ਸ਼੍ਰੀ ਦਸਮ ਗ੍ਰੰਥ

ਅੰਗ - 537


ਅਥ ਦੈਤ ਬਕਤ੍ਰ ਜੁਧ ਕਥਨੰ ॥

ਹੁਣ ਬਕਤ੍ਰ ਦੈਂਤ ਦੇ ਯੁੱਧ ਦਾ ਕਥਨ

ਸਵੈਯਾ ॥

ਸਵੈਯਾ:

ਉਤ ਕੋਪਿ ਦੁਰਜੋਧਨ ਧਾਮਿ ਗਯੋ ਇਤ ਦੈਤ ਹੁਤੋ ਇਹ ਕੋਪੁ ਬਸਾਯੋ ॥

ਉਧਰ ਕ੍ਰੁਧਿਤ ਹੋ ਕੇ ਦੁਰਯੋਧਨ ਘਰ ਗਿਆ, ਇਧਰ ਇਕ ਦੈਂਤ ਸੀ, ਉਸ ਨੂੰ ਕ੍ਰੋਧ ਆ ਗਿਆ।

ਕਾਨ੍ਰਹ ਹਤਿਯੋ ਸਿਸੁਪਾਲ ਹੁਤੋ ਮੇਰੋ ਮਿਤ੍ਰ ਮਰਿਓ ਨ ਰਤੀ ਸੁਕਚਾਯੋ ॥

(ਉਸ ਨੇ ਸੋਚਿਆ) ਮੇਰੇ ਮਿਤਰ ਸ਼ਿਸ਼ੁਪਾਲ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ। (ਉਸ ਨੂੰ) ਮਾਰਦੇ ਹੋਇਆਂ (ਕ੍ਰਿਸ਼ਨ) ਜ਼ਰਾ ਜਿੰਨਾ ਵੀ ਨਹੀਂ ਡਰਿਆ।

ਲੈ ਸਿਵ ਤੇ ਬਰ ਹਉ ਇਹ ਕੋ ਬਧੁ ਜਾਇ ਕਰੋ ਜੀਅ ਭੀਤਰ ਆਯੋ ॥

ਉਸ ਦੇ ਮਨ ਵਿਚ (ਵਿਚਾਰ) ਆਇਆ ਕਿ ਸ਼ਿਵ ਪਾਸੋਂ ਵਰ ਲੈ ਕੇ ਇਸ ਦਾ ਜਾ ਕੇ ਬਧ ਕਰ ਦਿਆਂ।

ਧਾਇ ਕਿਦਾਰ ਕੀ ਓਰਿ ਚਲਿਓ ਕਬਿ ਸ੍ਯਾਮ ਇਹੈ ਚਿਤ ਮੈ ਠਹਰਾਯੋ ॥੨੩੬੫॥

ਕਵੀ ਸ਼ਿਆਮ (ਕਹਿੰਦੇ ਹਨ) ਇਹ ਗੱਲ ਮਨ ਵਿਚ ਠਹਿਰਾ ਕੇ ਉਹ ਭਜ ਕੇ ਕੇਦਾਰ ਪਰਬਤ ਵਲ ਚਲਿਆ ਗਿਆ ॥੨੩੬੫॥

ਬਦ੍ਰੀ ਕਿਦਾਰ ਕੇ ਭੀਤਰ ਜਾਇ ਕੈ ਸੇਵ ਕਰੀ ਮਹਾਰੁਦ੍ਰ ਰਿਝਾਯੋ ॥

ਬਦਰੀ ਕੇਦਾਰ (ਬਦਰਿਕਾ ਆਸ਼੍ਰਮ) ਵਿਚ ਜਾ ਕੇ ਸੇਵਾ ਕੀਤੀ ਅਤੇ ਮਹਾਰੁਦ੍ਰ ਨੂੰ ਪ੍ਰਸੰਨ ਕੀਤਾ।

ਲੈ ਕੈ ਬਿਵਾਨ ਚਲਿਓ ਉਤ ਤੇ ਜਬ ਹੀ ਹਰਿ ਕੇ ਬਧੁ ਕੋ ਬਰੁ ਪਾਯੋ ॥

ਜਦੋਂ ਉਸ ਨੇ ਸ੍ਰੀ ਕ੍ਰਿਸ਼ਨ ਦਾ ਬਧ ਕਰਨ ਦਾ ਵਰ ਪ੍ਰਾਪਤ ਕਰ ਲਿਆ ਤਾਂ ਉਥੋਂ ਵਿਮਾਨ ਲੈ ਕੇ ਚਲ ਪਿਆ।

ਦ੍ਵਾਰਵਤੀ ਹੂ ਕੇ ਭੀਤਰ ਆਇ ਕੈ ਕਾਨ੍ਰਹ ਕੇ ਪੁਤ੍ਰ ਸੋ ਜੁਧੁ ਮਚਾਯੋ ॥

ਦੁਆਰਿਕਾ ਵਿਚ ਆ ਕੇ ਸ੍ਰੀ ਕ੍ਰਿਸ਼ਨ ਦੇ ਪੁੱਤਰ ਨਾਲ ਯੁੱਧ ਮਚਾਇਆ।

ਸੋ ਸੁਨਿ ਸ੍ਯਾਮ ਬਿਦਾ ਲੈ ਕੈ ਭੂਪ ਤੇ ਸ੍ਯਾਮ ਭਨੈ ਤਿਹ ਠਉਰ ਸਿਧਾਯੋ ॥੨੩੬੬॥

(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਇਹ ਸੁਣ ਕੇ ਅਤੇ ਰਾਜਾ (ਯੁਧਿਸ਼ਠਰ ਪਾਸੋਂ) ਵਿਦਾ ਲੈ ਕੇ ਉਸ ਸਥਾਨ ਵਲ ਚਲ ਪਏ ॥੨੩੬੬॥

ਦ੍ਵਾਰਵਤੀ ਹੂ ਕੇ ਬੀਚ ਜਬੈ ਹਰਿ ਜੂ ਗਯੋ ਤਉ ਸੋਊ ਸਤ੍ਰੁ ਨਿਹਾਰਿਯੋ ॥

ਦੁਆਰਿਕਾ ਵਿਚ ਜਦ ਕ੍ਰਿਸ਼ਨ ਜੀ ਪਹੁੰਚ ਗਏ ਤਦ ਉਸ ਵੈਰੀ ਨੂੰ ਵੇਖਿਆ।

ਸ੍ਯਾਮ ਭਨੈ ਤਬ ਹੀ ਤਿਹ ਕਉ ਲਰੁ ਰੇ ਹਮ ਸੋ ਬ੍ਰਿਜਨਾਥ ਉਚਾਰਿਯੋ ॥

(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਆ ਕੇ ਯੁੱਧ ਕਰ।

ਯੌ ਸੁਨਿ ਵਾ ਬਤੀਯਾ ਹਰਿ ਕੋ ਕਸਿ ਕਾਨ ਪ੍ਰਮਾਨ ਲਉ ਬਾਨ ਪ੍ਰਹਾਰਿਯੋ ॥

ਉਸ ਨੇ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਕੰਨ ਤਕ ਬਾਣ ਨੂੰ ਖਿਚ ਕੇ ਚਲਾ ਦਿੱਤਾ।

ਮਾਨੋ ਤਚੀ ਅਤਿ ਪਾਵਕ ਊਪਰ ਕਾਹੂ ਬੁਝਾਇਬੇ ਕੋ ਘ੍ਰਿਤ ਡਾਰਿਯੋ ॥੨੩੬੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਤਿ ਭੜਕੀ ਹੋਈ ਅੱਗ ਉਤੇ ਕਿਸੇ ਨੇ ਬੁਝਾਉਣ ਲਈ ਘਿਓ ਪਾ ਦਿੱਤਾ ਹੋਏ ॥੨੩੬੭॥

ਮਾਰਤ ਭਯੋ ਅਰਿ ਬਾਨ ਜਬੈ ਹਰਿ ਸ੍ਯੰਦਨ ਵਾਹੀ ਕੀ ਓਰਿ ਧਵਾਯੋ ॥

ਜਦੋਂ ਵੈਰੀ ਨੇ ਬਾਣ ਮਾਰਿਆ (ਤਾਂ) ਸ੍ਰੀ ਕ੍ਰਿਸ਼ਨ ਨੇ ਰਥ ਨੂੰ ਉਸ ਵਲ ਭਜਾ ਦਿੱਤਾ।

ਆਵਤ ਭਯੋ ਉਤ ਤੇ ਅਰਿ ਸੋ ਇਤ ਤੇ ਏਊ ਗੇ ਮਿਲਿ ਕੈ ਰਨ ਪਾਯੋ ॥

ਉਸ ਪਾਸਿਓਂ ਵੈਰੀ ਆ ਗਿਆ ਅਤੇ ਇਧਰੋਂ ਇਹ ਪਹੁੰਚ ਗਏ। (ਦੋਹਾਂ ਨੇ) ਆਪਸ ਵਿਚ (ਖ਼ੂਬ) ਯੁੱਧ ਮਚਾਇਆ।

ਸ੍ਯੰਦਨ ਹੂ ਬਲਿ ਕੈ ਸੰਗਿ ਸ੍ਯੰਦਨ ਢਾਹਿ ਦਯੋ ਕਬਿ ਯੌ ਜਸੁ ਗਾਯੋ ॥

(ਸ੍ਰੀ ਕ੍ਰਿਸ਼ਨ ਨੇ) ਰਥ ਨੂੰ ਜ਼ੋਰ ਨਾਲ ਟਕਰਾ ਕੇ (ਉਸ ਦੇ) ਰਥ ਨੂੰ ਢਾਹ ਦਿੱਤਾ।

ਜਿਉ ਸਹਬਾਜ ਮਨੋ ਚਕਵਾ ਸੰਗ ਏਕ ਧਕਾ ਹੂ ਕੇ ਮਾਰਿ ਗਿਰਾਯੋ ॥੨੩੬੮॥

(ਕਵੀ ਨੇ ਉਸ ਦੀ) ਉਪਮਾ ਇਸ ਤਰ੍ਹਾਂ ਕੀਤੀ ਹੈ ਜਿਵੇਂ ਸ਼ਾਹਬਾਜ਼ ਇਕੋ ਹੀ ਝਪਟ ਨਾਲ ਚਕਵੇ ਨੂੰ ਮਾਰ ਸੁਟਦਾ ਹੈ ॥੨੩੬੮॥

ਰਥ ਤੋਰ ਕੈ ਸਤ੍ਰ ਕੀ ਨੰਦਗ ਸੋ ਕਬਿ ਸ੍ਯਾਮ ਕਹੈ ਕਟਿ ਗ੍ਰੀਵ ਗਿਰਾਈ ॥

ਕਵੀ ਸ਼ਿਆਮ ਕਹਿੰਦੇ ਹਨ, ਵੈਰੀ ਦਾ ਰਥ ਤੋੜ ਕੇ, ਨੰਦਗ (ਖੜਗ) ਨਾਲ ਉਸ ਦੀ ਧੌਣ ਲਾਹ ਸੁਟੀ।

ਅਉਰ ਜਿਤੀ ਤਿਹ ਕੇ ਸੰਗ ਸੈਨ ਹੁਤੀ ਸੁ ਭਲੇ ਜਮਲੋਕਿ ਪਠਾਈ ॥

ਉਸ ਨਾਲ ਹੋਰ ਜਿਤਨੀ ਸੈਨਾ ਸੀ, ਉਸ ਨੂੰ ਚੰਗੀ ਤਰ੍ਹਾਂ (ਮਾਰ ਕੇ) ਯਮਲੋਕ ਭੇਜ ਦਿੱਤਾ।

ਰੋਸ ਭਰਿਯੋ ਹਰਿ ਠਾਢੋ ਰਹਿਯੋ ਰਨਿ ਸੋ ਉਪਮਾ ਕਬਿ ਸ੍ਯਾਮ ਸੁਨਾਈ ॥

ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਯੁੱਧ-ਭੂਮੀ ਵਿਚ ਖੜੋਤੇ ਹਨ।

ਸ੍ਰੀ ਬ੍ਰਿਜਨਾਇਕ ਚਉਦਹੂ ਲੋਕ ਮੈ ਪਾਵਤ ਭਯੋ ਬਡੀ ਯੌ ਸੁ ਬਡਾਈ ॥੨੩੬੯॥

(ਉਸ ਦ੍ਰਿਸ਼ ਦੀ) ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਸੁਣਾਈ ਹੈ। ਸ੍ਰੀ ਕ੍ਰਿਸ਼ਨ ਨੇ ਚੌਦਾਂ ਲੋਕਾਂ ਵਿਚ ਇਸ ਤਰ੍ਹਾਂ ਬਹੁਤ ਵਡਿਆਈ ਪ੍ਰਾਪਤ ਕੀਤੀ ਹੈ ॥੨੩੬੯॥

ਦੋਹਰਾ ॥

ਦੋਹਰਾ:

ਦੰਤਬਕ੍ਰ ਤਬ ਚਿਤ ਮੈ ਅਤਿ ਹੀ ਕੋਪ ਬਢਾਇ ॥

ਤਦ ਦੰਤ ਬਕਤ੍ਰ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ,