ਸ਼੍ਰੀ ਦਸਮ ਗ੍ਰੰਥ

ਅੰਗ - 1415


ਹਿਕਾਯਤ ਸ਼ੁਨੀਦੇਮ ਸ਼ਾਹੇ ਫ਼ਿਰੰਗ ॥

ਫ਼ਿਰੰਗ ਦੇਸ਼ ਦੇ ਬਾਦਸ਼ਾਹ ਦੀ ਕਹਾਣੀ ਸੁਣੀਂਦੀ ਹੈ

ਚੁ ਬਾ ਜ਼ਨਿ ਨਿਸ਼ਸਤੰਦ ਪੁਸ਼ਤੇ ਪਲੰਗ ॥੩॥

ਜੋ ਆਪਣੀ ਇਸਤਰੀ ਨਾਲ ਪਲੰਘ ਉਪਰ ਬੈਠਾ ਹੋਇਆ ਸੀ ॥੩॥

ਨਜ਼ਰ ਕਰਦ ਬਰ ਬਚਹ ਗੌਹਰ ਨਿਗ਼ਾਰ ॥

(ਉਸ ਬਾਦਸ਼ਾਹ ਦੀ ਇਸਤਰੀ ਨੇ) ਇਕ ਜੌਹਰੀ ਦੇ ਪੁੱਤਰ ਨੂੰ ਵੇਖਿਆ

ਬ ਦੀਦਨ ਹੁਮਾਯੂੰ ਜਵਾ ਉਸਤਵਾਰ ॥੪॥

ਜੋ ਸੁੰਦਰ, ਜਵਾਨ ਅਤੇ ਤਕੜਾ ਸੀ ॥੪॥

ਬ ਵਕਤੇ ਸ਼ਬ ਓ ਰਾ ਬੁਖ਼ਾਦੰਦ ਪੇਸ਼ ॥

ਰਾਤ ਨੂੰ ਰਾਣੀ ਨੇ ਉਸ ਨੂੰ ਆਪਣੇ ਕੋਲ ਬੁਲਾਇਆ

ਬ ਦੀਦਨ ਹੁਮਾਯੂੰ ਬ ਬਾਲਾਇ ਬੇਸ਼ ॥੫॥

ਜੋ ਉਸ ਨੂੰ ਬਹੁਤ ਸੁੰਦਰ ਅਤੇ ਕਦਾਵਰ ਲਗਿਆ ॥੫॥

ਬਿਆਵੇਖ਼ਤ ਬਾ ਓ ਹਮਹ ਯਕ ਦਿਗਰ ॥

ਉਹ ਦੋਵੇਂ ਇਕ ਦੂਜੇ ਵਿਚ ਮਗਨ ਹੋ ਗਏ।

ਕਿ ਜ਼ਾਹਰ ਸ਼ਵਦ ਹੋਸ਼ ਹੈਬਤ ਹੁਨਰ ॥੬॥

ਜਦ ਸੁਚੇਤ ਹੋਏ ਤਾਂ ਉਹ ਡਰ ਗਏ। (ਬਚਣ ਲਈ) ਇਕ ਜੁਗਤ ਸੋਚੀ ॥੬॥

ਯਕੇ ਮੂਇ ਚੀਂ ਰਾ ਬੁਖ਼ਾਦੰਦ ਪੇਸ਼ ॥

ਉਸ (ਰਾਣੀ) ਨੇ ਇਕ ਨਾਈ ਨੂੰ ਆਪਣੇ ਪਾਸ ਬੁਲਾਇਆ,

ਕਿ ਅਜ਼ ਮੂਇ ਚੀਨੀ ਬਰਾਵੁਰਦ ਰੇਸ਼ ॥੭॥

ਤਾਂ ਜੋ ਉਹ ਉਸਤਰੇ ਨਾਲ ਜੌਹਰੀ ਦੀ ਦਾੜ੍ਹੀ ਸਾਫ਼ ਕਰ ਦੇਵੇ ॥੭॥

ਬਰੋ ਹਰਕਿ ਬੀਨਦ ਨ ਦਾਨਦ ਸੁਖ਼ਨ ॥

ਜੋ ਕੋਈ ਵੀ ਵੇਖਦਾ ਤਾਂ ਇਸ ਗੱਲ ਨੂੰ ਨਾ ਸਮਝ ਸਕਦਾ

ਕਿ ਅਜ਼ ਰੋਇ ਮਰਦੇ ਸ਼ੁਦਹ ਸ਼ਕਲ ਜ਼ਨ ॥੮॥

ਕਿਉਂਕਿ ਉਸ ਦੀ ਸ਼ਕਲ ਮਰਦ ਦੀ ਥਾਂ ਔਰਤ ਵਾਲੀ ਬਣ ਗਈ ਸੀ ॥੮॥

ਬਿਦਾਨੰਦ ਹਰਕਸ ਕਿ ਈਂ ਹਮ ਜ਼ਨ ਅਸਤ ॥

ਹਰ ਇਕ ਨੇ ਜਾਣਿਆ ਕਿ ਉਹ ਇਸਤਰੀ ਹੈ

ਕਿ ਦਰ ਪੈਕਰੇ ਚੂੰ ਪਰੀ ਰੌਸ਼ਨ ਅਸਤ ॥੯॥

ਕਿਉਂਕਿ ਉਸ ਦਾ ਸ਼ਰੀਰ ਪਰੀ ਵਾਂਗ ਚਮਕਦਾ ਸੀ ॥੯॥

ਬ ਦੀਦੰਦ ਓ ਰਾ ਯਕੇ ਰੋਜ਼ ਸ਼ਾਹ ॥

ਇਕ ਦਿਨ ਉਸ ਨੂੰ ਬਾਦਸ਼ਾਹ ਨੇ ਵੇਖਿਆ

ਕਿ ਮਕਬੂਲ ਸੂਰਤ ਚੁ ਰਖ਼ਸ਼ਿੰਦਹ ਮਾਹ ॥੧੦॥

ਕਿ ਉਸ ਦੀ ਸੂਰਤ ਬੜੀ ਮਨਮੋਹਣੀ ਅਤੇ ਚੰਦ੍ਰਮਾ ਵਾਂਗ ਜੋਤਿਮਾਨ ਹੈ ॥੧੦॥

ਬਿ ਪੁਰਸ਼ੀਦ ਓ ਰਾ ਕਿ ਏ ਨੇਕ ਬਖ਼ਤ ॥

ਬਾਦਸ਼ਾਹ ਨੇ ਉਸ ਨੂੰ ਪੁਛਿਆ ਕਿ ਐ ਨੇਕ ਬਖ਼ਤ!

ਸਜ਼ਾਵਾਰ ਸ਼ਾਹ ਅਸਤੁ ਸ਼ਾਯਾਨ ਤਖ਼ਤ ॥੧੧॥

ਤੂੰ ਬਾਦਸ਼ਾਹ ਦੇ ਲਾਇਕ ਹੈਂ ਅਤੇ ਤਖ਼ਤ ਉਤੇ ਬੈਠਣ ਦੇ ਯੋਗ ਹੈਂ ॥੧੧॥

ਕਿ ਜ਼ਨ ਤੋ ਕਦਾਮੀ ਕਿਰਾ ਦੁਖ਼ਤਰੀ ॥

ਤੂੰ ਕਿਸ ਦੀ ਔਰਤ ਹੈਂ, ਕਿਸ ਦੀ ਲੜਕੀ ਹੈਂ,

ਕਿ ਮੁਲਕੇ ਕਿਰਾ ਰੋ ਕਿਰਾ ਖ਼੍ਵਾਹਰੀ ॥੧੨॥

ਕਿਹੜੇ ਮੁਲਕ ਦੀ ਹੈਂ ਅਤੇ ਕਿਸ ਦੀ ਭੈਣ ਹੈਂ? ॥੧੨॥

ਬ ਨਜ਼ਰ ਅੰਦਰੂੰ ਬਹਰਮੰਦ ਆਮਦਸ਼ ॥

ਵੇਖਣ ਵਿਚ ਉਹ ਬਹੁਤ ਭਾਗਾਂ ਵਾਲੀ ਲਗੀ।

ਬ ਦੀਦਨ ਸ਼ਹੇ ਦਿਲ ਪਸੰਦ ਆਮਦਸ਼ ॥੧੩॥

ਉਹ ਬਾਦਸ਼ਾਹ ਨੂੰ ਬਹੁਤ ਪਸੰਦ ਆਈ ॥੧੩॥

ਕਨੀਜ਼ਕ ਯਕੇ ਰਾ ਬੁਖ਼ਾਦੰਦ ਪੇਸ਼ ॥

(ਬਾਦਸ਼ਾਹ ਨੇ) ਇਕ ਦਾਸੀ ਨੂੰ ਆਪਣੇ ਕੋਲ ਬੁਲਾਇਆ

ਸ਼ਬੰ ਗਾਹਿ ਬੁਰਦਸ਼ ਦਰੂੰ ਖ਼ਾਨਹ ਖ਼ੇਸ਼ ॥੧੪॥

ਅਤੇ ਰਾਤ ਵੇਲੇ ਉਸ ਨੂੰ ਆਪਣੇ ਘਰ ਲੈ ਗਿਆ ॥੧੪॥

ਬਿਗੁਫ਼ਤਾ ਕਿ ਏ ਸਰਵ ਕਦ ਸੀਮ ਤਨ ॥

ਕਹਿਣ ਲਗਾ ਕਿ ਅਜ ਮੈਂ ਸਰੂ ਵਰਗੇ ਕਦ ਵਾਲੀ ਅਤੇ ਚਾਂਦੀ ਦੇ ਸਮਾਨ ਰੰਗ ਵਾਲੀ ਇਸਤਰੀ ਵੇਖੀ ਹੈ

ਚਰਾਗ਼ੇ ਫ਼ਲਕ ਆਫ਼ਤਾਬੇ ਯਮਨ ॥੧੫॥

ਜੋ ਆਕਾਸ਼ੀ ਦੀਪਕ (ਚੰਦ੍ਰਮਾ) ਵਰਗੀ ਸੁੰਦਰ ਅਤੇ ਸੂਰਜ ਵਰਗੀ ਜੋਤਿਮਾਨ ਹੈ ॥੧੫॥

ਵਜ਼ਾ ਬਹਰ ਮਾ ਰਾ ਬ ਤਪਸ਼ੀਦ ਦਿਲ ॥

ਉਸ ਲਈ ਮੇਰਾ ਦਿਲ ਤੜਪ ਰਿਹਾ ਹੈ

ਕਿ ਮਾਹੀ ਬਿਅਫ਼ਤਾਦ ਅਜ਼ ਆਬ ਗਿਲ ॥੧੬॥

ਜਿਵੇਂ ਮੱਛਲੀ ਪਾਣੀ ਤੋਂ ਨਿਕਲ ਕੇ ਚਿਕੜ ਵਿਚ ਡਿਗ ਕੇ ਤੜਪਦੀ ਹੈ ॥੧੬॥

ਬੁਰੋਏ ਸ਼ਬਾ ਪੈਕ ਗੁਲਜ਼ਾਰ ਮਾ ॥

ਹੇ ਫੁਲਵਾੜੀ ਵਾਂਗ ਖਿੜੀ ਹੋਈ ਮੇਰੀ ਦੂਤੀਏ!

ਕਿ ਦਰ ਪੇਸ਼ ਯਾਰੇ ਵਫ਼ਾਦਾਰ ਮਾ ॥੧੭॥

ਮੇਰੀ ਵਫ਼ਾਦਾਰ ਯਾਰ ਕੋਲ ਜਾ ॥੧੭॥

ਤੁ ਗ਼ਰ ਪੇਸ਼ ਓ ਰਾ ਬਿਯਾਰੀ ਮਰਾ ॥

ਜੇ ਤੂੰ ਉਸ ਨੂੰ ਮੇਰੇ ਕੋਲ ਲੈ ਆਏਂਗੀ

ਕਿ ਬਖ਼ਸ਼ੇਮ ਸਰਬਸਤਹ ਗੰਜੇ ਤੁਰਾ ॥੧੮॥

ਤਾਂ ਮੈਂ ਮੋਹਰਾਂ ਦੀ ਭਰੀ ਹੋਈ ਥੈਲੀ ਤੈਨੂੰ ਦੇਵਾਂਗਾ ॥੧੮॥

ਰਵਾ ਸ਼ੁਦ ਕਨੀਜ਼ਕ ਸ਼ੁਨੀਦ ਈਂ ਸੁਖ਼ਨ ॥

ਬਾਦਸ਼ਾਹ ਦੀ ਗੱਲ ਸੁਣ ਕੇ ਨੌਕਰਾਣੀ ਚਲ ਪਈ

ਬਿਗੋਯਦ ਸੁਖ਼ਨ ਰਾ ਜ਼ਿ ਸਰ ਤਾਬ ਬੁਨ ॥੧੯॥

ਅਤੇ ਉਥੇ ਪਹੁੰਚ ਕੇ ਸਿਰ ਤੋਂ ਪੈਰਾਂ ਤਕ ਸਾਰੀ ਗੱਲ ਦਸ ਦਿੱਤੀ ॥੧੯॥

ਜ਼ੁਬਾਨੀ ਕਨੀਜ਼ਕ ਸ਼ੁਨੀਦੀਂ ਸੁਖ਼ਨ ॥

ਨੌਕਰਾਣੀ ਦੀ ਜ਼ਬਾਨ ਤੋਂ ਇਹ ਗੱਲ ਸੁਣ ਕੇ,

ਬ ਪੇਚੀਦ ਬਰ ਖ਼ੁਦ ਜ਼ਿ ਪੋਸ਼ਾਕ ਜ਼ਨ ॥੨੦॥

ਉਸ ਨੂੰ ਆਪਣੀ ਸ਼ਕਲ ਅਤੇ ਇਸਤਰੀ ਵਾਲੇ ਬਸਤ੍ਰ ਬਹੁਤ ਮਾੜੇ ਲਗੇ ॥੨੦॥

ਕਿ ਜ਼ਾਹਰ ਕੁਨਾਨੀਦ ਅਸਬਾਬ ਖ਼ੇਸ਼ ॥

ਜੇ ਮੈਂ ਆਪਣਾ ਭੇਦ ਪ੍ਰਗਟਾਇਆ,

ਕਿ ਦੀਦਨ ਜਹਾ ਰਾ ਬ ਕਿਰਦਾਰ ਖ਼ੇਸ਼ ॥੨੧॥

ਤਾਂ ਫਿਰ ਸੰਸਾਰ ਵਿਚ ਮੇਰਾ ਕੀ ਕਿਰਦਾਰ ਹੋਵੇਗਾ ॥੨੧॥

ਬਖ਼ਾਹਦ ਮਰਾ ਸ਼ਾਹਿ ਏ ਯਾਰ ਮਾ ॥

(ਉਸ ਨੇ ਰਾਣੀ ਨੂੰ ਕਿਹਾ) ਹੇ ਮੇਰੀ ਯਾਰ! ਬਾਦਸ਼ਾਹ ਮੈਨੂੰ ਚਾਹੁੰਦਾ ਹੈ।

ਮਰਾ ਮਸਲਿਹਤ ਦਿਹ ਵਫ਼ਾਦਾਰ ਮਾ ॥੨੨॥

ਹੇ ਮੇਰੀ ਵਫ਼ਾਦਾਰ! ਮੈਨੂੰ ਆਪਣੀ ਸਲਾਹ ਦੇ (ਕਿ ਕੀ ਕਰਾਂ) ॥੨੨॥

ਤੁ ਗੋਈ ਮਨਈਂ ਜਾ ਗੁਰੇਜ਼ਾ ਸ਼ਵਮ ॥

ਜੇ ਤੂੰ ਕਹੇਂ ਤਾਂ ਮੈਂ ਇਸ ਥਾਂ ਤੋਂ ਗੁੰਮ ਹੋ ਜਾਵਾਂ।

ਕਿ ਇਮ ਰੋਜ਼ ਅਜ਼ ਜਾਇ ਖ਼ੇਜ਼ਾ ਸ਼ਵਮ ॥੨੩॥

ਜੇ ਕਹੇਂ ਤਾਂ ਅਜ ਹੀ ਇਥੋਂ ਚਲਾ ਜਾਵਾਂ ॥੨੩॥

ਨ ਤਰਸੀ ਇਲਾਜੇ ਤੁਰਾ ਮਨ ਕੁਨਮ ॥

(ਰਾਣੀ ਨੇ ਉੱਤਰ ਦਿੱਤਾ) ਤੂੰ ਨਾ ਡਰ, ਮੈਂ ਤੇਰਾ ਕੋਈ ਨਾ ਕੋਈ ਉਪਾ ਕਰਦੀ ਹਾਂ।

ਬ ਦੀਦਨ ਵਜ਼ਾ ਚਾਰ ਮਾਹੇ ਨਿਹਮ ॥੨੪॥

ਉਸ ਦੇ ਵੇਖਦੇ ਹੋਇਆਂ ਤੈਨੂੰ ਚਾਰ ਮਹੀਨੇ ਕੋਲ ਰਖਾਂਗੀ ॥੨੪॥

ਚੁ ਖ਼ੁਸ਼ਪੀਦ ਯਕ ਜਾਇ ਚੂੰ ਬੇ ਖ਼ਬਰ ॥

(ਇਹ ਕਹਿ ਕੇ) ਰਾਣੀ ਉਸ ਨੂੰ (ਰਾਣੀ ਨਾਲ) ਇਕ ਮੰਜੇ ਉਤੇ ਬੇਸੁਰਤ ਹੋ ਕੇ ਸੌਂ ਗਈ।

ਖ਼ਬਰ ਗਸ਼ਤ ਸ਼ੁਦ ਸ਼ਾਹ ਓ ਸ਼ੇਰ ਨਰ ॥੨੫॥

ਇਸ ਦੀ ਖ਼ਬਰ ਦਾਸੀ ਨੇ ਸ਼ੇਰ ਵਰਗੇ ਬਾਦਸ਼ਾਹ ਨੂੰ ਦਿੱਤੀ ॥੨੫॥

ਦਹਾਨੇ ਕਨੀਜ਼ਕ ਸ਼ੁਨੀਦ ਈਂ ਸੁਖ਼ਨ ॥

ਦਾਸੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ

ਬਜੁੰਬਸ਼ ਬਲਰਜ਼ੀਦ ਸਰ ਤਾਬ ਬੁਨ ॥੨੬॥

ਬਾਦਸ਼ਾਹ ਸਿਰ ਤੋਂ ਪੈਰਾਂ ਤਕ ਗੁੱਸੇ ਨਾਲ ਕੰਬਣ ਲਗਾ ॥੨੬॥


Flag Counter