ਸ਼੍ਰੀ ਦਸਮ ਗ੍ਰੰਥ

ਅੰਗ - 1115


ਲਪਟਿ ਲਪਟਿ ਆਸਨ ਕਰੈ ਹੇਰਿ ਹੇਰਿ ਮੁਖ ਯਾਰ ॥੫॥

ਯਾਰ ਦਾ ਮੂੰਹ ਵੇਖ ਵੇਖ ਕੇ ਲਿਪਟ ਲਿਪਟ ਕੇ ਆਸਣ ਕਰਦੀ ॥੫॥

ਚੌਪਈ ॥

ਚੌਪਈ:

ਰੈਨਿ ਦਿਵਸ ਤਾ ਸੌ ਰਤਿ ਕਰੈ ॥

ਰਾਤ ਦਲ ਉਸ ਨਾਲ ਰਤੀ-ਕ੍ਰੀੜਾ ਕਰਦੀ,

ਮਾਤ ਪਿਤਾ ਤੈ ਚਿਤ ਮੈ ਡਰੈ ॥

ਪਰ ਚਿਤ ਵਿਚ ਮਾਤਾ ਪਿਤਾ ਤੋਂ ਡਰਦੀ ਸੀ।

ਪਿਯ ਮੁਹਿ ਕਹਿਯੋ ਸੰਗਿ ਕਰ ਲੀਜੈ ॥

(ਇਕ ਦਿਨ ਉਸ ਨੇ) ਪ੍ਰੀਤਮ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ

ਅਵਰੈ ਦੇਸ ਪਯਾਨੋ ਕੀਜੈ ॥੬॥

ਕਿਸੇ ਹੋਰ ਦੇਸ ਵਲ ਚਲੋ ॥੬॥

ਦ੍ਵੈ ਬਾਜਨ ਆਰੂੜਿਤ ਹ੍ਵੈਹੈਂ ॥

(ਅਸੀਂ) ਦੋ ਘੋੜਿਆਂ ਉਤੇ ਸਵਾਰ ਹੋਵਾਂਗੇ

ਪਿਤੁ ਕੋ ਸਕਲ ਖਜਾਨ ਲੈਹੈਂ ॥

ਅਤੇ ਪਿਤਾ ਦਾ ਸਾਰਾ ਖ਼ਜ਼ਾਨਾ ਲੈ ਜਾਵਾਂਗੇ।

ਮਨ ਭਾਵਤ ਤੋ ਸੌ ਰਤਿ ਕਰਿ ਹੌ ॥

ਤੇਰੇ ਨਾਲ ਮਨ ਭਾਉਂਦੀ ਰਤੀ-ਕ੍ਰੀੜਾ ਕਰਾਂਗੀ,

ਸਕਲ ਦ੍ਰਪ ਕੰਦ੍ਰਪ ਕੇ ਹਰਿ ਹੌ ॥੭॥

ਜਿਸ ਨਾਲ ਕਾਮ ਦੇਵ ਦਾ ਸਾਰਾ ਹੰਕਾਰ ਨਸ਼ਟ ਕਰ ਦਿਆਂਗੀ ॥੭॥

ਭਲੀ ਭਲੀ ਤਬ ਤਾਹਿ ਬਖਾਨ੍ਯੋ ॥

ਤਦ (ਯਾਰ ਨੇ ਪ੍ਰੇਮਿਕਾ ਦੀ ਗੱਲ ਸੁਣ ਕੇ) ਉਸ ਨੂੰ ਚੰਗੀ ਚੰਗੀ ਕਿਹਾ

ਤਾ ਕੋ ਬਚਨ ਸਤ੍ਯ ਕਰਿ ਮਾਨ੍ਯੋ ॥

ਅਤੇ ਉਸ ਦੇ ਬੋਲਾਂ ਨੂੰ ਸਚ ਕਰ ਕੇ ਮੰਨ ਲਿਆ।

ਪਿਤੁ ਕੋ ਲੇਤ ਖਜਾਨਾ ਭਈ ॥

(ਉਸ ਨੇ) ਪਿਤਾ ਦਾ ਖ਼ਜ਼ਾਨਾ ਹਥਿਆ ਲਿਆ

ਚਾਦਾ ਛੋਰਿ ਦਛਿਨਹਿ ਗਈ ॥੮॥

ਅਤੇ ਚਾਂਦਾ ਨਗਰ ਨੂੰ ਛਡ ਕੇ ਦੱਖਣ ਵਲ ਚਲੀ ਗਈ ॥੮॥

ਲੇਖਤ ਇਹੈ ਭਵਨ ਮੈ ਭਈ ॥

ਘਰ ਵਿਚ ਇਹ ਲਿਖ ਕੇ ਛਡ ਗਈ

ਹੌ ਤੀਰਥ ਨ੍ਰਹੈਬੇ ਕੋ ਗਈ ॥

ਕਿ ਮੈਂ ਤੀਰਥ ਇਸ਼ਨਾਨ ਕਰਨ ਚਲੀ ਹਾਂ।

ਮਿਲਿਹੋਂ ਤੁਮੈ ਜਿਯਤ ਜੌ ਆਈ ॥

ਜੇ ਜੀਉਂਦੀ ਪਰਤੀ ਤਾਂ ਤੁਹਾਨੂੰ ਆ ਮਿਲਾਂਗੀ।

ਜੌ ਮਰਿ ਗਈ ਤ ਰਾਮ ਸਹਾਈ ॥੯॥

ਜੇ ਮਰ ਗਈ ਤਾਂ ਰਾਮ ਬਹੁੜੀ ਕਰਨਗੇ ॥੯॥

ਗ੍ਰਿਹ ਕੋ ਸਕਲ ਦਰਬੁ ਸੰਗ ਲੈ ਕੈ ॥

ਘਰ ਦੀ ਸਾਰੀ ਦੌਲਤ ਨਾਲ ਲੈ ਕੇ

ਉਧਰਿ ਚਲੀ ਤਾ ਸੌ ਹਿਤ ਕੈ ਕੈ ॥

ਉਸ ਨਾਲ ਪ੍ਰੇਮ ਕਰ ਕੇ ਉਧਲ ਕੇ ਚਲੀ ਗਈ।

ਲਪਟਿ ਲਪਟਿ ਤਾ ਸੌ ਰਤਿ ਕਰੈ ॥

ਲਿਪਟ ਲਿਪਟ ਕੇ ਉਸ ਨਾਲ ਰਤੀ-ਕ੍ਰੀੜਾ ਕਰਦੀ

ਦ੍ਰਪ ਕੰਦ੍ਰਪ ਕੋ ਸਭ ਹੀ ਹਰੈ ॥੧੦॥

ਅਤੇ ਕਾਮ ਦੇਵ ਦਾ ਸਾਰਾ ਹੰਕਾਰ ਦੂਰ ਕਰ ਦਿੰਦੀ ॥੧੦॥

ਬੀਤਤ ਬਰਖ ਬਹੁਤ ਜਬ ਭਏ ॥

ਜਦ ਬਹੁਤ ਸਾਲ ਲੰਘ ਗਏ

ਸਭ ਹੀ ਖਾਇ ਖਜਾਨੋ ਗਏ ॥

ਅਤੇ ਸਾਰਾ ਖ਼ਜ਼ਾਨਾ ਖਾ ਲਿਆ।

ਭੂਖੀ ਮਰਨ ਤਰੁਨਿ ਜਬ ਲਾਗੀ ॥

ਜਦ ਇਸਤਰੀ ਭੁਖੀ ਮਰਨ ਲਗੀ,

ਤਬ ਹੀ ਛੋਰਿ ਪ੍ਰੀਤਮਹਿ ਭਾਗੀ ॥੧੧॥

ਤਦ ਪ੍ਰੀਤਮ ਨੂੰ ਛਡ ਕੇ ਭਜ ਪਈ ॥੧੧॥

ਅੜਿਲ ॥

ਅੜਿਲ:

ਬਹੁਰਿ ਸਹਿਰ ਚਾਦਾ ਮੈ ਪਹੁਚੀ ਆਇ ਕੈ ॥

ਫਿਰ ਚਾਂਦਾ ਨਗਰ ਵਿਚ ਆ ਪਹੁੰਚੀ

ਮਾਤ ਪਿਤਾ ਕੇ ਪਗਨ ਰਹੀ ਲਪਟਾਇ ਕੈ ॥

ਅਤੇ ਮਾਤਾ ਪਿਤਾ ਦੇ ਚਰਨਾਂ ਨਾਲ ਲਿਪਟ ਗਈ।

ਮੈ ਜੁ ਤੀਰਥਨ ਧਰਮ ਕਰਿਯੋ ਸੋ ਲੀਜਿਯੈ ॥

(ਕਹਿਣ ਲਗੀ) ਮੈਂ ਜੋ ਤੀਰਥਾਂ ਉਤੇ ਧਰਮ ਕਰਮ ਕੀਤਾ ਹੈ, ਉਸ ਨੂੰ (ਤੁਸੀਂ) ਲਵੋ।

ਹੋ ਅਰਧ ਪੁੰਨ੍ਯ ਦੈ ਮੋਹਿ ਅਸੀਸਾ ਦੀਜਿਯੈ ॥੧੨॥

ਅਤੇ (ਉਸ ਦਾ) ਅੱਧਾ ਪੁੰਨ ਮੈਨੂੰ ਦੇ ਕੇ ਅਸੀਸ ਦਿਉ ॥੧੨॥

ਸੁਨਿ ਸੁਨਿ ਐਸੇ ਬਚਨ ਰੀਝਿ ਰਾਜਾ ਰਹਿਯੋ ॥

ਇਸ ਤਰ੍ਹਾਂ ਦੇ ਬੋਲ ਸੁਣ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ

ਧੰਨ੍ਯ ਧੰਨ੍ਯ ਦੁਹਿਤਾ ਕੋ ਨਾਰਿ ਸਹਿਤ ਕਹਿਯੋ ॥

ਅਤੇ (ਆਪਣੀ) ਇਸਤਰੀ ਸਹਿਤ ਪੁੱਤਰੀ ਨੂੰ ਧੰਨ ਧੰਨ ਕਿਹਾ।

ਤੀਰਥ ਸਕਲ ਅਨ੍ਰਹਾਇ ਮਿਲੀ ਮੁਹਿ ਆਇ ਕੈ ॥

(ਇਹ) ਸਾਰਿਆਂ ਤੀਰਥਾਂ ਦਾ ਇਸ਼ਨਾਨ ਕਰ ਕੇ ਮੈਨੂੰ ਆ ਕੇ ਮਿਲੀ ਹੈ

ਹੋ ਜਨਮ ਜਨਮ ਕੇ ਪਾਪਨ ਦਯੋ ਮਿਟਾਇ ਕੈ ॥੧੩॥

(ਅਤੇ ਮੇਰੇ) ਜਨਮ ਜਨਮ ਦੇ ਪਾਪ ਮਿਟਾ ਦਿੱਤੇ ਹਨ ॥੧੩॥

ਦੋਹਰਾ ॥

ਦੋਹਰਾ:

ਭੋਗ ਪ੍ਰਥਮ ਕਰਿ ਜਾਰ ਤਜ ਤਹੀ ਪਹੂਚੀ ਆਇ ॥

ਪਹਿਲਾਂ ਯਾਰ ਨਾਲ ਭੋਗ ਕਰ ਕੇ (ਫਿਰ) ਉਸ ਨੂੰ ਛਡ ਕੇ (ਆਪਣੇ ਘਰ) ਆ ਪਹੁੰਚੀ।

ਭੇਦ ਮੂੜ ਨ੍ਰਿਪ ਨ ਲਹਿਯੋ ਲਈ ਗਰੇ ਸੌ ਲਾਇ ॥੧੪॥

ਮੂਰਖ ਰਾਜੇ ਨੇ ਭੇਦ ਨਾ ਸਮਝਿਆ ਅਤੇ ਗਲੇ ਨਾਲ ਲਗਾ ਲਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੪॥੪੧੧੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੪॥੪੧੧੦॥ ਚਲਦਾ॥

ਦੋਹਰਾ ॥

ਦੋਹਰਾ:

ਦਛਿਨ ਕੋ ਰਾਜਾ ਬਡੋ ਸੰਭਾ ਨਾਮ ਸੁ ਬੀਰ ॥

ਸੰਭਾ ਨਾਂ ਦਾ ਦੱਖਣ ਦਾ ਇਕ ਵੱਡਾ ਸੂਰਮਾ ਰਾਜਾ ਸੀ

ਔਰੰਗ ਸਾਹ ਜਾ ਸੋ ਸਦਾ ਲਰਤ ਰਹਤ ਰਨਧੀਰ ॥੧॥

ਜਿਸ ਨਾਲ ਔਰੰਗਜ਼ੇਬ ਦੀ ਸਦਾ ਲੜਾਈ ਭਿੜਾਈ ਹੁੰਦੀ ਰਹਿੰਦੀ ਸੀ ॥੧॥

ਚੌਪਈ ॥

ਚੌਪਈ:

ਸੰਭਾ ਪੁਰ ਸੁ ਨਗਰ ਇਕ ਤਹਾ ॥

ਉਥੇ ਇਕ ਸੰਭਾ ਪੁਰ ਨਾਂ ਦਾ ਨਗਰ ਸੀ

ਰਾਜ ਕਰਤ ਸੰਭਾ ਜੂ ਜਹਾ ॥

ਜਿਥੇ ਸੰਭਾ ਜੀ ਰਾਜ ਕਰਦਾ ਸੀ।

ਇਕ ਕਵਿ ਕਲਸ ਰਹਤ ਗ੍ਰਿਹ ਵਾ ਕੇ ॥

ਉਸ ਦੇ ਘਰ ਇਕ ਸ਼ਿਰੋਮਣੀ ('ਕਲਸ') ਕਵੀ ਰਹਿੰਦਾ ਸੀ,

ਪਰੀ ਸਮਾਨ ਸੁਤਾ ਗ੍ਰਿਹ ਤਾ ਕੈ ॥੨॥

ਜਿਸ ਦੇ ਘਰ ਪਰੀ ਵਰਗੀ ਪੁੱਤਰੀ ਸੀ ॥੨॥

ਜਬ ਸੰਭਾ ਤਿਹ ਰੂਪ ਨਿਹਾਰਿਯੋ ॥

ਜਦ ਸੰਭਾ ਨੇ ਉਸ ਦਾ ਰੂਪ ਵੇਖਿਆ