Sri Dasam Granth

Stránka - 1071


ਟੂਕ ਅਨੇਕ ਤਾਹਿ ਕਰਿ ਦਿਯੋ ॥੧੦॥
ttook anek taeh kar diyo |10|

A mnohé z nich zlomil. 10.

ਪ੍ਰਾਤ ਸਮੈ ਕ੍ਰੀਚਕ ਰਿਸਿ ਭਰੇ ॥
praat samai kreechak ris bhare |

Ráno (všetkých) Kričakov naplnila zúrivosť

ਕੇਸ ਦ੍ਰੋਪਤੀ ਕੇ ਦ੍ਰਿੜ ਧਰੇ ॥
kes dropatee ke drirr dhare |

a pevne zovrel Draupatiho vlasy.

ਯਾਹਿ ਅਗਨਿ ਕੇ ਬੀਚ ਜਰੈ ਹੈ ॥
yaeh agan ke beech jarai hai |

(hovorí-) Spálime to v ohni.

ਭ੍ਰਾਤ ਗਯੋ ਤਹ ਤੋਹਿ ਪਠੈ ਹੈ ॥੧੧॥
bhraat gayo tah tohi patthai hai |11|

Kamkoľvek (náš) brat odišiel, tam ho pošleme. 11.

ਗਹਿ ਕੇ ਕੇਸ ਤਾਹਿ ਲੈ ਚਲੇ ॥
geh ke kes taeh lai chale |

Chytil (jeho) vlasy a odviedol ho tam

ਕ੍ਰੀਚਕ ਬੀਰ ਸੂਰਮਾ ਭਲੇ ॥
kreechak beer sooramaa bhale |

Kde bol Banke Krichak hrdinom.

ਤਬ ਹੀ ਕੋਪ ਭੀਮ ਅਤਿ ਭਰਿਯੋ ॥
tab hee kop bheem at bhariyo |

Potom bol Bhima naplnený hnevom.

ਗਹਿ ਕੈ ਤਾਰ ਬ੍ਰਿਛ ਕਰਿ ਧਰਿਯੋ ॥੧੨॥
geh kai taar brichh kar dhariyo |12|

V ruke držal dlaňovú čepeľ. 12.

ਜਾ ਕੌ ਕੋਪਿ ਬ੍ਰਿਛ ਕੀ ਮਾਰੈ ॥
jaa kau kop brichh kee maarai |

Kto sa hneval kopijou,

ਤਾ ਕੋ ਮੂੰਡ ਚੌਥਿ ਹੀ ਡਾਰੈ ॥
taa ko moondd chauath hee ddaarai |

V hlave mu pulzovalo.

ਕਾਹੂੰ ਪਕਰਿ ਟਾਗ ਤੇ ਆਵੈ ॥
kaahoon pakar ttaag te aavai |

Kedysi niekoho zabil tak, že ho držal pod krkom.

ਕਿਸੂ ਕੇਸ ਤੇ ਐਂਚਿ ਬਿਗਾਵੈ ॥੧੩॥
kisoo kes te aainch bigaavai |13|

Zvykol niekoho biť tak, že ho držal za puzdrá. 13.

ਕਨਿਯਾ ਬਿਖੈ ਕ੍ਰੀਚਕਨ ਧਾਰੈ ॥
kaniyaa bikhai kreechakan dhaarai |

Zdvihol slzy v podpazuší („Kaniya“).

ਬਰਤ ਚਿਤਾ ਭੀਤਰ ਲੈ ਡਾਰੈ ॥
barat chitaa bheetar lai ddaarai |

A hodil ich do horiacej hranice.

ਸਹਸ ਪਾਚ ਕ੍ਰੀਚਕ ਸੰਗ ਮਾਰਿਯੋ ॥
sahas paach kreechak sang maariyo |

S (tým) Krichakom bolo zabitých päťtisíc ďalších Krichakov.

ਨਿਜੁ ਨਾਰੀ ਕੋ ਪ੍ਰਾਨ ਉਬਾਰਿਯੋ ॥੧੪॥
nij naaree ko praan ubaariyo |14|

(Týmto spôsobom) zachrániť život svojej manželky. 14.

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੪॥੩੫੪੩॥ਅਫਜੂੰ॥
eit sree charitr pakhayaane triyaa charitre mantree bhoop sanbaade ik sau chauaraaseevo charitr samaapatam sat subham sat |184|3543|afajoon|

Tu končí 184. kapitola Mantri Bhup Samvad z Tria Charitra of Sri Charitropakhyan, všetko je priaznivé. 184,3543. ide ďalej

ਦੋਹਰਾ ॥
doharaa |

duálne:

ਏਕ ਬਨਿਕ ਕੀ ਭਾਰਜਾ ਅਕਬਰਬਾਦ ਮੰਝਾਰ ॥
ek banik kee bhaarajaa akabarabaad manjhaar |

Manželka zakladateľa (žila) v Akbarabáde.

ਦੇਵ ਦੈਤ ਰੀਝੈ ਨਿਰਖਿ ਸ੍ਰੀ ਰਨ ਰੰਗ ਕੁਮਾਰਿ ॥੧॥
dev dait reejhai nirakh sree ran rang kumaar |1|

Vidiac, že Shri Ran Rang Kumari, bohovia a démoni bývali šťastní. 1.

ਚੌਪਈ ॥
chauapee |

dvadsaťštyri:

ਸ੍ਰੀ ਅਕਬਰ ਆਖੇਟ ਸਿਧਾਯੋ ॥
sree akabar aakhett sidhaayo |

Jedného dňa sa Akbar vybral na lov.

ਤਾ ਕੋ ਰੂਪ ਨਿਰਖਿ ਬਿਰਮਾਯੋ ॥
taa ko roop nirakh biramaayo |

Očarený svojím vzhľadom.

ਸਖੀ ਏਕ ਤਿਹ ਤੀਰ ਪਠਾਈ ॥
sakhee ek tih teer patthaaee |

Poslali k nemu slúžku

ਤਾਹਿ ਆਨਿ ਮੁਹਿ ਦੇਹਿ ਮਿਲਾਈ ॥੨॥
taeh aan muhi dehi milaaee |2|

Priviesť ho a stretnúť sa so mnou. 2.

ਤਬ ਚਲ ਸਖੀ ਭਵਨ ਤਿਹ ਗਈ ॥
tab chal sakhee bhavan tih gee |

Potom Sakhi odišiel do svojho domu

ਵਾ ਕੌ ਭੇਦ ਜਤਾਵਤ ਭਈ ॥
vaa kau bhed jataavat bhee |

A povedal mu celú vec (dobre).

ਸੋ ਹਜਰਤਿ ਕੇ ਧਾਮ ਨ ਆਈ ॥
so hajarat ke dhaam na aaee |

Nešla do kráľovského domu,

ਹਜਰਤਿ ਜੂ ਗ੍ਰਿਹ ਲਏ ਬੁਲਾਈ ॥੩॥
hajarat joo grih le bulaaee |3|

Namiesto toho pozval kráľa do (svojho) domu. 3.

ਹਜਰਤਿ ਜਬੈ ਭਵਨ ਤਿਹ ਆਯੋ ॥
hajarat jabai bhavan tih aayo |

Keď kráľ prišiel do jeho domu.

ਤਾ ਅਬਲਾ ਕੀ ਸੇਜ ਸੁਹਾਯੋ ॥
taa abalaa kee sej suhaayo |

Sadol si teda na ženský gauč.

ਤਬ ਰਾਨੀ ਤਿਨ ਬਚਨ ਉਚਾਰੇ ॥
tab raanee tin bachan uchaare |

Potom mu kráľovná (dáma) povedala:

ਸੁਨਹੁ ਸਾਹ ਪ੍ਰਾਨਨ ਤੇ ਪ੍ਯਾਰੇ ॥੪॥
sunahu saah praanan te payaare |4|

Ó duša, drahý kráľ! Počúvaj. 4.

ਕਹੌ ਤੋ ਅਬੈ ਡਾਰਿ ਲਘੁ ਆਊ ॥
kahau to abai ddaar lagh aaoo |

Ak dovolíte, prídem sa krátko vycikať.

ਬਹੁਰਿ ਤਿਹਾਰੀ ਸੇਜ ਸੁਹਾਊ ॥
bahur tihaaree sej suhaaoo |

Potom spríjemnite svoju šalviu.

ਯੌ ਕਹਿ ਜਾਤ ਤਹਾ ਤੇ ਭਈ ॥
yau keh jaat tahaa te bhee |

Po týchto slovách odišla

ਗ੍ਰਿਹ ਕੀ ਐਂਚਿ ਕਿਵਰਿਯਾ ਦਈ ॥੫॥
grih kee aainch kivariyaa dee |5|

A zatvoril dvere domu. 5.

ਪਤਿ ਕਹ ਜਾਇ ਸਕਲ ਸੁਧਿ ਦਈ ॥
pat kah jaae sakal sudh dee |

Choď a povedz všetko svojmu manželovi

ਸੰਗ ਕਰਿ ਨਾਥੇ ਲ੍ਯਾਵਤ ਭਈ ॥
sang kar naathe layaavat bhee |

A prišla s ním.

ਅਤਿ ਤਬ ਕੋਪ ਬਨਿਕ ਕੋ ਭਯੋ ॥
at tab kop banik ko bhayo |

Potom sa zakladateľ veľmi nahneval

ਛਿਤ੍ਰ ਉਤਾਰਿ ਹਾਥ ਮੈ ਲਯੋ ॥੬॥
chhitr utaar haath mai layo |6|

A vyzul si topánku a držal ju v ruke. 6.

ਹਜਰਤਿ ਕੋ ਪਨਹੀ ਸਿਰ ਝਾਰੈ ॥
hajarat ko panahee sir jhaarai |

Topánky ('panhi') začali biť kráľa do hlavy.

ਲਜਤ ਸਾਹ ਨਹਿ ਬਚਨ ਉਚਾਰੈ ॥
lajat saah neh bachan uchaarai |

Zahanbený kráľ nemohol hovoriť.

ਜੂਤਨਿ ਮਾਰਿ ਭੋਹਰੇ ਦਿਯੋ ॥
jootan maar bhohare diyo |

Kopol ho a hodil do rieky

ਵੈਸਹਿ ਦੈ ਦਰਵਾਜੋ ਲਿਯੋ ॥੭॥
vaiseh dai daravaajo liyo |7|

A rovnakým spôsobom zavrel dvere.7.

ਦੋਹਰਾ ॥
doharaa |

duálne:

ਪ੍ਰਾਤ ਭਏ ਕੁਟਵਾਰ ਕੇ ਭਈ ਪੁਕਾਰੂ ਜਾਇ ॥
praat bhe kuttavaar ke bhee pukaaroo jaae |

Ráno išiel do Kotwalu a zavolal.