ਸ਼੍ਰੀ ਦਸਮ ਗ੍ਰੰਥ

ਅੰਗ - 267


ਲਖੇ ਰਾਵਣਾਰੰ ॥

ਸ੍ਰੀ ਰਾਮ ਨੂੰ ਵੇਖਿਆ ਹੈ,

ਰਹੀ ਮੋਹਤ ਹ੍ਵੈ ਕੈ ॥

ਉਹੀ ਮੋਹਿਤ ਹੋ ਕੇ ਵੇਖਣ ਦਾ

ਲੁਭੀ ਦੇਖ ਕੈ ਕੈ ॥੬੩੯॥

ਲੋਭ ਕਰ ਰਹੀ ਹੈ ॥੬੩੯॥

ਛਕੀ ਰੂਪ ਰਾਮੰ ॥

ਰਾਮ ਦੇ ਰੂਪ ਉਤੇ ਪ੍ਰਸੰਨ ਹੋ ਰਹੀਆਂ ਹਨ।

ਗਏ ਭੂਲ ਧਾਮੰ ॥

(ਉਨ੍ਹਾਂ ਨੂੰ) ਘਰ ਭੁਲ ਗਏ ਹਨ।

ਕਰਯੋ ਰਾਮ ਬੋਧੰ ॥

ਉਨ੍ਹਾਂ ਨੂੰ ਰਾਮ ਚੰਦਰ ਨੇ ਗਿਆਨ ਉਪਦੇਸ਼ ਕੀਤਾ ਹੈ

ਮਹਾ ਜੁਧ ਜੋਧੰ ॥੬੪੦॥

(ਜੋ ਰਾਮ) ਯੁੱਧ ਕਰਨ ਵਾਲੇ (ਮਹਾਨ) ਯੋਧੇ ਹਨ ॥੬੪੦॥

ਰਾਮ ਬਾਚ ਮਦੋਦਰੀ ਪ੍ਰਤਿ ॥

ਰਾਮ ਨੇ ਮੰਦੋਦਰੀ ਨੂੰ ਕਿਹਾ-

ਰਸਾਵਲ ਛੰਦ ॥

ਰਸਾਵਲ ਛੰਦ

ਸੁਨੋ ਰਾਜ ਨਾਰੀ ॥

ਹੇ ਰਾਜ-ਇਸਤਰੀ! ਸੁਣੋ

ਕਹਾ ਭੂਲ ਹਮਾਰੀ ॥

(ਇਸ ਸਭ ਵਿੱਚ) ਮੇਰੀ ਕੀ ਭੁਲ ਹੈ?

ਚਿਤੰ ਚਿਤ ਕੀਜੈ ॥

ਪਹਿਲੇ ਚਿੱਤ ਵਿੱਚ (ਸਾਰੀ ਗੱਲ ਨੂੰ) ਵਿਚਾਰੋ,

ਪੁਨਰ ਦੋਸ ਦੀਜੈ ॥੬੪੧॥

ਫਿਰ (ਕਿਸੇ ਨੂੰ) ਦੋਸ਼ ਦਿਓ ॥੬੪੧॥

ਮਿਲੈ ਮੋਹਿ ਸੀਤਾ ॥

(ਹੁਣ) ਮੈਨੂੰ ਸੀਤਾ ਮਿਲ ਜਾਏ

ਚਲੈ ਧਰਮ ਗੀਤਾ ॥

(ਤਾਂ ਜੋ) ਧਰਮ ਦੀ ਮਰਯਾਦਾ ਚਲ ਪਏ।

ਪਠਯੋ ਪਉਨ ਪੂਤੰ ॥

(ਇਸ ਪਿਛੋਂ ਰਾਮ ਨੇ) ਹਨੂਮਾਨ ਨੂੰ (ਸੀਤਾ ਲਿਆਉਣ ਲਈ) ਭੇਜ ਦਿੱਤਾ

ਹੁਤੋ ਅਗ੍ਰ ਦੂਤੰ ॥੬੪੨॥

(ਜੋ ਉਨ੍ਹਾਂ ਦਾ) ਮੁੱਖ ਦੂਤ ਸੀ ॥੬੪੨॥

ਚਲਯੋ ਧਾਇ ਕੈ ਕੈ ॥

(ਹਨੂਮਾਨ) ਤੇਜ਼ੀ ਨਾਲ ਤੁਰਿਆ।

ਸੀਆ ਸੋਧ ਲੈ ਕੈ ॥

ਸੀਤਾ ਦੀ ਸੁਧ ਲੈ ਕੇ (ਉਥੇ ਪੁੱਜਿਆ ਜਿਥੇ)

ਹੁਤੀ ਬਾਗ ਮਾਹੀ ॥

ਸੀਤਾ ਬਾਗ ਵਿਚ

ਤਰੇ ਬ੍ਰਿਛ ਛਾਹੀ ॥੬੪੩॥

ਬ੍ਰਿਛ ਦੀ ਛਾਂ ਹੇਠਾਂ ਬੈਠੀ ਸੀ ॥੬੪੩॥

ਪਰਯੋ ਜਾਇ ਪਾਯੰ ॥

(ਹਨੂਮਾਨ) ਜਾ ਕੇ ਚਰਨੀਂ ਪੈ ਗਿਆ

ਸੁਨੋ ਸੀਅ ਮਾਯੰ ॥

ਅਤੇ (ਕਹਿਣ ਲੱਗਾ) ਹੇ ਸੀਤਾ ਮਾਤਾ! ਸੁਣੋ,

ਰਿਪੰ ਰਾਮ ਮਾਰੇ ॥

ਰਾਮ ਜੀ ਨੇ ਵੈਰੀ ਨੂੰ ਮਾਰ ਦਿੱਤਾ ਹੈ


Flag Counter