ਅਤੇ ਉਨ੍ਹਾਂ ਦੇ ਕਈ ਟੋਟੇ ਕਰ ਦਿੱਤੇ ॥੧੦॥
ਸਵੇਰ ਵੇਲੇ (ਸਾਰੇ) ਕ੍ਰੀਚਕ ਰੋਹ ਨਾਲ ਭਰ ਗਏ
ਅਤੇ ਦ੍ਰੋਪਤੀ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਪਕੜ ਲਿਆ।
(ਕਹਿਣ ਲਗੇ-) ਇਸ ਨੂੰ ਅਗਨੀ ਵਿਚ ਸਾੜਾਂਗੇ।
ਜਿਥੇ (ਸਾਡਾ) ਭਰਾ ਗਿਆ ਹੈ, ਉਥੇ ਭੇਜ ਦਿਆਂਗੇ ॥੧੧॥
(ਉਸ ਦੇ) ਵਾਲ ਪਕੜ ਕੇ ਉਥੇ ਲੈ ਚਲੇ
ਜਿਥੇ ਬਾਂਕੇ ਕ੍ਰੀਚਕ ਸੂਰਮੇ ਸਨ।
ਤਦ ਹੀ ਭੀਮ ਕ੍ਰੋਧ ਨਾਲ ਭਰ ਗਿਆ।
ਇਕ ਤਾੜ ਦਾ ਬ੍ਰਿਛ ਹੱਥ ਵਿਚ ਧਾਰਨ ਕਰ ਲਿਆ ॥੧੨॥
ਜਿਸ ਨੂੰ ਕ੍ਰੋਧਿਤ ਹੋ ਕੇ ਬ੍ਰਿਛ (ਦੀ ਸਟ) ਮਾਰਦਾ ਸੀ,
ਉਸ ਦਾ ਸਿਰ ਚਿਥ ਦਿੰਦਾ ਸੀ।
ਕਿਸੇ ਨੂੰ ਟੰਗੋਂ ਪਕੜ ਕੇ ਮਾਰਦਾ ਸੀ।
ਕਿਸੇ ਨੂੰ ਕੇਸਾਂ ਤੋਂ ਪਕੜ ਕੇ ਵਗਾ ਮਾਰਦਾ ਸੀ ॥੧੩॥
ਕੱਛਾਂ ('ਕਨਿਯਾ') ਵਿਚ ਕ੍ਰੀਚਕਾਂ ਨੂੰ ਚੁਕ ਲਿਆ
ਅਤੇ ਬਲਦੀ ਚਿਤਾ ਵਿਚ ਸੁਟ ਦਿੱਤੇ।
(ਉਸ ਇਕ) ਕ੍ਰੀਚਕ ਨਾਲ ਪੰਜ ਹਜ਼ਾਰ ਹੋਰ ਕ੍ਰੀਚਕ ਮਾਰੇ।
(ਇਸ ਤਰ੍ਹਾਂ) ਆਪਣੀ ਇਸਤਰੀ ਦੇ ਪ੍ਰਾਣ ਬਚਾਏ ॥੧੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੪॥੩੫੪੩॥ ਚਲਦਾ॥
ਦੋਹਰਾ:
ਇਕ ਬਾਨੀਏ ਦੀ ਇਸਤਰੀ ਅਕਬਰਾਬਾਦ ਵਿਚ (ਰਹਿੰਦੀ ਸੀ)।
ਉਸ ਸ੍ਰੀ ਰਨ ਰੰਗ ਕੁਮਾਰੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਪ੍ਰਸੰਨ ਹੋ ਜਾਂਦੇ ਸਨ ॥੧॥
ਚੌਪਈ:
ਇਕ ਦਿਨ ਅਕਬਰ ਸ਼ਿਕਾਰ ਖੇਡਣ ਚੜ੍ਹਿਆ।
ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਿਆ।
ਇਕ ਦਾਸੀ ਨੂੰ ਉਸ ਕੋਲ ਭੇਜਿਆ
ਕਿ ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇ ॥੨॥
ਤਦ ਸਖੀ ਚਲ ਕੇ ਉਸ ਦੇ ਘਰ ਗਈ
ਅਤੇ ਉਸ ਨੂੰ ਸਾਰੀ ਗੱਲ (ਚੰਗੀ ਤਰ੍ਹਾਂ) ਦਸੀ।
ਉਹ ਬਾਦਸ਼ਾਹ ਦੇ ਘਰ ਨਾ ਗਈ,
ਸਗੋਂ ਬਾਦਸ਼ਾਹ ਨੂੰ (ਆਪਣੇ) ਘਰ ਬੁਲਾ ਲਿਆ ॥੩॥
ਜਦ ਬਾਦਸ਼ਾਹ ਉਸ ਦੇ ਘਰ ਆਇਆ।
ਤਾਂ ਇਸਤਰੀ ਦੀ ਸੇਜ ਉਤੇ ਬੈਠਾ।
ਤਦ ਰਾਣੀ (ਇਸਤਰੀ) ਨੇ ਉਸ ਨੂੰ ਕਿਹਾ,
ਹੇ ਪ੍ਰਾਣ ਪਿਆਰੇ ਬਾਦਸ਼ਾਹ! ਸੁਣੋ ॥੪॥
ਜੇ ਆਗਿਆ ਦਿਓ ਤਾਂ ਮੈਂ ਲਘੂ ਸ਼ੰਕਾ (ਪਿਸ਼ਾਬ) ਕਰ ਆਵਾਂ।
ਫਿਰ ਤੁਹਾਡੀ ਸੇਜ ਨੂੰ ਸੁਹਾਵਣਾ ਬਣਾਵਾਂ।
ਇਹ ਕਹਿ ਕੇ ਉਥੋਂ ਚਲੀ ਗਈ
ਅਤੇ ਘਰ ਦੇ ਕਿਵਾੜ ਕਸ ਕੇ ਬੰਦ ਕਰ ਦਿੱਤੇ ॥੫॥
ਪਤੀ ਨੂੰ ਜਾ ਕੇ ਸਾਰੀ ਗੱਲ ਦਸੀ
ਅਤੇ ਉਸ ਨੂੰ ਨਾਲ ਲੈ ਕੇ ਆ ਗਈ।
ਤਦ ਬਾਨੀਏ ਨੇ ਬਹੁਤ ਕ੍ਰੋਧ ਕੀਤਾ
ਅਤੇ ਜੁਤੀ ਉਤਾਰ ਕੇ ਹੱਥ ਵਿਚ ਪਕੜ ਲਈ ॥੬॥
ਬਾਦਸ਼ਾਹ ਦੇ ਸਿਰ ਵਿਚ ਜੁਤੀਆਂ ('ਪਨਹੀ') ਮਾਰਨ ਲਗ ਗਿਆ।
ਸ਼ਰਮਿੰਦਾ ਹੋਇਆ ਬਾਦਸ਼ਾਹ ਬੋਲ ਨਾ ਸਕਿਆ।
ਜੁਤੀਆਂ ਮਾਰ ਕੇ ਉਸ ਨੂੰ ਭੋਰੇ ਵਿਚ ਸੁਟ ਦਿੱਤਾ
ਅਤੇ ਉਸੇ ਤਰ੍ਹਾਂ ਦਰਵਾਜ਼ਾ ਬੰਦ ਕਰ ਦਿੱਤਾ ॥੭॥
ਦੋਹਰਾ:
ਸਵੇਰ ਹੁੰਦਿਆਂ ਹੀ ਕੋਤਵਾਲ ਕੋਲ ਜਾ ਕੇ ਪੁਕਾਰ ਕੀਤੀ।