ਸ਼੍ਰੀ ਦਸਮ ਗ੍ਰੰਥ

ਅੰਗ - 790


ਆਦਿ ਧਨੁਖਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਧਨੁਖਨੀ' ਸ਼ਬਦ ਉਚਾਰਨ ਕਰੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਾਰੇ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਯਾ ਕੇ ਭੀਤਰ ਭੇਦ ਨ ਨੈਕੁ ਪ੍ਰਮਾਨੀਐ ॥੧੧੨੩॥

ਇਸ ਵਿਚ ਬਿਲਕੁਲ ਕੋਈ ਭੇਦ ਨਾ ਸੋਚਣ ॥੧੧੨੩॥

ਕੋਵੰਡਨੀ ਸਬਦ ਕੋ ਆਦਿ ਉਚਾਰੀਐ ॥

ਪਹਿਲਾਂ 'ਕੋਵੰਡਨੀ' (ਧਨੁਸ਼ਧਾਰੀ ਸੈਨਾ) ਸ਼ਬਦ ਉਚਾਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੋ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਮਨ ਵਿਚ ਸਮਝੋ।

ਹੋ ਜਹਾ ਸਬਦ ਏ ਚਹੋ ਤਹੀ ਤੇ ਦੀਜੀਐ ॥੧੧੨੪॥

ਜਿਥੇ ਕਿਥੇ ਲੋੜ ਸਮਝੋ, ਇਹ ਸ਼ਬਦ ਵਰਤ ਲਵੋ ॥੧੧੨੪॥

ਚੌਪਈ ॥

ਚੌਪਈ:

ਇਖੁਆਸਨੀ ਪਦਾਦਿ ਭਨੀਜੈ ॥

ਪਹਿਲਾਂ 'ਇਖੁਆਸਨੀ' (ਧਨੁਸ਼ਧਾਰੀ ਸੈਨਾ) ਪਦ ਦਾ ਕਥਨ ਕਰੋ।

ਅਰਿਣੀ ਅੰਤਿ ਸਬਦ ਤਿਹ ਦੀਜੈ ॥

ਫਿਰ 'ਅਰਿਣੀ' ਸ਼ਬਦ ਇਸ ਦੇ ਅੰਤ ਉਤੇ ਜੋੜੋ।

ਸਕਲ ਤੁਪਕ ਕੇ ਨਾਮ ਲਹਿਜਹਿ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਹ ਠਵਰ ਭਣਿਜਹਿ ॥੧੧੨੫॥

ਜਿਥੇ ਚਾਹੋ, ਉਥੇ ਇਸ ਦੀ ਵਰਤੋਂ ਕਰੋ ॥੧੧੨੫॥

ਕਾਰਮੁਕਨੀ ਸਬਦਾਦਿ ਉਚਰੀਐ ॥

ਪਹਿਲਾਂ 'ਕਾਰਮੁਕਨੀ' (ਬਾਂਸ ਦੇ ਬਣੇ ਧਨੁਸ਼ ਵਾਲੀ ਸੈਨਾ) ਸ਼ਬਦ ਉਚਾਰੋ।

ਅਰਿਣੀ ਸਬਦ ਅੰਤਿ ਤਿਹ ਧਰੀਐ ॥

(ਫਿਰ) ਉਸ ਦੇ ਅੰਤ ਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਹ ਠਵਰ ਬਖਾਨੋ ॥੧੧੨੬॥

ਜਿਥੇ ਚਾਹੋ, ਉਥੇ ਕਥਨ ਕਰੋ ॥੧੧੨੬॥

ਰਿਪੁ ਸੰਤਾਪਨਿ ਆਦਿ ਬਖਾਨੋ ॥

ਪਹਿਲਾਂ 'ਰਿਪੁ ਸੰਤਾਪਨਿ' (ਸ਼ਬਦ) ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਠਾਨੋ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ ॥

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਕੀਜੈ ॥੧੧੨੭॥

ਇਸ ਵਿਚ ਕੋਈ ਭੇਦ ਨਾ ਸਮਝੋ ॥੧੧੨੭॥

ਰਿਪੁ ਖੰਡਣਨੀ ਆਦਿ ਭਣਿਜੈ ॥

ਪਹਿਲਾਂ 'ਰਿਪੁ ਖੰਡਣਨੀ' (ਸ਼ਬਦ) ਕਹੋ।

ਅਰਿਣੀ ਸਬਦ ਅੰਤਿ ਤਿਹ ਦਿਜੈ ॥

(ਫਿਰ) ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਤਹ ਮਿਲਿ ਸੁਘਰੁਚ ਬਖਾਨੋ ॥੧੧੨੮॥

ਸੁਘੜੋ! ਜਿਥੇ ਠੀਕ ਹੋਵੇ, ਉਥੇ ਵਰਤੋਂ ਵਿਚ ਲਿਆਓ ॥੧੧੨੮॥

ਦੁਸਟ ਦਾਹਨੀ ਆਦਿ ਭਨੀਜੈ ॥

ਪਹਿਲਾਂ 'ਦੁਸਟ ਦਾਹਨੀ' (ਸ਼ਬਦ) ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਦੀਜੈ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਤੁਮ ਲਖਿ ਪਾਵਹੁ ॥

(ਇਸ ਨੂੰ) ਤੁਸੀਂ ਤੁਪਕ ਦਾ ਨਾਮ ਸਮਝ ਲਵੋ।

ਜਹ ਚਾਹੋ ਤਿਹ ਠਵਰ ਬਤਾਵਹੁ ॥੧੧੨੯॥

ਜਿਥੇ ਚਾਹੋ, ਉਥੇ ਕਥਨ ਕਰੋ ॥੧੧੨੯॥

ਰਿਪੁ ਘਾਇਨੀ ਪਦਾਦਿ ਬਖਾਨੋ ॥

ਪਹਿਲਾਂ 'ਰਿਪੁ ਘਾਇਨੀ' ਸ਼ਬਦ ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਠਾਨੋ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਉਨ ਠਵਰ ਚਹੀਐ ਤਹ ਦੀਜੈ ॥੧੧੩੦॥

ਜਿਸ ਜਗ੍ਹਾ ਚਾਹੋ, ਉਥੇ ਵਰਤ ਲਵੋ ॥੧੧੩੦॥

ਅੜਿਲ ॥

ਅੜਿਲ:

ਆਦਿ ਚਾਪਣੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਚਾਪਣੀ' (ਧਨੁਸ਼ਧਾਰੀ ਸੈਨਾ) ਸ਼ਬਦ ਉਚਾਰਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥

(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਜਹਾ ਚਾਹੀਐ ਸਬਦ ਸੁ ਤਹ ਤਹ ਦੀਜੀਐ ॥੧੧੩੧॥

ਜਿਥੇ ਜਿਥੇ ਲੋੜ ਹੋਵੇ, ਉਥੇ ਉਥੇ ਇਸ ਦੀ ਵਰਤੋਂ ਕਰ ਲਵੋ ॥੧੧੩੧॥

ਪ੍ਰਤੰਚਨੀ ਸਬਦ ਕੋ ਆਦਿ ਬਖਾਨੀਐ ॥

ਪਹਿਲਾਂ 'ਪ੍ਰਤੰਚਨੀ' (ਧਨੁਸ਼ ਵਾਲੀ ਸੈਨਾ) ਸ਼ਬਦ ਨੂੰ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਕਹੋ ਨਿਸੰਕ ਸਭ ਠਉਰ ਨ ਗਨਤੀ ਕੀਜੀਐ ॥੧੧੩੨॥

ਬਿਨਾ ਵਿਚਾਰੇ ਸਭ ਥਾਂਵਾਂ ਤੇ ਨਿਸੰਗ ਹੋ ਕੇ ਵਰਤੋ ॥੧੧੩੨॥

ਰੂਆਮਲ ਛੰਦ ॥

ਰੂਆਮਲ ਛੰਦ:

ਸਤ੍ਰੁ ਭੰਜਣਿ ਆਦਿ ਬਖਾਨ ॥

ਪਹਿਲਾਂ 'ਸਤ੍ਰੁ' ਭੰਜਣਿ (ਸ਼ਬਦ) ਕਥਨ ਕਰੋ।

ਰਿਪੁ ਸਬਦੁ ਬਹੁਰਿ ਪ੍ਰਮਾਨ ॥

ਫਿਰ 'ਰਿਪੁ' ਸ਼ਬਦ ਜੋੜੋ।

ਸਭ ਨਾਮ ਤੁਪਕ ਪਛਾਨ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਨਹਿ ਭੇਦ ਯਾ ਮਹਿ ਜਾਨ ॥੧੧੩੩॥

ਇਸ ਵਿਚ ਕੋਈ ਭੇਦ ਨਾ ਸਮਝੋ ॥੧੧੩੩॥

ਚੌਪਈ ॥

ਚੌਪਈ: