ਸ਼੍ਰੀ ਦਸਮ ਗ੍ਰੰਥ

ਅੰਗ - 1135


ਦੁਹੂੰ ਹਾਥ ਦ੍ਰਿੜ ਬਦਨ ਧਰਤ ਭੀ ਜਾਇ ਕੈ ॥

ਉਸ ਨੇ (ਘਰ) ਜਾ ਕੇ ਦੋਵੇਂ ਹੱਥ ਬੜੀ ਦ੍ਰਿੜ੍ਹਤਾ ਨਾਲ (ਪਤੀ ਦੇ) ਮੂੰਹ ਉਤੇ ਰਖ ਦਿੱਤੇ।

ਬਾਇ ਭਈ ਮੁਰਰਾਯੌ ਦਈ ਉਡਾਇ ਕੈ ॥

(ਇਹ ਗੱਲ) ਉਡਾ ਦਿੱਤੀ (ਕਿ ਮੇਰੇ ਪਤੀ ਨੂੰ) ਬਾਈ (ਰੋਗ) ਨਾਲ ਮਰੋੜਾ ਹੋ ਗਿਆ ਹੈ।

ਮੂੰਦਿ ਮੂੰਦਿ ਮੁਖ ਰਖਤ ਕਹਾਊਾਂ ਕਰਤ ਹੈ ॥

(ਉਹ) ਉਸ ਦਾ ਮੂੰਹ ਘੁਟ ਘੁਟ ਕੇ ਰਖਦੀ (ਅਤੇ ਕਹਿੰਦੀ ਕਿ ਇਹ) ਕੀ ਕਰ ਰਿਹਾ ਹੈ।

ਹੋ ਦੇਖਹੁ ਲੋਗ ਸਭਾਇ ਪਿਯਾ ਮੁਰ ਮਰਤ ਹੈ ॥੯॥

ਸਾਰਿਓ ਲੋਕੋ! ਵੇਖੋ, ਮੇਰਾ ਪਤੀ ਮਰ ਰਿਹਾ ਹੈ ॥੯॥

ਚੌਪਈ ॥

ਚੌਪਈ:

ਜ੍ਯੋਂ ਉਹ ਚਹਤ ਕਿ ਹਾਇ ਪੁਕਾਰੈ ॥

ਜਿਉਂ ਹੀ ਉਹ 'ਹਾਇ ਹਾਇ' ਪੁਕਾਰਨਾ ਚਾਹੁੰਦਾ

ਮੋਰਿ ਆਨਿ ਕੋਊ ਪ੍ਰਾਨ ਉਬਾਰੈ ॥

ਕਿ ਕੋਈ ਆ ਕੇ ਮੇਰੇ ਪ੍ਰਾਣ ਬਚਾਵੇ।

ਤ੍ਯੋਂ ਤ੍ਰਿਯ ਮੂੰਦਿ ਮੂੰਦਿ ਮੁਖ ਲੇਈ ॥

ਤਿਉਂ ਹੀ ਇਸਤਰੀ (ਉਸ ਦਾ) ਮੂੰਹ ਘੁਟ ਲੈਂਦੀ

ਨਿਕਸ ਨ ਸ੍ਵਾਸਨ ਬਾਹਰ ਦੇਈ ॥੧੦॥

ਅਤੇ ਉਸ ਦੇ ਸੁਆਸ ਨੂੰ ਬਾਹਰ ਨਾ ਨਿਕਲਣ ਦਿੰਦੀ ॥੧੦॥

ਅੜਿਲ ॥

ਅੜਿਲ:

ਸ੍ਵਾਸਾਕੁਲ ਹ੍ਵੈ ਭੂਮਿ ਮੁਰਛਨਾ ਹ੍ਵੈ ਗਿਰਿਯੋ ॥

ਸੁਆਸਾਂ ਦੀ ਘੁਟਨ ਨਾਲ (ਉਹ) ਮੂਰਛਿਤ ਹੋ ਕੇ ਧਰਤੀ ਉਤੇ ਡਿਗ ਸਪਿਆ।

ਗ੍ਰਾਮ ਬਾਸਿਯਨ ਆਨਿ ਧਰਿਯੋ ਆਂਖਿਨ ਹਿਰਿਯੋ ॥

ਪਿੰਡ ਦੇ ਵਾਸੀਆਂ ਨੇ ਆ ਕੇ ਉਸ ਨੂੰ ਪਕੜਿਆ ਅਤੇ (ਸਭ ਕੁਝ) ਅੱਖਾਂ ਨਾਲ ਵੇਖਿਆ।

ਜਿਯਤ ਕਛੂ ਤ੍ਰਿਯ ਜਾਨਿ ਗਈ ਲਪਟਾਇ ਕੈ ॥

(ਉਸ ਨੂੰ) ਕੁਝ ਜੀਉਂਦਾ ਵੇਖ ਕੇ, ਇਸਤਰੀ (ਫਿਰ ਉਸ ਨਾਲ) ਲਿਪਟ ਗਈ

ਹੋ ਮਲਿ ਦਲ ਚੂਤ੍ਰਨ ਸੌ ਪਿਯ ਦਯੋ ਖਪਾਇ ਕੈ ॥੧੧॥

ਅਤੇ ਨਿਤੰਬਾਂ ਨਾਲ ਮਸਲ ਕੇ (ਅਥਵਾ ਮਿਧ ਕੇ) ਪਤੀ ਨੂੰ ਖਪਾ ਦਿੱਤਾ (ਭਾਵ ਮਾਰ ਦਿੱਤਾ) ॥੧੧॥

ਅਰਧ ਦੁਪਹਰੀ ਜਿਨ ਕਰ ਪਿਯਹਿ ਸੰਘਾਰਿਯੋ ॥

ਦੁਪਹਿਰ ਵੇਲੇ ਜਿਸ ਨੇ (ਆਪਣੇ) ਹੱਥ ਨਾਲ ਪਤੀ ਨੂੰ ਮਾਰ ਦਿੱਤਾ

ਗ੍ਰਾਮ ਬਾਸਿਯਨ ਠਾਢੇ ਚਰਿਤ ਨਿਹਾਰਿਯੋ ॥

ਅਤੇ ਪਿੰਡ ਦੇ ਵਾਸੀਆਂ ਨੇ ਖੜੋ ਕੇ (ਇਹ ਸਾਰਾ) ਚਰਿਤ੍ਰ ਵੇਖਿਆ।

ਮੂੰਦਿ ਮੂੰਦਿ ਮੁਖ ਨਾਕ ਹਹਾ ਕਹਿ ਕੈ ਰਹੀ ॥

ਉਸ ਦਾ ਮੂੰਹ ਅਤੇ ਨਕ ਘੁਟ ਘੁਟ ਕੇ 'ਹਾਇ ਹਾਇ' ਕਹਿੰਦੀ ਰਹੀ

ਹੋ ਬਾਤ ਰੋਗ ਪਤਿ ਮਰੇ ਨ ਬੈਦ ਮਿਲ੍ਯੋ ਦਈ ॥੧੨॥

ਕਿ ਬਾਤ ਰੋਗ ਕਾਰਨ (ਮੇਰਾ) ਪਤੀ ਮਰ ਗਿਆ ਹੈ ਅਤੇ ਦੈਵ ਨੇਤ ਨਾਲ (ਮੈਨੂੰ ਕੋਈ) ਵੈਦ ਨਹੀਂ ਮਿਲ ਸਕਿਆ ਹੈ ॥੧੨॥

ਚੌਪਈ ॥

ਚੌਪਈ:

ਸਭਹਿਨ ਦੇਖਤ ਪਤਿ ਕੋ ਮਾਰਿਯੋ ॥

ਸਭ ਦੇ ਦੇਖਦੇ ਹੋਇਆਂ (ਇਸਤਰੀ ਨੇ) ਪਤੀ ਨੂੰ ਮਾਰ ਦਿੱਤਾ।

ਗ੍ਰਾਮ ਬਾਸਿਯਨ ਕਛੂ ਨ ਬਿਚਾਰਿਯੋ ॥

ਪਿੰਡ ਵਾਸੀਆਂ ਨੇ ਕੁਝ ਵੀ ਵਿਚਾਰ ਨਾ ਕੀਤਾ।

ਪਤਿ ਕੇ ਬ੍ਰਯੋਗ ਸਦਨ ਤਜਿ ਗਈ ॥

ਪਤੀ ਦੇ ਵਿਯੋਗ ਵਿਚ ਘਰ ਛਡ ਕੇ ਚਲੀ ਗਈ

ਤਾ ਕੇ ਰਹਤ ਜਾਇ ਗ੍ਰਿਹ ਭਈ ॥੧੩॥

ਅਤੇ ਉਸ (ਫ਼ੌਜਦਾਰ) ਦੇ ਘਰ ਜਾ ਕੇ ਰਹਿਣ ਲਗੀ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੧॥੪੩੬੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੩੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੩੧॥੪੩੬੫॥ ਚਲਦਾ॥

ਦੋਹਰਾ ॥

ਦੋਹਰਾ:

ਇਕ ਰਾਜਾ ਮੁਲਤਾਨ ਕੋ ਬਿਰਧ ਛਤ੍ਰ ਤਿਹ ਨਾਮ ॥

ਬਿਰਧ ਛਤ੍ਰ ਨਾਂ ਦਾ ਮੁਲਤਾਨ ਦਾ ਇਕ ਰਾਜਾ ਸੀ।

ਬਿਰਧ ਦੇਹ ਤਾ ਕੋ ਰਹੈ ਜਾਨਤ ਸਿਗਰੋ ਗ੍ਰਾਮ ॥੧॥

ਸਾਰਾ ਪਿੰਡ ਜਾਣਦਾ ਸੀ ਕਿ ਉਸ ਦਾ ਸ਼ਰੀਰ ਬਿਰਧ ਹੋ ਗਿਆ ਹੈ ॥੧॥

ਚੌਪਈ ॥

ਚੌਪਈ:

ਤਾ ਕੇ ਧਾਮ ਪੁਤ੍ਰ ਨਹਿ ਭਯੋ ॥

ਉਸ ਦੇ ਘਰ ਕੋਈ ਪੁੱਤਰ ਨਹੀਂ ਹੋਇਆ

ਰਾਜਾ ਅਧਿਕ ਬਿਰਧ ਹ੍ਵੈ ਗਯੋ ॥

ਅਤੇ ਰਾਜਾ ਬਹੁਤ ਬਿਰਧ ਹੋ ਗਿਆ।

ਏਕ ਨਾਰਿ ਤਬ ਔਰ ਬ੍ਯਾਹੀ ॥

ਉਸ ਨੇ ਤਦ ਇਕ ਹੋਰ ਇਸਤਰੀ ਵਿਆਹ ਲਈ,

ਅਧਿਕ ਰੂਪ ਜਾ ਕੇ ਤਨ ਆਹੀ ॥੨॥

ਜਿਸ ਦਾ ਸ਼ਰੀਰ ਬਹੁਤ ਰੂਪਵਾਨ ਸੀ ॥੨॥

ਸ੍ਰੀ ਬਡਡ੍ਰਯਾਛ ਮਤੀ ਜਗ ਕਹੈ ॥

ਉਸ ਨੇ ਸਾਰੇ ਜਗ ਵਾਲੇ ਬਡਡ੍ਯਾਛ ਮਤੀ ਕਹਿੰਦੇ ਸਨ।

ਜਿਹ ਲਖਿ ਮਦਨ ਥਕਿਤ ਹ੍ਵੈ ਰਹੈ ॥

ਉਸ ਦੀ ਸੁੰਦਰਤਾ ਨੂੰ ਵੇਖ ਕੇ ਕਾਮ ਦੇਵ ਵੀ ਥਕ ਜਾਂਦਾ ਸੀ (ਭਾਵ ਸ਼ਰਮਿੰਦਾ ਹੋ ਜਾਂਦਾ ਸੀ)।

ਸੋ ਰਾਨੀ ਤਰੁਨੀ ਜਬ ਭਈ ॥

ਜਦ ਉਹ ਰਾਣੀ ਜਵਾਨ ਹੋ ਗਈ

ਮਦਨ ਕੁਮਾਰ ਨਿਰਖਿ ਕਰ ਲਈ ॥੩॥

ਤਾਂ ਉਸ ਨੇ ਮਦਨ ਕੁਮਾਰ ਨਾਂ ਦੇ (ਬੰਦੇ ਨੂੰ) ਵੇਖ ਲਿਆ ॥੩॥

ਤਾ ਦਿਨ ਤੇ ਹਰ ਅਰਿ ਬਸ ਭਈ ॥

ਉਸ ਦਿਨ ਤੋ ਉਹ ਕਾਮ ਦੇਵ ('ਹਰ ਅਰਿ') ਦੇ ਵਸ ਵਿਚ ਹੋ ਗਈ

ਗ੍ਰਿਹ ਕੀ ਭੂਲਿ ਸਕਲ ਸੁਧਿ ਗਈ ॥

ਅਤੇ ਘਰ ਦੀ ਸਾਰੀ ਸੁੱਧ ਬੁੱਧ ਭੁਲ ਗਈ।

ਪਠੈ ਸਹਚਰੀ ਤਾਹਿ ਬੁਲਾਯੋ ॥

(ਉਸ ਨੇ) ਸਖੀ ਭੇਜ ਕੇ ਉਸ ਨੂੰ ਬੁਲਾਇਆ

ਕਾਮ ਭੋਗ ਰੁਚਿ ਮਾਨਿ ਕਮਾਯੋ ॥੪॥

ਅਤੇ ਉਸ ਨਾਲ ਰਚੀ ਪੂਰਵਕ ਕਾਮ ਭੋਗ ਕੀਤਾ ॥੪॥

ਅੜਿਲ ॥

ਅੜਿਲ:

ਤਰੁਨ ਪੁਰਖ ਕੌ ਤਰੁਨਿ ਜਦਿਨ ਤ੍ਰਿਯ ਪਾਵਈ ॥

ਜਿਸ ਦਿਨ ਜਵਾਨ ਮਰਦ ਨੂੰ ਜਵਾਨ ਇਸਤਰੀ ਪ੍ਰਾਪਤ ਕਰ ਲੈਂਦੀ ਹੈ

ਤਨਿਕ ਨ ਛੋਰਿਯੋ ਚਹਤ ਗਰੇ ਲਪਟਾਵਈ ॥

(ਤਾਂ ਉਸ ਨੂੰ) ਛਿਣ ਭਰ ਲਈ ਵੀ ਛਡਣਾ ਨਹੀਂ ਚਾਹੁੰਦੀ ਅਤੇ (ਉਸ ਦੇ) ਗਲੇ ਨਾਲ ਲਿਪਟ ਜਾਂਦੀ ਹੈ।

ਨਿਰਖਿ ਮਗਨ ਹ੍ਵੈ ਰਹਤ ਸਜਨ ਕੇ ਰੂਪ ਮੈ ॥

(ਉਹ) ਸੱਜਨ ਦੇ ਰੂਪ ਨੂੰ ਵੇਖ ਕੇ ਮਗਨ ਰਹਿੰਦੀ ਹੈ,

ਹੋ ਜਨੁ ਧਨੁ ਚਲਿਯੋ ਹਰਾਇ ਜੁਆਰੀ ਜੂਪ ਮੈ ॥੫॥

ਮਾਨੋ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਚਲਿਆ ਹੋਵੇ ॥੫॥

ਬਿਰਧ ਛਤ੍ਰ ਤਬ ਲਗੇ ਪਹੂਚ੍ਯੋ ਆਨਿ ਕਰਿ ॥

ਤਦ ਤਕ ਰਾਜਾ ਬਿਰਧ ਛਤ੍ਰ ਉਥੇ ਆ ਪਹੁੰਚਿਆ।

ਰਾਨੀ ਲਯੋ ਦੁਰਾਇ ਮਿਤ੍ਰ ਹਿਤ ਮਾਨਿ ਕਰਿ ॥

ਰਾਣੀ ਨੇ ਮਿਤਰ ਨਾਲ ਹਿਤ ਕਰਦਿਆਂ (ਉਸ ਨੂੰ) ਲੁਕਾ ਲਿਆ।

ਤਰੇ ਖਾਟ ਕੇ ਬਾਧਿ ਤਾਹਿ ਦ੍ਰਿੜ ਰਾਖਿਯੋ ॥

ਉਸ ਨੂੰ ਮੰਜੀ ਹੇਠਾਂ ਚੰਗੀ ਤਰ੍ਹਾਂ ਬੰਨ ਦਿੱਤਾ


Flag Counter