇਠਾਂ ਨਹੀਂ ਡਿਗਦੀ ਸੀ।
ਉਸ ਵਿਚ ਗੁਲਾਬ (ਦਾ ਅਰਕ) ਪਾ ਕੇ
ਪਤੀ ਨੂੰ ਕਢ ਕੇ ਵਿਖਾ ਦਿੱਤਾ ॥੮॥
ਦੋਹਰਾ:
ਉਸ ਗੁਲਾਬ ਨੂੰ ਲੈ ਕੇ ਪਤੀ ਦੀ ਪਗੜੀ ਸਿੰਜ ਦਿੱਤੀ। (ਗੁਲਾਬ ਦੇ ਅਰਕ ਨੂੰ) ਕਢ ਕੇ
ਸਭ ਉਤੇ ਛਿੜਕ ਦਿੱਤਾ ਅਤੇ ਕਿਸੇ ਮੂਰਖ ਨੇ ਭੇਦ ਨੂੰ ਨਾ ਸਮਝਿਆ ॥੯॥
ਚੌਪਈ: