ਸ਼੍ਰੀ ਦਸਮ ਗ੍ਰੰਥ

ਅੰਗ - 1064


ਬੀਸ ਜ੍ਵਾਨ ਬਿਚਿ ਹ੍ਵੈ ਕਰਿ ਗਯੋ ॥੧੧॥

ਜੋ ਵੀਹ ਜਵਾਨਾਂ ਵਿਚੋਂ ਹੋ ਕੇ ਲੰਘ ਗਿਆ (ਅਰਥਾਤ ਪਾਰ ਹੋ ਗਿਆ) ॥੧੧॥

ਬਹੁਰਿ ਤਾਨ ਧਨੁ ਬਾਨ ਚਲਾਯੋ ॥

ਉਸ ਨੇ ਫਿਰ ਧਨੁਸ਼ ਖਿਚ ਕੇ ਬਾਣ ਚਲਾਇਆ।

ਤਬ ਹੀ ਬੀਸ ਘੋਰਯਨ ਘਾਯੋ ॥

ਤਦੋਂ ਹੀ ਵੀਹ ਘੋੜੇ ਮਾਰ ਦਿੱਤੇ।

ਏਕਹਿ ਬਾਰ ਪ੍ਰਾਨ ਬਿਨੁ ਭਏ ॥

ਇਕੋ ਵਾਰ ਪ੍ਰਾਣਾਂ ਤੋਂ ਹੀਣ ਹੋ ਗਏ।

ਗਿਰਿ ਗਿਰਿ ਮਨੋ ਮੁਨਾਰਾ ਗਏ ॥੧੨॥

(ਇੰਜ ਲਗਦਾ ਸੀ) ਮਾਨੋ ਮੁਨਾਰੇ ਡਿਗ ਪਏ ਹੋਣ ॥੧੨॥

ਤੀਜੀ ਬਹੁਰਿ ਉਠਵਨੀ ਕਰੀ ॥

(ਉਸ ਨੇ) ਤੀਜੀ ਵਾਰ ਧਾਵਾ ਕੀਤਾ।

ਛੋਡਿਯੋ ਬਾਨ ਨੈਕੁ ਨਹਿ ਡਰੀ ॥

ਬਾਣ ਛਡ ਦਿੱਤਾ ਅਤੇ ਜ਼ਰਾ ਜਿੰਨੀ ਵੀ ਨਾ ਡਰੀ।

ਤੀਸ ਬੀਰ ਇਕ ਬਾਰ ਬਿਦਾਰੇ ॥

ਤੀਹ ਸੂਰਮੇ ਇਕੋ ਵਾਰ ਮਾਰ ਦਿੱਤੇ।

ਮਾਨੋ ਪਵਨ ਪਤ੍ਰ ਸੇ ਝਰੇ ॥੧੩॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਹਵਾ ਨੇ ਪੱਤਰ ਝਾੜੇ ਹੋਣ ॥੧੩॥

ਏਕ ਬਾਨ ਜਬ ਬਾਲ ਪ੍ਰਹਾਰੈ ॥

ਜਦ ਇਸਤਰੀ ਇਕ ਬਾਣ ਛਡਦੀ ਸੀ

ਬੀਸ ਤੀਸ ਛਿਤ ਪੈ ਭਟ ਡਾਰੈ ॥

ਤਾਂ ਵੀਹ ਤੀਹ ਜਵਾਨ ਧਰਤੀ ਉਤੇ ਸੁਟ ਦਿੰਦੀ ਸੀ।

ਚਪਲ ਤੁਰੈ ਤ੍ਰਿਯ ਚਤੁਰਿ ਧਵਾਵੈ ॥

ਚੁਸਤ ਘੋੜੇ ਨੂੰ ਚਤੁਰ ਇਸਤਰੀ ਇਸ ਤਰ੍ਹਾਂ ਦੌੜਾਉਂਦੀ ਸੀ

ਏਕ ਘਾਇ ਤਨ ਲਗਨ ਨ ਪਾਵੈ ॥੧੪॥

ਕਿ ਸ਼ਰੀਰ ਨੂੰ ਇਕ ਵੀ ਜ਼ਖ਼ੁਮ ਨਾ ਲਗ ਸਕਦਾ ॥੧੪॥

ਜਲ ਮੌ ਜਨੁਕ ਗੰਗੇਰੀ ਝਮਕੈ ॥

ਮਾਨੋ ਜਲ ਵਿਚ ਗੰਗੇਰੀ (ਜੁਲਾਹਾ) ਤੇਜ਼ ਗਤੀ ਨਾਲ ਚਲਦਾ ਹੋਵੇ।

ਘਨ ਮੈ ਮਨੋ ਦਾਮਿਨੀ ਦਮਕੈ ॥

ਜਾਂ ਮਾਨੋ ਬਦਲ ਵਿਚ ਬਿਜਲੀ ਚਮਕਦੀ ਹੋਵੇ।

ਏਕੈ ਬਾਨ ਬੀਸ ਭਟ ਗਿਰੈ ॥

ਇਕ ਬਾਣ ਨਾਲ ਵੀਹ ਸੂਰਮੇ ਡਿਗਦੇ ਸਨ।

ਬਖਤਰ ਰਹੇ ਨ ਜੇਬਾ ਜਿਰੇ ॥੧੫॥

ਨਾ ਕਵਚ ਰਹੇ ਸਨ ਅਤੇ ਨਾ ਹੀ ਕਵਚਾਂ ਦੀ ਸ਼ਾਨ ਰਹੀ ਸੀ ॥੧੫॥

ਅੜਿਲ ॥

ਅੜਿਲ:

ਬਹੁਰਿ ਕ੍ਰੋਧ ਕਰਿ ਬਾਲ ਇਕ ਬਾਨ ਪ੍ਰਹਾਰਿਯੋ ॥

ਫਿਰ ਕ੍ਰੋਧ ਕਰ ਕੇ ਇਸਤਰੀ ਨੇ ਇਕ ਬਾਣ ਚਲਾਇਆ।

ਬੀਸ ਬਾਜ ਬਿਚ ਕਰਿ ਹ੍ਵੈ ਬਾਨ ਪਧਾਰਿਯੋ ॥

ਉਹ ਬਾਣ ਵੀਹ ਘੋੜਿਆਂ ਵਿਚੋਂ ਲੰਘ ਗਿਆ।

ਤਰਫਰਾਇ ਛਿਤ ਮਾਝ ਸੁਭਟ ਬਿਨੁ ਸੁਧ ਭਏ ॥

ਤੜਫਦੇ ਹੋਏ ਸੂਰਮੇ ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਏ।

ਹੋ ਆਏ ਜਗਤ ਨ ਮਾਝ ਨ ਨਿਜੁ ਜਨਨੀ ਜਏ ॥੧੬॥

(ਇੰਜ ਲਗਦਾ ਸੀ) ਮਾਨੋ ਉਹ ਜਗਤ ਵਿਚ ਆਏ ਹੀ ਨਾ ਹੋਣ, ਜਾਂ ਮਾਂਵਾਂ ਨੇ ਜਨਮੇ ਹੀ ਨਾ ਹੋਣ ॥੧੬॥

ਸਹਸ ਸੂਰਮਾ ਜਬ ਤ੍ਰਿਯ ਦੀਏ ਸੰਘਾਰਿ ਕੈ ॥

ਜਦ ਉਸ ਇਸਤਰੀ ਨੇ ਹਜ਼ਾਰ ਸੂਰਮੇ ਮਾਰ ਦਿੱਤੇ

ਚੰਦ੍ਰ ਭਾਨ ਰਿਸਿ ਭਰਿਯੋ ਸੁ ਤਿਨੈ ਨਿਹਾਰਿ ਕੈ ॥

ਤਾਂ ਉਸ ਨੂੰ ਵੇਖ ਕੇ ਚੰਦ੍ਰ ਭਾਨ ਰੋਹ ਨਾਲ ਭਰ ਗਿਆ।

ਚਾਬੁਕ ਮਾਰਿ ਤੁਰੰਗ ਤੁਰੰਤ ਧਵਾਇਯੋ ॥

(ਉਸ ਨੇ) ਘੋੜੇ ਨੂੰ ਚਾਬਕ ਮਾਰ ਕੇ ਤੇਜ਼ੀ ਨਾਲ ਦੌੜਾਇਆ।

ਹੋ ਤ੍ਰਿਯ ਤਿਹ ਹਨ੍ਯੋ ਨ ਬਾਨ ਤੁਰੰਗਹਿ ਘਾਇਯੋ ॥੧੭॥

ਪਰ ਇਸਤਰੀ ਨੇ ਉਸ ਨੂੰ ਨਾ ਮਾਰਿਆ, ਬਾਣ ਨਾਲ ਘੋੜਾ ਮਾਰ ਦਿੱਤਾ ॥੧੭॥

ਜੀਤਿ ਜੀਤਿ ਕਰਿ ਬਾਲ ਸੂਰਮਾ ਬਸਿ ਕਏ ॥

ਇਸਤਰੀ ਨੇ ਸੂਰਮਿਆਂ ਨੂੰ ਜਿਤ ਜਿਤ ਕੇ ਵਸ ਵਿਚ ਕਰ ਲਿਆ

ਸਭ ਸੂਰਨ ਕੇ ਸੀਸ ਸਕਲ ਬੁਕਚਾ ਦਏ ॥

ਅਤੇ ਸਾਰਿਆਂ ਸੂਰਮਿਆਂ ਦੇ ਸਿਰ ਉਤੇ ਗੰਢਾਂ ('ਬੁਕਚਾ') ਚੁਕਾ ਦਿੱਤੀਆਂ।

ਜਹ ਤੇ ਧਨੁ ਲੈ ਗਏ ਤਜੇ ਤਹ ਆਇ ਕੈ ॥

ਜਿਥੋਂ ਉਹ ਧਨ ਲਿਆਏ ਸਨ, ਉਥੇ ਛਡ ਕੇ ਆਏ।

ਹੋ ਤੁਮਲ ਜੁਧ ਕਰਿ ਨਾਰਿ ਚਰਿਤ੍ਰ ਦਿਖਾਇ ਕੈ ॥੧੮॥

ਉਸ ਇਸਤਰੀ ਨੇ ਚਰਿਤ੍ਰ ਵਿਖਾ ਕੇ ਘਮਸਾਨ ਯੁੱਧ ਕੀਤਾ ॥੧੮॥

ਏਕ ਸਦਨ ਤੇ ਛੋਰਿ ਤੁਰੈ ਤਾ ਕੌ ਦਿਯੋ ॥

(ਉਸ ਨੇ) ਘਰ ਤੋਂ ਇਕ ਘੋੜਾ ਕਢਵਾ ਕੇ ਉਸ ਨੂੰ ਦਿੱਤਾ

ਚੰਦ੍ਰ ਭਾਨ ਜਾਟੂ ਕੌ ਕਰਿ ਅਪਨੋ ਲਿਯੋ ॥

ਅਤੇ ਚੰਦ੍ਰ ਭਾਨ ਜਾਟੂ ਨੂੰ ਆਪਣਾ ਬਣਾ ਲਿਆ।

ਚੋਰ ਬ੍ਰਿਤਿ ਕੋ ਤੁਰਤ ਤਬੈ ਤਿਨ ਤ੍ਯਾਗਿਯੋ ॥

ਉਸ ਨੇ ਤੁਰਤ ਚੋਰ ਬਿਰਤੀ ਨੂੰ ਤਿਆਗ ਦਿੱਤਾ

ਸ੍ਰੀ ਜਦੁਪਤਿ ਕੇ ਜਾਪ ਬਿਖੈ ਅਨੁਰਾਗਿਯੋ ॥੧੯॥

ਅਤੇ ਸ੍ਰੀ ਕ੍ਰਿਸ਼ਨ (ਭਗਵਾਨ) ਦੇ ਜਾਪ ਵਿਚ ਮਗਨ ਹੋ ਗਿਆ ॥੧੯॥

ਦੋਹਰਾ ॥

ਦੋਹਰਾ:

ਚੰਦ੍ਰ ਭਾਨ ਕੌ ਜੀਤਿ ਕਰਿ ਤਹ ਤੇ ਕਿਯੋ ਪਯਾਨ ॥

ਚੰਦ੍ਰ ਭਾਨ ਨੂੰ ਜਿਤ ਕੇ ਉਥੋਂ ਚਲ ਪਈ

ਜਹਾ ਆਪਨੋ ਪਤਿ ਹੁਤੋ ਤਹਾ ਗਈ ਰੁਚਿ ਮਾਨ ॥੨੦॥

ਅਤੇ ਜਿਥੇ ਉਸ ਦਾ ਪਤੀ ਸੀ, ਉਥੇ ਪ੍ਰਸੰਨਤਾ ਪੂਰਵਕ ਜਾ ਪਹੁੰਚੀ ॥੨੦॥

ਚੌਪਈ ॥

ਚੌਪਈ:

ਦੁਹਕਰਿ ਕਰਮ ਨਾਰਿ ਤਿਨ ਕੀਨੋ ॥

ਉਸ ਇਸਤਰੀ ਨੇ ਬੜਾ ਔਖਾ ਕੰਮ ਕੀਤਾ।

ਸਭ ਹੀ ਜੀਤਿ ਬੈਰਿਯਨੁ ਲੀਨੋ ॥

(ਉਸ ਨੇ) ਸਾਰਿਆਂ ਵੈਰੀਆਂ ਨੂੰ ਜਿਤ ਲਿਆ।

ਬਹੁਰੋ ਮਿਲੀ ਨਾਥ ਸੌ ਜਾਈ ॥

ਫਿਰ ਜਾ ਕੇ ਪਤੀ ਨੂੰ ਮਿਲੀ

ਪਿਯ ਕੌ ਮਦ੍ਰ ਦੇਸ ਲੈ ਆਈ ॥੨੧॥

ਅਤੇ ਪ੍ਰਿਯ ਨੂੰ ਮਦ੍ਰ ਦੇਸ ਲੈ ਆਈ ॥੨੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੬॥੩੪੫੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੬॥੩੪੫੬॥ ਚਲਦਾ॥

ਚੌਪਈ ॥

ਚੌਪਈ:

ਮੈਨ ਲਤਾ ਅਬਲਾ ਇਕ ਸੁਨੀ ॥

ਮੈਨ ਲਤਾ ਨਾਂ ਦੀ ਇਕ ਇਸਤਰੀ ਸੁਣੀਂਦੀ ਸੀ

ਬੇਦ ਪੁਰਾਨ ਸਾਸਤ੍ਰ ਬਹੁ ਗੁਨੀ ॥

ਜੋ ਵੇਦ, ਪੁਰਾਣ ਅਤੇ ਸ਼ਾਸਤ੍ਰ ਆਦਿ ਵਿਚ ਗੁਣਵਾਨ ਸੀ।

ਬਡੇ ਸਾਹੁ ਕੀ ਸੁਤਾ ਭਣਿਜੈ ॥

ਉਹ ਵੱਡੇ ਸ਼ਾਹ ਦੀ ਪੁੱਤਰੀ ਦਸੀ ਜਾਂਦੀ ਸੀ।

ਤਾ ਕੇ ਕੋ ਪਟਤਰ ਕਹਿ ਦਿਜੈ ॥੧॥

ਉਸ ਦੀ ਉਪਮਾ ਕਿਸ ਨਾਲ ਦਿੱਤੀ ਜਾਵੇ? ॥੧॥

ਅੜਿਲ ॥

ਅੜਿਲ:

ਮੈਨ ਲਤਾ ਇਕ ਬਡੋ ਜਹਾਜ ਮੰਗਾਇਯੋ ॥

ਮੈਨ ਲਤਾ ਨੇ ਇਕ ਵੱਡਾ ਜਹਾਜ਼ ਮੰਗਵਾਇਆ।

ਖਾਨ ਪਾਨ ਬਹੁ ਦਿਨ ਕੋ ਬੀਚ ਡਰਾਇਯੋ ॥

ਬਹੁਤ ਦਿਨਾਂ ਲਈ ਉਸ ਵਿਚ ਖਾਣ ਪੀਣ ਦੀ ਸਾਮਗ੍ਰੀ ਰਖ ਲਈ।

ਛੋਰਿ ਨਾਥ ਕੋ ਧਾਮ ਆਪੁ ਤਿਤ ਕੌ ਚਲੀ ॥

ਸੁਆਮੀ ਦਾ ਘਰ ਛਡ ਕੇ ਆਪ ਉਧਰ ਨੂੰ ਚਲ ਪਈ

ਹੋ ਲੀਨੇ ਅਪੁਨੇ ਸੰਗ ਪਚਾਸਿਕ ਸੁਭ ਅਲੀ ॥੨॥

ਅਤੇ ਆਪਣੇ ਨਾਲ ਪੰਜਾਹ ਕੁ ਸਹੇਲੀਆਂ ਲੈ ਲਈਆਂ ॥੨॥

ਜਬ ਸਮੁੰਦ੍ਰ ਮੈ ਗਈ ਤਬੈ ਤਿਨ ਯੌ ਕਿਯੋ ॥

ਜਦ ਉਹ ਸਮੁੰਦਰ ਵਿਚ ਗਈ ਤਾਂ ਉਸ ਨੇ ਇੰਜ ਕੀਤਾ।

ਸਾਠਿ ਹਾਥਿ ਕੋ ਬਾਸਿ ਮੰਗਾਇ ਤਬੈ ਲਿਯੋ ॥

ਤਦ ਸਠ ਹੱਥ ਲੰਬਾ ਬਾਂਸ ਮੰਗਵਾ ਲਿਆ।

ਤਾ ਸੌ ਬੈਰਕ ਬਾਧੀ ਬਡੀ ਬਨਾਇ ਕੈ ॥

ਉਸ ਨਾਲ ਇਕ ਵੱਡੀ ਝੰਡੀ ('ਬੈਰਕ') ਬੰਨ੍ਹ ਦਿੱਤੀ।

ਹੋ ਵਾ ਅੰਚਰ ਕੇ ਸੰਗ ਦਈ ਆਗਿ ਜਰਾਇ ਕੈ ॥੩॥

ਉਸ ਨਾਲ ਬੰਨ੍ਹੇ ਕਪੜੇ ਨੂੰ ਅਗ ਲਗਾ ਦਿੱਤੀ ॥੩॥

ਹੇਰਿ ਆਗਿ ਕਹ ਜਿਯਨ ਅਚੰਭਵ ਅਤਿ ਭਯੋ ॥

ਉਸ ਅੱਗ ਨੂੰ ਵੇਖ ਕੇ ਸਮੁੰਦਰੀ ਜੀਵ ਬਹੁਤ ਹੈਰਾਨ ਹੋ ਗਏ।

ਜਨੁਕ ਸਮੁੰਦ੍ਰ ਕੇ ਬੀਚ ਦੂਸਰੋ ਸਸਿ ਵਯੋ ॥

ਮਾਨੋ ਸਮੁੰਦਰ ਵਿਚ ਦੂਜਾ ਚੰਦ੍ਰਮਾ ਚੜ੍ਹ ਪਿਆ ਹੋਵੇ।

ਜ੍ਯੋਂ ਜ੍ਯੋਂ ਤਾਕਹ ਬੈਠਿ ਮਲਾਹ ਚਲਾਵਹੀ ॥

ਜਿਉਂ ਜਿਉਂ ਉਸ ਨੂੰ ਬੈਠ ਕੇ ਮਲਾਹ ਚਲਾਉਂਦਾ ਸੀ

ਹੋ ਮਛ ਕਛ ਸੰਗਿ ਹੇਰਿ ਚਲੇ ਤਹ ਆਵਹੀ ॥੪॥

ਤਾਂ ਮੱਛ ਕੱਛ ਵੇਖ ਕੇ ਉਸ ਦੇ ਨਾਲ ਚਲਦੇ ਆਉਂਦੇ ਸਨ ॥੪॥

ਚਾਲਿਸ ਕੋਸ ਪ੍ਰਮਾਨ ਜਹਾਜ ਜਬਾਇਯੋ ॥

ਜਦ ਜਹਾਜ਼ ੪੦ ਕੋਹ ਤਕ ਚਲ ਕੇ ਆ ਗਿਆ

ਮਛ ਕਛ ਸਭ ਅਧਿਕ ਹ੍ਰਿਦੈ ਸੁਖ ਪਾਇਯੋ ॥

ਤਾਂ ਮੱਛ ਕੱਛ ਆਦਿ ਸਭ ਨੇ ਹਿਰਦੇ ਵਿਚ ਬਹੁਤ ਸੁਖ ਪਾਇਆ।

ਯਾ ਫਲ ਕੌ ਹਮ ਅਬ ਹੀ ਪਕਰਿ ਚਬਾਇ ਹੈ ॥

(ਸੋਚਦੇ ਸਨ) ਇਸ ਫਲ ਨੂੰ ਅਸੀਂ ਹੁਣੇ ਪਕੜ ਕੇ ਚਬਾਵਾਂਗੇ

ਹੋ ਬਹੁਰਿ ਆਪੁਨੇ ਧਾਮ ਸਕਲ ਚਲਿ ਜਾਇ ਹੈ ॥੫॥

ਅਤੇ ਫਿਰ ਅਸੀਂ ਸਾਰੇ ਆਪਣੇ ਘਰਾਂ ਨੂੰ ਚਲੇ ਜਾਵਾਂਗੇ ॥੫॥

ਮਛ ਕਛ ਅਰੁ ਜੀਵ ਬਹੁਤ ਮਿਲਿ ਜੋ ਧਏ ॥

ਮੱਛ ਕੱਛ ਅਤੇ ਹੋਰ ਜੀਵ ਜੋ (ਜਹਾਜ਼ ਦੇ ਨਾਲ) ਮਿਲ ਕੇ ਚਲੇ ਸਨ,

ਤਿਨ ਕੇ ਬਲੁ ਸੌ ਅਧਿਕ ਰਤਨ ਆਵਤ ਭਏ ॥

ਉਨ੍ਹਾਂ ਦੇ ਬਲ ਨਾਲ ਬਹੁਤ ਸਾਰੇ ਰਤਨ ਵੀ (ਉਪਰ ਜਾਂ ਕੰਢੇ ਵਲ) ਆ ਗਏ।

ਮੈਨ ਲਤਾ ਤਬ ਦੀਨੀ ਆਗਿ ਬੁਝਾਇ ਕੈ ॥

ਮੈਨ ਲਤਾ ਨੇ ਤਦ ਅੱਗ ਬੁਝਾ ਦਿੱਤੀ

ਹੋ ਮਛ ਕਛ ਚਕਿ ਰਹੇ ਅਨਿਕ ਦੁਖ ਪਾਇ ਕੈ ॥੬॥

ਅਤੇ ਮੱਛ ਕੱਛ ਹੈਰਾਨ ਹੋ ਕੇ ਅਨੇਕ ਤਰ੍ਹਾਂ ਦੇ ਦੁਖ ਪਾਣ ਲਗੇ ॥੬॥

ਤਿਨ ਕੇ ਠਟਕਤ ਬਾਰਿ ਤਹਾ ਤੇ ਚਲਿ ਗਯੋ ॥

ਉਨ੍ਹਾਂ ਦੇ ਉਥੇ ਠਠੰਬਰ ਕੇ ਖੜੋ ਜਾਣ ਨਾਲ ਪਾਣੀ ਅਗੇ ਨੂੰ ਵਧ ਗਿਆ।

ਜੀਵਤ ਹੀ ਸਭ ਰਹੇ ਅਧਿਕ ਦੁਖਿਤ ਭਯੋ ॥

ਉਹ ਸਭ ਜੀਉਂਦੇ ਰਹੇ ਅਤੇ ਬਹੁਤ ਦੁਖੀ ਹੋਏ।

ਮਨਿ ਮਾਨਿਕ ਤਬ ਲੀਨੇ ਬਾਲ ਉਠਾਇ ਕੈ ॥

ਤਦ ਮਣੀਆਂ ਅਤੇ ਰਤਨਾਂ ਨੂੰ ਇਸਤਰੀ ਨੇ ਚੁਕ ਲਿਆ।


Flag Counter