ਮੋਰਾਂ ਵਾਂਗ (ਬਦਲ ਦੀ ਗਰਜ ਸੁਣ ਕੇ ਪ੍ਰਸੰਨ ਹੋਣ ਵਾਲੇ) ਹਨ ॥੩੪੭॥
ਜਗਤ ਦੇ ਈਸ਼ਵਰ (ਸੁਆਮੀ) ਹਨ।
ਕਰੁਣਾ ਦੀ ਖਾਣ ਹਨ।
ਸੰਸਾਰ ਦੇ ਭੂਸ਼ਣ (ਗਹਿਣੇ) ਹਨ।
ਵੈਰੀ ਨੂੰ ਦੁਖ ਦੇਣ ਵਾਲੇ ਹਨ ॥੩੪੮॥
(ਉਨ੍ਹਾਂ ਦੀ) ਛਬੀ ਸ਼ੋਭਦੀ ਹੈ।
ਇਸਤਰੀਆਂ ਮੋਹਿਤ ਹੁੰਦੀਆਂ ਹਨ।
ਅੱਖਾਂ ਸ਼ੋਭ ਰਹੀਆਂ ਹਨ।
(ਜਿਨ੍ਹਾਂ ਨੂੰ ਵੇਖ ਕੇ) ਹਿਰਨ ਸ਼ਰਮਿੰਦੇ ਹੁੰਦੇ ਹਨ ॥੩੪੯॥
ਹਿਰਨੀ ਦੇ ਪਤੀ (ਹੀਰੇ ਹਿਰਨ) ਵਰਗੇ ਹਨ।
ਕੰਵਲ ਦੇ ਫੁਲ ਨੂੰ ਧਾਰਨ ਕਰਨ ਵਾਲੇ (ਸਰੋਵਰ ਵਰਗੇ ਗੰਭੀਰ ਹਨ)।
ਕਰੁਣਾ ਦਾ ਸਮੁੰਦਰ ਹਨ।
ਸੁੰਦਰ ਪ੍ਰਭਾ ਨੂੰ ਧਾਰਨ ਕਰਨ ਵਾਲੇ ਹਨ ॥੩੫੦॥
ਕਲਿਯੁਗ ਦੇ ਕਾਰਨ ਸਰੂਪ ਹਨ।
ਸੰਸਾਰ ਦਾ ਪਾਰ ਉਤਾਰਾ ਕਰਨ ਵਾਲੇ ਹਨ।
ਸੁਸ਼ੋਭਿਤ ਛਬੀ ਵਾਲੇ ਹਨ।
ਦੇਵਤੇ (ਛਬੀ ਨੂੰ ਵੇਖ ਕੇ) ਸ਼ਰਮਿੰਦੇ ਹੁੰਦੇ ਹਨ ॥੩੫੧॥
ਤਲਵਾਰ ਦੇ ਉਪਾਸ਼ਕ ਹਨ।
ਵੈਰੀ ਦੇ ਨਾਸ਼ਕ ਹਨ।
ਵੈਰੀ ਨੂੰ ਘਾਇਲ ਕਰਨ ਵਾਲੇ ਹਨ।
ਸੁਖ ਦੇਣ ਵਾਲੇ ਹਨ ॥੩੫੨॥
ਕਮਲ ਫੁਲ ਵਰਗੀਆਂ ਅੱਖਾਂ ਵਾਲੇ ਹਨ।
ਪ੍ਰਣ ਨੂੰ ਪੂਰਾ ਕਰਨ ਵਾਲੇ ਹਨ।
ਵੈਰੀ ਨੂੰ ਮਿਧਣ ਵਾਲੇ ਹਨ
ਅਤੇ ਮੁਰਦਾ ਕਰ ਦੇਣ ਵਾਲੇ ਹਨ ॥੩੫੩॥
ਧਰਤੀ ਨੂੰ ਧਾਰਨ ਕਰਨ ਵਾਲੇ ਹਨ।
ਕਰਣੀ ਦੇ ਕਰਨ ਵਾਲੇ ਹਨ।
ਧਨੁਸ਼ ਨੂੰ ਖਿਚਣ ਵਾਲੇ ਹਨ।
ਤੀਰਾਂ ਦੀ ਬਰਖਾ ਕਰਨ ਵਾਲੇ ਹਨ ॥੩੫੪॥
(ਕਲਕੀ ਅਵਤਾਰ ਦੀ) ਸੁੰਦਰ ਜੁਆਨੀ ਦੀ ਪ੍ਰਭਾ (ਚਮਕ ਰਹੀ ਹੈ,
ਮਾਨੋ) ਲੱਖਾਂ ਚੰਦ੍ਰਮੇ ਲਭ ਪਏ ਹੋਣ।
ਛਬੀ ਸੋਭ ਰਹੀ ਹੈ।
ਇਸਤਰੀਆਂ ਨੂੰ ਮੋਹਿਤ ਕਰ ਰਹੀ ਹੈ ॥੩੫੫॥
ਲਾਲ ਰੰਗ ਵਾਲਾ ਹੈ।
ਧਰਤੀ ਨੂੰ ਧਾਰਨ ਕਰਨ ਵਾਲਾ ਹੈ।
ਸੂਰਜ ਦੀਆਂ ਕਿਰਨਾਂ ਵਰਗਾ ਤੇਜ ਹੈ।
(ਉਸ ਦੀ) ਸੁੰਦਰ ਪ੍ਰਭਾ ਸ਼ੋਭ ਰਹੀ ਹੈ ॥੩੫੬॥
ਸ਼ਰਨਾਗਤਾਂ ਦਾ ਆਸਰਾ ਹੈ।
ਵੈਰੀ ਨੂੰ ਨਸ਼ਟ ਕਰਨ ਵਾਲਾ ਹੈ।
ਬਹੁਤ ਸੁੰਦਰ ਸੂਰਮਾ ਹੈ।
ਬਹੁਤ ਸੁੰਦਰ ਰੂਪ ਨਾਲ ਯੁਕਤ ਹੈ ॥੩੫੭॥
ਮਨ ਨੂੰ ਮੋਂਹਦਾ ਹੈ।
ਸੁੰਦਰਤਾ ਨਾਲ ਸ਼ੋਭਦਾ ਹੈ।
ਕਲਿਯੁਗ ਦਾ ਕਾਰਨ ਸਰੂਪ ਹੈ।
ਕਰੁਣਾ ਨੂੰ ਧਾਰਨ ਕਰਨ ਵਾਲਾ ਹੈ ॥੩੫੮॥
ਬਹੁਤ ਸੁੰਦਰ ਰੂਪ ਨਾਲ ਯੁਕਤ ਹੈ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮ ਦੇਵ ਹੀ ਬਣਿਆ ਹੋਇਆ ਹੋਵੇ।
ਬਹੁਤ ਕਾਂਤੀ (ਸੁੰਦਰਤਾ) ਧਾਰਨ ਕੀਤੇ ਹੋਏ ਹੈ।