ਉਸ ਨੂੰ ਤ੍ਰਿਹਾਟਕ ਪੁਰੀ ਵੀ ਕਹਿੰਦੇ ਸਨ
ਅਤੇ ਦੈਂਤ, ਦੇਵਤੇ ਅਤੇ ਯਕਸ਼ ਸਭ ਜਾਣਦੇ ਸਨ ॥੧॥
ਮਹਬੂਬ ਮਤੀ ਉਸ ਦੀ ਇਸਤਰੀ ਸੀ
ਜਿਸ ਵਰਗੀ ਸੁੰਦਰ ਕੋਈ ਹੋਰ ਕੁਮਾਰੀ ਨਹੀਂ ਸੀ।
ਉਸ ਦੀ ਦੂਜੀ ਇਸਤਰੀ ਮ੍ਰਿਦੁਹਾਸ ਮਤੀ ਸੀ
ਜਿਸ ਦੇ ਮੁਖ ਦੇ ਸਮਾਨ ਚੰਦ੍ਰਮਾ ਵੀ ਨਹੀਂ ਸੀ ॥੨॥
ਮਹਬੂਬ ਮਤੀ ਨਾਲ ਰਾਜੇ ਦਾ ਪ੍ਰੇਮ ਸੀ।
ਪਰ ਦੂਜੀ ਇਸਤਰੀ ਵਲ ਮੂੰਹ ਨਹੀਂ ਕਰਦਾ ਸੀ।
(ਉਸ ਨੇ) ਉਸ (ਮਹਬੂਬ ਮਤੀ) ਨਾਲ ਬਹੁਤ ਭੋਗ ਕੀਤਾ
ਅਤੇ ਉਸ ਤੋਂ ਇਕ ਪੁੱਤਰ ਪੈਦਾ ਕੀਤਾ ॥੩॥
(ਉਸ ਦੀ) ਦੂਜੀ ਇਸਤਰੀ ਨਾਲ ਪ੍ਰੀਤ ਨਹੀਂ ਸੀ।
ਉਸ ਨੂੰ ਚਿਤ ਵਿਚ ਨਹੀਂ ਲਿਆਉਂਦਾ ਸੀ।
(ਮਹਬੂਬ ਮਤੀ) ਇਕ ਪੁੱਤਰਵਤੀ ਸੀ ਅਤੇ ਦੂਜੀ ਪਤੀ ਨਾਲ ਪ੍ਰੀਤ ਸੀ।
(ਇਸ ਲਈ) ਉਹ ਹੋਰ ਕਿਸੇ ਇਸਤਰੀ ਨੂੰ ਚਿਤ ਵਿਚ ਨਹੀਂ ਲਿਆਉਂਦੀ ਸੀ ॥੪॥
(ਰਾਜੇ ਦੇ ਇਸ ਸਲੂਕ ਕਰ ਕੇ) ਦੂਜੀ ਇਸਤਰੀ ਤਦ ਬਹੁਤ ਕ੍ਰੋਧਿਤ ਹੋਈ
ਅਤੇ ਇਕ ਛਲ ਕਰਨ ਦਾ ਮਨ ਬਣਾਇਆ।
(ਉਸ ਨੇ) ਬੱਚੇ ਦੀ ਗੁਦਾ ਵਿਚ ਭਖੜਾ ('ਗੋਖਰੂ') ਦੇ ਦਿੱਤਾ।
ਇਸ ਨਾਲ ਉਸ ਨੂੰ ਬਹੁਤ ਦੁਖੀ ਕੀਤਾ ॥੫॥
ਬਾਲਕ ਦੁਖ ਨਾਲ ਬਹੁਤ ਆਤੁਰ ਹੋ ਗਿਆ
ਅਤੇ ਰੋਂਦਾ ਹੋਇਆ ਮਾਂ ਦੇ ਘਰ ਆ ਗਿਆ।
ਪੁੱਤਰ ('ਤਾਤ') ਨੂੰ ਵੇਖ ਕੇ ਮਾਤਾ ਬਹੁਤ ਦੁਖੀ ਹੋਈ
ਅਤੇ ਚੰਗੀਆਂ ਚੰਗੀਆਂ ਦਾਈਆਂ ਮੰਗਵਾਈਆਂ ॥੬॥
ਇਸ ਚਰਿਤ੍ਰ ਨਾਲ (ਬੱਚੇ ਦੀ) ਮਾਤਾ ਨੂੰ ਦੁਖ ਦਿੱਤਾ
ਅਤੇ ਆਪ ਦਾਈ ਦਾ ਭੇਸ ਵਟਾਇਆ।
(ਫਿਰ) ਸੌਂਕਣ ਦੇ ਘਰ ਗਈ।
ਪਰ ਉਸ ਇਸਤਰੀ ਦਾ ਭੇਦ ਕਿਸੇ ਨਾ ਸਮਝਿਆ ॥੭॥
(ਉਸ ਨੇ) ਇਕ ਦਵਾਈ ਹੱਥ ਵਿਚ ਲਈ।
ਪਹਿਲਾਂ ਬੱਚੇ ਦੀ ਮਾਤਾ ਨੂੰ ਦਿੱਤੀ।
ਗੋਲੀ ('ਬਰੀ') ਖਾਂਦਿਆਂ ਹੀ ਰਾਣੀ ਮਰ ਗਈ।
(ਉਹ) ਸਵੱਛ ਅਤੇ ਸੁਘੜ ਰਾਣੀ ਫਿਰ ਘਰ ਆ ਗਈ ॥੮॥
ਉਸ ਨੇ ਘਰ ਆ ਕੇ ਰਾਣੀ ਦਾ ਭੇਸ ਧਾਰਨ ਕਰ ਲਿਆ
ਅਤੇ ਆਪਣੀ ਸੌਂਕਣ ਦੇ ਘਰ ਚਲੀ ਗਈ।
ਉਸ ਨੇ ਬੱਚੇ ਦਾ ਭਖੜਾ ਕਢ ਦਿੱਤਾ।
ਤਦ ਉਸ ਬੱਚੇ ਨੂੰ ਉਸ ਸੁਘੜ ਇਸਤਰੀ ਨੇ ਪੁੱਤਰ ਕਰ ਕੇ ਪਾਲਿਆ ॥੯॥
ਇਸ ਛਲ ਨਾਲ (ਉਸ ਨੇ) ਸੌਂਕਣ ਨੂੰ ਮਾਰਿਆ
ਅਤੇ ਬੱਚੇ ਨੂੰ ਪੁੱਤਰ ਜਾਣ ਕੇ ਪਾਲਿਆ।
(ਉਸ ਨੇ) ਰਾਜੇ ਨਾਲ ਫਿਰ ਪ੍ਰੇਮ ਕਰ ਲਿਆ।
ਪਰ ਇਸ ਭੇਦ ਅਭੇਦ ਨੂੰ ਕੋਈ ਨਾ ਸਮਝ ਸਕਿਆ ॥੧੦॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੮॥੬੮੧੮॥ ਚਲਦਾ॥
ਚੌਪਈ:
ਹੇ ਰਾਜਨ! ਇਕ ਹੋਰ ਪ੍ਰਸੰਗ ਸੁਣੋ,
ਜਿਸ ਤਰ੍ਹਾਂ ਦਾ ਰਾਜੇ ਨਾਲ ਹੋਇਆ ਸੀ।
ਮ੍ਰਿਦੁਲਾ ਦੇ (ਦੇਈ) ਉਸ ਦੀ ਇਸਤਰੀ ਅਖਵਾਉਂਦੀ ਸੀ।
ਉਸ ਦੀ ਉਪਮਾ ਇੰਦਰ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ ॥੧॥
ਅੜਿਲ:
ਉਸ ਦੀ ਪੁੱਤਰੀ ਦਾ ਨਾਂ ਸੁਪ੍ਰਭਾ ਦੇ (ਦੇਈ) ਕਿਹਾ ਜਾਂਦਾ ਸੀ।
ਉਸ ਨੂੰ ਚੌਦਾਂ ਲੋਕਾਂ ਵਿਚ ਮਹਾਨ ਸੁੰਦਰੀ ਮੰਨਿਆ ਜਾਂਦਾ ਸੀ।
ਜੋ ਸਖੀ ਵੀ ਉਸ ਨੂੰ ਚੰਗੀ ਤਰ੍ਹਾਂ ਅੱਖਾਂ ਨਾਲ ਵੇਖਦੀ ਸੀ,
ਤਾਂ ਉਹ ਉਸ ਨੂੰ ਪਰੀ ਜਾਂ ਪਦਮਨੀ ਦੇ ਸਰੂਪ ਵਰਗਾ ਸਮਝਦੀ ਸੀ ॥੨॥
ਚੌਪਈ:
ਉਸ ਦਾ ਹਾਟਕਪੁਰ (ਨਗਰ) ਦੱਖਣ ਵਾਲੇ ਪਾਸੇ ਸੀ
ਜਿਥੇ ਉਹ ਸਿਆਣਾ (ਰਾਜਾ) ਰਾਜ ਕਰਦਾ ਸੀ।
ਉਸ ਨਗਰ ਵਿਚ ਇਕ ਸ਼ਾਹ ਦਾ ਪੁੱਤਰ (ਰਹਿੰਦਾ) ਸੀ।
(ਇਤਨਾ ਸੁੰਦਰ ਸੀ) ਮਾਨੋ ਵਿਧਾਤਾ ਨੇ ਇਕ ਛਲ-ਚਰਿਤ੍ਰ ਹੀ ਬਣਾਇਆ ਹੋਵੇ ॥੩॥
ਉਸ ਦਾ ਨਾਂ ਬ੍ਯਾਘ੍ਰ ਕੇਤੁ ਦਸਿਆ ਜਾਂਦਾ ਸੀ।
ਉਸ ਨੂੰ ਰਘੁਬੰਸ ਜਾਤਿ ਦਾ ਛਤ੍ਰ ਸਮਝਿਆ ਜਾਂਦਾ ਸੀ।
ਉਸ ਸ਼ਾਹ ਦੇ ਪੁੱਤਰ ਦਾ ਅਜਿਹਾ (ਸੁੰਦਰ) ਸ਼ਰੀਰ ਸੀ,
ਮਾਨੋ ਕਾਮ ਦੇਵ ਦਾ ਅਵਤਾਰ ਪ੍ਰਗਟ ਹੋਇਆ ਹੋਵੇ ॥੪॥
(ਉਸ) ਰਾਜ ਕੁਮਾਰੀ ਦੀ ਲਗਨ ਉਸ ਨਾਲ ਲਗ ਗਈ।
ਉਸ ਨੇ ਇਕ ਸਿਆਣੀ ਸਖੀ ਨੂੰ ਉਥੇ ਭੇਜਿਆ।
ਉਹ ਚਲ ਕੇ ਸ਼ਾਹ ਦੇ ਪੁੱਤਰ ਦੇ ਘਰ ਗਈ
(ਅਤੇ ਉਸ) ਇਸਤਰੀ ਨੇ ਜਿਵੇਂ ਕਿਵੇਂ ਉਸ ਨੂੰ ਸਮਝਾਇਆ ॥੫॥
ਉਸ ਨੂੰ ਲੈ ਕੇ ਉਥੇ ਗਈ,
ਜਿਥੇ ਰਾਜ ਕੁਮਾਰੀ ਉਸ ਦਾ ਰਾਹ ਵੇਖ ਰਹੀ ਸੀ।
(ਉਸ ਨੂੰ) ਅੱਖਾਂ ਨਾਲ ਵੇਖਦਿਆਂ ਹੀ ਗਲੇ ਨਾਲ ਲਗਾ ਲਿਆ
ਅਤੇ ਸੇਜ ਦੇ ਆਸਣ ਉਪਰ ਚੜ੍ਹਾ ਲਿਆ ॥੬॥
ਉਸ ਨਾਲ ਬਹੁਤ ਤਰ੍ਹਾਂ ਨਾਲ ਲੀਲ੍ਹਾ ਰਚਾਈ
ਅਤੇ ਰਾਜ ਕੁਮਾਰੀ ਨੇ ਆਪਣੀ ਕਾਮਪੀੜ ਨੂੰ ਦੂਰ ਕੀਤਾ।
ਰਾਜ ਕੁਮਾਰੀ ਨੇ ਰਾਤ ਦਿਨ ਉਸ ਨੂੰ ਘਰ ਹੀ ਰਖਿਆ
ਅਤੇ ਮਾਤਾ ਪਿਤਾ ਤਕ ਕੋਈ ਭੇਦ ਨਾ ਦਸਿਆ ॥੭॥
ਤਦ ਤਕ ਪਿਤਾ ਨੇ ਉਸ ਦਾ ਵਿਆਹ ਕਰ ਦਿੱਤਾ।
ਉਸ ਨੂੰ ਉਹ ਸਾਰੀਆਂ ਗੱਲਾਂ ਭੁਲ ਗਈਆਂ।