ਸ਼੍ਰੀ ਦਸਮ ਗ੍ਰੰਥ

ਅੰਗ - 319


ਕਾਨਰ ਕੀ ਬਿਨਤੀ ਕਰੋ ਕੀਨੋ ਇਹੈ ਬਿਚਾਰ ॥੨੬੪॥

(ਕਿ) ਸਾਰੀਆਂ ਨਾਰੀਆਂ ਪਾਣੀ ਤੋਂ ਬਾਹਰ ਨਿਕਲ ਕੇ ਕ੍ਰਿਸ਼ਨ ਅਗੇ ਬੇਨਤੀ ਕਰੀਏ ॥੨੬੪॥

ਸਵੈਯਾ ॥

ਸਵੈਯਾ:

ਦੈ ਅਗੂਆ ਪਿਛੂਆ ਅਪੁਨੇ ਕਰ ਪੈ ਸਭ ਹੀ ਜਲ ਤਿਆਗਿ ਖਰੀ ਹੈ ॥

(ਵਿਚਾਰ ਕਰਨ ਉਪਰੰਤ) ਸਾਰੀਆਂ (ਗੋਪੀਆਂ) ਆਪਣੇ ਹੱਥਾਂ ਨੂੰ ਅਗੇ ਪਿਛੇ ਦੇ ਕੇ, ਪਾਣੀ ਤੋਂ ਨਿਕਲ ਕੇ ਖੜੋ ਗਈਆਂ।

ਕਾਨ ਕੇ ਪਾਇ ਪਰੀ ਬਹੁ ਬਾਰਨ ਅਉ ਬਿਨਤੀ ਬਹੁ ਭਾਤਿ ਕਰੀ ਹੈ ॥

(ਫਿਰ) ਬਹੁਤ ਵਾਰ ਕ੍ਰਿਸ਼ਨ ਦੇ ਪੈਰੀਂ ਪਈਆਂ ਅਤੇ ਕਈ ਤਰ੍ਹਾਂ ਨਾਲ ਉਸ ਦੇ ਅਗੇ ਬੇਨਤੀਆਂ ਕੀਤੀਆਂ।

ਦੇਹੁ ਕਹਿਯੋ ਹਮਰੀ ਸਰ੍ਰਹੀਆ ਤੁਮ ਜੋ ਕਰਿ ਕੈ ਛਲ ਸਾਥ ਹਰੀ ਹੈ ॥

(ਫਿਰ) ਕਿਹਾ, ਸਾਡੀਆਂ ਸਾੜੀਆਂ ਦਿਓ, ਜੋ ਤੂੰ ਛਲ ਨਾਲ ਚੁਕ ਲਈਆਂ ਹੋਈਆਂ ਹਨ।

ਜੇ ਕਹਿ ਹੋ ਮਨਿ ਹੈ ਹਮ ਸੋ ਅਤਿ ਹੀ ਸਭ ਸੀਤਹਿ ਸਾਥ ਠਰੀ ਹੈ ॥੨੬੫॥

ਜੋ ਤੂੰ ਕਹੇਂਗਾ ਅਸੀਂ, ਉਹੋ ਮੰਨਾਂਗੀਆਂ, ਠੰਡ ਦੇ ਨਾਲ ਅਸੀਂ ਸਾਰੀਆਂ ਬਹੁਤ ਠਰ ਗਈਆਂ ਹਾਂ ॥੨੬੫॥

ਕਾਨ੍ਰਹ ਬਾਚ ॥

ਕਾਨ੍ਹ ਨੇ ਕਿਹਾ:

ਸਵੈਯਾ ॥

ਸਵੈਯਾ:

ਕਾਨ੍ਰਹ ਕਹੀ ਹਸਿ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਸੋ ਮਨ ਹੋ ॥

ਕ੍ਰਿਸ਼ਨ ਨੇ ਹਸ ਕੇ ਉਨ੍ਹਾਂ ਨੂੰ ਇਹ ਗੱਲ ਕਹੀ, ਜੋ ਮੈਂ ਕਹਾਂਗਾ, ਉਹ ਤੁਸੀਂ ਮੰਨ ਜਾਓਗੀਆਂ? (ਕ੍ਰਿਸ਼ਨ ਨੇ ਫਿਰ) ਕਿਹਾ,

ਸਭ ਹੀ ਮੁਖ ਚੂਮਨ ਦੇਹੁ ਕਹਿਯੋ ਚੁਮ ਹੈ ਹਮ ਹੂੰ ਤੁਮ ਹੂੰ ਗਨਿ ਹੋ ॥

ਤੁਸੀਂ ਸਾਰੀਆਂ (ਮੈਨੂੰ) ਆਪਣੇ ਮੂੰਹ ਚੁੰਮਣ ਦਿਓ; ਮੈਂ ਚੁੰਮਦਾ ਜਾਵਾਂਗਾ ਅਤੇ ਤੁਸੀਂ ਗਿਣਦੀਆਂ ਜਾਣਾ।

ਅਰੁ ਤੋਰਨ ਦੇਹੁ ਕਹਿਯੋ ਸਭ ਹੀ ਕੁਚ ਨਾਤਰ ਹਉ ਤੁਮ ਕੋ ਹਨਿ ਹੋ ॥

(ਅਤੇ ਫਿਰ) ਕਿਹਾ, (ਤੁਸੀਂ) ਸਾਰੀਆਂ ਮੈਨੂੰ ਆਪਣੀਆਂ ਛਾਤੀਆਂ ਪੁਟਣ ਦਿਓ, ਨਹੀਂ ਤਾਂ (ਮੈਂ) ਤੁਹਾਨੂੰ (ਪਾਲੇ ਨਾਲ) ਮਾਰਾਂਗਾ।

ਤਬ ਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀ ਸਤਿ ਕੈ ਜਨਿ ਹੋ ॥੨੬੬॥

ਇਸ ਵਿਚ ਝੂਠ ਨਹੀਂ, ਸਚ ਕਰ ਕੇ ਜਾਣੋ (ਜਦ ਤੁਸੀਂ ਇਹ ਸ਼ਰਤਾਂ ਪੂਰੀਆਂ ਕਰ ਦਿਓਗੀਆਂ) ਤਦ ਹੀ ਤੁਹਾਡੇ ਬਸਤ੍ਰ ਦੇ ਦਿਆਂਗੇ ॥੨੬੬॥

ਫੇਰਿ ਕਹੀ ਮੁਖ ਤੇ ਹਰਿ ਜੀ ਸੁਨਿ ਰੀ ਇਕ ਬਾਤ ਕਹੋ ਸੰਗ ਤੇਰੇ ॥

ਫਿਰ ਕ੍ਰਿਸ਼ਨ ਨੇ ਹਸ ਕੇ ਮੂੰਹੋਂ ਇਹ ਗੱਲ ਕਹੀ, ਹੇ ਪਿਆਰੀਓ! ਤੁਹਾਡੇ ਨਾਲ ਇਕ ਗੱਲ ਕਰਦਾ ਹਾਂ, ਸੁਣੋ।

ਜੋਰਿ ਪ੍ਰਨਾਮ ਕਰੋ ਕਰ ਸੋ ਤੁਮ ਕਾਮ ਕਰਾ ਉਪਜੀ ਜੀਅ ਮੇਰੇ ॥

ਤੁਸੀਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ; ਮੇਰੇ ਮਨ ਵਿਚ ਕਾਮ-ਵਾਸਨਾ ਜਾਗ ਪਈ ਹੈ।

ਤੌ ਹਮ ਬਾਤ ਕਹੀ ਤੁਮ ਸੋ ਜਬ ਘਾਤ ਬਨੀ ਸੁਭ ਠਉਰ ਅਕੇਰੇ ॥

ਤਦ ਹੀ ਤੁਹਾਨੂੰ ਇਹ ਗੱਲ ਕਹੀ ਹੈ, ਜਦ ਇਹ ਇਕਾਂਤ ਸਥਾਨ ਦਾ ਸੁੰਦਰ ਦਾਓ ਲਗ ਗਿਆ ਹੈ।

ਦਾਨ ਲਹੈ ਜੀਅ ਕੋ ਹਮ ਹੂੰ ਹਸਿ ਕਾਨ੍ਰਹ ਕਹੀ ਤੁਮਰੋ ਤਨ ਹੇਰੇ ॥੨੬੭॥

ਕ੍ਰਿਸ਼ਨ ਨੇ ਹਸ ਕੇ ਕਿਹਾ, ਤੁਹਾਡੇ ਸੁੰਦਰ ਸ਼ਰੀਰਾਂ ਨੂੰ ਵੇਖ ਕੇ ਮੇਰਾ ਮਨ (ਦੇਹ) ਦਾਨ ਲੈਣ ਨੂੰ ਕਰ ਆਇਆ ਹੈ ॥੨੬੭॥

ਕਬਿਯੋ ਬਾਚ ਦੋਹਰਾ ॥

ਕਵੀ ਨੇ ਕਿਹਾ ਦੋਹਰਾ:

ਕਾਨ੍ਰਹ ਜਬੈ ਗੋਪੀ ਸਭੈ ਦੇਖਿਯੋ ਨੈਨ ਨਚਾਤ ॥

ਜਦ ਕ੍ਰਿਸ਼ਨ ਨੇ ਸਾਰੀਆਂ ਗੋਪੀਆਂ ਨਾਲ ਅੱਖਾਂ ਮਟਕਾਈਆਂ

ਹ੍ਵੈ ਪ੍ਰਸੰਨਿ ਕਹਨੇ ਲਗੀ ਸਭੈ ਸੁਧਾ ਸੀ ਬਾਤ ॥੨੬੮॥

(ਤਾਂ) ਸਾਰੀਆਂ ਪ੍ਰਸੰਨ ਹੋ ਕੇ, ਅੰਮ੍ਰਿਤ ਵਰਗੀਆਂ (ਮਧੁਰ) ਗੱਲਾਂ ਕਹਿਣ ਲਗੀਆਂ ॥੨੬੮॥

ਗੋਪੀ ਬਾਚ ਕਾਨ੍ਰਹ ਸੋ ॥

ਗੋਪੀਆਂ ਕ੍ਰਿਸ਼ਨ ਨੂੰ ਕਹਿਣ ਲਗੀਆਂ:

ਸਵੈਯਾ ॥

ਸਵੈਯਾ:

ਕਾਨ੍ਰਹ ਬਹਿਕ੍ਰਮ ਥੋਰੀ ਤੁਮੈ ਖੇਲਹੁ ਨ ਅਪਨੋ ਘਰ ਕਾਹੋ ॥

ਹੇ ਕ੍ਰਿਸ਼ਨ! ਤੇਰੀ ਉਮਰ ਤੇ ਸ਼ਕਤੀ ਅਜੇ ਥੋੜੀ ਹੈ, ਤੂੰ ਆਪਣੇ ਘਰ ਦੇ ਅੰਦਰ ਹੀ ਕਿਉਂ ਨਹੀਂ ਖੇਡਦਾ? ਹੇ ਕਾਨ੍ਹ!

ਨੰਦ ਸੁਨੈ ਜਸੁਧਾ ਤਪਤੈ ਤਿਹ ਤੇ ਤੁਮ ਕਾਨ੍ਰਹ ਭਏ ਹਰਕਾ ਹੋ ॥

(ਇਹ ਗੱਲ) ਨੰਦ ਅਤੇ ਜਸੋਧਾ ਸੁਣਨਗੇ (ਤਾਂ) ਕਲਪਣਗੇ, (ਤੂੰ ਕਿਤੇ) ਹਲਕਾ ਹੋ ਗਿਆ ਹੈਂ (ਸੋਚਦਾ ਹੀ ਨਹੀਂ)।

ਨੇਹੁੰ ਲਗੈ ਨਹ ਜੋਰ ਭਏ ਤੁਮ ਨੇਹੁ ਲਗਾਵਤ ਹੋ ਬਰ ਕਾਹੋ ॥

ਜ਼ੋਰ ਨਾਲ (ਕਦੇ) ਪ੍ਰੇਮ ਨਹੀਂ ਪੈਂਦਾ, (ਪਰ ਤੂੰ) ਜ਼ੋਰ ਨਾਲ ਨੇਹੁੰ ਕਿਉਂ ਲਗਾਉਂਦਾ ਹੈ।

ਲੇਹੁ ਕਹਾ ਇਨ ਬਾਤਨ ਤੇ ਰਸ ਜਾਨਤ ਕਾ ਅਜਹੂੰ ਲਰਕਾ ਹੋ ॥੨੬੯॥

ਇਨ੍ਹਾਂ ਗੱਲਾਂ ਵਿਚੋਂ ਕੀ ਲਭੇਗਾ? ਤੂੰ ਅਜੇ ਬਾਲਕ ਹੈਂ, (ਇਸ ਲਈ ਕਾਮ ਦਾ) ਰਸ ਕੀ ਜਾਣਦਾ ਹੈਂ ॥੨੬੯॥

ਕਬਿਤੁ ॥

ਕਬਿੱਤ:

ਕਮਲ ਸੇ ਆਨਨ ਕੁਰੰਗਨ ਸੇ ਨੇਤ੍ਰਨ ਸੋ ਤਨ ਕੀ ਪ੍ਰਭਾ ਮੈ ਸਾਰੇ ਭਾਵਨ ਸੋ ਭਰੀਆ ॥

(ਜਿਨ੍ਹਾਂ ਦਾ) ਕਮਲ ਵਰਗਾ ਮੁਖ ਹੈ, ਹਿਰਨ ਵਰਗੀਆਂ ਅੱਖਾਂ ਹਨ, ਸ਼ਰੀਰ ਦੀ ਸੁੰਦਰਤਾ ਸਾਰੇ ਲੋਕਾਂ ਵਿਚ ਭਰੀ ਹੋਈ ਹੈ।

ਰਾਜਤ ਹੈ ਗੁਪੀਆ ਪ੍ਰਸੰਨ ਭਈ ਐਸੀ ਭਾਤਿ ਚੰਦ੍ਰਮਾ ਚਰ੍ਰਹੈ ਤੇ ਜਿਉ ਬਿਰਾਜੈ ਸੇਤ ਹਰੀਆ ॥

(ਅਜਿਹੇ ਰੂਪ ਵਾਲੀਆਂ) ਗੋਪੀਆਂ ਪ੍ਰਸੰਨ ਹੋ ਕੇ, ਇਸ ਤਰ੍ਹਾਂ ਬਿਰਾਜ ਰਹੀਆਂ ਹਨ, ਜਿਵੇਂ ਚੰਦ੍ਰਮਾ ਦੇ ਚੜ੍ਹਨ ਨਾਲ ਸਫ਼ੈਦ ਕੰਮੀਆਂ ਬਿਰਾਜਦੀਆਂ ਹਨ।

ਰਸ ਹੀ ਕੀ ਬਾਤੈ ਰਸ ਰੀਤਿ ਹੀ ਕੇ ਪ੍ਰੇਮ ਹੂੰ ਮੈ ਕਹੈ ਕਬਿ ਸ੍ਯਾਮ ਸਾਥ ਕਾਨ੍ਰਹ ਜੂ ਕੇ ਖਰੀਆ ॥

ਸ਼ਿਆਮ ਕਵੀ ਕਹਿੰਦੇ ਹਨ, ਰਸ ਦੀਆਂ ਹੀ ਗੱਲਾਂ ਕਰਦੀਆਂ ਹਨ ਅਤੇ ਰਸ ਦੀ ਰੀਤੀ ਦੇ ਪ੍ਰੇਮ ਵਿਚ ਮਸਤ ਹੋ ਕੇ ਕ੍ਰਿਸ਼ਨ ਦੇ ਨਾਲ ਖੜੋਤੀਆਂ ਹਨ।

ਮਦਨ ਕੇ ਹਾਰਨ ਬਨਾਇਬੇ ਕੇ ਕਾਜ ਮਾਨੋ ਹਿਤ ਕੈ ਪਰੋਵਤ ਹੈ ਮੋਤਿਨ ਕੀ ਲਰੀਆ ॥੨੭੦॥

ਮਾਨੋ ਕਾਮ ਕੇਲ ਦਾ ਹਾਰ ਬਣਾਉਣ ਲਈ ਪ੍ਰੇਮ ਰੂਪੀ ਮੋਤੀਆਂ ਦੀਆਂ ਲੜੀਆਂ ਪਰੋ ਰਹੀਆਂ ਹੋਣ ॥੨੭੦॥

ਸਵੈਯਾ ॥

ਸਵੈਯਾ:

ਕਾਹੇ ਕੋ ਕਾਨ੍ਰਹ ਜੂ ਕਾਮ ਕੇ ਬਾਨ ਲਗਾਵਤ ਹੋ ਤਨ ਕੇ ਧਨੁ ਭਉਹੈ ॥

ਹੇ ਕਾਨ੍ਹ! (ਤੂੰ) ਭਵਾਂ ਰੂਪੀ ਧਨੁਸ਼ ਨਾਲ ਖਿਚ ਕੇ ਕਾਮ ਦੇ ਬਾਣ ਕਿਉਂ ਚਲਾਉਂਦਾ ਹੈਂ।

ਕਾਹੇ ਕਉ ਨੇਹੁ ਲਗਾਵਤ ਹੋ ਮੁਸਕਾਵਤ ਹੋ ਚਲਿ ਆਵਤ ਸਉਹੈ ॥

ਨੇਹੁੰ ਕਿਉਂ ਲਗਾਉਂਦਾ ਹੈ, ਹਸਦਾ ਹੋਇਆ ਸਾਹਮਣੇ ਚਲਿਆ ਆਉਂਦਾ ਹੈ।

ਕਾਹੇ ਕਉ ਪਾਗ ਧਰੋ ਤਿਰਛੀ ਅਰੁ ਕਾਹੇ ਭਰੋ ਤਿਰਛੀ ਤੁਮ ਗਉਹੈ ॥

(ਸਿਰ ਉਤੇ) ਤਿਰਛੀ ਪਗੜੀ ਕਿਉਂ ਧਰਦਾ ਹੈਂ ਅਤੇ (ਅੱਖਾਂ ਨਾਲ) ਤਿਰਛੀ ਕਟਾਖ ਕਿਉਂ ਕਰਦਾ ਹੈਂ।

ਕਾਹੇ ਰਿਝਾਵਤ ਹੌ ਮਨ ਭਾਵਤ ਆਹਿ ਦਿਵਵਾਤ ਹੈ ਹਮ ਸਉਹੈ ॥੨੭੧॥

ਹੇ ਮਨ ਨੂੰ ਭਾਉਣ ਵਾਲੇ! ਸਾਨੂੰ ਕਿਸ ਲਈ ਰਿਝਾਉਂਦਾ ਹੈਂ ਅਤੇ ਸੌਹਾਂ ਕਿਉਂ ਚੁਕਵਾਉਂਦਾ ਹੈਂ ॥੨੭੧॥

ਬਾਤ ਸੁਨੀ ਹਰਿ ਕੀ ਜਬ ਸ੍ਰਉਨਨ ਰੀਝ ਹਸੀ ਸਭ ਹੀ ਬ੍ਰਿਜ ਬਾਮੈ ॥

(ਜਦੋਂ) ਕੰਨ ਨਾਲ ਸ੍ਰੀ ਕ੍ਰਿਸ਼ਨ ਦੀ ਗੱਲ ਸੁਣੀ ਤਾਂ ਬ੍ਰਜ-ਭੂਮੀ ਦੀਆਂ ਸਾਰੀਆਂ ਇਸਤਰੀਆਂ ਰੀਝ ਕੇ ਹਸਣ ਲਗ ਗਈਆਂ।

ਠਾਢੀ ਭਈ ਤਰੁ ਤੀਰ ਤਬੈ ਹਰੂਏ ਹਰੂਏ ਚਲ ਕੈ ਗਜ ਗਾਮੈ ॥

(ਉਹ) ਗਜ-ਗਾਮਨੀਆਂ ਹੌਲੀ ਹੌਲੀ ਚਲ ਕੇ (ਉਸ) ਬ੍ਰਿਛ ਦੇ ਨੇੜੇ ਜਾ ਕੇ ਖੜੋ ਗਈਆਂ।

ਬੇਰਿ ਬਨੇ ਤਿਨ ਨੇਤ੍ਰਨ ਕੇ ਜਨੁ ਮੈਨ ਬਨਾਇ ਧਰੇ ਇਹ ਦਾਮੈ ॥

ਉਨ੍ਹਾਂ ਦੇ ਨੇਤਰ ਮਾਨੋ ਰੱਸੇ ('ਬੇਰਿ') ਬਣੇ ਹੋਏ ਹਨ ਅਤੇ ਕਾਮ ਨੇ ਉਨ੍ਹਾਂ ਦੇ ਫੰਧੇ ਬਣਾ ਦਿੱਤੇ ਹਨ।

ਸ੍ਯਾਮ ਰਸਾਤੁਰ ਪੇਖਤ ਯੌ ਜਿਮ ਟੂਟਤ ਬਾਜ ਛੁਧਾ ਜੁਤ ਤਾਮੈ ॥੨੭੨॥

ਕਾਮ ਰਸ ਨਾਲ ਆਤੁਰ ਹੋਏ ਸ੍ਰੀ ਕ੍ਰਿਸ਼ਨ (ਉਨ੍ਹਾਂ ਵਲ) ਇੰਜ ਵੇਖਦੇ ਹਨ ਜਿਵੇਂ ਭੁਖਾ ਬਾਜ਼ ਆਪਣੀ ਖੁਰਾਕ ਉਤੇ ਟੁਟ ਕੇ ਜਾ ਪੇਂਦਾ ਹੈ ॥੨੭੨॥

ਕਾਮ ਸੇ ਰੂਪ ਕਲਾਨਿਧਿ ਸੇ ਮੁਖ ਕੀਰ ਸੇ ਨਾਕ ਕੁਰੰਗ ਸੇ ਨੈਨਨ ॥

(ਜਿਸ ਸ੍ਰੀ ਕ੍ਰਿਸ਼ਨ ਦਾ) ਕਾਮ ਵਰਗਾ ਰੂਪ, ਚੰਦ੍ਰਮਾ ਜਿਹਾ ਮੁਖੜਾ, ਤੋਤੇ ਦੇ ਸਮਾਨ ਨਕ ਅਤੇ ਹਿਰਨ ਜਿਹੀਆਂ ਅੱਖਾਂ ਹਨ।

ਕੰਚਨ ਸੇ ਤਨ ਦਾਰਿਮ ਦਾਤ ਕਪੋਤ ਸੇ ਕੰਠ ਸੁ ਕੋਕਿਲ ਬੈਨਨ ॥

(ਜਿਸ ਦੇ) ਤਨ ਦੀ ਚਮਕ ਸੋਨੇ ਵਰਗੀ, ਅਨਾਰ ਜਿਹੇ ਦੰਦ, ਕਬੂਤਰ ਦੇ ਸਮਾਨ ਗਰਦਨ ਅਤੇ ਕੋਇਲ ਵਰਗੇ ਬੋਲ ਹਨ।

ਕਾਨ੍ਰਹ ਲਗਿਯੋ ਕਹਨੇ ਤਿਨ ਸੋ ਹਸਿ ਕੈ ਕਬਿ ਸ੍ਯਾਮ ਸਹਾਇਕ ਧੈਨਨ ॥

ਕਵੀ ਸ਼ਿਆਮ ਕਹਿੰਦੇ ਹਨ, ਗਊਆਂ ਦੇ ਸਹਾਇਕ ਕਾਨ੍ਹ ਉਨ੍ਹਾਂ ਨੂੰ ਹਸ ਕੇ ਕਹਿਣ ਲਗੇ, (ਹੇ ਗੋਪੀਓ!)

ਮੋਹਿ ਲਯੋ ਸਭ ਹੀ ਮਨੁ ਮੇਰੋ ਸੁ ਭਉਹ ਨਚਾਇ ਤੁਮੈ ਸੰਗ ਸੈਨਨ ॥੨੭੩॥

ਤੁਸਾਂ ਸਾਰੀਆਂ ਨੇ ਅੱਖਾਂ ਮਟਕਾ ਕੇ ਅਤੇ ਸੈਨਤਾਂ ਕਰ ਕੇ ਮੇਰਾ ਮਨ ਮੋਹ ਲਿਆ ਹੈ ॥੨੭੩॥

ਕਾਨ੍ਰਹ ਬਡੇ ਰਸ ਕੇ ਹਿਰੀਆ ਸਬ ਹੀ ਜਲ ਬੀਚ ਅਚਾਨਕ ਹੇਰੀ ॥

ਕਾਨ੍ਹ ਰਸ ਦਾ ਬਹੁਤ ਵੱਡਾ ਲੁਟੇਰਾ ਹੈ। (ਜਦੋਂ) ਉਸ ਨੇ ਅਚਾਨਕ ਸਾਰੀਆਂ (ਗੋਪੀਆਂ) ਜਲ ਵਿਚ (ਨੰਗੀਆਂ ਨਹਾਉਂਦੀਆਂ) ਵੇਖੀਆਂ (ਤਾਂ ਉਨ੍ਹਾਂ ਦੇ ਸਿਰ ਜਾ ਚੜ੍ਹਿਆ)।

ਸਉਹ ਤੁਮੈ ਜਸੁਧਾ ਕਹੁ ਬਾਤ ਕਿਸਾਰਥ ਕੌ ਇਹ ਜਾ ਹਮ ਘੇਰੀ ॥

(ਗੋਪੀਆਂ ਕਹਿਣ ਲਗੀਆਂ) ਤੈਨੂੰ ਜਸੋਧਾ ਦੀ ਸੌਂਹ, (ਸੱਚੀ) ਗੱਲ ਦਸ, ਤੂੰ ਕਿਸ ਮੰਤਵ ਨਾਲ ਸਾਨੂੰ ਇਸ ਥਾਂ ਤੇ ਘੇਰਿਆ ਹੋਇਆ ਹੈ।

ਦੇਹੁ ਕਹਿਯੋ ਸਭ ਹੀ ਹਮਰੇ ਪਟ ਹੋਹਿਾਂ ਸਭੈ ਤੁਮਰੀ ਹਮ ਚੇਰੀ ॥

ਸਭ ਕਹਿਣ ਲਗੀਆਂ, ਸਾਨੂੰ ਸਾਡੇ ਬਸਤ੍ਰ ਦਿਓ, ਅਸੀਂ ਸਾਰੀਆਂ ਤੇਰੀਆਂ ਦਾਸੀਆਂ ਹਾਂ। ਹੇ ਕਾਨ੍ਹ!

ਕੈਸੇ ਪ੍ਰਨਾਮ ਕਰੈ ਤੁਮ ਕੋ ਅਤਿ ਲਾਜ ਕਰੈ ਹਰਿ ਜੀ ਹਮ ਤੇਰੀ ॥੨੭੪॥

(ਅਸੀਂ ਹੱਥ ਜੋੜ ਕੇ) ਤੈਨੂੰ ਕਿਵੇਂ ਪ੍ਰਣਾਮ ਕਰੀਏ (ਕਿਉਂਕਿ) ਤੇਰੇ ਕੋਲੋਂ ਸਾਨੂੰ ਸੰਗ ਆਉਂਦੀ ਹੈ ॥੨੭੪॥

ਪਾਪ ਕਰਿਯੋ ਹਰਿ ਕੈ ਤੁਮਰੇ ਪਟ ਅਉ ਤਰੁ ਪੈ ਚੜਿ ਸੀਤ ਸਹਾ ਹੈ ॥

(ਕਾਨ੍ਹ ਨੇ ਕਿਹਾ, ਹੇ ਗੋਪੀਓ!) ਤੁਹਾਡੇ ਬਸਤ੍ਰ ਚੁਰਾ ਕੇ ਮੈਂ ਪਾਪ ਕੀਤਾ ਹੈ ਅਤੇ ਬ੍ਰਿਛ ਉਤੇ ਚੜ੍ਹ ਕੇ ਸਰਦੀ ਸਹਾਰੀ ਹੈ।


Flag Counter