ਸ਼੍ਰੀ ਦਸਮ ਗ੍ਰੰਥ

ਅੰਗ - 1079


ਤਹ ਤੇ ਕਾਢਿ ਧਾਮ ਲੈ ਆਏ ॥੫॥

ਉਥੋਂ ਕਢ ਕੇ ਘਰ ਲੈ ਆਏ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੁਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੪॥੩੬੪੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੪॥੩੬੪੦॥ ਚਲਦਾ॥

ਦੋਹਰਾ ॥

ਦੋਹਰਾ:

ਨੌਕੋਟੀ ਮਰਵਾਰ ਕੇ ਜਸਵੰਤ ਸਿੰਘ ਨਰੇਸ ॥

ਮਾਰਵਾਰ ਨੌਕੋਟੀ ਦਾ ਜਸਵੰਤ ਸਿੰਘ ਨਾਂ ਦਾ ਰਾਜਾ ਸੀ

ਜਾ ਕੀ ਮਾਨਤ ਆਨਿ ਸਭ ਰਘੁਬੰਸੀਸ੍ਵਰ ਦੇਸ ॥੧॥

ਜਿਸ ਦੀ ਸਾਰੇ ਰਘੂਵੰਸ਼ੀ ਰਾਜੇ ਅਧੀਨਗੀ ਸਵੀਕਾਰ ਕਰਦੇ ਸਨ ॥੧॥

ਚੌਪਈ ॥

ਚੌਪਈ:

ਮਾਨਮਤੀ ਤਿਹ ਕੀ ਬਰ ਨਾਰੀ ॥

ਮਾਨਵਤੀ ਉਸ ਦੀ ਸੁੰਦਰ ਇਸਤਰੀ ਸੀ।

ਜਨੁਕ ਚੀਰ ਚੰਦ੍ਰਮਾ ਨਿਕਾਰੀ ॥

ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ।

ਬਿਤਨ ਪ੍ਰਭਾ ਦੂਜੀ ਤਿਹ ਰਾਨੀ ॥

ਬਿਤਨ ਪ੍ਰਭਾ ਨਾਂ ਦੀ ਉਸ ਦੀ ਦੂਜੀ ਰਾਣੀ ਸੀ।

ਜਾ ਸਮ ਲਖੀ ਨ ਕਿਨੂੰ ਬਖਾਨੀ ॥੨॥

ਜਿਸ ਵਰਗੀ ਹੋਰ ਕੋਈ ਨਾ ਵੇਖੀ ਗਈ ਸੀ, ਨਾ ਸੁਣੀ ਗਈ ਸੀ ॥੨॥

ਕਾਬਲ ਦਰੋ ਬੰਦ ਜਬ ਭਯੋ ॥

ਜਦੋਂ ਕਾਬਲ ਦਾ ਦਰਾ (ਵੈਰੀਆਂ ਨੇ) ਬੰਦ ਕਰ ਦਿੱਤਾ

ਲਿਖਿ ਐਸੇ ਖਾ ਮੀਰ ਪਠਯੋ ॥

ਤਾਂ ਮੀਰ ਖ਼ਾਨ ਨੇ (ਬਾਦਸ਼ਾਹ ਨੂੰ) ਇਸ ਤਰ੍ਹਾਂ ਲਿਖ ਭੇਜਿਆ।

ਅਵਰੰਗ ਬੋਲਿ ਜਸਵੰਤਹਿ ਲੀਨੋ ॥

ਔਰੰਗਜ਼ੇਬ ਨੇ ਜਸਵੰਤ ਸਿੰਘ ਨੂੰ ਬੁਲਾ ਲਿਆ

ਤਵਨੈ ਠੌਰ ਭੇਜਿ ਕੈ ਦੀਨੋ ॥੩॥

(ਅਤੇ ਉਸ ਨੂੰ) ਉਸ ਜਗ੍ਹਾ ਵਲ ਭੇਜ ਦਿੱਤਾ ॥੩॥

ਅੜਿਲ ॥

ਅੜਿਲ:

ਛੋਰਿ ਜਹਾਨਾਬਾਦ ਤਹਾ ਜਸਵੰਤ ਗਯੋ ॥

ਜਸਵੰਤ ਸਿੰਘ ਜਹਾਨਾਬਾਦ ਨੂੰ ਛਡ ਕੇ ਉਧਰ ਗਿਆ।

ਜੋ ਕੋਊ ਯਾਕੀ ਭਯੋ ਸੰਘਾਰਤ ਤਿਹ ਭਯੋ ॥

ਜੋ ਵੀ ਕੋਈ ਬਾਗ਼ੀ ਹੋਇਆ, ਉਸ ਨੂੰ ਮਾਰ ਦਿੱਤਾ।

ਆਇ ਮਿਲਿਯੋ ਤਾ ਕੌ ਸੋ ਲਿਯੋ ਉਬਾਰਿ ਕੈ ॥

ਜੋ ਉਸ ਨੂੰ ਅਗੋਂ (ਅਧੀਨਗੀ ਦੇ ਭਾਵ ਨਾਲ) ਆ ਕੇ ਮਿਲਦਾ, ਉਸ ਨੂੰ ਬਚਾ ਲੈਂਦਾ।

ਹੋ ਡੰਡਿਯਾ ਬੰਗਸਤਾਨ ਪਠਾਨ ਸੰਘਾਰਿ ਕੈ ॥੪॥

ਉਸ ਨੇ ਡੰਡੀਆ ਅਤੇ ਬੰਗਸਤਾਨ ਦੇ ਪਠਾਣਾਂ ਦੀ ਮਾਰ ਕੇ (ਸਫ਼ਾਈ ਕਰ ਦਿੱਤੀ) ॥੪॥

ਜੀਵ ਅਨਮਨੋ ਕਿਤਕ ਦਿਨਨ ਤਾ ਕੋ ਭਯੋ ॥

ਉਸ ਦਾ ਕਈ ਦਿਨ ਜੀ ਖ਼ਰਾਬ ਰਿਹਾ (ਅਰਥਾਤ ਬੀਮਾਰ ਰਿਹਾ)

ਤਾ ਤੇ ਜਸਵੰਤ ਸਿੰਘ ਨ੍ਰਿਪਤਿ ਸੁਰ ਪੁਰ ਗਯੋ ॥

ਜਿਸ ਕਰ ਕੇ ਰਾਜਾ ਜਸਵੰਤ ਸਿੰਘ ਸਵਰਗ ਨੂੰ ਚਲਾ ਗਿਆ।

ਦ੍ਰੁਮਤਿ ਦਹਨ ਅਧਤਮ ਪ੍ਰਭਾ ਤਹ ਆਇ ਕੈ ॥

ਦ੍ਰੁਮਤਿ ਦਹਨ ਅਤੇ ਅਧਤਮ ਪ੍ਰਭਾ ਉਥੇ ਆ ਕੇ

ਹੋ ਤਰੁਨਿ ਇਤ੍ਰਯਾਦਿਕ ਤ੍ਰਿਯ ਸਭ ਜਰੀ ਬਨਾਇ ਕੈ ॥੫॥

ਅਤੇ ਹੋਰ ਇਸਤਰੀਆਂ ਨਾਲ ਰਲ ਕੇ ਸਾਰੀਆਂ (ਰਾਜੇ ਨਾਲ) ਸਤੀ ਹੋ ਗਈਆਂ ॥੫॥

ਡੀਕ ਅਗਨਿ ਕੀ ਉਠੀ ਰਾਨਿਯਨ ਯੌ ਕਿਯੋ ॥

(ਜਦ) ਅੱਗ ਦੀ ਲਾਟ ('ਡੀਕ') ਉਠੀ ਤਾਂ ਰਾਣੀਆਂ ਨੇ ਇੰਜ ਕੀਤਾ।

ਨਮਸਕਾਰ ਕਰਿ ਸਪਤ ਪ੍ਰਦਛਿਨ ਕੌ ਦਿਯੋ ॥

ਸੱਤ ਪ੍ਰਦੱਛਣਾ ਦੇ ਕੇ ਨਮਸਕਾਰ ਕੀਤਾ।

ਕੂਦਿ ਕੂਦਿ ਕਰਿ ਪਰੀ ਨਰੇਰ ਨਚਾਇ ਕੈ ॥

ਫਿਰ ਹੱਥਾਂ ਵਿਚ ਨਾਰੀਅਲ ਉਛਾਲਦੀਆਂ ਹੋਈਆਂ (ਅਗਨੀ ਵਿਚ) ਕੁਦ ਕੁਦ ਕੇ ਜਾ ਪਈਆਂ।

ਹੋ ਜਨੁਕ ਗੰਗ ਕੇ ਮਾਝ ਅਪਛਰਾ ਆਇ ਕੈ ॥੬॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਅਪੱਛਰਾਵਾਂ ਨੇ ਗੰਗਾ ਵਿਚ ਛਾਲਾਂ ਮਾਰੀਆਂ ਹੋਣ ॥੬॥

ਦੋਹਰਾ ॥

ਦੋਹਰਾ:

ਬਿਤਨ ਕਲਾ ਦੁਤਿਮਾਨ ਮਤਿ ਚਲੀ ਜਰਨ ਕੇ ਕਾਜ ॥

ਬਿਤਨ ਕਲਾ ਅਤੇ ਦੁਤਿਮਾਨ ਮਤਿ ਵੀ ਸੜਨ ਲਈ ਚਲੀਆਂ।

ਦੁਰਗ ਦਾਸ ਸੁਨਿ ਗਤਿ ਤਿਸੈ ਰਾਖਿਯੋ ਕੋਟਿ ਇਲਾਜ ॥੭॥

ਦੁਰਗ ਦਾਸ ਨੇ ਇਹ ਸਥਿਤੀ ਸੁਣ ਕੇ ਬਹੁਤ ਯਤਨਾਂ ਨਾਲ ਉਨ੍ਹਾਂ ਨੂੰ ਰੋਕ ਲਿਆ (ਭਾਵ ਬਚਾ ਲਿਆ) ॥੭॥

ਮੇੜਤੇਸ ਥਾਰੇ ਉਦਰ ਸੁਨਿ ਰਾਨੀ ਮਮ ਬੈਨ ॥

ਹੇ ਰਾਣੀ! ਮੇਰੀ ਗੱਲ ਸੁਣੋ। ਮਾਰਵਾੜ ਦਾ (ਹੋਣ ਵਾਲਾ) ਰਾਜਾ ਤੁਹਾਡੇ ਪੇਟ ਵਿਚ ਹੈ।

ਮੈ ਨ ਮਿਲੌ ਹਜਰਤਿ ਤਨੈ ਜਾਸਾ ਅਪਨੇ ਐਨ ॥੮॥

(ਉਹ ਕਹਿਣ ਲਗੀ) ਮੈਂ ਬਾਦਸ਼ਾਹ ਨੂੰ ਨਹੀਂ ਮਿਲਾਂਗੀ ਅਤੇ ਆਪਣੇ ਘਰ ਜਾਵਾਂਗੀ ॥੮॥

ਚੌਪਈ ॥

ਚੌਪਈ:

ਤਬ ਹਾਡੀ ਪਤਿ ਸੌ ਨਹਿ ਜਰੀ ॥

ਤਦ ਹਾਡੀ (ਰਾਜਪੂਤ ਰਾਣੀ) ਪਤੀ ਨਾਲ ਨਾ ਸੜੀ

ਲਰਿਕਨ ਕੀ ਆਸਾ ਜਿਯ ਧਰੀ ॥

ਅਤੇ ਲੜਕਿਆਂ ਦੀ ਆਸ ਮਨ ਵਿਚ ਰਖ ਲਈ।

ਛੋਰਿ ਪਿਸੌਰ ਦਿਲੀ ਕੌ ਆਏ ॥

ਪਿਸ਼ਾਵਰ ਨੂੰ ਛਡ ਕੇ ਦਿੱਲੀ ਵਲ ਚਲ ਪਈਆਂ।

ਸਹਿਰ ਲਹੌਰ ਪੂਤ ਦੋ ਜਾਏ ॥੯॥

ਲਾਹੌਰ ਸ਼ਹਿਰ ਵਿਚ ਆ ਕੇ ਦੋ ਪੁੱਤਰਾਂ ਨੂੰ ਜਨਮ ਦਿੱਤਾ ॥੯॥

ਜਬ ਰਾਨੀ ਦਿਲੀ ਮੌ ਗਈ ॥

ਜਦ ਰਾਣੀ ਦਿੱਲੀ ਪਹੁੰਚੀ

ਹਜਰਤਿ ਕੌ ਐਸੀ ਸੁਧਿ ਭਈ ॥

ਤਾਂ ਬਾਦਸ਼ਾਹ ਨੂੰ ਇਸ ਦਾ ਪਤਾ ਲਗ ਗਿਆ।

ਸੋਊਅਨ ਕਹਿਯੋ ਇਨੈ ਮੁਹਿ ਦੀਜੈ ॥

(ਤਾਂ ਬਾਦਸ਼ਾਹ ਨੇ) ਸਾਊਆਂ ਨੂੰ ਕਿਹਾ ਕਿ ਇਨ੍ਹਾਂ (ਰਾਣੀਆਂ) ਨੂੰ ਮੇਰੇ ਹਵਾਲੇ ਕਰ ਦਿਓ

ਤੁਮ ਮਨਸਬ ਜਸਵੰਤ ਕੋ ਲੀਜੈ ॥੧੦॥

ਅਤੇ ਤਸੀਂ ਜਸਵੰਤ ਸਿੰਘ ਦਾ ਰੁਤਬਾ ਸੰਭਾਲ ਲਵੋ ॥੧੦॥

ਰਨਿਯਨ ਕੋ ਸਊਅਨ ਨਹਿ ਦਯੋ ॥

ਸਾਊਆਂ ਨੇ ਰਾਣੀਆਂ ਨਾ ਦਿੱਤੀਆਂ

ਹਜਰਤਿ ਸੈਨ ਪਠਾਵਤ ਭਯੋ ॥

ਤਾਂ ਬਾਦਸ਼ਾਹ ਨੇ (ਉਨ੍ਹਾਂ ਪਿਛੇ) ਸੈਨਾ ਚੜ੍ਹਾ ਦਿੱਤੀ।

ਰਨਛੋਰੈ ਇਹ ਭਾਤਿ ਉਚਾਰੋ ॥

ਰਣਛੋੜ ਨੇ ਇਸ ਤਰ੍ਹਾਂ ਕਿਹਾ

ਨਰ ਕੋ ਭੇਸ ਸਭੈ ਤੁਮ ਧਾਰੋ ॥੧੧॥

ਕਿ ਤੁਸੀਂ ਸਾਰੀਆਂ ਮਰਦਾਵਾਂ ਭੇਸ ਧਾਰ ਲਵੋ ॥੧੧॥

ਖਾਨ ਪੁਲਾਦ ਜਬੈ ਚੜਿ ਆਏ ॥

ਜਦ ਪੁਲਾਦ ਖ਼ਾਨ ਚੜ੍ਹ ਕੇ ਆ ਗਿਆ

ਤਬ ਰਨਿਯਨ ਯੌ ਬਚਨ ਸੁਨਾਏ ॥

ਤਦ ਰਾਣੀਆਂ ਨੇ ਇਸ ਤਰ੍ਹਾਂ ਬਚਨ ਸੁਣਾਏ।