ਸ਼੍ਰੀ ਦਸਮ ਗ੍ਰੰਥ

ਅੰਗ - 209


ਭਰਯੋ ਰਾਮ ਕ੍ਰੁਧੰ ॥

ਰਾਮ ਕ੍ਰੋਧ ਨਾਲ ਭਰ ਗਏ।

ਕਟੀ ਦੁਸਟ ਬਾਹੰ ॥

(ਉਨ੍ਹਾਂ ਨੇ) ਦੁਸ਼ਟ ਦੀ ਬਾਂਹ ਕੱਟ ਦਿੱਤੀ

ਸੰਘਾਰਯੋ ਸੁਬਾਹੰ ॥੯੨॥

ਅਤੇ (ਅੰਤ ਨੂੰ) ਸੁਬਾਹੂ ਨੂੰ ਮਾਰ ਦਿੱਤਾ ॥੯੨॥

ਤ੍ਰਸੈ ਦੈਤ ਭਾਜੇ ॥

ਡਰਦੇ ਹੋਏ ਦੈਂਤ ਭੱਜ ਗਏ ਸਨ

ਰਣੰ ਰਾਮ ਗਾਜੇ ॥

ਅਤੇ ਰਣ ਵਿੱਚ ਰਾਮ ਗੱਜਦੇ ਸਨ

ਭੁਅੰ ਭਾਰ ਉਤਾਰਿਯੋ ॥

(ਇਸ ਤਰ੍ਹਾਂ) ਉਨ੍ਹਾਂ ਨੇ ਧਰਤੀ ਦਾ ਭਾਰ ਉਤਾਰ ਦਿੱਤਾ

ਰਿਖੀਸੰ ਉਬਾਰਿਯੋ ॥੯੩॥

ਅਤੇ ਰਿਸ਼ੀਆਂ ਨੂੰ ਬਚਾ ਲਿਆ ॥੯੩॥

ਸਭੈ ਸਾਧ ਹਰਖੇ ॥

ਸਾਰੇ ਸਾਧ ਪ੍ਰਸੰਨ ਹੋ ਗਏ

ਭਏ ਜੀਤ ਕਰਖੇ ॥

ਅਤੇ ਜਿੱਤ ਦੇ ਗੀਤ ਗਾਏ ਜਾ ਰਹੇ ਸਨ।

ਕਰੈ ਦੇਵ ਅਰਚਾ ॥

ਦੇਵਤੇ (ਰਾਮ ਦੀ) ਪੂਜਾ ਕਰ ਰਹੇ ਸਨ

ਰਰੈ ਬੇਦ ਚਰਚਾ ॥੯੪॥

ਅਤੇ ਵੇਦ-ਚਰਚਾ ਹੋ ਰਹੀ ਸੀ ॥੯੪॥

ਭਯੋ ਜਗ ਪੂਰੰ ॥

(ਵਿਸ਼ਵਾਮਿੱਤਰ ਦਾ) ਯੱਗ ਪੂਰਾ ਹੋ ਗਿਆ

ਗਏ ਪਾਪ ਦੂਰੰ ॥

ਅਤੇ ਪਾਪ ਦੂਰ ਹੋ ਗਏ ।

ਸੁਰੰ ਸਰਬ ਹਰਖੇ ॥

ਸਾਰੇ ਦੇਵਤੇ ਪ੍ਰਸੰਨ ਹੋ ਗਏ

ਧਨੰਧਾਰ ਬਰਖੇ ॥੯੫॥

ਅਤੇ ਧਨ ਦੀ ਵਰਖਾ ਹੋਣ ਲੱਗੀ ॥੯੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਵਤਾਰੇ ਕਥਾ ਸੁਬਾਹ ਮਰੀਚ ਬਧਹ ਜਗਯ ਸੰਪੂਰਨ ਕਰਨੰ ਸਮਾਪਤਮ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਵਤਾਰ ਦੀ ਕਥਾ ਵਿੱਚ ਸੁਬਾਹੂ ਮਰੀਚ ਬਧ ਅਤੇ ਯੋਗ ਸੰਪੂਰਨ ਕਰਨ ਦੀ ਸਮਾਪਤੀ।

ਅਥ ਸੀਤਾ ਸੁਯੰਬਰ ਕਥਨੰ ॥

ਹੁਣ ਸੀਤਾ ਸੁਅੰਬਰ ਦਾ ਕਥਨ

ਰਸਾਵਲ ਛੰਦ ॥

ਰਸਾਵਲ ਛੰਦ

ਰਚਯੋ ਸੁਯੰਬਰ ਸੀਤਾ ॥

ਸੀਤਾ ਦਾ (ਜਨਕ ਨੇ) ਸੁਅੰਬਰ ਰਚਿਆ

ਮਹਾ ਸੁਧ ਗੀਤਾ ॥

ਜੋ ਗੀਤਾ ਵਾਂਗ ਵੱਡੀ ਪਵਿੱਤਰ ਸੀ।

ਬਿਧੰ ਚਾਰ ਬੈਣੀ ॥

(ਉਹ) ਕੋਇਲ ਵਰਗੀ ਸੁੰਦਰ ਬੋਲਾਂ ਵਾਲੀ

ਮ੍ਰਿਗੀ ਰਾਜ ਨੈਣੀ ॥੯੬॥

ਅਤੇ ਹਿਰਨ ਵਰਗੀਆਂ ਅੱਖਾਂ ਵਾਲੀ ਸੀ ॥੯੬॥

ਸੁਣਯੋ ਮੋਨਨੇਸੰ ॥

ਮੁਨੀ-ਰਾਜ (ਵਿਸ਼ਵਾਮਿਤਰ) ਨੇ (ਸੁਅੰਬਰ ਦੀ ਗੱਲ ਨੂੰ) ਸੁਣ ਲਿਆ ਸੀ

ਚਤੁਰ ਚਾਰ ਦੇਸੰ ॥

ਕਿ ਚੌਹਾਂ ਕੁੰਟਾਂ ਅਤੇ ਦਿਸ਼ਾਵਾਂ (ਤੋਂ ਰਾਜ ਕੁਮਾਰ ਆ ਰਹੇ ਹਨ)।

ਲਯੋ ਸੰਗ ਰਾਮੰ ॥

(ਇਸ ਲਈ ਉਸ ਨੇ) ਰਾਮ ਨੂੰ ਆਪਣੇ ਨਾਲ ਲੈ ਲਿਆ

ਚਲਯੋ ਧਰਮ ਧਾਮੰ ॥੯੭॥

ਅਤੇ ਧਰਮ-ਧਾਮ (ਰਾਜਾ ਜਨਕ ਦੇ ਸ਼ਹਿਰ) ਵੱਲ ਚੱਲ ਪਿਆ ॥੯੭॥

ਸੁਨੋ ਰਾਮ ਪਿਆਰੇ ॥

(ਵਿਸ਼ਵਾਮਿੱਤਰ ਨੇ ਕਿਹਾ-) ਹੇ ਪਿਆਰੇ ਰਾਮ! ਸੁਣੋ,

ਚਲੋ ਸਾਥ ਹਮਾਰੇ ॥

ਮੇਰੇ ਨਾਲ (ਜਨਕ ਪੁਰੀ ਨੂੰ) ਚੱਲੋ,

ਸੀਆ ਸੁਯੰਬਰ ਕੀਨੋ ॥

(ਕਿਉਂਕਿ) ਸੀਤਾ ਦਾ ਸੁਅੰਬਰ ਹੋ ਰਿਹਾ ਹੈ।

ਨ੍ਰਿਪੰ ਬੋਲ ਲੀਨੋ ॥੯੮॥

(ਇਸ ਲਈ) ਜਨਕ ਰਾਜਾ ਨੇ ਨਿਮੰਤਰਿਤ ਕੀਤਾ ਹੈ ॥੯੮॥

ਤਹਾ ਪ੍ਰਾਤ ਜਈਐ ॥

ਉਥੇ ਪ੍ਰਾਤਾਕਾਲ ਚਲੋ!

ਸੀਆ ਜੀਤ ਲਈਐ ॥

ਸੀਤਾ ਨੂੰ ਜਿੱਤ ਲਿਆਓ।

ਕਹੀ ਮਾਨ ਮੇਰੀ ॥

ਮੇਰੀ ਕਹੀ ਗੱਲ ਮੰਨ ਲਵੋ,

ਬਨੀ ਬਾਤ ਤੇਰੀ ॥੯੯॥

(ਇਸ ਨਾਲ) ਤੇਰੀ ਗੱਲ ਬਣ ਜਾਵੇਗੀ, (ਅਰਥਾਤ ਵਡਿਆਈ ਹੋਵੇਗੀ) ॥੯੯॥

ਬਲੀ ਪਾਨ ਬਾਕੇ ॥

(ਆਪਣੇ) ਬਲਵਾਨ ਤੇ ਬਾਂਕੇ

ਨਿਪਾਤੋ ਪਿਨਾਕੇ ॥

ਹੱਥਾਂ ਨਾਲ ਸ਼ਿਵ-ਧਨੁਸ਼ ਤੋੜ ਦਿਓ।

ਸੀਆ ਜੀਤ ਆਨੋ ॥

ਸੀਤਾ ਜਿੱਤ ਲਿਆਓ

ਹਨੋ ਸਰਬ ਦਾਨੋ ॥੧੦੦॥

ਅਤੇ ਸਾਰੇ ਦੈਂਤਾਂ ਨੂੰ ਮਾਰ ਦਿਓ ॥੧੦੦॥

ਚਲੇ ਰਾਮ ਸੰਗੰ ॥

ਰਾਮ (ਵਿਸ਼ਵਾਮਿਤਰ) ਨਾਲ ਚਲ ਰਹੇ ਸਨ।

ਸੁਹਾਏ ਨਿਖੰਗੰ ॥

(ਪਿਛ ਪਛੋ) ਭੱਥਾ ਸ਼ੋਭ ਰਿਹਾ ਸੀ।

ਭਏ ਜਾਇ ਠਾਢੇ ॥

ਜਨਕ ਪੁਰੀ ਵਿੱਚ ਜਾ ਖੜੋਤੇ,

ਮਹਾ ਮੋਦ ਬਾਢੇ ॥੧੦੧॥

(ਉਥੇ ਹਰ ਪਾਸੇ) ਆਨੰਦ ਵਧ ਗਿਆ ॥੧੦੧॥

ਪੁਰੰ ਨਾਰ ਦੇਖੈ ॥

ਸ਼ਹਿਰ ਦੀਆਂ ਨਾਰੀਆਂ ਨੇ (ਰਾਮ ਨੂੰ) ਵੇਖਿਆ

ਸਹੀ ਕਾਮ ਲੇਖੈ ॥

ਅਤੇ ਸਹੀ ਕਾਮ ਰੂਪ ਕਰ ਕੇ ਸਮਝਿਆ।

ਰਿਪੰ ਸਤ੍ਰੁ ਜਾਨੈ ॥

ਵੈਰੀਆਂ ਨੇ ਵੈਰੀ ਕਰਕੇ ਜਾਣਿਆ

ਸਿਧੰ ਸਾਧ ਮਾਨੈ ॥੧੦੨॥

ਅਤੇ ਸੰਤਾਂ ਨੇ ਸਾਧ ਰੂਪ ਕਰਕੇ ਮੰਨਿਆ ॥੧੦੨॥

ਸਿਸੰ ਬਾਲ ਰੂਪੰ ॥

ਬਾਲਕਾਂ ਨੇ ਬਾਲ ਰੂਪ ਕਰਕੇ

ਲਹਯੋ ਭੂਪ ਭੂਪੰ ॥

ਰਾਜਿਆਂ ਨੇ ਰਾਜਾ ਕਰਕੇ


Flag Counter