ਸ਼੍ਰੀ ਦਸਮ ਗ੍ਰੰਥ

ਅੰਗ - 269


ਸਹਰੋ ਅਵਧ ਜਹਾ ਰੇ ॥੬੫੫॥

(ਕਿੱਥੇ?) ਜਿਥੇ ਅਯੁਧਿਆ ਸ਼ਹਿਰ ਹੈ ॥੬੫੫॥

ਧਾਈ ਲੁਗਾਈ ਆਵੈ ॥

ਇਸਤਰੀਆਂ ਭੱਜੀਆਂ ਆਉਂਦੀਆਂ ਹਨ,

ਭੀਰੋ ਨ ਬਾਰ ਪਾਵੈ ॥

ਭੀੜ ਕਰਕੇ ਬੂਹੇ ਤਕ ਪਹੁੰਚ ਨਹੀਂ ਸਕਦੀਆਂ।

ਆਕਲ ਖਰੇ ਉਘਾਵੈ ॥

ਸਾਰੀਆਂ ਵਿਆਕੁਲ ਖੜੋਤੀਆਂ ਹੋਈਆਂ ਬੋਲ ਰਹੀਆਂ ਹਨ

ਭਾਖੈਂ ਢੋਲਨ ਕਹਾ ਰੇ ॥੬੫੬॥

ਅਤੇ ਕਹਿੰਦੀਆਂ ਹਨ-ਪਿਆਰਾ ਰਾਮ (ਢੋਲਨ) ਕਿਥੇ ਹੈ? ॥੬੫੬॥

ਜੁਲਫੈ ਅਨੂਪ ਜਾ ਕੀ ॥

ਜਿਸ ਦੀਆਂ ਜ਼ੁਲਫ਼ਾਂ ਅਨੂਪਮ ਹਨ

ਨਾਗਨ ਕਿ ਸਿਆਹ ਬਾਕੀ ॥

ਅਤੇ ਨਾਗਨ ਵਾਂਗ ਕਾਲੀਆਂ ਅਤੇ ਪੇਚਦਾਰ ਹਨ,

ਅਧਭੁਤ ਅਦਾਇ ਤਾ ਕੀ ॥

ਉਸ ਦੀ ਅਦਾ ਅਦਭੁਤ ਹੈ,

ਐਸੋ ਢੋਲਨ ਕਹਾ ਹੈ ॥੬੫੭॥

ਅਜਿਹੀਆਂ (ਸਿਫ਼ਤਾਂ ਵਾਲਾ) ਪਿਆਰਾ ਕਿਥੇ ਹੈ? ॥੬੫੭॥

ਸਰਵੋਸ ਹੀ ਚਮਨਰਾ ॥

(ਜੋ) ਬਾਗ ਦਾ ਸਹੀ ਸਰੂ ਅਤੇ ਜਾਨ ਤੇ ਸਰੀਰ ਨੂੰ

ਪਰ ਚੁਸਤ ਜਾ ਵਤਨਰਾ ॥

ਚੇਤਨਾ ਦੇਣ ਵਾਲਾ (ਪੁਰਚੁਸਤ) ਹੈ,

ਜਿਨ ਦਿਲ ਹਰਾ ਹਮਾਰਾ ॥

ਜਿਸ ਨੇ ਸਾਡਾ ਦਿਲ ਚੁਰਾ ਲਿਆ ਹੈ,

ਵਹ ਮਨ ਹਰਨ ਕਹਾ ਹੈ ॥੬੫੮॥

ਉਹ ਮਨ ਨੂੰ ਚਰਾਉਣ ਵਾਲਾ (ਸ੍ਰੀ ਰਾਮ) ਕਿਥੇ ਹੈ? ॥੬੫੮॥

ਚਿਤ ਕੋ ਚੁਰਾਇ ਲੀਨਾ ॥

(ਜਿਸ ਨੇ) ਚਿੱਤ ਨੂੰ ਚੁਰਾ ਲਿਆ ਹੈ

ਜਾਲਮ ਫਿਰਾਕ ਦੀਨਾ ॥

ਅਤੇ ਜ਼ਾਲਮ ਵਿਛੋੜਾ ਦਿੱਤਾ ਹੈ,

ਜਿਨ ਦਿਲ ਹਰਾ ਹਮਾਰਾ ॥

ਜਿਸ ਨੇ ਸਾਡਾ ਦਿਲ ਚੁਰਾਇਆ ਹੈ,

ਵਹ ਗੁਲ ਚਿਹਰ ਕਹਾ ਹੈ ॥੬੫੯॥

ਉਹ ਫੁੱਲ ਜਿਹੇ ਚਿਹਰੇ ਵਾਲਾ (ਰਾਮ) ਕਿਥੇ ਹੈ? ॥੬੫੯॥

ਕੋਊ ਬਤਾਇ ਦੈ ਰੇ ॥

ਜੇ ਕੋਈ ਆ ਕੇ ਦੱਸ ਦੇਵੇ,

ਚਾਹੋ ਸੁ ਆਨ ਲੈ ਰੇ ॥

ਜੋ ਚਾਹੇ ਸਾਥੋਂ ਆ ਕੇ ਲੈ ਲਵੇ

ਜਿਨ ਦਿਲ ਹਰਾ ਹਮਾਰਾ ॥

ਕਿ ਜਿਸ ਨੇ ਸਾਡਾ ਦਿਲ ਚੁਰਾਇਆ ਹੈ,

ਵਹ ਮਨ ਹਰਨ ਕਹਾ ਹੈ ॥੬੬੦॥

ਉਹ ਮਨ ਨੂੰ ਹਰਨ ਵਾਲਾ (ਰਾਮ) ਕਿਥੇ ਹੈ? ॥੬੬੦॥

ਮਾਤੇ ਮਨੋ ਅਮਲ ਕੇ ॥

(ਜਿਸ ਦਾ ਸਰੂਪ) ਮਾਨੋ ਅਮਲ ਦਾ ਮਤਿਆ ਹੋਇਆ ਹੈ,

ਹਰੀਆ ਕਿ ਜਾ ਵਤਨ ਕੇ ॥

ਜੋ ਜਾਨ ਅਤੇ ਸਰੀਰ ਨੂੰ ਚੁਰਾਉਣ ਵਾਲਾ ਹੈ

ਆਲਮ ਕੁਸਾਇ ਖੂਬੀ ॥

ਅਤੇ ਖੂਬੀ ਨਾਲ ਜਗਤ ਨੂੰ ਜਿੱਤਣ ਵਾਲਾ (ਕੁਸਾਇ) ਹੈ,

ਵਹ ਗੁਲ ਚਿਹਰ ਕਹਾ ਹੈ ॥੬੬੧॥

ਉਹ ਫੁੱਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੧॥

ਜਾਲਮ ਅਦਾਇ ਲੀਏ ॥

(ਜਿਸ ਦੀ) ਚਾਲ (ਅਦਾਇ) ਜ਼ੁਲਮ ਢਾਣ ਵਾਲੀ ਹੈ

ਖੰਜਨ ਖਿਸਾਨ ਕੀਏ ॥

ਅਤੇ (ਅੱਖਾਂ ਦੀ ਚੰਚਲਤਾ) ਮਮੋਲਿਆਂ ਨੂੰ ਵੀ ਸ਼ਰਮਸ਼ਾਰ (ਖਿਸਾਨ) ਕਰ ਰਹੀ ਹੈ,

ਜਿਨ ਦਿਲ ਹਰਾ ਹਮਾਰਾ ॥

ਜਿਸ ਨੇ ਸਾਡਾ ਦਿਲ ਚੁਰਾਇਆ ਹੈ,

ਵਹ ਮਹਬਦਨ ਕਹਾ ਹੈ ॥੬੬੨॥

ਉਹ ਚੰਦ ਵਰਗੇ ਮੁਖੜੇ ਵਾਲਾ (ਮਹਬਦਾਨ) ਕਿਥੇ ਹੈ? ॥੬੬੨॥

ਜਾਲਮ ਅਦਾਏ ਲੀਨੇ ॥

ਜਿਸ ਨੇ ਜ਼ੁਲਮ ਕਰਨ ਵਾਲੀ ਅਦਾ ਅਪਣਾਈ ਹੋਈ ਹੈ,

ਜਾਨੁਕ ਸਰਾਬ ਪੀਨੇ ॥

ਮਾਨੋ ਸ਼ਰਾਬ ਪੀਤੀ ਹੋਈ ਹੋਵੇ,

ਰੁਖਸਰ ਜਹਾਨ ਤਾਬਾ ॥

ਜਿਸ ਦੀਆਂ ਗੱਲ੍ਹਾਂ ਸੰਸਾਰ ਨੂੰ ਰੌਸ਼ਨ (ਤਾਬਾ) ਕਰਨ ਵਾਲੀਆਂ ਹਨ,

ਵਹ ਗੁਲਬਦਨ ਕਹਾ ਹੈ ॥੬੬੩॥

ਉਹ ਫੁੱਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੩॥

ਜਾਲਮ ਜਮਾਲ ਖੂਬੀ ॥

(ਜਿਸ ਦੀ) ਖੂਬੀ ਜ਼ਾਲਮ ਸੁੰਦਰਤਾ (ਜਮਾਲ) ਹੈ,

ਰੋਸਨ ਦਿਮਾਗ ਅਖਸਰ ॥

ਜਿਸ ਦਾ ਦਿਮਾਗ਼ ਅਕਸਰ ਰੌਸ਼ਨ ਹੈ,

ਪੁਰ ਚੁਸਤ ਜਾ ਜਿਗਰ ਰਾ ॥

ਜੋ ਜਾਨ ਅਤੇ ਜਿਗਰ ਨੂੰ ਚੇਤਨਾ ਪ੍ਰਦਾਨ ਕਰਨ ਵਾਲਾ ਹੈ,

ਵਹ ਗੁਲ ਚਿਹਰ ਕਹਾ ਹੈ ॥੬੬੪॥

ਉਹ ਫੁੱਲ ਵਰਗੇ ਚਿਹਰੇ ਵਾਲਾ ਕਿਥੇ ਹੈ? ॥੬੬੪॥

ਬਾਲਮ ਬਿਦੇਸ ਆਏ ॥

ਪਿਆਰੇ (ਰਾਮ ਜੀ) ਵਿਦੇਸ਼ ਤੋਂ ਆਏ ਹਨ,

ਜੀਤੇ ਜੁਆਨ ਜਾਲਮ ॥

ਜਿਨ੍ਹਾਂ ਨੇ (ਰਾਵਣ ਵਰਗੇ) ਜ਼ਾਲਮ ਸੂਰਮਿਆਂ ਨੂੰ ਜਿੱਤਿਆ ਹੈ,

ਕਾਮਲ ਕਮਾਲ ਸੂਰਤ ॥

ਜਿਨ੍ਹਾਂ ਦੀ ਸੂਰਤ ਕਮਾਲ ਦੀ ਪਰਿਪੂਰਨ ਹੈ,

ਵਰ ਗੁਲ ਚਿਹਰ ਕਹਾ ਹੈ ॥੬੬੫॥

ਉਹ ਫੁੱਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੫॥

ਰੋਸਨ ਜਹਾਨ ਖੂਬੀ ॥

ਜੋ ਜਹਾਨ ਵਿੱਚ ਨੇਕੀ ਨੂੰ ਰੌਸ਼ਨ ਕਰਨ ਵਾਲਾ ਹੈ,

ਜਾਹਰ ਕਲੀਮ ਹਫਤ ਜਿ ॥

ਜੋ ਸੱਤਾਂ (ਹਫ਼ਤ) ਵਲਾਇਤਾਂ ਵਿੱਚ ਪ੍ਰਗਟ ਹੈ,

ਆਲਮ ਖੁਸਾਇ ਜਲਵਾ ॥

ਜਿਸ ਦਾ ਜਲਵਾ ਜਗਤ ਨੂੰ ਪ੍ਰਗਟ (ਕੁਸਾਇ) ਕਰਨ ਵਾਲਾ ਹੈ,

ਵਹ ਗੁਲ ਚਿਹਰ ਕਹਾ ਹੈ ॥੬੬੬॥

ਉਹ ਫੁਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੬॥

ਜੀਤੇ ਬਜੰਗ ਜਾਲਮ ॥

ਜਿਸ ਨੇ ਜ਼ਾਲਮ (ਰਾਵਣ) ਨੂੰ ਜੰਗ ਵਿੱਚ ਜਿੱਤਿਆ ਹੈ,

ਕੀਨ ਖਤੰਗ ਪਰਰਾ ॥

ਜਿਸ ਨੇ ਤੀਰਾਂ ਨੂੰ ਪਰਾਂ ਵਾਲੇ (ਪੰਛੀ) ਬਣਾ ਦਿੱਤਾ ਹੈ,

ਪੁਹਪਕ ਬਿਬਾਨ ਬੈਠੇ ॥

ਜੋ ਪੁਸ਼ਪਕ ਬਿਮਾਨ ਵਿੱਚ ਬੈਠੇ ਹੋਏ ਹਨ,


Flag Counter