ਸ਼੍ਰੀ ਦਸਮ ਗ੍ਰੰਥ

ਅੰਗ - 930


ਭੁਜੰਗ ਛੰਦ ॥

ਭੁਜੰਗ ਛੰਦ:

ਚਹੂੰ ਓਰ ਤੇ ਚਾਵਡੈ ਚੀਤਕਾਰੀ ॥

ਚੌਹਾਂ ਪਾਸਿਆਂ ਤੋਂ ਇਲਾਂ ਚੀਕਾਂ ਮਾਰਦੀਆਂ ਹਨ।

ਰਹੇ ਗਿਧ ਆਕਾਸ ਮੰਡਰਾਇ ਭਾਰੀ ॥

ਆਕਾਸ਼ ਵਿਚ ਵੱਡੀਆਂ ਗਿਧਾਂ ਮੰਡਰਾ ਰਹੀਆਂ ਹਨ।

ਲਗੇ ਘਾਇ ਜੋਧਾ ਗਿਰੇ ਭੂਮਿ ਭਾਰੇ ॥

ਵੱਡੇ ਯੋਧੇ ਘਾਓ ਲਗਣ ਤੇ ਭੂਮੀ ਉਤੇ ਡਿਗੇ ਪਏ ਹਨ।

ਐਸੀ ਭਾਤਿ ਝੂਮੇ ਮਨੌ ਮਤਵਾਰੇ ॥੨੭॥

ਇਸ ਤਰ੍ਹਾਂ ਝੂਮਦੇ ਹਨ, ਮਾਨੋ ਬਹੁਤ ਹੀ ਮਸਤੀ ਵਿਚ ਹੋਣ ॥੨੭॥

ਪਰੀ ਬਾਨ ਗੋਲਾਨ ਕੀ ਭੀਰ ਭਾਰੀ ॥

ਗੋਲਿਆਂ ਅਤੇ ਬਾਣਾਂ ਦੀ ਭਾਰੀ (ਬਰਖਾ) ਹੋ ਰਹੀ ਹੈ।

ਬਹੈ ਤੀਰ ਤਰਵਾਰਿ ਕਾਤੀ ਕਟਾਰੀ ॥

ਤਲਵਾਰਾਂ, ਛੁਰੀਆਂ, ਕਟਾਰਾਂ ਅਤੇ ਤੀਰ ਚਲ ਰਹੇ ਹਨ।

ਹਠੈ ਐਠਿਯਾਰੇ ਮਹਾਬੀਰ ਧਾਏ ॥

ਵੱਡੇ ਹਠੀ ਅਤੇ ਹੈਂਕੜਬਾਜ਼ ਸੂਰਮੇ ਪੈ ਗਏ ਹਨ।

ਬਧੇ ਗੋਲ ਗਾੜੇ ਚਲੇ ਖੇਤ ਆਏ ॥੨੮॥

ਗੋਲ ਪਰ੍ਹੇ ਬਣਾ ਕੇ ਯੁੱਧ-ਭੂਮੀ ਵਿਚ ਆ ਗਏ ਹਨ ॥੨੮॥

ਗੁਰਿਯਾ ਖੇਲ ਮਹਮੰਦਿ ਲੇਜਾਕ ਮਾਰੇ ॥

ਗੁਰਿਯਾ ਖੇਲ (ਗੁਰੇਖੇਲ) ਮਹਮੰਦਿ, ਲੇਜਾਕ,

ਦਓਜਈ ਅਫਰੀਤਿ ਲੋਦੀ ਸੰਘਾਰੇ ॥

ਦਓਜਈ, ਅਫਰੀਦੀ ਅਤੇ ਲੋਦੀ ਜਾਤਾਂ ਵਾਲੇ ਮਾਰੇ ਗਏ ਹਨ।

ਬਲੀ ਸੂਰ ਨ੍ਰਯਾਜੀ ਐਸੀ ਭਾਤਿ ਕੂਟੇ ॥

ਬਲਵਾਨ ਨਿਆਜ਼ੀ ਸੂਰਮੇ ਇਸ ਤਰ੍ਹਾਂ ਕੁਟੇ ਗਏ ਹਨ।

ਚਲੇ ਭਾਜ ਜੋਧਾ ਸਭੈ ਸੀਸ ਫੂਟੇ ॥੨੯॥

(ਜਿਨ੍ਹਾਂ ਦੇ) ਸਿਰ ਪਾਟ ਗਏ ਹਨ, ਉਹ ਸਭ ਸੂਰਮੇ ਭਜ ਚਲੇ ਹਨ ॥੨੯॥

ਸਵੈਯਾ ॥

ਸਵੈਯਾ:

ਸੂਰ ਗਏ ਕਟਿ ਕੈ ਝਟ ਦੈ ਤਬ ਬਾਲ ਕੁਪੀ ਹਥਿਆਰ ਸੰਭਾਰੇ ॥

ਜਦੋਂ ਸੂਰਮੇ ਕਟ ਕੇ ਜਲਦੀ ਨਾਲ ਚਲੇ ਗਏ ਤਾਂ ਪਠਾਣੀ ਹਥਿਆਰ ਸੰਭਾਲ ਕੇ ਬਹੁਤ ਗੁੱਸੇ ਵਿਚ ਆ ਗਈ।

ਪਟਿਸ ਲੋਹ ਹਥੀ ਪਰਸੇ ਇਕ ਬਾਰ ਹੀ ਬੈਰਨਿ ਕੇ ਤਨ ਝਾਰੇ ॥

(ਉਸ ਨੇ) ਇਕੋ ਵਾਰ ਪਟਿਸ, ਲੋਹ-ਹਥੀਆਂ ਅਤੇ ਪਰਸੇ ਵੈਰੀਆਂ ਦੇ ਸ਼ਰੀਰ ਉਤੇ ਮਾਰੇ।

ਏਕ ਲਰੇ ਇਕ ਹਾਰਿ ਟਰੇ ਇਕ ਦੇਖਿ ਡਰੇ ਮਰਿ ਗੇ ਬਿਨੁ ਮਾਰੇ ॥

ਇਕ ਲੜਦੇ ਹਨ, ਇਕ ਹਾਰ ਕੇ ਟਲ ਜਾਂਦੇ ਹਨ, ਇਕ ਵੇਖ ਕੇ ਡਰ ਗਏ ਹਨ ਅਤੇ ਇਕ ਮਾਰੇ ਬਿਨਾ ਹੀ ਮਾਰੇ ਗਏ ਹਨ।

ਬੀਰ ਕਰੋਰਿ ਸਰਾਸਨ ਛੋਰਿ ਤ੍ਰਿਣਾਨ ਕੌ ਤੋਰਿ ਸੁ ਆਨਨ ਡਾਰੇ ॥੩੦॥

ਕ੍ਰੋੜਾਂ ਸੂਰਮਿਆਂ ਨੇ ਕਮਾਨਾਂ ਨੂੰ ਛਡ ਕੇ ਅਤੇ ਤੀਲਿਆਂ ਨੂੰ ਤੋੜ ਕੇ ਮੂੰਹ ਵਿਚ ਪਾਇਆ ਹੋਇਆ ਹੈ। (ਅਰਥਾਤ ਹਾਰ ਮੰਨੀ ਹੋਈ ਹੈ) ॥੩੦॥

ਚੌਪਈ ॥

ਚੌਪਈ:

ਕੋਪੇ ਅਰਿ ਬਿਲੋਕਿ ਤਬ ਭਾਰੇ ॥

ਤਦ ਵੈਰੀ ਇਹ ਵੇਖ ਕੇ ਬਹੁਤ ਕ੍ਰੋਧਵਾਨ ਹੋਏ

ਦੁੰਦਭ ਚਲੇ ਬਜਾਇ ਨਗਾਰੇ ॥

ਅਤੇ ਨਗਾਰੇ ਅਤੇ ਦੁੰਦਭੀਆਂ ਵਜਾ ਕੇ ਚਲ ਪਏ।

ਟੂਟੇ ਚਹੂੰ ਓਰ ਰਿਸਿ ਕੈ ਕੈ ॥

(ਵੈਰੀ ਸੈਨਿਕ) ਕ੍ਰੋਧਵਾਨ ਹੋ ਕੇ

ਭਾਤਿ ਭਾਤਿ ਕੇ ਆਯੁਧੁ ਲੈ ਕੈ ॥੩੧॥

ਅਤੇ ਭਾਂਤ ਭਾਂਤ ਦੇ ਹਥਿਆਰ ਲੈ ਕੇ ਚੌਹਾਂ ਪਾਸਿਆਂ ਤੋਂ ਟੁਟ ਕੇ ਪੈ ਗਏ ॥੩੧॥

ਦੋਹਰਾ ॥

ਦੋਹਰਾ:

ਬਜ੍ਰਬਾਨ ਬਿਛੂਆ ਬਿਸਿਖ ਬਰਸਿਯੋ ਸਾਰ ਅਪਾਰ ॥

ਬਜ੍ਰਬਾਨ, ਬਿਛੂਆ, ਤੀਰ ਆਦਿ ਦੇ ਰੂਪ ਵਿਚ ਬਹੁਤ ਲੋਹਾ ਵਰ੍ਹਿਆ

ਊਚ ਨੀਚ ਕਾਯਰ ਸੁਭਟ ਸਭ ਕੀਨੇ ਇਕ ਸਾਰ ॥੩੨॥

ਕਿ ਉੱਚੇ ਨੀਵੇਂ, ਕਾਇਰ ਅਤੇ ਸੂਰਮੇ ਸਭ ਨੂੰ ਇਕ ਸਮਾਨ ਕਰ ਦਿੱਤਾ ॥੩੨॥

ਚੌਪਈ ॥

ਚੌਪਈ:

ਐਸੀ ਭਾਤਿ ਖੇਤ ਜਬ ਪਰਿਯੋ ॥

ਇਸ ਤਰ੍ਹਾਂ ਦਾ ਜਦੋਂ ਯੁੱਧ ਹੋਇਆ

ਅਰਬ ਰਾਇ ਕੁਪਿ ਬਚਨ ਉਚਰਿਯੋ ॥

ਤਾਂ ਅਰਬ ਦੇਸ਼ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਕਿਹਾ,

ਯਾ ਕੋ ਜਿਯਤ ਜਾਨ ਨਹੀ ਦੀਜੈ ॥

ਇਨ੍ਹਾਂ ਨੂੰ ਜੀਉਂਦੇ ਜਾਣ ਨਹੀਂ ਦੇਣਾ

ਘੇਰਿ ਦਸੋ ਦਿਸਿ ਤੇ ਬਧੁ ਕੀਜੈ ॥੩੩॥

ਅਤੇ ਹਰ ਪਾਸਿਓਂ ਘੇਰ ਕੇ ਮਾਰ ਦੇਣਾ ਹੈ ॥੩੩॥

ਅਰਬ ਰਾਇ ਕੁਪਿ ਬਚਨ ਉਚਾਰੇ ॥

ਅਰਬ ਦੇ ਰਾਜੇ ਨੇ ਕ੍ਰੋਧਿਤ ਹੋ ਕੇ ਬਚਨ ਉਚਾਰੇ,

ਕੋਪੇ ਸੂਰਬੀਰ ਐਠ੍ਰਯਾਰੇ ॥

(ਜਿਨ੍ਹਾਂ ਨੂੰ ਸੁਣ ਕੇ) ਹੰਕਾਰੀ ਸੂਰਮੇ ਕ੍ਰੋਧਵਾਨ ਹੋ ਗਏ।

ਤਾਨਿ ਕਮਾਨਨ ਬਾਨ ਚਲਾਏ ॥

(ਉਨ੍ਹਾਂ ਨੇ) ਕਮਾਨਾਂ ਕਸ ਕੇ ਬਾਣ ਚਲਾਏ,

ਬੇਧਿ ਬਾਲ ਕੋ ਪਾਰ ਪਰਾਏ ॥੩੪॥

ਜੋ ਉਸ ਇਸਤਰੀ (ਪਠਾਣੀ) ਨੂੰ ਵਿੰਨ ਕੇ ਪਾਰ ਹੋ ਗਏ ॥੩੪॥

ਦੋਹਰਾ ॥

ਦੋਹਰਾ:

ਬੇਧਿ ਬਾਨ ਜਬ ਤਨ ਗਏ ਤਬ ਤ੍ਰਿਯ ਕੋਪ ਬਢਾਇ ॥

ਜਦੋਂ ਬਾਣ ਇਸਤਰੀ ਦਾ ਸ਼ਰੀਰ ਵਿੰਨ੍ਹ ਗਏ (ਤਦ ਉਸ ਨੇ ਆਪਣੇ ਮਨ ਵਿਚ) ਬਹੁਤ ਗੁੱਸਾ ਵਧਾਇਆ।

ਅਮਿਤ ਜੁਧ ਤਿਹ ਠਾ ਕਿਯੋ ਸੋ ਮੈ ਕਹਤ ਬਨਾਇ ॥੩੫॥

(ਉਸ ਨੇ) ਉਥੇ ਬੇਹਦ ਯੁੱਧ ਕੀਤਾ। (ਹੁਣ) ਉਸ ਦਾ ਮੈਂ ਵਰਣਨ ਕਰਦਾ ਹਾਂ ॥੩੫॥

ਚੌਪਈ ॥

ਚੌਪਈ:

ਲਗੇ ਦੇਹ ਤੇ ਬਾਨ ਨਿਕਾਰੇ ॥

ਉਸ ਨੇ ਸ਼ਰੀਰ ਵਿਚ ਲਗੇ ਬਾਣ ਕੱਢੇ

ਤਨ ਪੁਨਿ ਵਹੈ ਬੈਰਿਯਨ ਮਾਰੇ ॥

ਅਤੇ ਫਿਰ ਉਹੀ ਖਿਚ ਕੇ ਵੈਰੀਆਂ ਨੂੰ ਮਾਰੇ।

ਜਿਨ ਕੀ ਦੇਹ ਘਾਵ ਦਿੜ ਲਾਗੇ ॥

ਜਿਨ੍ਹਾਂ ਦੇ ਸ਼ਰੀਰ ਉਤੇ ਵੱਡੇ ਜ਼ਖ਼ਮ ਲਗੇ,

ਤੁਰਤ ਬਰੰਗਨਿਨ ਸੋ ਅਨੁਰਾਗੇ ॥੩੬॥

ਉਹ ਤੁਰਤ ਅਪੱਛਰਾਵਾਂ ਦੇ ਪ੍ਰੇਮੀ ਬਣ ਗਏ (ਅਰਥਾਤ ਉਨ੍ਹਾਂ ਨੂੰ ਵਰ ਲਿਆ) ॥੩੬॥

ਐਸੀ ਭਾਤਿ ਬੀਰ ਬਹੁ ਮਾਰੇ ॥

ਇਸ ਤਰ੍ਹਾਂ ਬਹੁਤ ਸੂਰਮੇ ਮਾਰੇ ਗਏ।

ਬਾਜੀ ਕਰੀ ਰਥੀ ਹਨਿ ਡਾਰੇ ॥

ਹਾਥੀ ('ਕਰੀ') ਘੋੜੇ ਅਤੇ ਰਥਾਂ ਵਾਲੇ ਮਾਰੇ ਗਏ।

ਤੁਮਲ ਜੁਧ ਤਿਹ ਠਾ ਅਤਿ ਮਚਿਯੋ ॥

ਉਸ ਥਾਂ ਬਹੁਤ ਘਮਸਾਨ ਯੁੱਧ ਹੋਇਆ

ਏਕ ਸੂਰ ਜੀਯਤ ਨਹ ਬਚਿਯੋ ॥੩੭॥

ਅਤੇ ਇਕ ਸੂਰਮਾ ਵੀ ਜੀਉਂਦਾ ਨਾ ਬਚਿਆ ॥੩੭॥

ਅਰਬ ਰਾਇ ਆਪਨ ਤਬ ਧਾਯੋ ॥

ਤਾਂ ਅਰਬ ਦਾ ਰਾਜਾ ਆਪ ਅਗੇ ਵਧਿਆ


Flag Counter