ਸ਼੍ਰੀ ਦਸਮ ਗ੍ਰੰਥ

ਅੰਗ - 781


ਤਾਰਾਲਯਇਸ ਭਗਣਿ ਬਖਾਨੋ ॥

(ਪਹਿਲਾਂ) 'ਤਾਰਾਲਯਇਸ ਭਗਣਿ' ਸ਼ਬਦ ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਉਚਾਰੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੧੦੨੧॥

(ਇਸ ਨੂੰ) ਸਭ ਤੁਪਕ ਦਾ ਨਾਮ ਮਨੋ ॥੧੦੨੧॥

ਅੜਿਲ ॥

ਅੜਿਲ:

ਤਾਰਾ ਗ੍ਰਿਹਣਿਸ ਭਗਣੀ ਆਦਿ ਬਖਾਨੀਐ ॥

ਪਹਿਲਾਂ 'ਤਾਰਾ ਗ੍ਰਿਹਿਣਿਸ ਭਗਣੀ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਕਰ ਨਾਥ ਸਬਦ ਕੋ ਠਾਨੀਐ ॥

(ਫਿਰ) 'ਸਤ ਚਰ ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਹਿ ਦੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਦਾ ਉਚਾਰਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਲਹਿ ਲੀਜੀਐ ॥੧੦੨੨॥

ਇਸ ਨੂੰ ਬੁੱਧੀਮਾਨੋ, ਤੁਪਕ ਦਾ ਨਾਮ ਸਮਝ ਲਵੋ ॥੧੦੨੨॥

ਉਡਗ ਨਿਕੇਤਿਸ ਭਗਨੀ ਆਦਿ ਭਣੀਜੀਐ ॥

ਪਹਿਲਾਂ 'ਉਡੁਗ ਨਿਕੇਤਿਸ ਭਗਨੀ' ਸ਼ਬਦ ਦਾ ਕਥਨ ਕਰੋ।

ਸੁਤ ਚਰ ਕਹਿ ਕਰ ਨਾਥ ਬਹੁਰਿ ਪਦ ਦੀਜੀਐ ॥

ਫਿਰ 'ਸੁਤ ਚਰ ਨਾਥ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੦੨੩॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝ ਲੈਣ ॥੧੦੨੩॥

ਉਡਗ ਨਾਥ ਭਗਣਿਨੀ ਪ੍ਰਿਥਮ ਪਦ ਭਾਖੀਐ ॥

ਪਹਿਲਾਂ 'ਉਡੁਗ ਨਾਥ ਭਗਣਿਨੀ' ਪਦ ਦਾ ਕਥਨ ਕਰੋ।

ਸੁਤੁ ਚਰ ਕਹਿ ਕਰਿ ਨਾਥ ਬਹੁਰਿ ਪਦ ਰਾਖੀਐ ॥

ਫਿਰ 'ਸੁਤ ਚਰ ਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਉਚਾਰਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਹਿਚਾਨੀਐ ॥੧੦੨੪॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੧੦੨੪॥

ਉਡਗਏਸਰ ਭਗਣਿਨਿ ਸਬਦਾਦਿ ਉਚਾਰੀਐ ॥

ਪਹਿਲਾਂ 'ਉਡੁਗ ਏਸਰ ਭਗਣਿਨੀ' ਸ਼ਬਦ ਕਥਨ ਕਰੋ।

ਸੁਤ ਚਰ ਕਹਿ ਕਰਿ ਨਾਥ ਸਬਦ ਦੈ ਡਾਰੀਐ ॥

(ਫਿਰ) 'ਸੁਤ ਚਰਨਾਥ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਭਣੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਕਬਿ ਲਹਿ ਲੀਜੀਐ ॥੧੦੨੫॥

ਇਸ ਨੂੰ) ਸੁਕਵੀ ਤੁਪਕ ਦਾ ਨਾਮ ਸਮਝੋ ॥੧੦੨੫॥

ਉਡਗ ਏਸਰ ਭਗਣਿਨਿ ਸਬਦਾਦਿ ਭਣੀਜੀਐ ॥

ਪਹਿਲਾਂ 'ਉਡੁਗ ਏਸਰ ਭਗਣਿਨਿ' ਸ਼ਬਦ ਉਚਾਰੋ।

ਸੁਤ ਚਰ ਕਹਿ ਕਰ ਨਾਥ ਸਬਦ ਕੋ ਦੀਜੀਐ ॥

(ਫਿਰ) 'ਸੁਤ ਚਰ ਨਾਥ' ਸ਼ਬਦ ਨੂੰ ਜੋੜੋ।

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਧਾਰੀਐ ॥੧੦੨੬॥

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝਣ ॥੧੦੨੬॥

ਚੌਪਈ ॥

ਚੌਪਈ:

ਉਡਗਾਸ੍ਰੈ ਭਗਣਿਨੀ ਬਖਾਨੋ ॥

(ਪਹਿਲਾਂ) 'ਉਡਗਾਸ੍ਰੈ ਭਗਣਿਨੀ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਠਾਨੋ ॥

(ਫਿਰ) ਸੁਤ ਚਰ ਨਾਇਕ' ਪਦ ਨੂੰ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਉਚਰੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਸਭ ਸ੍ਰੀ ਨਾਮ ਤੁਪਕ ਜੀਅ ਧਰੀਐ ॥੧੦੨੭॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੦੨੭॥

ਰਿਖਿਜ ਭਗਣਿਨੀ ਆਦਿ ਭਣਿਜੈ ॥

ਪਹਿਲਾਂ (ਚੰਦ੍ਰਮਾ) ਭਗਣਿਨੀ' ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਪਦ ਉਚਾਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੨੮॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੨੮॥

ਮੁਨਿਜ ਭਗਣਿਨੀ ਆਦਿ ਭਣਿਜੈ ॥

ਪਹਿਲਾਂ 'ਮੁਨਿਜ (ਚੰਦ੍ਰਮਾ) ਭਗਣਿਨੀ' (ਸ਼ਬਦ) ਕਥਨ ਕਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਉਚਾਰਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਨਾਮ ਤੁਪਕ ਕੇ ਹ੍ਰਿਦੈ ਬਿਚਾਰਹੁ ॥੧੦੨੯॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ ॥੧੦੨੯॥

ਬ੍ਰਿਤਿ ਉਤਮਜ ਭਗਣਿਨੀ ਭਾਖੋ ॥

(ਪਹਿਲਾਂ) 'ਬ੍ਰਿਤਿ ਉਤਮਜ (ਚੰਦ੍ਰਮਾ) ਭਗਣਿਨੀ' ਸ਼ਬਦ ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਰਾਖੋ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਤਿਹ ਅੰਤਿ ਸੁ ਕਹੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਸਕਲ ਤੁਪਕ ਕੇ ਨਾਮਨ ਲਹੀਐ ॥੧੦੩੦॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਜਾਣੋ ॥੧੦੩੦॥

ਤਪਿਸ ਉਚਰਿ ਭਗਣਿਨੀ ਭਣਿਜੈ ॥

ਪਹਿਲਾਂ 'ਤਪਿਜ (ਚੰਦ੍ਰਮਾ) ਭਗਣਿਨੀ' (ਸ਼ਬਦ) ਉਚਾਰੋ।

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

(ਫਿਰ) 'ਸੁਤ ਚਰ ਪਤਿ' ਸ਼ਬਦ ਜੋੜੋ।

ਤਾ ਕੇ ਅੰਤਿ ਸਤ੍ਰੁ ਪਦ ਠਾਨਹੁ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੧੦੩੧॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੧੦੩੧॥

ਕਸਿਪ ਸੁਤ ਕਹਿ ਭਗਣਿਨਿ ਭਾਖੀਐ ॥

ਪਹਿਲਾਂ 'ਕਸਿਪ ਸੁਤ ਭਗਣਿਨਿ' ਕਥਨ ਕਰੋ।

ਸੁਤ ਚਰ ਕਹਿ ਨਾਇਕ ਪਦ ਰਾਖੀਐ ॥

(ਫਿਰ) 'ਸੁਤ ਚਰ ਨਾਇਕ' ਪਦ ਜੋੜੋ।


Flag Counter