(ਉਹ) ਵੱਡੇ ਰਾਜੇ ਦੀ ਧੀ ਸੀ।
ਉਸ ਵਰਗਾ ਹੋਰ ਕੋਈ ਦੂਜਾ ਨਹੀਂ ਸੀ ॥੧॥
ਉਸ ਨੇ ਇਕ ਸੁੰਦਰ ਪੁਰਸ਼ ਨੂੰ ਵੇਖਿਆ।
ਕਾਮ ਦੇਵ ਨੇ ਉਸ ਦੇ ਤਨ ਵਿਚ ਬਾਣ ਮਾਰਿਆ।
(ਉਸ) ਸਜਨ (ਮਿਤਰ) ਦੀ ਸੁੰਦਰਤਾ ਨੂੰ ਵੇਖ ਕੇ (ਉਸ ਨਾਲ) ਉਲਝ ਗਈ
ਅਤੇ ਦਾਸੀ ਨੂੰ ਭੇਜ ਕੇ (ਉਸ ਨੂੰ) ਬੁਲਾ ਲਿਆ ॥੨॥
ਉਸ ਨਾਲ ਕਾਮ-ਕ੍ਰੀੜਾ ਕੀਤੀ
ਅਤੇ ਭਾਂਤ ਭਾਂਤ ਨਾਲ ਗਲੇ ਲਗਾਇਆ।
ਰਾਤ ਦੇ ਦੋ ਪਹਿਰ ਬੀਤਣ ਤੇ ਸੁੱਤੇ
ਅਤੇ ਦੋਹਾਂ ਨੇ ਮਨ ਤੋਂ ਸਾਰੇ ਦੁਖ ਭੁਲਾ ਦਿੱਤੇ ॥੩॥
ਸੌਂ ਕੇ ਉਠਣ ਤੋਂ ਬਾਦ ਫਿਰ ਸੰਯੋਗ ਕੀਤਾ।
ਜਦੋਂ ਰਾਤ ਇਕ ਘੜੀ ਰਹਿ ਗਈ ਸਮਝੀ,
ਤਾਂ (ਉਸ ਨੇ) ਆਪ ਜਾ ਕੇ ਦਾਸੀ ਨੂੰ ਜਗਾਇਆ
ਅਤੇ ਉਸ ਦੇ ਨਾਲ ਉਸ (ਯਾਰ) ਨੂੰ ਘਰ ਭੇਜ ਦਿੱਤਾ ॥੪॥
ਇਸ ਤਰ੍ਹਾਂ ਨਾਲ ਉਸ ਨੂੰ ਰੋਜ਼ ਬੁਲਾਉਂਦੀ ਸੀ
ਅਤੇ ਪ੍ਰਭਾਤ ਵੇਲੇ ਘਰ ਨੂੰ ਭੇਜ ਦਿੰਦੀ ਸੀ।
ਉਸ ਨਾਲ ਲਿਪਟ ਲਿਪਟ ਕੇ ਰਤੀ ਮਨਾਉਂਦੀ ਸੀ।
ਇਸ ਭੇਦ ਨੂੰ ਕੋਈ ਹੋਰ ਵਿਅਕਤੀ ਨਹੀਂ ਜਾਣਦਾ ਸੀ ॥੫॥
ਇਕ ਦਿਨ (ਉਸ ਨੇ) ਉਸ (ਮਿਤਰ) ਨੂੰ ਬੁਲਾ ਲਿਆ
ਅਤੇ ਕਾਮ-ਕ੍ਰੀੜਾ ਕਰ ਕੇ ਉਠਾ ਦਿੱਤਾ।
ਦਾਸੀ ਨੂੰ ਬਹੁਤ ਨੀਂਦਰ ਆ ਗਈ,
(ਇਸ ਲਈ) ਸੁੱਤੀ ਰਹੀ ਅਤੇ ਉਸ ਦੇ ਨਾਲ ਨਾ ਗਈ ॥੬॥
ਮਿਤਰ ਦਾਸੀ ਤੋਂ ਬਿਨਾ ਹੀ ਚਲਾ ਗਿਆ
ਅਤੇ ਉਥੇ ਆ ਪਹੁੰਚਿਆ ਜਿਥੇ (ਪਹਿਰੇਦਾਰਾਂ ਦੀ) ਚੌਕੀ ਸੀ।
ਉਸ ਦਾ ਕਾਲ ਆ ਪਹੁੰਚਿਆ ਸੀ,
(ਪਰ) ਉਸ ਮੂਰਖ ਨੇ ਇਸ ਭੇਦ ਨੂੰ ਨਾ ਸਮਝਿਆ ॥੭॥
ਦੋਹਰਾ:
(ਪਹਿਰੇਦਾਰਾਂ ਨੇ ਉਸ ਨੂੰ ਪੁਛਿਆ-) ਓਏ! ਤੂੰ ਕੌਣ ਹੈਂ, ਕਿਥੇ ਚਲਿਆ ਹੈਂ, ਇਥੇ ਕਿਸ ਕੰਮ ਲਈ ਆਇਆ ਸੈਂ?
ਇਹ ਗੱਲ ਉਹ ਸਹਿ ਨਾ ਸਕਿਆ (ਭਾਵ ਸਮਝ ਨਾ ਸਕਿਆ) ਅਤੇ ਤੁਰਤ ਭਜ ਪਿਆ ॥੮॥
ਉਨ੍ਹਾਂ ਨੂੰ ਜਵਾਬ ਦੇ ਕੇ ਹਟਾਉਂਦੀ, ਪਰ ਦਾਸੀ ਨਾਲ ਨਹੀਂ ਸੀ।
ਉਹ (ਪਹਿਰੇਦਾਰ) ਚੋਰ ਕਹਿ ਕੇ (ਉਸ ਦੇ) ਪਿਛੇ ਭਜ ਪਏ ਅਤੇ ਉਸ ਨੂੰ ਹੱਥ ਨਾਲ ਪਕੜ ਲਿਆ ॥੯॥
ਚੌਪਈ:
(ਇਸ ਘਟਨਾ ਦੀ) ਖ਼ਬਰ ਰਾਣੀ ਤਕ ਪਹੁੰਚੀ।
(ਦਾਸੀ ਨੇ ਕਿਹਾ-) ਹੇ ਕਾਲ ਦੀਏ ਮਾਰੀਏ! (ਤੂੰ ਇਥੇ) ਕਿਉਂ ਬੈਠੀ ਹੈਂ।
ਤੇਰੇ ਮਿਤਰ ਨੂੰ (ਪਹਿਰੇਦਾਰਾਂ ਨੇ) ਚੋਰ ਸਮਝ ਕੇ ਪਕੜ ਲਿਆ ਹੈ
ਅਤੇ ਸਭ ਨੇ ਤੇਰਾ ਭੇਦ ਪਾ ਲਿਆ ਹੈ ॥੧੦॥
ਰਾਣੀ ਨੇ ਹੱਥ ਉਤੇ ਹੱਥ ਮਾਰਿਆ
ਅਤੇ ਮੱਥੇ ਦੇ ਵਾਲਾਂ ਦਾ ਜੂੜਾ ਪੁਟ ਸੁਟਿਆ।
ਜਿਸ ਦਿਨ ਪਿਆਰਾ ਪ੍ਰੀਤਮ ਵਿਛੜਦਾ ਹੈ,
ਉਸ ਵਰਗਾ ਸੰਸਾਰ ਵਿਚ ਹੋਰ ਕੋਈ ਦੁਖ ਨਹੀਂ ਹੁੰਦਾ ॥੧੧॥
ਦੋਹਰਾ:
ਲੋਕ-ਲਾਜ ਦੇ ਡਰ ਤੋਂ ਉਸ ਨੂੰ ਬਚਾ ਨਾ ਸਕੀ।
ਮਿਤਰ ਦੇ ਪ੍ਰੇਮ ਨੂੰ ਤਿਆਗ ਕੇ ਉਸ ਨੂੰ ਮਾਰ ਦਿੱਤਾ ਅਤੇ ਸਤਲੁਜ ਨਦੀ ਵਿਚ ਰੋੜ੍ਹ ਦਿੱਤਾ ॥੧੨॥
ਚੌਪਈ:
(ਰਾਣੀ ਨੇ ਇਹ ਗੱਲ ਧੁੰਮਾ ਦਿੱਤੀ) ਕਿ ਇਹ ਰਾਜੇ ਨੂੰ ਕਤਲ ਕਰਨ ਆਇਆ ਸੀ।
ਇਸ ਨੂੰ ਪੁਛੋ ਕਿ ਇਸ ਨੂੰ ਕਿਸ ਨੇ ਭੇਜਿਆ ਸੀ?
ਉਸ ਨੂੰ ਤੁਰਤ ਮਾਰ ਕੇ ਨਦੀ ਵਿਚ ਵਹਾ ਦਿੱਤਾ।
ਇਸ ਦਾ ਭੇਦ ਕੋਈ ਹੋਰ ਵਿਅਕਤੀ ਪ੍ਰਾਪਤ ਨਹੀਂ ਕਰ ਸਕਿਆ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ-ਭੂਪ ਸੰਵਾਦ ਦੇ ੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੩॥੧੦੦੪॥ ਚਲਦਾ॥
ਦੋਹਰਾ:
ਮੰਤ੍ਰੀ ਨੇ ਰਾਜੇ ਨੂੰ ਸਤਾਈ ਦੂਣੀ (੫੪ਵੀਂ) ਕਥਾ ਸੁਣਾਈ।
ਕਵੀ ਰਾਮ (ਕਹਿੰਦੇ ਹਨ) ਉਸ ਵੇਲੇ ਹੋਰ ਕਥਾ ਦਾ ਪ੍ਰਸੰਗ ਚਲ ਪਿਆ ॥੧॥
ਤੀਜੇ ਮੰਤ੍ਰੀ ਨੇ ਇਸ ਤਰ੍ਹਾਂ ਕਿਹਾ, ਹੇ ਮੇਰੇ ਸੁਆਮੀ! ਸੁਣੋ,
ਮੈਂ ਤੁਹਾਨੂੰ ਇਕ ਇਸਤਰੀ ਦਾ ਚਰਿਤ੍ਰ ਸੁਣਾਉਂਦਾ ਹਾਂ ॥੨॥
ਚੌਪਈ:
(ਇਕ) ਚਾਂਭਾ ਜੱਟ ਸਾਡੇ ਰਹਿੰਦਾ ਸੀ।
ਉਸ ਨੂੰ ਸਾਰੇ ਜਟ ਜਾਤਿ ਦਾ ਕਹਿੰਦੇ ਸਨ।
ਕਾਂਧਲ (ਨਾਂ ਦਾ ਵਿਅਕਤੀ) ਉਸ ਦੀ ਇਸਤਰੀ ਕੋਲ ਰਹਿੰਦਾ ਸੀ,
(ਪਰ) ਬਾਲ ਮਤੀ (ਇਸਤਰੀ ਨੂੰ ਉਹ ਜੱਟ) ਕੁਝ ਨਹੀਂ ਕਹਿੰਦਾ ਸੀ ॥੩॥
ਦੋਹਰਾ:
ਉਸ (ਜੱਟ) ਦੇ ਕੁਰੂਪ ਮੁਖ ਉਤੇ ਇਕ ਅੱਖ ਹੀ ਸੀ।
ਬਾਲ ਮਤੀ ਨੂੰ ਹਸ ਕੇ (ਉਹ) ਆਪਣੇ ਆਪ ਨੂੰ (ਉਸ ਦਾ) ਸੁਆਮੀ ਕਹਿੰਦਾ ਸੀ ॥੪॥
ਚੌਪਈ:
ਰਾਤ ਪੈਣ ਤੇ ਕਾਂਧਲ ਉਥੇ ਆ ਜਾਂਦਾ
ਅਤੇ (ਬਾਲ ਮਤੀ ਦੀਆਂ) ਦੋਹਾਂ ਜੰਘਾਂ ਨੂੰ ਪਕੜ ਕੇ ਭੋਗ ਕਮਾਉਂਦਾ।
ਜਦੋਂ (ਪਤੀ) ਜਾਗ ਕੇ ਕੁਝ ਪੈਰ ਹਿਲਾਂਦਾ
ਤਾਂ ਇਸਤਰੀ ਉਸ ਦੀ ਅੱਖ ਉਤੇ ਹੱਥ ਧਰ ਦਿੰਦੀ ॥੫॥
ਉਸ ਦੇ ਹੱਥ ਰਖਣ ਕਰ ਕੇ ਉਹ ਮੂਰਖ ਰਾਤ ('ਰਜਨੀ') ਹੀ ਸਮਝਦਾ
ਅਤੇ ਬਿਨਾ ਕੁਝ ਕਹੇ ਸੁੱਤਾ ਰਹਿੰਦਾ।
ਇਕ ਦਿਨ (ਉਸ ਨੇ ਇਸਤਰੀ ਦੇ) ਯਾਰ ਨੂੰ ਜਾਂਦਿਆਂ ਵੇਖਿਆ
ਤਾਂ (ਉਸ) ਇਕ ਅੱਖ ਵਾਲੇ (ਕਾਣੇ) ਨੂੰ ਬਹੁਤ ਗੁੱਸਾ ਆਇਆ ॥੬॥
ਦੋਹਰਾ: