ਸ਼੍ਰੀ ਦਸਮ ਗ੍ਰੰਥ

ਅੰਗ - 1251


ਮੁਹਿ ਕਸ ਚਹਤ ਭਲਾਈ ਕਰਿਯੋ ॥੭॥

ਉਹ (ਭਲਾ) ਮੇਰੀ ਕੀ ਭਲਿਆਈ ਕਰਨੀ ਚਾਹੇਗੀ ॥੭॥

ਪਤਿ ਮਾਰਿਯੋ ਜਾ ਕੇ ਹਿਤ ਗਯੋ ॥

ਜਿਸ ਲਈ ਪਤੀ ਮਾਰਿਆ ਸੀ, (ਉਹ ਵੀ) ਗਿਆ।

ਸੋ ਭੀ ਅੰਤ ਨ ਤਾ ਕੋ ਭਯੋ ॥

ਉਹ ਵੀ ਅੰਤ ਨੂੰ ਉਸ ਦਾ ਨਾ ਹੋਇਆ।

ਐਸੋ ਮਿਤ੍ਰ ਕਛੂ ਨਹੀ ਕਰਿਯੋ ॥

(ਮਨ ਵਿਚ ਸੋਚਣ ਲਗੀ) ਅਜਿਹੇ ਮਿਤਰ ਤੋਂ ਕੁਝ ਨਹੀਂ ਕਰਾਉਣਾ।

ਇਹ ਰਾਖੇ ਤੇ ਭਲੋ ਸੰਘਰਿਯੋ ॥੮॥

ਇਸ ਨੂੰ ਰਖਣ ਨਾਲੋਂ ਚੰਗਾ ਹੈ, ਮਾਰ ਦੇਈਏ ॥੮॥

ਕਰ ਮਹਿ ਕਾਢਿ ਭਗੌਤੀ ਲਈ ॥

ਉਸ ਨੇ ਹੱਥ ਵਿਚ ਤਲਵਾਰ ਕਢ ਲਈ

ਦੁਹੂੰ ਹਾਥ ਤਾ ਕੋ ਸਿਰ ਦਈ ॥

ਅਤੇ ਦੋਹਾਂ ਹੱਥਾਂ ਨਾਲ ਉਸ ਦੇ ਸਿਰ ਉਪਰ ਮਾਰੀ।

ਹਾਇ ਹਾਇ ਜਿਮਿ ਭੂਪ ਪੁਕਾਰੈ ॥

ਰਾਜਾ ਜਿਵੇਂ ਜਿਵੇਂ 'ਹਾਇ ਹਾਇ' ਪੁਕਾਰਦਾ ਗਿਆ,

ਤ੍ਰਯੋ ਤ੍ਰਯੋ ਨਾਰਿ ਕ੍ਰਿਪਾਨਨ ਮਾਰੈ ॥੯॥

ਤਿਉਂ ਤਿਉਂ ਇਸਤਰੀ ਤਲਵਾਰ ਦਾ ਵਾਰ ਕਰਦੀ ਗਈ ॥੯॥

ਦ੍ਵੈ ਦਿਨ ਭਏ ਨ ਪਤਿ ਕੇ ਮਰੈ ॥

(ਲੋਕਾਂ ਨੂੰ ਕਹਿਣ ਲਗੀ ਕਿ ਅਜੇ ਮੇਰੇ) ਪਤੀ ਨੂੰ ਮਰਿਆਂ ਦੋ ਦਿਨ ਵੀ ਨਹੀਂ ਹੋਏ

ਐਸੀ ਲਗੇ ਅਬੈ ਏ ਕਰੈ ॥

ਅਤੇ ਹੁਣੇ ਹੀ ਇਹ ਅਜਿਹਾ ਕਰਨ ਲਗ ਗਏ ਹਨ।

ਧ੍ਰਿਗ ਜਿਯਬੋ ਪਿਯ ਬਿਨੁ ਜਗ ਮਾਹੀ ॥

ਪਤੀ ਤੋਂ ਬਿਨਾ ਸੰਸਾਰ ਵਿਚ ਜੀਉਣ ਨੂੰ ਧਿੱਕਾਰ ਹੈ,

ਜਾਰ ਚੋਰ ਜਿਹ ਹਾਥ ਚਲਾਹੀ ॥੧੦॥

ਜਿਥੇ ਚੋਰ ਯਾਰ ਹੱਥ ਚਲਾਉਂਦੇ ਹੋਣ ॥੧੦॥

ਮਰਿਯੋ ਨਿਰਖਿ ਤਿਹ ਸਭਨ ਉਚਾਰਾ ॥

(ਉਸ ਨੂੰ) ਮਰਿਆ ਵੇਖ ਕੇ ਸਭ ਨੇ ਕਿਹਾ,

ਭਲਾ ਕਰਾ ਤੈ ਜਾਰ ਸੰਘਾਰਾ ॥

ਤੂੰ ਚੰਗਾ ਕੀਤਾ ਹੈ ਜੋ ਯਾਰ ਨੂੰ ਮਾਰ ਦਿੱਤਾ ਹੈ।

ਚਾਦਰ ਕੀ ਲਜਾ ਤੈ ਰਾਖੀ ॥

ਤੂੰ ਤਾਂ ਪਰਦੇ (ਮਰਯਾਦਾ) ਦੀ ਲਾਜ ਬਚਾ ਲਈ ਹੈ।

ਧੰਨ੍ਯ ਧੰਨ੍ਯ ਪੁਤ੍ਰੀ ਤੂ ਭਾਖੀ ॥੧੧॥

(ਸਭ) ਕਹਿਣ ਲਗੇ, ਹੇ ਪੁੱਤਰੀ! ਤੂੰ ਧੰਨ ਹੈ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੨॥੫੮੨੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੨॥੫੮੨੦॥ ਚਲਦਾ॥

ਚੌਪਈ ॥

ਚੌਪਈ:

ਅਭਰਨ ਸਿੰਘ ਸੁਨਾ ਇਕ ਨ੍ਰਿਪ ਬਰ ॥

ਅਭਰਨ ਸਿੰਘ ਨਾਂ ਦਾ ਇਕ ਸ੍ਰੇਸ਼ਠ ਰਾਜਾ ਸੁਣਿਆ ਹੈ,

ਲਜਤ ਹੋਤ ਜਿਹ ਨਿਰਖਿ ਦਿਵਾਕਰ ॥

ਜਿਸ ਨੂੰ ਵੇਖ ਕੇ ਸੂਰਜ ਵੀ ਲਜਿਤ ਹੁੰਦਾ ਸੀ।

ਅਭਰਨ ਦੇਇ ਸਦਨ ਮਹਿ ਨਾਰੀ ॥

ਅਭਰਨ ਦੇਈ ਉਸ ਦੇ ਘਰ ਇਸਤਰੀ ਸੀ

ਮਥਿ ਅਭਰਨ ਜਣੁ ਸਕਲ ਨਿਕਾਰੀ ॥੧॥

ਜਿਸ ਨੂੰ ਮਾਨੋ ਅਭਰਨ (ਗਹਿਣਿਆਂ) ਨੂੰ ਰਿੜਕ ਕੇ ਕਢਿਆ ਹੋਵੇ ॥੧॥

ਰਾਨੀ ਹੁਤੀ ਮਿਤ੍ਰ ਸੇਤੀ ਰਤਿ ॥

ਰਾਣੀ (ਇਕ) ਮਿਤਰ ਨਾਲ ਲਗੀ ਹੋਈ ਸੀ

ਭੋਗਤ ਹੁਤੀ ਤਵਨ ਕਹ ਨਿਤਿਪ੍ਰਤਿ ॥

ਅਤੇ ਉਸ ਨਾਲ ਨਿੱਤ ਕਾਮ-ਕ੍ਰੀੜਾ ਕਰਦੀ ਸੀ।

ਇਕ ਦਿਨ ਭੇਦ ਰਾਵ ਲਖਿ ਪਾਯੋ ॥

ਇਕ ਦਿਨ ਰਾਜੇ ਨੂੰ ਭੇਦ ਦਾ ਪਤਾ ਲਗ ਗਿਆ।

ਤ੍ਰਿਯ ਕੇ ਧਾਮ ਬਿਲੋਕਨ ਆਯੋ ॥੨॥

(ਉਹ) ਇਸਤਰੀ ਦੇ ਘਰ ਵੇਖਣ ਲਈ ਆਇਆ ॥੨॥

ਤਹ ਤੇ ਲਯੋ ਪਕਰਿ ਇਕ ਜਾਰਾ ॥

ਉਥੇ ਹੀ (ਰਾਣੀ ਦੇ) ਇਕ ਯਾਰ ਨੂੰ ਪਕੜ ਲਿਆ

ਤੌਨੇ ਠੌਰਿ ਮਾਰਿ ਕਰਿ ਡਾਰਾ ॥

ਅਤੇ ਉਸੇ ਥਾਂ ਤੇ ਮਾਰ ਦਿੱਤਾ।

ਇਸਤ੍ਰੀ ਜਾਨਿ ਨ ਇਸਤ੍ਰੀ ਮਾਰੀ ॥

ਇਸਤਰੀ ਨੂੰ ਇਸਤਰੀ ਸਮਝ ਕੇ ਨਾ ਮਾਰਿਆ

ਚਿਤ ਅਪਨੇ ਤੇ ਦਈ ਬਿਸਾਰੀ ॥੩॥

ਅਤੇ ਆਪਣੇ ਚਿਤ ਤੋਂ ਭੁਲਾ ਦਿੱਤੀ ॥੩॥

ਬੀਤਤ ਬਰਖ ਅਧਿਕ ਜਬ ਭਏ ॥

ਜਦ ਬਹੁਤ ਸਾਲ ਬੀਤ ਗਏ

ਰਾਨੀ ਬਹੁ ਉਪਚਾਰ ਬਨਏ ॥

ਅਤੇ ਰਾਣੀ ਨੇ ਵੀ ਕਈ ਉਪਾ ਕਰ ਲਏ।

ਰਾਜਾ ਤਾ ਕੇ ਧਾਮ ਨ ਆਯੋ ॥

ਪਰ ਰਾਜਾ ਉਸ ਦੇ ਘਰ ਨਹੀਂ ਆਇਆ।

ਤਬ ਇਕ ਔਰੁਪਚਾਰ ਬਨਾਯੋ ॥੪॥

ਤਦ (ਉਸ ਨੇ) ਇਕ ਹੋਰ ਉਪਚਾਰ ਕੀਤਾ ॥੪॥

ਰਾਨੀ ਭੇਸ ਸੰਨ੍ਯਾਸਿਨਿ ਕੋ ਧਰਿ ॥

ਰਾਣੀ ਨੇ ਸੰਨਿਆਸਣ ਦਾ ਭੇਸ ਧਾਰ ਲਿਆ।

ਜਾਤ ਭਈ ਤਜਿ ਧਾਮ ਨਿਕਰਿ ਕਰਿ ॥

ਘਰ ਨੂੰ ਤਿਆਗ ਕੇ ਨਿਕਲ ਗਈ।

ਖੇਲਤ ਨ੍ਰਿਪਤਿ ਅਖਿਟ ਜਬ ਆਯੋ ॥

ਜਦ ਰਾਜਾ ਸ਼ਿਕਾਰ ਖੇਡਣ ਲਈ ਆਇਆ,

ਏਕ ਹਰਿਨ ਲਖਿ ਤੁਰੰਗ ਧਵਾਯੋ ॥੫॥

(ਤਦ) ਇਕ ਹਿਰਨ ਨੂੰ ਵੇਖ ਕੇ (ਉਸ ਪਿਛੇ) ਘੋੜਾ ਭਜਾਇਆ ॥੫॥

ਜੋਜਨ ਕਿਤਕ ਨਗਰ ਤੇ ਗਯੋ ॥

ਨਗਰ ਤੋਂ ਕਿਤਨੇ ਕੁ ਯੋਜਨ (ਦੂਰ) ਚਲਾ ਗਿਆ।

ਪਹੁਚਤ ਜਹ ਨ ਮਨੁਛ ਇਕ ਭਯੋ ॥

(ਉਥੇ) ਜਾ ਪਹੁੰਚਿਆ ਜਿਥੇ ਇਕ ਵੀ ਮਨੁੱਖ ਨਹੀਂ ਸੀ।

ਉਤਰਿਯੋ ਬਿਕਲ ਬਾਗ ਮੈ ਜਾਈ ॥

ਵਿਆਕੁਲ ਹੋ ਕੇ ਇਕ ਬਾਗ਼ ਵਿਚ ਉਤਰਿਆ।

ਰਾਨੀ ਇਕਲ ਪਹੂਚੀ ਆਈ ॥੬॥

(ਉਥੇ) ਇਕਲੀ (ਸੰਨਿਆਸਣ ਬਣੀ) ਰਾਣੀ ਆ ਪਹੁੰਚੀ ॥੬॥

ਸੰਨ੍ਯਾਸਿਨਿ ਕੋ ਭੇਸ ਬਨਾਏ ॥

ਉਸ ਨੇ ਸੰਨਿਆਸਣ ਦਾ ਭੇਸ ਬਣਾਇਆ ਹੋਇਆ ਸੀ

ਸੀਸ ਜਟਨ ਕੋ ਜੂਟ ਛਕਾਏ ॥

ਅਤੇ ਸਿਰ ਉਤੇ ਜਟਾਵਾਂ ਦਾ ਜੂੜਾ ਕੀਤਾ ਹੋਇਆ ਸੀ।

ਜੋ ਨਰੁ ਤਾ ਕੋ ਰੂਪ ਨਿਹਾਰੈ ॥

ਜੋ ਵਿਅਕਤੀ ਉਸ ਦੇ ਰੂਪ ਨੂੰ ਵੇਖਦਾ,

ਉਰਝਿ ਰਹੈ ਨਹਿ ਸੰਕ ਬਿਚਾਰੈ ॥੭॥

ਉਲਝ ਕੇ ਰਹਿ ਜਾਂਦਾ ਅਤੇ ਕੋਈ ਸ਼ੰਕਾ ਨਾ ਕਰਦਾ ॥੭॥

ਉਤਰਤ ਬਾਗ ਤਿਹੀ ਤ੍ਰਿਯ ਭਈ ॥

ਉਥੇ ਹੀ ਬਾਗ਼ ਵਿਚ ਉਹ ਇਸਤਰੀ ਵੀ ਉਤਰੀ


Flag Counter