ਜੋ ਵਿਭੂਤੀ ਨਾਲ ਸ਼ੋਭਾ ਪਾ ਰਿਹਾ ਹੈ
ਅਤੇ ਸਾਰਿਆਂ ਨੂੰ ਮੋਹ ਰਿਹਾ ਹੈ ॥੨੪੬॥
ਜੋ ਲੰਗੋਟ ਨੂੰ ਬੰਨ੍ਹਣ ਵਾਲਾ ਹੈ
ਅਤੇ (ਜਿਸ ਨੂੰ) ਇਕ ਆਦਿ (ਕਾਲ ਤੋਂ ਮੌਜੂਦ ਦੀ) ਹੀ ਇੱਛਾ ਹੈ।
ਜੋ ਧਰਮ ਨੂੰ ਧਾਰਨ ਕਰਨ ਵਾਲਾ ਹੈ
ਅਤੇ ਪਾਪਾਂ ਨੂੰ ਹਰਨ ਵਾਲਾ ਹੈ ॥੨੪੭॥
ਜਿਸ ਦਾ ਨਿਰੰਤਰ ਨਾਦ ਵਜ ਰਿਹਾ ਹੈ,
(ਜਿਸ ਕਰ ਕੇ) ਘੋਰ ਪਾਪ ਭਜ ਰਹੇ ਹਨ,
ਆਦੇਸ ਆਦੇਸ ਬੋਲਦੇ ਹਨ
ਅਤੇ (ਮਨ ਦੀਆਂ) ਗੰਢਾਂ (ਗ੍ਰੰਥੀਆਂ) ਨੂੰ ਖੋਲ੍ਹਦੇ ਹਨ ॥੨੪੮॥
ਜੋ ਪਵਿਤ੍ਰ ਦੇਸ ਵਾਲਾ ਹੈ,
ਧਰਮ ਰਾਜ ਦੇ ਸਰੂਪ ਵਾਲਾ ਹੈ,
ਲੰਗੋਟ ਬੰਨ੍ਹਣ ਵਾਲਾ ਹੈ,
ਅਖੰਡ ਜੋਤਿ ਦੀ ਬੰਦਨਾ ਕਰਨ ਵਾਲਾ ਹੈ ॥੨੪੯॥
ਜੋ ਅਨਰਥ ਤੋਂ ਰਹਿਤ ਹੈ,
ਸੰਨਿਆਸ ਸਹਿਤ ਹੈ,
ਪਰਮ ਅਤੇ ਪੁਨੀਤ ਹੈ,
ਸਭ ਦਾ ਮਿਤਰ ਹੈ ॥੨੫੦॥
ਜੋ ਅਚੰਚਲ ਅੰਗ ਵਾਲਾ,
ਨਾ ਭੰਗ ਹੋਣ ਵਾਲੇ ਯੋਗ ਵਾਲਾ,
ਅਵਿਅਕਤ ਰੂਪ ਵਾਲਾ
ਅਤੇ ਸੰਨਿਆਸ ਦਾ ਰਾਜਾ ਹੈ ॥੨੫੧॥
ਜੋ (ਬਵੰਜਾ) ਬੀਰਾਂ ਦੀ ਅਰਾਧਨਾ ਕਰਨ ਵਾਲਾ,
ਸਭ ਨੂੰ ਸਾਧਣ ਵਾਲਾ,
ਪਵਿਤ੍ਰ ਕਰਮਾਂ ਵਾਲਾ
ਅਤੇ ਸੰਨਿਆਸ ਧਰਮ ਵਾਲਾ ਹੈ ॥੨੫੨॥
ਪਾਖੰਡ ਰਹਿਤ (ਅਰਥਾਂਤਰ- ਅਖੰਡ) ਤੋਂ ਰਹਿਤ,
ਨਾ ਛਿਜਣ ਵਾਲੇ ਅੰਗ ਵਾਲਾ,
ਅਨਿਆਂ ਨੂੰ ਦੂਰ ਕਰਨ ਵਾਲਾ
ਅਤੇ ਨਿਆਂ ਕਰਨ ਵਾਲਾ ਹੈ ॥੨੫੩॥
ਜੋ ਕਰਮਾਂ ਦਾ ਨਾਸ਼ ਕਰਨ ਵਾਲਾ ਹੈ,
ਸਭ ਦਾ ਦਾਸ ਹੈ,
ਨਿਰਲਿਪਤ ਸ਼ਰੀਰ ਵਾਲਾ
ਅਤੇ ਅਭੰਗ ਆਭਾ ਵਾਲਾ ਹੈ ॥੨੫੪॥
ਜੋ ਸਭ ਵਿਚ ਗਮਨ ਕਰਨ ਵਾਲਾ,
ਪਾਪਾਂ ਨੂੰ ਨਾਸ਼ ਕਰਨ ਵਾਲਾ,
ਯੋਗ ਨੂੰ ਸਾਧਣ ਵਾਲਾ
ਅਤੇ ਰੋਗਾਂ ਨੂੰ ਤਿਆਗਣ ਵਾਲਾ ਹੈ ॥੨੫੫॥
ਇਥੇ ਸੁਰਥ ਰਾਜਾ ਯਾਰ੍ਹਵੇਂ ਗੁਰੂ ਦਾ ਵਰਣਨ ਸਮਾਪਤ ॥੧੧॥
ਹੁਣ 'ਬਾਲੀ' ਬਾਰ੍ਹਵੇਂ ਗੁਰੂ ਦਾ ਕਥਨ
ਰਸਾਵਲ ਛੰਦ:
ਦੱਤ ਅਗੇ ਚਲ ਪਿਆ
ਜਿਸ ਨੂੰ ਵੇਖ ਕੇ ਪਾਪ ਭਜ ਗਏ।
ਘੋਰ ਘੰਟੇ ਵਜਦੇ ਹਨ,
ਮਾਨੋ ਬਨ ਵਿਚ ਮੋਰ ਬੋਲਦੇ ਹੋਣ ॥੨੫੬॥
ਨਵੇਂ ਨਾਦ ਵਜਦੇ ਹਨ।
ਧਰਤੀ ਦੇ ਪਾਪ ਭਜ ਰਹੇ ਹਨ।
ਦੇਵੀ ਦੀ ਪੂਜਾ ਕਰਦੇ ਹਨ,