ਸ਼੍ਰੀ ਦਸਮ ਗ੍ਰੰਥ

ਅੰਗ - 143


ਸੁਨੇ ਬਿਪ ਬੋਲੰ ਉਠਿਯੋ ਆਪ ਰਾਜੰ ॥

ਬ੍ਰਾਹਮਣ ਦੇ ਬੋਲ ਸੁਣ ਕੇ, ਰਾਜਾ (ਆਪਣੇ ਆਸਨ ਤੋਂ) ਉਠਿਆ।

ਤਜਿਯੋ ਸਰਪ ਮੇਧੰ ਪਿਤਾ ਬੈਰ ਕਾਜੰ ॥

ਪਿਤਾ ਦੇ ਵੈਰ (ਦੇ ਬਦਲੇ) ਕਰਕੇ (ਜੋ ਸਰਪ ਯੱਗ ਰਚਿਆ ਹੋਇਆ ਸੀ ਉਸ) ਸਰਪ-ਯੱਗ ਨੂੰ ਛਡ ਦਿੱਤਾ।

ਬੁਲ੍ਯੋ ਬ੍ਯਾਸ ਪਾਸੰ ਕਰਿਯੋ ਮੰਤ੍ਰ ਚਾਰੰ ॥

ਵੇਦ, ਵਿਆਕਰਣ ਅਤੇ ਵਿਦਿਆਵਾਂ ਦੇ

ਮਹਾ ਬੇਦ ਬਿਆਕਰਣ ਬਿਦਿਆ ਬਿਚਾਰੰ ॥੧੧॥੧੭੯॥

ਮਹਾ ਵਿਚਾਰਕ ਵਿਆਸ ਨੂੰ ਕੋਲ ਬੁਲਾਇਆ ਅਤੇ ਚੰਗੀ ਤਰ੍ਹਾਂ ਸਲਾਹ ਕਰਨ ਲਗਾ ॥੧੧॥੧੭੯॥

ਸੁਨੀ ਪੁਤ੍ਰਕਾ ਦੁਇ ਗ੍ਰਿਹੰ ਕਾਸਿ ਰਾਜੰ ॥

(ਰਾਜੇ ਨੂੰ ਵਿਆਸ ਨੇ ਕਿਹਾ ਕਿ) ਸੁਣਿਆ ਹੈ ਕਿ ਕਾਸ਼ੀ ਦੇ ਰਾਜੇ ਦੇ ਘਰ ਦੋ ਪੁੱਤਰੀਆਂ ਹਨ

ਮਹਾ ਸੁੰਦਰੀ ਰੂਪ ਸੋਭਾ ਸਮਾਜੰ ॥

ਜੋ ਬਹੁਤ ਸੁੰਦਰ ਅਤੇ ਰੂਪ ਤੇ ਸ਼ੋਭਾ ਦਾ ਮੁਜਸਮਾ ਹਨ।

ਜਿਣਿਉ ਜਾਇ ਤਾ ਕੋ ਹਣੋ ਦੁਸਟ ਪੁਸਟੰ ॥

ਉਨ੍ਹਾਂ ਨੂੰ ਜਿਤ ਲਿਆਉ ਅਤੇ ਵੱਡੇ ਵੱਡੇ ਦੁਸ਼ਟਾਂ ਨੂੰ ਮਾਰ ਦਿਉ।

ਕਰਿਯੋ ਧਿਆਨ ਤਾਨੇ ਲਦੇ ਭਾਰ ਉਸਟੰ ॥੧੨॥੧੮੦॥

(ਇਹ ਗੱਲ ਸੁਣਦਿਆਂ ਸਾਰ) ਉਸ ਨੇ ਊਠਾਂ (ਉਤੇ ਸ਼ਸਤ੍ਰਾਂ ਅਸਤ੍ਰਾਂ) ਦੇ ਭਾਰ ਲਦ ਕੇ (ਕਾਸ਼ੀ ਵਲ) ਚਾਲੇ ਪਾ ਦਿੱਤੇ ॥੧੨॥੧੮੦॥

ਚਲੀ ਸੈਨ ਸੂਕਰ ਪਰਾਚੀ ਦਿਸਾਨੰ ॥

ਪੂਰਵ ਦਿਸ਼ਾ ਵਲ ਸੈਨਾ ਹਵਾ ਦੀ ਤੇਜ਼ੀ ਨਾਲ ਤੁਰ ਪਈ।

ਚੜੇ ਬੀਰ ਧੀਰੰ ਹਠੇ ਸਸਤ੍ਰ ਪਾਨੰ ॥

ਧੀਰਜਵਾਨ ਅਤੇ ਹਠੀ ਸੂਰਵੀਰ ਹੱਥਾਂ ਵਿਚ ਸ਼ਸਤ੍ਰ ਲੈ ਕੇ ਚੜ੍ਹ ਪਏ।

ਦੁਰਿਯੋ ਜਾਇ ਦੁਰਗ ਸੁ ਬਾਰਾਣਸੀਸੰ ॥

ਕਾਸ਼ੀ ('ਬਾਰਾਣ') ਦਾ ਰਾਜਾ (ਡਰ ਦਾ ਮਾਰਿਆ) ਕਿਲੇ ਵਿਚ ਜਾ ਲੁਕਿਆ।

ਘੇਰ੍ਯੋ ਜਾਇ ਫਉਜੰ ਭਜਿਓ ਏਕ ਈਸੰ ॥੧੩॥੧੮੧॥

ਫੌਜ ਨੇ (ਕਿਲੇ ਨੂੰ) ਜਾ ਘੇਰਿਆ ਅਤੇ (ਕਾਸ਼ੀ ਦੇ ਰਾਜੇ ਨੇ) ਇਕ ਸ਼ਿਵ ਦਾ ਧਿਆਨ ਕੀਤਾ ॥੧੩॥੧੮੧॥

ਮਚਿਯੋ ਜੁਧ ਸੁਧੰ ਬਹੇ ਸਸਤ੍ਰ ਘਾਤੰ ॥

ਚੰਗਾ ਯੁੱਧ ਮਚਿਆ, ਸ਼ਸਤ੍ਰਾਂ ਦੇ ਆਘਾਤ ਅਤੇ ਦਾਉ-ਪੇਚ ਹੋਣ ਲਗੇ।

ਗਿਰੇ ਅਧੁ ਵਧੰ ਸਨਧੰ ਬਿਪਾਤੰ ॥

ਚੰਗੀ ਤਰ੍ਹਾਂ ਸ਼ਸਤ੍ਰਾਂ ਨਾਲ ਸਜੇ ਹੋਏ ('ਸਨੱਧੰ') (ਸ਼ਸਤ੍ਰਾਂ ਦੀ) ਮਾਰ ਨਾਲ ਅੱਧੇ ਅੱਧੇ (ਟੁਕੜੇ ਹੋ ਕੇ) ਡਿਗਣ ਲਗੇ।

ਗਿਰੇ ਹੀਰ ਚੀਰੰ ਸੁ ਬੀਰੰ ਰਜਾਣੰ ॥

ਹੀਰਿਆਂ ਨਾਲ ਸਜੇ ਬਸਤ੍ਰਾਂ ਵਾਲੇ ਸੂਰਵੀਰ ਰਾਜਪੂਤ (ਧਰਤੀ ਉਤੇ) ਡਿਗ ਪਏ।

ਕਟੈ ਅਧੁ ਅਧੰ ਛੁਟੇ ਰੁਦ੍ਰ ਧ੍ਯਾਨੰ ॥੧੪॥੧੮੨॥

(ਉਨ੍ਹਾਂ ਦੇ) ਅਧੋ-ਅੱਧ ਕਟੇ ਜਾਣ ਕਾਰਨ ਸ਼ਿਵ ਦਾ ਧਿਆਨ ਵੀ ਉਖੜ ਗਿਆ ॥੧੪॥੧੮੨॥

ਗਿਰੇ ਖੇਤ੍ਰ ਖਤ੍ਰਾਣ ਖਤ੍ਰੀ ਖਤ੍ਰਾਣੰ ॥

ਛਤ੍ਰੀਪਣੇ ਦੀ ਮਰਯਾਦਾ ਪਾਲਣ ਵਾਲੇ ਵੀ ਰਣ-ਭੂਮੀ ਵਿਚ ਡਿਗ ਪਏ।

ਬਜੀ ਭੇਰ ਭੁੰਕਾਰ ਦ੍ਰੁਕਿਆ ਨਿਸਾਣੰ ॥

ਭੇਰੀਆਂ ਦੇ ਵਜਣ ਦੀ ਭੂੰਕਾਰ ਹੋਣ ਲਗੀ ਅਤੇ ਨਗਾਰਿਆਂ ਦੀ ਧੁੰਕਾਰ ਹੋਣ ਲਗੀ।

ਕਰੇ ਪੈਜਵਾਰੰ ਪ੍ਰਚਾਰੈ ਸੁ ਬੀਰੰ ॥

ਸੂਰਮੇ ਲਲਕਾਰੇ ਮਾਰ ਕੇ ਪ੍ਰਤਿਗਿਆ ('ਪੈਜਵਾਰੰ') ਪੂਰੀ ਕਰ ਰਹੇ ਸਨ।

ਫਿਰੇ ਰੁੰਡ ਮੁੰਡੰ ਤਣੰ ਤਛ ਤੀਰੰ ॥੧੫॥੧੮੩॥

ਕਿਤੇ ਧੜ, ਕਿਤੇ ਸਿਰ ਅਤੇ ਕਿਤੇ ਤੀਰਾਂ ਨਾਲ ਪੱਛੇ ਸ਼ਰੀਰ ਫਿਰਦੇ ਸਨ ॥੧੫॥੧੮੩॥

ਬਿਭੇ ਦੰਤ ਵਰਮੰ ਪ੍ਰਛੇਦੈ ਤਨਾਨੰ ॥

ਹਾਥੀਆਂ ਦੇ ਕਵਚ ('ਦੰਤ-ਵਰਮੰ') ਟੁੱਟ ਗਏ ('ਬਿਭੇ') ਅਤੇ ਸ਼ਰੀਰਾਂ ਉਤੇ ਜ਼ਖ਼ਮ ਹੋ ਗਏ।

ਕਰੇ ਮਰਦਨੰ ਅਰਦਨੰ ਮਰਦਮਾਨੰ ॥

ਬਹਾਦਰ ਸ਼ੂਰਵੀਰਾਂ ('ਮਰਦਮਾਨੰ') ਨੂੰ ਦਲ-ਮਲ ਕੇ ਮਸਲ ਦਿੱਤਾ ਗਿਆ।

ਕਟੇ ਚਰਮ ਬਰਮੰ ਛੁਟੇ ਚਉਰ ਚਾਰੰ ॥

ਕਵਚ ('ਬਰਮੰ') ਅਤੇ ਢਾਲਾਂ ਕਟੀਆਂ ਗਈਆਂ ਸਨ ਅਤੇ ਸੁੰਦਰ ਚੌਰ ਰੁਲ ਰਹੇ ਸਨ।

ਗਿਰੇ ਬੀਰ ਧੀਰੰ ਛੁਟੇ ਸਸਤ੍ਰ ਧਾਰੰ ॥੧੬॥੧੮੪॥

ਸ਼ਸਤ੍ਰਾਂ ਦੀਆਂ ਧਾਰਾਂ ਨਾਲ (ਵੱਡੇ ਵੱਡੇ) ਧੀਰਜਵਾਨ ਸੂਰਮੇ ਡਿਗੇ ਪਏ ਸਨ ॥੧੬॥੧੮੪॥

ਜਿਣ੍ਰਯੋ ਕਾਸਕੀਸੰ ਹਣ੍ਯੋ ਸਰਬ ਸੈਨੰ ॥

(ਰਾਜੇ ਜਨਮੇਜੇ ਨੇ) ਕਾਸ਼ੀ ਦੇ ਰਾਜੇ ਨੂੰ ਜਿਤ ਲਿਆ ਅਤੇ ਉਸ ਦੀ ਸਾਰੀ ਸੈਨਾ ਮਾਰ ਦਿੱਤੀ।

ਬਰੀ ਪੁਤ੍ਰਕਾ ਤਾਹ ਕੰਪ੍ਯੋ ਤ੍ਰਿਨੈਨੰ ॥

ਉਸ ਦੀਆਂ (ਦੋਹਾਂ) ਪੁੱਤਰੀਆਂ ਨਾਲ (ਜਨਮੇਜੇ ਨ) ਵਿਆਹ ਕਰ ਲਿਆ। (ਇਹ ਘਟਨਾ ਵੇਖ ਕੇ) ਸ਼ਿਵ ਕੰਬ ਗਿਆ।

ਭਇਓ ਮੇਲ ਗੇਲੰ ਮਿਲੇ ਰਾਜ ਰਾਜੰ ॥

(ਅਖੀਰ ਦੋਹਾਂ ਰਾਜਿਆਂ ਦਾ ਆਪਸ ਵਿਚ) ਮੇਲ ਮਿਲਾਪ ਹੋ ਗਿਆ ਅਤੇ (ਕਾਸ਼ੀ ਦੇ) ਰਾਜੇ ਨੂੰ (ਆਪਣਾ) ਰਾਜ ਮਿਲ ਗਿਆ।

ਭਈ ਮਿਤ੍ਰ ਚਾਰੰ ਸਰੇ ਸਰਬ ਕਾਜੰ ॥੧੭॥੧੮੫॥

(ਦੋਹਾਂ ਰਾਜਿਆਂ ਵਿਚ) ਚੰਗੀ ਮਿਤਰਤਾ ਹੋ ਗਈ ਅਤੇ ਸਾਰੇ ਕਾਰਜ ਚੰਗੀ ਤਰ੍ਹਾਂ ਸਿਰੇ ਚੜ੍ਹ ਗਏ ॥੧੭॥੧੮੫॥

ਮਿਲੀ ਰਾਜ ਦਾਜੰ ਸੁ ਦਾਸੀ ਅਨੂਪੰ ॥

(ਜਨਮੇਜੇ ਨੂੰ ਕਾਸ਼ੀ ਦੇ) ਰਾਜੇ ਵਲੋਂ ਦਾਜ ਵਿਚ ਇਕ ਅਨੂਪਮ ਦਾਸੀ ਮਿਲੀ

ਮਹਾ ਬਿਦ੍ਯਵੰਤੀ ਅਪਾਰੰ ਸਰੂਪੰ ॥

ਜੋ ਮਹਾਨ ਵਿਦਵੰਤੀ ਅਤੇ ਅਪਾਰ ਸੁੰਦਰ ਸਰੂਪ ਵਾਲੀ ਸੀ।

ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ ॥

ਕਿਤਨੇ ਹੀ ਹੀਰੇ, ਬਸਤ੍ਰ ਅਤੇ ਕਾਲੇ ('ਸਿਆਉ') ਕੰਨਾਂ ਵਾਲੇ (ਘੋੜੇ) ਮਿਲੇ।

ਮਿਲੇ ਮਤ ਦੰਤੀ ਕਿਤੇ ਸੇਤ ਬਰਨੰ ॥੧੮॥੧੮੬॥

ਕਿਤਨੇ ਹੀ ਚਿੱਟੇ ਰੰਗ ਦੇ ਮਸਤ ਹਾਥੀ ਮਿਲੇ ॥੧੮॥੧੮੬॥

ਕਰ੍ਯੋ ਬ੍ਯਾਹ ਰਾਜਾ ਭਇਓ ਸੁ ਪ੍ਰਸੰਨੰ ॥

ਰਾਜਾ (ਕਾਸ਼ੀ ਰਾਜ ਦੀਆਂ ਕੁਮਾਰੀਆਂ ਨਾਲ) ਵਿਆਹ ਕਰਕੇ ਬਹੁਤ ਪ੍ਰਸੰਨ ਹੋਇਆ

ਭਲੀ ਭਾਤ ਪੋਖੇ ਦਿਜੰ ਸਰਬ ਅੰਨੰ ॥

ਅਤੇ ਸਾਰਿਆਂ ਬ੍ਰਾਹਮਣਾਂ ਨੂੰ ਅੰਨ ਆਦਿ ਨਾਲ ਚੰਗੀ ਤਰ੍ਹਾਂ ਰਜਾਇਆ।

ਕਰੇ ਭਾਤਿ ਭਾਤੰ ਮਹਾ ਗਜ ਦਾਨੰ ॥

ਭਾਂਤ ਭਾਂਤ ਦੇ ਵੱਡੇ ਹਾਥੀ ਦਾਨ ਕੀਤੇ।

ਭਏ ਦੋਇ ਪੁਤ੍ਰੰ ਮਹਾ ਰੂਪ ਮਾਨੰ ॥੧੯॥੧੮੭॥

(ਸਮਾਂ ਪਾ ਕੇ ਉਨ੍ਹਾਂ ਦੋਹਾਂ ਰਾਣੀਆਂ ਨੇ) ਮਹਾ ਰੂਪਵਾਨ ਦੋ ਪੁੱਤਰਾਂ ਨੂੰ ਜਨਮ ਦਿੱਤਾ ॥੧੯॥੧੮੭॥

ਲਖੀ ਰੂਪਵੰਤੀ ਮਹਾਰਾਜ ਦਾਸੀ ॥

(ਇਕ ਦਿਨ) ਜਨਮੇਜੇ ਨੇ ਰੂਪਵੰਤੀ ਦਾਸੀ ਨੂੰ ਵੇਖਿਆ

ਮਨੋ ਚੀਰ ਕੈ ਚਾਰ ਚੰਦ੍ਰਾ ਨਿਕਾਸੀ ॥

(ਜੋ ਇੰਜ ਲਗੀ) ਮਾਨੋ ਚੰਦ੍ਰਮਾ ਨੂੰ ਚੀਰ ਕੇ ਚਾਂਦਨੀ ਕਢੀ ਗਈ ਹੋਵੇ।

ਲਹੈ ਚੰਚਲਾ ਚਾਰ ਬਿਦਿਆ ਲਤਾ ਸੀ ॥

(ਜਾਂ ਇੰਜ ਲਗਦੀ ਸੀ) ਮਾਨੋ ਬਿਜਲੀ ਵਾਂਗ ਜਾਂ ਵਿਦਿਆ ਦੀ ਬੇਲ ਵਰਗੀ (ਫਿਰਦੀ ਹੋਵੇ)

ਕਿਧੌ ਕੰਜਕੀ ਮਾਝ ਸੋਭਾ ਪ੍ਰਕਾਸੀ ॥੨੦॥੧੮੮॥

ਜਾਂ ਫਿਰ ਮਾਨੋ ਕਮਲ ਵਿਚਲੀ ਸ਼ੋਭਾ ਹੀ ਪ੍ਰਗਟ ਹੋ ਗਈ ਹੋਵੇ ॥੨੦॥੧੮੮॥

ਕਿਧੌ ਫੂਲ ਮਾਲਾ ਲਖੈ ਚੰਦ੍ਰਮਾ ਸੀ ॥

ਜਾਂ ਫੁਲਾਂ ਦੀ ਮਾਲਾ ਹੋਵੇ, (ਜਾਂ) ਚੰਦ੍ਰਮਾ ਜਿਹੀ ਲਗਦੀ ਹੋਵੇ।

ਕਿਧੌ ਪਦਮਨੀ ਮੈ ਬਨੀ ਮਾਲਤੀ ਸੀ ॥

ਜਾਂ ਪਦਮਨੀ ਰੂਪ ਹੋਵੇ, (ਜਾਂ) ਮਾਲਤੀ ਦਾ ਫੁਲ ਹੋਵੇ,

ਕਿਧੌ ਪੁਹਪ ਧੰਨਿਆ ਫੁਲੀ ਰਾਇਬੇਲੰ ॥

ਜਾਂ ਫੁਲਾਂ ਦੀ ਧਨੁਸ਼ ('ਧੰਨਿਆ') ਹੋਵੇ, (ਜਾਂ) ਫੁਲੀ ਹੋਈ ਰਾਇਬੇਲ ਹੋਵੇ।

ਤਜੈ ਅੰਗ ਤੇ ਬਾਸੁ ਚੰਪਾ ਫੁਲੇਲੰ ॥੨੧॥੧੮੯॥

(ਉਸ ਦੇ) ਸ਼ਰੀਰ ਤੋਂ ਚੰਪਾ ਦੇ ਫੁਲਾਂ ਵਰਗੀ ਸੁਗੰਧ ਨਿਕਲ ਰਹੀ ਸੀ ॥੨੧॥੧੮੯॥

ਕਿਧੌ ਦੇਵ ਕੰਨਿਆ ਪ੍ਰਿਥੀ ਲੋਕ ਡੋਲੈ ॥

ਜਾਂ ਦੇਵ-ਕੰਨਿਆ ਧਰਤੀ ਉਤੇ ਫਿਰ ਰਹੀ ਹੋਵੇ,

ਕਿਧੌ ਜਛਨੀ ਕਿਨ੍ਰਨੀ ਸਿਉ ਕਲੋਲੈ ॥

ਜਾਂ ਯਕਸ਼ਿਣੀ ਅਥਵਾ ਕਿੰਨਰਣੀ ਵਾਂਗ ਕਲੋਲ ਕਰ ਰਹੀ ਹੋਵੇ,

ਕਿਧੌ ਰੁਦ੍ਰ ਬੀਜੰ ਫਿਰੈ ਮਧਿ ਬਾਲੰ ॥

ਜਾਂ ਪਾਰਾ ('ਰੁਦ੍ਰਬੀਜ') ਹੀ ਇਸ ਕੰਨਿਆ ਦੇ ਰੂਪ ਵਿਚ ਫਿਰ ਰਿਹਾ ਹੋਵੇ,

ਕਿਧੌ ਪਤ੍ਰ ਪਾਨੰ ਨਚੈ ਕਉਲ ਨਾਲੰ ॥੨੨॥੧੯੦॥

ਜਾਂ ਪਾਨ ਦੇ ਪੱਤਰ (ਜਾਂ) ਕਮਲ ਦੀ ਡੰਡੀ (ਵਾਂਗ) ਨਚ ਰਹੀ ਹੋਵੇ ॥੨੨॥੧੯੦॥


Flag Counter