ਸ਼੍ਰੀ ਦਸਮ ਗ੍ਰੰਥ

ਅੰਗ - 800


ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨਿ ਕੈ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।

ਸਕਲ ਤੁਪਕ ਕੇ ਨਾਮ ਜਾਨ ਜੀਯ ਲੀਜੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਧਾਰਨ ਕਰੋ।

ਹੋ ਕਬਿਤ ਕਾਬਿ ਕੇ ਬੀਚ ਨਿਡਰ ਹੁਇ ਦੀਜੀਐ ॥੧੨੨੨॥

(ਇਸ ਦਾ) ਕਵੀ ਲੋਗੋ! ਨਿਸੰਗ ਹੋ ਕੇ ਕਬਿੱਤਾਂ ਅਤੇ ਕਾਵਿ ਵਿਚ ਪ੍ਰਯੋਗ ਕਰੋ ॥੧੨੨੨॥

ਉਚਸ੍ਰਿਵਾਇਸ ਏਸ ਏਸਣੀ ਭਾਖੀਐ ॥

(ਪਹਿਲਾਂ) 'ਉਚਸ੍ਰਿਵਾਇਸ (ਇੰਦਰ) ਏਸ ਏਸਣੀ, (ਸ਼ਬਦ) ਉਚਾਰਨ ਕਰੋ।

ਇਸਣੀ ਕਹਿ ਕੈ ਅਰਿਣੀ ਪਦ ਕੋ ਰਾਖੀਐ ॥

ਮਗਰੋਂ 'ਇਸਣੀ' ਕਹਿ ਕੇ 'ਅਰਿਣੀ' ਪਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਅਮਿਤ ਜੀਅ ਜਾਨੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣੋ।

ਹੋ ਸੰਕ ਤਿਆਗ ਨਿਰਸੰਕ ਹੁਇ ਸਦਾ ਬਖਾਨੀਐ ॥੧੨੨੩॥

ਸ਼ੰਕਾ ਨੂੰ ਤਿਆਗ ਕੇ ਸਦਾ ਨਿਸੰਗ ਹੋ ਕੇ (ਇਸ ਦਾ) ਕਥਨ ਕਰੋ ॥੧੨੨੩॥

ਹਯਣੀ ਇਸਣੀ ਇਸਣੀ ਇਸਣੀ ਭਾਖੀਐ ॥

ਪਹਿਲਾਂ 'ਹਯਣੀ (ਘੋੜਿਆਂ ਦਾ ਰਾਜਾ ਉੱਚਸ਼੍ਰਵਾ) ਇਸਣੀ ਇਸਣੀ ਇਸਣੀ' ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਹਿਰਦੇ ਵਿਚ ਜਾਣ ਲਵੋ।

ਹੋ ਨਿਡਰ ਸਭਾ ਕੇ ਮਾਝ ਉਚਾਰਨ ਕੀਜੀਐ ॥੧੨੨੪॥

ਨਿਡਰ ਹੋ ਕੇ ਸਭਾ ਵਿਚ ਇਸ ਦਾ ਉਚਾਰਨ ਕਰੋ ॥੧੨੨੪॥

ਗਾਜਰਾਜ ਰਾਜਨਨੀ ਪ੍ਰਭਣੀ ਭਾਖੀਐ ॥

(ਪਹਿਲਾਂ) 'ਗਾਜ ਰਾਜ (ਇੰਦਰ) ਰਾਜਨਨੀ ਪ੍ਰਭਣੀ' (ਸ਼ਬਦ) ਕਥਨ ਕਰੋ।

ਮਥਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਵਿਚ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਹਿਰਦੇ ਵਿਚ ਜਾਣ ਲਵੋ।

ਹੋ ਯਾ ਕੇ ਭੀਤਰ ਭੇਦ ਨ ਨੈਕੁ ਹੂੰ ਕੀਜੀਐ ॥੧੨੨੫॥

ਇਸ ਵਿਚ ਬਿਲਕੁਲ ਕੋਈ ਭੇਦ ਨਾ ਸਮਝੋ ॥੧੨੨੫॥

ਅਸ੍ਵ ਏਸਣੀ ਇਸਣੀ ਇਸਣਿ ਉਚਾਰੀਐ ॥

(ਪਹਿਲਾਂ) 'ਅਸ੍ਵਏਸ (ਉੱਚਸ਼੍ਰਵਾ ਘੋੜਾ) ਏਸਣੀ ਇਸਣੀ ਇਸਣਿ' (ਸ਼ਬਦ) ਉਚਾਰਨ ਕਰੋ।

ਤਾ ਕੇ ਮਥਣੀ ਅੰਤ ਸਬਦ ਕੋ ਡਾਰੀਐ ॥

ਉਸ ਦੇ ਅੰਤ ਉੱਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਸੰਕ ਤਿਆਗਿ ਨਿਰਸੰਕ ਉਚਾਰ੍ਯੋ ਕੀਜੀਐ ॥੧੨੨੬॥

(ਇਸ ਦੀ) ਸ਼ੰਕਾ ਤਿਆਗ ਕੇ ਨਿਸੰਗ ਉਚਾਰਨ ਕਰੋ ॥੧੨੨੬॥

ਬਾਹਰਾਜ ਰਾਜਨਣੀ ਰਾਜਨਿ ਭਾਖੀਐ ॥

(ਪਹਿਲਾਂ) 'ਬਾਹਰਾਜ (ਇੰਦਰ) ਰਾਜਨਣੀ ਰਾਜਨਿ' ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਰਖੋ।

ਸਕਲ ਤੁਪਕ ਕੇ ਨਾਮ ਹੀਯੇ ਪਹਿਚਾਨੀਐ ॥

(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝੋ।

ਹੋ ਕਬਿਤ ਕਾਬਿ ਕੇ ਭੀਤਰ ਪ੍ਰਗਟ ਬਖਾਨੀਐ ॥੧੨੨੭॥

(ਇਸ ਦਾ ਕਵੀਓ!) ਕਬਿੱਤਾਂ ਅਤੇ ਕਾਵਿ ਵਿਚ ਪ੍ਰਗਟ ਤੌਰ ਤੇ ਬਖਾਨ ਕਰੋ ॥੧੨੨੭॥

ਤੁਰੰਗ ਏਸਣੀ ਇਸਣੀ ਪ੍ਰਭਣੀ ਪ੍ਰਿਥਮ ਕਹਿ ॥

ਪਹਿਲਾਂ 'ਤੁਰੰਗ ਏਸਣੀ ਇਸਣੀ ਪ੍ਰਭਣੀ' (ਸ਼ਬਦ) ਕਹੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਬਹੁਰਿ ਗਹਿ ॥

ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਸਕਲ ਗੁਨਿਜਨਨ ਸੁਨਤ ਨਿਸੰਕ ਭਣੀਜੀਐ ॥੧੨੨੮॥

(ਇਸ ਨੂੰ) ਸਾਰੇ ਗੁਣੀ ਜਨੋ! ਸੁਣ ਕੇ ਨਿਸੰਗ ਵਰਣਨ ਕਰੋ ॥੧੨੨੮॥

ਚੌਪਈ ॥

ਚੌਪਈ:

ਆਇਸ ਪਤਿ ਪਿਤਣੀ ਪਦ ਕਹੀਐ ॥

(ਪਹਿਲਾਂ) 'ਆਇਸ (ਬਜ੍ਰ) ਪਤਿ ਪਿਤਣੀ' ਸ਼ਬਦ ਕਥਨ ਕਰੋ।

ਇਸਣੀ ਅਰਿਣੀ ਸਬਦਹਿ ਲਹੀਐ ॥

(ਫਿਰ) 'ਇਸਣੀ ਅਰਿਣੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਨੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਕਬਿਤ ਕਾਬਿ ਕੇ ਭੀਤਰ ਭਨੀਐ ॥੧੨੨੯॥

(ਕਵੀ ਲੋਗੋ! ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਵਰਣਨ ਕਰੋ ॥੧੨੨੯॥

ਅੜਿਲ ॥

ਅੜਿਲ:

ਬਾਜ ਰਾਜ ਕੇ ਸਭ ਹੀ ਨਾਮ ਬਖਾਨਿ ਕੈ ॥

(ਪਹਿਲਾਂ) 'ਬਾਜ ਰਾਜ' ਦੇ ਸਾਰੇ ਨਾਮ ਕਥਨ ਕਰੋ।

ਪ੍ਰਭਣੀ ਪਿਤਣੀ ਇਸਣੀ ਬਹੁਰਿ ਪਦ ਠਾਨਿ ਕੈ ॥

ਮਗਰੋਂ 'ਪ੍ਰਭਣੀ ਪਿਤਣੀ ਇਸਣੀ' ਪਦ ਜੋੜੋ।

ਅਰਿਣੀ ਭਾਖਿ ਤੁਪਕ ਕੇ ਨਾਮ ਪਛਾਨੀਐ ॥

(ਫਿਰ) 'ਅਰਿਣੀ' ਕਹਿ ਕੇ (ਇਸ ਨੂੰ) ਤੁਪਕ ਦਾ ਨਾਮ ਵਿਚਾਰੋ।

ਹੋ ਜਵਨ ਸਬਦ ਮੈ ਚਹੀਐ ਤਹੀ ਬਖਾਨੀਐ ॥੧੨੩੦॥

(ਇਸ ਦਾ) ਜਿਥੇ ਚਾਹੋ, ਉਥੇ ਬਖਾਨ ਕਰੋ ॥੧੨੩੦॥

ਹਸਤੀ ਏਸ ਪ੍ਰਭ ਪਿਤਣੀ ਗ੍ਰਭਣੀ ਭਾਖੀਐ ॥

(ਪਹਿਲਾਂ) 'ਹਸਤੀ ਏਸ (ਐਰਾਵਤ) ਪ੍ਰਭ ਪਿਤਣੀ ਗ੍ਰਭਣੀ' (ਸ਼ਬਦ) ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਰਖੋ।

ਨਾਮ ਤੁਪਕ ਕੇ ਸਕਲ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਸਮਝ ਲਵੋ।

ਹੋ ਜਵਨ ਕਵਿਤ ਮੈ ਚਹੋ ਸੁ ਪਦ ਤਹ ਦੀਜੀਐ ॥੧੨੩੧॥

ਜਿਥੇ ਚਾਹੋ, ਕਬਿੱਤਾ ਵਿਚ ਇਸ ਸ਼ਬਦ ਦਾ ਪ੍ਰਯੋਗ ਕਰੋ ॥੧੨੩੧॥

ਦੰਤਿ ਰਾਟ ਪ੍ਰਭ ਪਿਤ ਸੁਤਣੀ ਪਦ ਭਾਖਿ ਕੈ ॥

(ਪਹਿਲਾਂ) 'ਦੰਤਿ ਰਾਟ (ਐਰਾਵਤ) ਪ੍ਰਭਪਿਤ ਸੁਤਣੀ' ਪਦ ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖਿ ਕੈ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਾਰੇ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਚਹੀਐ ਦੀਜੀਐ ਜਹਾ ਨ ਬ੍ਰਿਥਾ ਬਖਾਨੀਐ ॥੧੨੩੨॥

ਜਿਥੇ ਚਾਹੋ ਵਰਤੋ, ਵਿਅਰਥ ਨਾ ਕਹੋ ॥੧੨੩੨॥

ਦੁਰਦ ਰਾਟ ਰਾਟਿਸਣੀ ਇਸਣੀ ਭਾਖੀਐ ॥

ਪਹਿਲਾਂ 'ਦੁਰਦ ਰਾਟ (ਐਰਾਵਤ) ਰਾਟਿਸਣੀ ਇਸਣੀ' ਸ਼ਬਦ ਕਹੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

'ਅਰਿਣੀ' ਸ਼ਬਦ ਉਸ ਦੇ ਅੰਤ ਉਤੇ ਰਖੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।