(ਇੰਜ ਪ੍ਰਤੀਤ ਹੁੰਦਾ ਸੀ) ਮਾਨੋ (ਉਹ) ਇਸਤਰੀ ਕਾਮ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ ॥੨॥
ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ,
(ਜੋ) ਵੀਹ ਵਰ੍ਹਿਆਂ ਦਾ ਹੋ ਕੇ ਮਰ ਗਿਆ।
ਰਾਣੀ ਦਾ ਦੁਖ ਬਹੁਤ ਵਧ ਗਿਆ,
ਜਿਸ ਕਰ ਕੇ ਸਭ ਘਰ ਬਾਰ ਭੁਲ ਗਿਆ ॥੩॥
ਉਥੇ ਸ਼ਾਹ ਦਾ ਇਕ ਪੁੱਤਰ ਆਇਆ।
(ਉਹ ਇਤਨਾ) ਤੇਜਵਾਨ ਸੀ, ਮਾਨੋ ਪ੍ਰਕਾਸ਼ ਨੇ ਹੀ ਉਸ ਨੂੰ ਜਨਮਿਆ ਹੋਵੇ।
ਜਿਹੋ ਜਿਹਾ ਰਾਣੀ ਦੇ ਪੁੱਤਰ ਦਾ ਸਰੂਪ ਸੀ,
ਉਸੇ ਤਰ੍ਹਾਂ ਇਸ ਦਾ ਰੂਪ ਵੀ ਲਗਦਾ ਸੀ ॥੪॥
ਜਦ ਰਾਣੀ ਨੇ ਉਹ ਪੁਰਸ਼ ਵੇਖਿਆ,
ਤਾਂ ਲਾਜ ਮਰਯਾਦਾ ਨੂੰ ਛਡ ਕੇ ਹਿਰਦੇ ਵਿਚ ਵਿਚਾਰ ਕੀਤਾ।
ਇਸ ਨਾਲ ਹੁਣ ਕਾਮ ਭੋਗ ਕਰਾਂ,
ਨਹੀਂ ਤਾਂ ਛੁਰੀ ਮਾਰ ਕੇ ਮਰ ਜਾਵਾਂ ॥੫॥
ਜਦ ਉਹ ਕੁਮਾਰ ਰਾਹ ਤੋਂ ਲੰਘਦਾ
ਤਦ ਰਾਣੀ ਉਸ ਨੂੰ ਵੇਖਣ ਜਾਂਦੀ।
ਇਕ ਦਿਨ ਉਸ ਨੂੰ (ਵੇਖਦੇ ਹੋਇਆਂ) ਰਾਜੇ ਨੇ ਵੇਖ ਲਿਆ
ਅਤੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ ॥੬॥
ਕਿਸ ਕਰ ਕੇ ਤੂੰ ਇਥੇ ਆਈ ਹੈਂ
ਅਤੇ ਕਿਸ ਨੂੰ ਅੱਖਾਂ ਲਗਾ ਕੇ ਵੇਖ ਰਹੀ ਹੈਂ।
ਤਦ ਰਾਣੀ ਨੇ ਇਸ ਤਰ੍ਹਾਂ ਕਿਹਾ,
ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ ॥੭॥
ਜਿਸ ਤਰ੍ਹਾਂ ਦਾ ਤੁਹਾਡਾ ਪੁੱਤਰ ਸਵਰਗ ਸਿਧਾਰਿਆ ਹੈ,
ਇਹ (ਕੁਮਾਰ) ਮਾਨੋ ਉਸ ਦਾ ਦੂਜਾ ਰੂਪ ਧਾਰਨ ਕਰ ਕੇ ਆਇਆ ਹੋਵੇ।
ਤੁਸੀਂ ਇਸ ਨੂੰ ਮੇਰੀ ਸੇਜ ਦੇ ਨੇੜੇ ਸਵਾਓ
ਅਤੇ ਮੇਰੇ ਚਿਤ ਦੇ ਦੁਖ ਨੂੰ ਦੂਰ ਕਰ ਦਿਓ ॥੮॥
ਮੂਰਖ (ਰਾਜੇ) ਨੇ ਭੇਦ ਅਭੇਦ ਨਾ ਸਮਝਿਆ
ਅਤੇ ਉਸ ਯੁਵਕ ਨੂੰ ਆਪ ਬੁਲਾ ਲਿਆਇਆ।
ਰਾਜੇ ਨੇ ਆਪ ਦਲਾਲੀ ('ਭਰੁਆਪਨ') ਕੀਤਾ
ਅਤੇ ਚੰਗੇ ਮਾੜੇ ਦਾ ਵਿਚਾਰ ਨਾ ਕੀਤਾ ॥੯॥
(ਉਸ ਨੇ) ਦਲਾਲੀ ਦਾ ਕੰਮ ਕੀਤਾ
ਅਤੇ ਠੀਕ ਗ਼ਲਤ ਦਾ ਕੁਝ ਵੀ ਵਿਚਾਰ ਨਾ ਕੀਤਾ।
ਰਾਣੀ ਦੂਤੀ ਭੇਜ ਕੇ (ਉਸ ਨੂੰ ਬੁਲਾਉਣ ਤੋਂ) ਬਚ ਗਈ
ਅਤੇ ਰਾਜੇ ਨੂੰ ਹੀ ਦੂਤੀ ਬਣਾ ਦਿੱਤਾ ॥੧੦॥
ਉਸ ਨੂੰ ਆਪਣੀ ਸੇਜ ਦੇ ਨੇੜੇ ਸਵਾਉਂਦੀ
ਅਤੇ ਉਸ ਨੂੰ ਚੰਗਾ ਚੰਗਾ ਭੋਜਨ ਖਵਾਉਂਦੀ।
ਕਹਿੰਦੀ ਕਿ (ਇਸ ਦੀ) ਮੇਰੇ ਪੁੱਤਰ ਵਰਗੀ ਨੁਹਾਰ ਹੈ,
ਇਸ ਲਈ ਇਸ ਦੀ ਸੰਗਤ ਮੈਨੂੰ ਬਹੁਤ ਪਿਆਰੀ ਲਗਦੀ ਹੈ ॥੧੧॥
ਜੋ (ਹੋਰ ਕੋਈ) ਇਸਤਰੀ ਉਸ ਨੂੰ ਭੋਜਨ ਖਵਾਉਂਦੀ,
ਤਾਂ ਉਸ ਨੂੰ ਰਾਣੀ ਝਿੜਕ ਦਿੰਦੀ ਸੀ।
ਇਸ ਦੀ ਨੁਹਾਰ ਮੇਰੇ ਪੁੱਤਰ ਵਰਗੀ ਹੈ,
(ਇਸ ਲਈ) ਇਸ ਨੂੰ ਚੰਗਾ ਚੰਗਾ ਭੋਜਨ ਕਰਾਉਣਾ ਚਾਹੀਦਾ ਹੈ ॥੧੨॥
ਉਸ ਨੂੰ ਆਪਣੇ ਕੋਲ ਸਵਾਉਂਦੀ
ਅਤੇ ਉਸ ਦੇ ਨੇੜੇ ਆਪਣੀ ਸੇਜ ਵਿਛਾਉਂਦੀ।
ਜਦ ਉਸ ਨਾਲ ਰਾਜਾ ਸੌਂ ਜਾਂਦਾ,
ਤਾਂ ਰਾਣੀ ਉਸ (ਕੁਮਾਰ) ਨਾਲ ਕਾਮ-ਭੋਗ ਕਰਦੀ ॥੧੩॥
(ਉਹ) ਕਸ ਕਸ ਕੇ ਯਾਰ ਨਾਲ ਰਮਣ ਕਰਦੀ
ਅਤੇ ਉਸ ਦੇ ਸਾਰਿਆਂ ਅੰਗਾਂ ਨੂੰ ਮਿਧ ਦਿੰਦੀ।
(ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ