ਸ਼੍ਰੀ ਦਸਮ ਗ੍ਰੰਥ

ਅੰਗ - 308


ਗੂਦ ਪਰਿਓ ਤਿਹ ਕੋ ਇਮ ਜਿਉ ਸਵਦਾਗਰ ਕੋ ਟੂਟਿ ਗਯੋ ਮਟੁ ਘੀ ਕੋ ॥੧੭੩॥

ਉਸ ਦੀ ਮਿਝ (ਧਰਤੀ ਉਤੇ) ਇਸ ਤਰ੍ਹਾਂ ਡਿਗ ਪਈ ਜਿਵੇਂ ਸੌਦਾਗਰ ਦੇ ਘਿਓ ਦਾ ਮਟਕਾ ਟੁਟ ਗਿਆ ਹੁੰਦਾ ਹੈ। (ਅਤੇ ਘਿਓ ਧਰਤੀ ਉਤੇ ਡੁਲ੍ਹ ਗਿਆ ਹੁੰਦਾ ਹੈ) ॥੧੭੩॥

ਰਾਹ ਭਯੋ ਤਬ ਹੀ ਨਿਕਸੇ ਹਰਿ ਗਵਾਰ ਸਭੈ ਨਿਕਸੇ ਤਿਹ ਨਾਰੇ ॥

(ਜਦੋਂ ਅਘਾਸੁਰ ਦੇ ਸਿਰ ਪਾਟਣ ਨਾਲ) ਰਾਹ ਖੁਲ੍ਹ ਗਿਆ ਤਾਂ ਸ੍ਰੀ ਕ੍ਰਿਸ਼ਨ ਬਾਹਰ ਨਿਕਲ ਆਏ ਅਤੇ ਨਾਲ ਹੀ ਸਾਰੇ ਗਵਾਲ ਬਾਲਕ ਨਿਕਲ ਆਏ।

ਦੇਵ ਤਬੈ ਹਰਖੇ ਮਨ ਮੈ ਪਿਖਿ ਕਾਨ੍ਰਹ ਬਚਿਓ ਹਰਿ ਪੰਨਗ ਭਾਰੇ ॥

ਤਦੋਂ ਦੇਵਤੇ ਮਨ ਵਿਚ ਖ਼ੁਸ਼ ਹੋਏ (ਜਦੋਂ ਉਨ੍ਹਾਂ ਨੇ) ਵੱਡੇ ਸੱਪ ਦੁਆਰਾ ਖਾਏ ਹੋਏ ਸ੍ਰੀ ਕ੍ਰਿਸ਼ਨ ਨੂੰ ਬਚਿਆ ਹੋਇਆ ਵੇਖਿਆ।

ਗਾਵਤ ਗੀਤ ਸਬੈ ਗਣ ਗੰਧ੍ਰਬ ਬ੍ਰਹਮ ਸਭੋ ਮੁਖ ਬੇਦ ਉਚਾਰੇ ॥

ਸਾਰੇ ਗਣ ਅਤੇ ਗੰਧਰਬ ਗੀਤ ਗਾਣ ਲਗੇ ਅਤੇ ਬ੍ਰਹਮਾ ਦੇ ਸਾਰੇ ਮੂੰਹ ਵੇਦ ਪੜ੍ਹਨ ਲਗੇ।

ਆਨੰਦ ਸ੍ਯਾਮ ਭਯੋ ਮਨ ਮੈ ਨਗ ਰਛਕ ਜੀਤਿ ਚਲੇ ਘਰਿ ਭਾਰੇ ॥੧੭੪॥

ਸ੍ਰੀ ਕ੍ਰਿਸ਼ਨ ਮਨ ਵਿਚ ਆਨੰਦਿਤ ਹੋਏ (ਕਿਉਂਕਿ) ਉਹ ਵੱਡੇ ਸੱਪ ਰੂਪੀ ਦੈਂਤ ਨੂੰ ਜਿਤ ਕੇ ਘਰ ਨੂੰ ਚਲੇ ਹਨ ॥੧੭੪॥

ਕਾਨ੍ਰਹ ਕਢਿਯੋ ਸਿਰਿ ਕੇ ਮਗਿ ਹ੍ਵੈ ਨ ਕਢਿਯੋ ਮੁਖ ਕੇ ਮਗੁ ਜੋਰ ਅੜੀ ਕੇ ॥

ਸ੍ਰੀ ਕ੍ਰਿਸ਼ਨ ਨੇ (ਸੱਪ ਦੇ) ਸਿਰ ਰਾਹੀਂ (ਆਪਣੇ ਆਪ ਨੂੰ) ਕਢਿਆ, ਹਠ ਧਾਰਨ ਕਰਨ ਵਾਲੇ ਮੂੰਹ ਦੇ ਮਾਰਗ ਤੋਂ ਨਹੀਂ ਕਢਿਆ।

ਸ੍ਰਉਨ ਭਰਿਯੋ ਇਮ ਠਾਢਿ ਭਯੋ ਪਹਰੇ ਪਟ ਜਿਉ ਮੁਨਿ ਸ੍ਰਿੰਗਮੜੀ ਕੇ ॥

ਲਹੂ ਨਾਲ ਲਿਬੜਿਆ ਹੋਇਆ ਕਾਨ੍ਹ ਇਸ ਤਰ੍ਹਾਂ ਖੜੋਤਾ ਹੈ ਜਿਵੇਂ ਕੋਈ ਮੁਨੀ (ਭਗਵੇ) ਬਸਤ੍ਰ ਪਾ ਕੇ 'ਸ੍ਰਿੰਗਮੜੀ' (ਉਤੇ ਖੜੋਤਾ ਹੈ)।

ਏਕ ਕਹੀ ਇਹ ਕੀ ਉਪਮਾ ਫੁਨਿ ਅਉ ਕਬਿ ਕੇ ਮਨ ਮਧਿ ਬੜੀ ਕੇ ॥

ਇਸ ਦੀ ਇਕ ਉਪਮਾ ਤਾਂ ਇਹ ਕਹੀ ਹੈ ਅਤੇ ਕਵੀ ਦੇ ਮਨ ਵਿਚ ਇਕ (ਹੋਰ ਉਪਮਾ ਵੀ) ਪੈਦਾ ਹੋ ਗਈ ਹੈ

ਢੋਵਤ ਈਟ ਗੁਆਰ ਸਨੈ ਹਰਿ ਦਉਰਿ ਚੜੇ ਜਨੁ ਸੀਸ ਗੜੀ ਕੇ ॥੧੭੫॥

ਕਿ ਇਟਾਂ ਢੋਂਹਦੇ (ਲਾਲੋ ਲਾਲ) ਹੋਏ ਗਵਾਲ ਬਾਲਕ ਪਸੀਨੇ ਨਾਲ ਗੜੁਚ ਹੋ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਦੌੜ ਕੇ ਗੜ੍ਹੀ ਦੇ ਸਿਖਰ ਉਪਰ ਜਾ ਚੜ੍ਹੇ ਹਨ ॥੧੭੫॥

ਇਤਿ ਅਘਾਸੁਰ ਦੈਤ ਬਧਹਿ ॥

ਹੁਣ ਵਛਿਆਂ ਅਤੇ ਗਵਾਲ ਬਾਲਕਾਂ ਦਾ ਬ੍ਰਹਮਾ ਦੁਆਰਾ ਚੁਰਾਏ ਜਾਣ ਦਾ ਕਥਨ:

ਅਥ ਬਛਰੇ ਗਵਾਰ ਬ੍ਰਹਮਾ ਚੁਰੈਬੋ ਕਥਨੰ ॥

ਇਥੇ ਅਘਾਸੁਰ ਦੈਂਤ ਦਾ ਵਧ ਸਮਾਪਤ।

ਸਵੈਯਾ ॥

ਸਵੈਯਾ:

ਰਾਛਸ ਮਾਰਿ ਗਏ ਜਮੁਨਾ ਤਟਿ ਜਾਇ ਸਭੋ ਮਿਲਿ ਅੰਨ ਮੰਗਾਯੋ ॥

(ਗਵਾਲ ਬਾਲਕ) ਰਾਖਸ਼ ਨੂੰ ਮਾਰ ਕੇ ਜਮਨਾ ਨਦੀ ਦੇ ਕੰਢੇ ਉਤੇ ਚਲੇ ਗਏ ਅਤੇ ਸਭ ਨੇ ਮਿਲ ਕੇ (ਘਰਾਂ ਤੋਂ) ਅੰਨ (ਭੋਜਨ) ਮੰਗਵਾਇਆ।

ਕਾਨ੍ਰਹ ਪ੍ਰਵਾਰ ਪਰਿਓ ਮੁਰਲੀ ਕਟਿ ਖੋਸ ਲਈ ਮਨ ਮੈ ਸੁਖ ਪਾਯੋ ॥

(ਸਭ ਨੇ) ਕਾਨ੍ਹ ਦੇ ਦੁਆਲੇ ਘੇਰਾ ਪਾ ਲਿਆ ਅਤੇ (ਕਾਨ੍ਹ ਨੇ ਵੀ) ਮੁਰਲੀ ਨੂੰ ਕਮਰਕਸੇ ਵਿਚ ਅੜੁੰਗ ਲਿਆ ਅਤੇ ਮਨ ਵਿਚ ਸੁਖ ਪ੍ਰਾਪਤ ਕੀਤਾ।

ਕੈ ਛਮਕਾ ਬਰਖੈ ਛਟਕਾ ਕਰ ਬਾਮ ਹੂੰ ਸੋ ਸਭ ਹੂੰ ਵਹ ਖਾਯੋ ॥

(ਉਹ ਸਜੇ ਹੱਥ ਨਾਲ) ਛਮਕਾਂ ਅਤੇ ਛੂਛਕਾਂ (ਧਰਤੀ ਉਤੇ) ਮਾਰਦੇ ਹਨ ਅਤੇ ਖਬੇ ਹੱਥ ਨਾਲ ਸਾਰੇ ਉਸ (ਅੰਨ) ਨੂੰ ਖਾਂਦੇ ਹਨ।

ਮੀਠ ਲਗੇ ਤਿਹ ਕੀ ਉਪਮਾ ਕਰ ਕੈ ਗਤਿ ਕੈ ਹਰਿ ਕੇ ਮੁਖ ਪਾਯੋ ॥੧੭੬॥

ਜਿਸ ਢੰਗ ਨਾਲ (ਬਾਲਕ) ਸ੍ਰੀ ਕ੍ਰਿਸ਼ਨ ਦੇ ਮੂੰਹ ਵਿਚ (ਅੰਨ) ਪਾਂਦੇ ਹਨ, ਉਸ ਦੀ ਉਪਮਾ ਕਰਨੀ ਬਹੁਤ ਚੰਗੀ ਲਗਦੀ ਹੈ ॥੧੭੬॥

ਕੋਊ ਡਰੈ ਹਰਿ ਕੇ ਮੁਖਿ ਗ੍ਰਾਸ ਠਗਾਇ ਕੋਊ ਅਪਣੇ ਮੁਖਿ ਡਾਰੇ ॥

ਕੋਈ (ਬਾਲਕ) ਸ੍ਰੀ ਕ੍ਰਿਸ਼ਨ ਦੇ ਮੂੰਹ ਵਿਚ ਗ੍ਰਾਹੀ ਪਾਂਦਾ ਹੈ ਅਤੇ ਕੋਈ (ਉਸ ਨੂੰ) ਚਕਮਾ ਦੇ ਕੇ ਆਪਣੇ ਮੂੰਹ ਵਿਚ ਪਾ ਲੈਂਦਾ ਹੈ।

ਹੋਇ ਗਏ ਤਨਮੈ ਕਛੁ ਨਾਮਕ ਖੇਲ ਕਰੋ ਸੰਗਿ ਕਾਨ੍ਰਹਰ ਕਾਰੇ ॥

ਕਾਲੇ ਕਾਨ੍ਹ ਨਾਲ ਖੇਡਦਿਆਂ ਬਾਲਕ ਤਨ ਦੀ ਸੁਧ ਬੁਧ ਖੋਹ ਬੈਠੇ (ਅਤੇ ਵੱਛਿਆਂ ਦਾ ਧਿਆਨ ਵੀ ਨਾ ਰਖ ਸਕੇ)।

ਤਾ ਛਿਨ ਲੈ ਬਛਰੇ ਬ੍ਰਹਮਾ ਇਕਠੇ ਕਰਿ ਕੈ ਸੁ ਕੁਟੀ ਮਧਿ ਡਾਰੇ ॥

ਉਸ ਵੇਲੇ ਬ੍ਰਹਮਾ ਨੇ ਸਾਰਿਆਂ ਵੱਛਿਆਂ ਨੂੰ ਇਕੱਠਾ ਕਰ ਕੇ (ਪਰਬਤ ਦੀ) ਇਕ ਗੁਫਾ ਵਿਚ ਬੰਦ ਕਰ ਦਿੱਤਾ।

ਢੂੰਢਿ ਫਿਰੇ ਨ ਲਹੇ ਸੁ ਕਰੈ ਬਛਰੇ ਅਰੁ ਗ੍ਵਾਰ ਨਏ ਕਰਤਾਰੇ ॥੧੭੭॥

(ਬਾਲਕ) ਵੱਛਿਆਂ ਨੂੰ ਲਭਦੇ ਫਿਰੇ, ਪਰ ਪ੍ਰਾਪਤ ਨਾ ਹੋਏ (ਅਤੇ ਆਪ ਵੀ ਗਵਾਚ ਗਏ) ਤਾਂ ਕਰਤਾਰ ਨੇ ਬਾਲਕ ਅਤੇ ਵੱਛੇ ਨਵੇਂ ਬਣਾ ਦਿੱਤੇ ॥੧੭੭॥

ਦੋਹਰਾ ॥

ਦੋਹਰਾ:

ਜਬੈ ਹਰੇ ਬ੍ਰਹਮਾ ਇਹੈ ਤਬ ਹਰਿ ਜੀ ਤਤਕਾਲੁ ॥

ਜਦੋਂ ਬ੍ਰਹਮਾ ਨੇ ਇਨ੍ਹਾਂ ਨੂੰ ਚੁਰਾ ਲਿਆ

ਕਿਧੋ ਬਨਾਏ ਛਿਨਕੁ ਮੈ ਬਛਰੇ ਸੰਗਿ ਗਵਾਲ ॥੧੭੮॥

ਤਦੋਂ ਸ੍ਰੀ ਕ੍ਰਿਸ਼ਨ ਨੇ ਛਿਣ ਭਰ ਵਿਚ ਵੱਛੇ ਅਤੇ ਗਵਾਲ ਬਾਲਕ ਬਣਾ ਲਏ ॥੧੭੮॥

ਸਵੈਯਾ ॥

ਸਵੈਯਾ:


Flag Counter