ਅਤੇ ਸ਼ਿਕਾਰ ਖੇਡਦਾ ਖੇਡਦਾ ਉਸ ਦੇ ਘਰ ਆ ਗਿਆ ॥੪॥
ਦੋਹਰਾ:
ਸ਼ਿਕਾਰ ਖੇਡਣ ਉਪਰੰਤ ਰਾਜੇ ਨੇ ਆ ਕੇ ਉਸ ਨਾਲ ਪ੍ਰੇਮ-ਕ੍ਰੀੜਾ ਕੀਤੀ।
ਇਸੇ ਦੌਰਾਨ ਰਿਛ ਵਰਗੇ ਸਰੂਪ ਵਾਲਾ ਜਟ ਆ ਗਿਆ ॥੫॥
ਜਟ ਨੂੰ ਆਉਂਦਿਆਂ ਵੇਖ ਕੇ ਰਾਜਾ ਡਰ ਗਿਆ। (ਉਹ ਇਸਤਰੀ) ਕਹਿਣ ਲਗੀ, ਬਲਿਹਾਰੇ ਜਾਵਾਂ, ਡਰੋ ਨਾ।
ਉਸ ਦੇ ਵੇਖਦਿਆਂ ਹੀ ਉਸ ਦੇ ਸਿਰ ਤੇ (ਤੁਹਾਡਾ) ਪੈਰ ਰਖਵਾ ਕੇ ਤੁਹਾਨੂੰ (ਬਾਹਰ) ਕਢ ਦਿਆਂਗੀ ॥੬॥
ਅੜਿਲ:
(ਉਸ ਨੇ) ਇਕ ਕੋਠੀ ਵਿਚ ਰਾਜੇ ਨੂੰ ਲੁਕਾ ਦਿੱਤਾ
ਅਤੇ ਰੋਂਦੇ ਹੋਇਆਂ ਉਸ ਮੂਰਖ ਨੂੰ ਇਸ ਤਰ੍ਹਾਂ ਕਿਹਾ,
ਰਾਤ ਵੇਲੇ ਮੈਨੂੰ ਇਕ ਭੈੜਾ ਸੁਪਨਾ ਆਇਆ ਸੀ।
(ਇੰਜ ਲਗਦਾ ਸੀ) ਮਾਨੋ ਤੈਨੂੰ ਕਾਲੇ ਨਾਗ ਨੇ ਚਬ ਲਿਆ ਹੋਵੇ ॥੭॥
ਦੋਹਰਾ:
ਇਸ ਕਰ ਕੇ ਮੈਂ ਆਪਣੇ ਘਰ (ਇਕ) ਸ੍ਰੇਸ਼ਠ ਬ੍ਰਾਹਮਣ ਨੂੰ ਬੁਲਾਇਆ ਹੈ।
ਉਸ ਨੇ ਮੈਨੂੰ ਸਾਰਾ ਭੇਦ ਸਮਝਾ ਕੇ ਇਸ ਤਰ੍ਹਾਂ ਕਿਹਾ ਹੈ ॥੮॥
ਜੇ ਕੋਈ ਪਤਿਬ੍ਰਤਾ ਇਸਤਰੀ ਹਿਤ ਨਾਲ ਜਾਪ ਕਰੇ,
ਤਾਂ ਅਚਾਨਕ ਰਾਜੇ ਵਰਗਾ ਇਕ ਪੁਰਸ਼ ਪੈਦਾ ਹੋਵੇਗਾ ॥੯॥
ਜੇ ਉਹ ਪੁਰਸ਼ ਤੁਹਾਡੇ ਸਿਰ ਉਤੇ ਪੈਰ ਰਖ ਕੇ ਚਲਾ ਜਾਵੇ (ਤਾਂ ਮੇਰੇ) ਵਡੇ ਭਾਗ ਹੋਣਗੇ।
(ਕਿਉਂਕਿ) ਤੁਸੀਂ ਜੀਉਂਦੇ ਬਚ ਜਾਓਗੇ ਅਤੇ ਮੇਰਾ ਸੁਹਾਗ ਬਚ ਜਾਵੇਗਾ ॥੧੦॥
ਇਸ ਲਈ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਜਾ ਕੇ ਜਾਪ ਕਰਦੀ ਹਾਂ।
(ਕਿਉਂਕਿ) ਤੁਹਾਡੇ ਮਰਨ ਤੇ ਮੈਂ ਸੜ ਮਰਾਂਗੀ ਅਤੇ ਜੀਉਂਦੇ ਰਹਿਣ ਤੇ ਸੁਖ ਪ੍ਰਾਪਤ ਕਰਾਂਗੀ ॥੧੧॥
(ਇਸਤਰੀ ਨੇ ਕਿਹਾ) ਜੇ ਮੈਂ ਪਤਿਬ੍ਰਤਾ ਹਾਂ ਅਤੇ ਮੇਰੇ ਵਿਚ ਸਤਿ ਆਇਆ ਹੋਇਆ ਹੈ।
ਤਦ ਇਕ ਪੁਰਸ਼ (ਪ੍ਰਗਟ ਹੋ ਕੇ) ਇਸ ਦੇ ਸਿਰ ਉਤੇ ਪੈਰ ਰਖ ਕੇ ਚਲਾ ਜਾਏ ॥੧੨॥
(ਇਹ) ਬਚਨ ਸੁਣਦਿਆਂ ਹੀ ਰਾਜਾ ਉਠਿਆ ਅਤੇ ਉਸ ਦੇ ਸਿਰ ਉਤੇ ਪੈਰ ਧਰ ਕੇ ਚਲਾ ਗਿਆ।
(ਉਹ) ਮੂਰਖ ਇਸਤਰੀ ਨੂੰ ਪਤਿਬ੍ਰਤ ਜਾਣ ਕੇ ਪ੍ਰਸੰਨ ਹੋ ਗਿਆ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਛੇਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੬॥੧੩੩॥ ਚਲਦਾ॥
ਦੋਹਰਾ:
ਸ਼ਾਹਜਹਾਨਬਾਦ (ਨਾਂ ਦੇ ਨਗਰ ਵਿਚ) ਇਕ ਮੁਸਲਮਾਨ ('ਤੁਰਕ') ਦੀ ਇਸਤਰੀ ਰਹਿੰਦੀ ਸੀ।
ਉਸ ਨੇ ਇਕ ਵੱਡਾ ਚਰਿਤ੍ਰ ਕੀਤਾ, ਉਹੀ ਮੈਂ ਸੁਧਾਰ ਕੇ ਕਹਿੰਦਾ ਹਾਂ ॥੧॥
ਉਸ ਨਾਲ ਸਦਾ ਦਿਨ ਰਾਤ ਅਨੇਕ ਪੁਰਸ਼ ਕਾਮ-ਵਿਲਾਸ ਕਰਦੇ ਸਨ।
ਉਨ੍ਹਾਂ ਨੂੰ ਵੇਖ ਕੇ ਕੁੱਤੇ ਵੀ ਸ਼ਰਮਾਉਂਦੇ ਸਨ, ਇਕ ਆਂਦਾ ਸੀ, ਇਕ ਜਾਂਦਾ ਸੀ ॥੨॥
ਚੌਪਈ:
ਉਥੇ ਇਕ ਮੁਗ਼ਲ ਦੀ ਇਸਤਰੀ ਰਹਿੰਦੀ ਸੀ।
ਉਸ ਦਾ ਨਾਮ ਜੈਨਾਬਾਦੀ ਸੀ।
(ਉਹ) ਬਹੁਤ ਪੁਰਸ਼ਾਂ ਨਾਲ ਕਾਮ-ਕ੍ਰੀੜਾ ਕਰਦੀ ਸੀ।
(ਉਹ) ਬਹੁਤ ਜ਼ਿਆਦਾ ਢੀਠ ਸੀ ਅਤੇ ਹਿਰਦੇ ਵਿਚ ਲਜਾਉਂਦੀ ਨਹੀਂ ਸੀ ॥੩॥
ਦੋਹਰਾ:
ਜਾਹਿਦ ਖਾਂ (ਨਾਂ ਦਾ ਵਿਅਕਤੀ ਉਸ ਕੋਲ) ਪਹਿਲਾਂ ਸੀ, (ਉਪਰੋਂ) ਯੂਸਫ਼ ਬੇਗ ਆ ਗਿਆ।
(ਉਹ) ਘਬਰਾ ਕੇ ਉਠ ਖੜੋਤੀ ਅਤੇ ਉਸ ਨੂੰ ਵੈਦ ਵਜੋਂ ਠਹਿਰਾਇਆ (ਮੰਨਿਆ) ॥੪॥
ਅੜਿਲ:
(ਉਹ) ਅਗੇ ਵੱਧ ਕੇ ਉਸ ਨੂੰ ਮਿਲੀ ਅਤੇ ਇਸ ਤਰ੍ਹਾਂ ਬਚਨ ਕੀਤਾ
ਕਿ ਮੈਂ ਤੁਹਾਡੇ ਲਈ ਹੀ ਵੈਦ ਬੁਲਾ ਰਖਿਆ ਹੈ।
ਇਸ ਲਈ (ਇਸ ਨੂੰ) ਜਲਦੀ ਬੁਲਾ ਕੇ ਇਲਾਜ ਕਰਾਓ।
ਹੁਣੇ ਅਰੋਗ ਹੋ ਕੇ ਹੀ ਘਰ ਨੂੰ ਜਾਓ ॥੫॥
ਦੋਹਰਾ:
ਇਸਤਰੀ ਨੇ ਉਸ ਨੂੰ ਕਿਹਾ, ਦੌੜੇ ਆਉਣ ਨਾਲ (ਤੁਹਾਨੂੰ) ਹੌਂਕਣੀ ਚੜ੍ਹ ਜਾਂਦੀ ਹੈ ਅਤੇ ਸੁਤੇ ਹੋਇਆਂ ਲੰਬੇ ਸੁਆਸ ਆਉਂਦੇ ਹਨ।
ਬਹੁਤ ਦੇਰ ਖੜੇ ਰਹਿਣ ਨਾਲ ਗੋਡੇ ਦੁਖਦੇ ਹਨ। ਇਹ (ਤੁਹਾਨੂੰ) ਤਿੰਨ ਪ੍ਰਕਾਰ ਦੀ ਬੀਮਾਰੀ ('ਤ੍ਰਿਦੋਖ') ਹੈ ॥੬॥
ਅੜਿਲ:
(ਵੈਦ ਬਣੇ ਆਦਮੀ ਨੇ ਕਿਹਾ) ਮੈਂ ਤੁਹਾਡਾ ਇਲਾਜ ਕਰਾਂਗਾ, ਇਸ ਵਿਚ ਕੋਈ ਹਾਸੀ ਦੀ ਗੱਲ ਨਹੀਂ।