ਸ਼੍ਰੀ ਦਸਮ ਗ੍ਰੰਥ

ਅੰਗ - 569


ਨਹੀ ਕਰੋ ਚਿੰਤ ਚਿਤ ਮਾਝਿ ਏਕ ॥

(ਅਤੇ ਕਿਹਾ ਕਿ ਹੇ ਬ੍ਰਾਹਮਣ!) ਮਨ ਵਿਚ ਇਕ ਵੀ ਚਿੰਤਾ ਨਾ ਕਰ,

ਤਵ ਹੇਤੁ ਸਤ੍ਰੁ ਹਨਿ ਹੈ ਅਨੇਕ ॥੧੭੭॥

ਤੇਰੀ (ਰਖਿਆ) ਲਈ ਅਨੇਕਾਂ ਵੈਰੀ ਮਾਰ ਦਿਆਂਗਾ ॥੧੭੭॥

ਤਬ ਪਰੀ ਸੂੰਕ ਭੋਹਰ ਮਝਾਰ ॥

ਤਦ (ਦੇਵਾਲੇ ਦੇ) ਭੋਰੇ ਵਿਚੋਂ ਇਕ ਧੁਨੀ (ਸੁਣਾਈ) ਪਈ

ਉਪਜਿਓ ਆਨਿ ਕਲਕੀ ਵਤਾਰ ॥

ਅਤੇ ਕਲਕੀ ਅਵਤਾਰ ਪ੍ਰਗਟ ਹੋ ਗਿਆ।

ਤਾੜ ਪ੍ਰਮਾਨੁ ਕਰਿ ਅਸਿ ਉਤੰਗ ॥

(ਉਸ ਦੇ) ਹੱਥ ਵਿਚ ਤਾੜ (ਬ੍ਰਿਛ) ਜਿਤਨੀ ਉੱਚੀ ਤਲਵਾਰ ਸੀ।

ਤੁਰਕਛ ਸੁਵਛ ਤਾਜੀ ਸੁਰੰਗ ॥੧੭੮॥

ਉਸ ਦੇ ਹੇਠਾਂ ਤੁਰਕਿਸਤਾਨ ਦਾ ਸੁੰਦਰ ਅਤੇ ਪਿਆਰਾ ਘੋੜਾ ਸੀ ॥੧੭੮॥

ਸਿਰਖੰਡੀ ਛੰਦ ॥

ਸਿਰਖੰਡੀ ਛੰਦ:

ਵਜੇ ਨਾਦ ਸੁਰੰਗੀ ਧਗਾ ਘੋਰੀਆ ॥

ਸੁੰਦਰ ਰੰਗ ਵਾਲੇ ਨਾਦ ਵਜੇ ਅਤੇ ਨਗਾਰਿਆਂ ਨੇ ਗੂੰਜ ਕੀਤੀ,

ਨਚੇ ਜਾਣ ਫਿਰੰਗੀ ਵਜੇ ਘੁੰਘਰੂ ॥

ਮਾਨੋ ਯੁੱਧ ਵਿਚ ਫਿਰੰਗੀ ਨਚੇ ਹੋਣ ਅਤੇ ਘੁੰਘਰੂ ਵਜੇ ਹੋਣ।

ਗਦਾ ਤ੍ਰਿਸੂਲ ਨਿਖੰਗੀ ਝੂਲਨ ਬੈਰਖਾ ॥

ਗਦਾ, ਤ੍ਰਿਸ਼ੂਲ, ਭੱਥੇ ਅਤੇ ਬਰਛਿਆਂ ਦੇ ਝੰਡੇ ਝੁਲਣ ਲਗੇ।

ਸਾਵਨ ਜਾਣ ਉਮੰਗੀ ਘਟਾ ਡਰਾਵਣੀ ॥੧੭੯॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਵਣ ਦੀਆਂ ਡਰਾਉਣੀਆਂ ਘਟਾਵਾਂ ਚੜ੍ਹ ਆਈਆਂ ਹੋਣ ॥੧੭੯॥

ਬਾਣੇ ਅੰਗ ਭੁਜੰਗੀ ਸਾਵਲ ਸੋਹਣੇ ॥

ਸ਼ਰੀਰ ਉਤੇ ਕਾਲੇ ਸੱਪਾਂ ਵਰਗੇ ਬਾਣੇ ਧਾਰਨ ਕੀਤੇ ਹੋਏ ਹਨ।

ਤ੍ਰੈ ਸੈ ਹਥ ਉਤੰਗੀ ਖੰਡਾ ਧੂਹਿਆ ॥

(ਕਲਕੀ ਨੇ) ਤਿੰਨ ਸੌ ਹੱਥ ਉੱਚਾ ਖੰਡਾ ਧੂਹਿਆ ਹੋਇਆ ਹੈ।

ਤਾਜੀ ਭਉਰ ਪਿਲੰਗੀ ਛਾਲਾ ਪਾਈਆ ॥

ਘੋੜਾ (ਇੰਜ) ਫਿਰਦਾ ਹੈ ਮਾਨੋ ਸ਼ੇਰ ਨੇ ਛਾਲਾਂ ਮਾਰੀਆਂ ਹੋਣ।

ਭੰਗੀ ਜਾਣ ਭਿੜੰਗੀ ਨਚੇ ਦਾਇਰੀ ॥੧੮੦॥

ਜਾਂ ਮਾਨੋ ਭੰਗਾਂ ਪੀਣ ਵਾਲੇ ਯੋਧੇ ਗੋਲ ਦਾਇਰੇ ਵਿਚ ਨਾਚ ਕਰ ਰਹੇ ਹੋਣ ॥੧੮੦॥

ਬਜੇ ਨਾਦ ਸੁਰੰਗੀ ਅਣੀਆਂ ਜੁਟੀਆਂ ॥

ਸੋਹਣੇ ਨਗਾਰੇ ਵਜੇ ਹਨ ਅਤੇ ਫੌਜ ਦੀਆਂ ਮੂਹਰਲੀਆਂ ਕਤਾਰਾਂ ('ਅਣੀਆਂ') (ਆਪਸ ਵਿਚ) ਜੁਟ ਗਈਆਂ ਹਨ।

ਪੈਰੇ ਧਾਰ ਪਵੰਗੀ ਫਉਜਾ ਚੀਰ ਕੈ ॥

ਘੋੜ ਚੜ੍ਹੇ ਯੋਧੇ ('ਪਵੰਗੀ') ਫੌਜਾਂ ਨੂੰ ਚੀਰ ਕੇ (ਯੁੱਧ ਰੂਪ ਨਦੀ ਦੀ) ਧਾਰਾ ਤੋਂ ਪਾਰ ਹੋ ਗਏ ਹਨ।

ਉਠੈ ਛੈਲ ਛਲੰਗੀ ਛਾਲਾ ਪਾਈਆਂ ॥

ਸੋਹਣੀਆਂ ਛਾਲਾਂ ਮਾਰਨ ਵਾਲੇ ਯੋਧਿਆਂ ਨੇ ਉਠ ਕੇ ਛਾਲਾਂ ਮਾਰੀਆਂ ਹਨ।

ਝਾੜਿ ਝੜਾਕ ਝੜੰਗੀ ਤੇਗਾ ਵਜੀਆਂ ॥੧੮੧॥

ਸ਼ਰੀਰ ਦੇ ਅੰਗਾਂ ਨੂੰ ਝਾੜ ਸੁਟਣ ਵਾਲੀਆਂ ('ਝੜੰਗੀ') ਤਲਵਾਰਾਂ ਝੜਾਕ ਕਰ ਕੇ ਵਜਦੀਆਂ ਹਨ ॥੧੮੧॥

ਸਮਾਨਕਾ ਛੰਦ ॥

ਸਮਾਨਕਾ ਛੰਦ:

ਜੁ ਦੇਖ ਦੇਖ ਕੈ ਸਬੈ ॥

ਉਸ ਨੂੰ ਵੇਖ ਵੇਖ ਕੇ ਸਾਰੇ ਉਸੇ ਵੇਲੇ ਭੱਜ ਗਏ ਹਨ।

ਸੁ ਭਾਜਿ ਭਾਜਿ ਗੇ ਤਬੇ ॥

(ਜਿਸ ਤਰ੍ਹਾਂ) ਕਿਹਾ ਗਿਆ ਹੈ,

ਕਹਿਓ ਸੁ ਸੋਭ ਸੋਭ ਹੀ ॥

ਉਸੇ ਤਰ੍ਹਾਂ ਉਹ ਸੁਸ਼ੋਭਿਤ ਹਨ

ਬਿਲੋਕਿ ਲੋਕ ਲੋਭ ਹੀ ॥੧੮੨॥

ਅਤੇ ਲੋਕਾਂ ਅੰਦਰ (ਉਸ ਨੂੰ) ਵੇਖਣ ਦਾ ਲੋਭ ਹੈ ॥੧੮੨॥

ਪ੍ਰਚੰਡ ਰੂਪ ਰਾਜਈ ॥

(ਉਹ) ਪ੍ਰਚੰਡ ਰੂਪ ਵਿਚ ਸ਼ੋਭ ਰਿਹਾ ਹੈ

ਬਿਲੋਕਿ ਭਾਨ ਲਾਜਈ ॥

(ਜਿਸ ਨੂੰ) ਵੇਖ ਕੇ ਸੂਰਜ ਵੀ ਸ਼ਰਮਿੰਦਾ ਹੁੰਦਾ ਹੈ।

ਸੁ ਚੰਡ ਤੇਜ ਇਉ ਲਸੈ ॥

ਉਸ ਦਾ ਪ੍ਰਚੰਡ ਤੇਜ ਇੰਜ ਸ਼ੋਭ ਰਿਹਾ ਹੈ

ਪ੍ਰਚੰਡ ਜੋਤਿ ਕੋ ਹਸੈ ॥੧੮੩॥

ਜਿਵੇਂ ਕੋਈ ਪ੍ਰਚੰਡ ਜੋਤਿ ਹਸ ਰਹੀ ਹੋਵੇ (ਅਰਥਾਤ ਪ੍ਰਕਾਸ਼ਮਾਨ ਹੋਵੇ) ॥੧੮੩॥

ਸੁ ਕੋਪਿ ਕੋਪ ਕੈ ਹਠੀ ॥

ਹਠੀਲੇ ਯੋਧੇ ਕ੍ਰੋਧ ਨਾਲ ਇਸ ਤਰ੍ਹਾਂ ਤਪੇ ਹੋਏ ਹਨ,

ਚਪੈ ਚਿਰਾਇ ਜਿਉ ਭਠੀ ॥

ਜਿਵੇਂ ਭਠੀ ਦੇ ਤਪਾਏ ਹੋਏ ਹਨ।

ਪ੍ਰਚੰਡ ਮੰਡਲੀ ਲਸੈ ॥

ਤਿਖੇ ਤੇਜ ਵਾਲੀ ਮੰਡਲੀ ਲਿਸ਼ਕਦੀ ਹੈ,

ਕਿ ਮਾਰਤੰਡ ਕੋ ਹਸੈ ॥੧੮੪॥

ਮਾਨੋ ਸੂਰਜ ਨੂੰ ਹਸ ਰਹੀ ਹੋਵੇ ॥੧੮੪॥

ਸੁ ਕੋਪ ਓਪ ਦੈ ਬਲੀ ॥

ਕ੍ਰੋਧ ਨੂੰ ਉਤੇਜਿਤ ਕਰ ਕੇ ਬਲਵਾਨ ਚਲੇ ਹਨ

ਕਿ ਰਾਜ ਮੰਡਲੀ ਚਲੀ ॥

ਜਾਂ ਰਾਜ-ਮੰਡਲੀ ਤੁਰੀ ਜਾਂਦੀ ਹੈ।

ਸੁ ਅਸਤ੍ਰ ਸਸਤ੍ਰ ਪਾਨਿ ਲੈ ॥

ਸ਼ਸਤ੍ਰ ਅਸਤ੍ਰ ਹੱਥ ਵਿਚ ਪਕੜ ਕੇ

ਬਿਸੇਖ ਬੀਰ ਮਾਨ ਕੈ ॥੧੮੫॥

ਅਤੇ ਵੀਰ ਵਿਸ਼ੇਸ਼ ਮਾਣ ਨਾਲ (ਵਧਦੇ ਹਨ) ॥੧੮੫॥

ਤੋਮਰ ਛੰਦ ॥

ਤੋਮਰ ਛੰਦ:

ਭਟ ਸਸਤ੍ਰ ਅਸਤ੍ਰ ਨਚਾਇ ॥

ਸੂਰਮੇ ਸ਼ਸਤ੍ਰਾਂ ਅਤੇ ਅਸਤ੍ਰਾਂ ਨੂੰ ਨਚਾ ਕੇ

ਚਿਤ ਕੋਪ ਓਪ ਬਢਾਇ ॥

ਅਤੇ ਚਿਤ ਵਿਚ ਕ੍ਰੋਧ ਦੇ ਤੇਜ ਨੂੰ ਵਧਾ ਕੇ,

ਤੁਰਕਛ ਅਛ ਤੁਰੰਗ ॥

ਤੁਰਕਿਸਤਾਨ ਦੇ ਸ੍ਰੇਸ਼ਠ ਘੋੜੇ ਉਤੇ ਚੜ੍ਹ ਕੇ

ਰਣ ਰੰਗਿ ਚਾਰ ਉਤੰਗ ॥੧੮੬॥

ਅਤੇ ਯੁੱਧ ਵਿਚ ਉੱਚੇ ਕਦ ਵਾਲੇ ਘੋੜੇ ਨੂੰ ਨਚਾ ਰਹੇ ਹਨ ॥੧੮੬॥

ਕਰਿ ਕ੍ਰੋਧ ਪੀਸਤ ਦਾਤ ॥

ਕ੍ਰੋਧ ਨਾਲ ਦੰਦ ਪੀਹ ਕੇ

ਕਹਿ ਆਪੁ ਆਪਨ ਬਾਤ ॥

ਅਤੇ ਆਪਣੀ ਆਪਣੀ ਗੱਲ ਕਹਿ ਕੇ

ਭਟ ਭੈਰਹਵ ਹੈ ਧੀਰ ॥

ਧੀਰਜਵਾਨ ਸੂਰਮੇ ਲਲਕਾਰਦੇ ਹਨ

ਕਰਿ ਕੋਪ ਛਾਡਤ ਤੀਰ ॥੧੮੭॥

ਅਤੇ ਕ੍ਰੋਧਵਾਨ ਹੋ ਕੇ ਤੀਰ ਛਡਦੇ ਹਨ ॥੧੮੭॥

ਕਰ ਕੋਪ ਕਲਿ ਅਵਤਾਰ ॥

ਕਲਕੀ ਅਵਤਾਰ ਨੇ ਕ੍ਰੋਧ ਕਰ ਕੇ

ਗਹਿ ਪਾਨਿ ਅਜਾਨ ਕੁਠਾਰ ॥

ਅਤੇ ਗੋਡਿਆਂ ਤਕ (ਲੰਬੀਆਂ ਬਾਂਹਵਾਂ ਵਾਲੇ) ਹੱਥਾਂ ਵਿਚ ਕੁਹਾੜਾ ਪਕੜ ਕੇ

ਤਨਕੇਕ ਕੀਨ ਪ੍ਰਹਾਰ ॥

ਇਕਨਾਂ ਉਤੇ ਤਣ ਕੇ ਵਾਰ ਕੀਤਾ


Flag Counter