ਸ਼੍ਰੀ ਦਸਮ ਗ੍ਰੰਥ

ਅੰਗ - 1129


ਆਨਿ ਪ੍ਰਿਯਾ ਕਹ ਪ੍ਰੀਤਮ ਦਯੋ ਮਿਲਾਇ ਕੈ ॥

ਅਤੇ ਪ੍ਰੇਮਿਕਾ ਨੂੰ ਪ੍ਰੀਤਮ ਲਿਆ ਕੇ ਮਿਲਾ ਦਿੱਤਾ।

ਨਿਰਖਿ ਕੁਅਰਿ ਤਿਹ ਅੰਗ ਦਿਵਾਨੀ ਸੀ ਭਈ ॥

ਉਸ ਦੇ ਸ਼ਰੀਰ ਨੂੰ ਵੇਖ ਕੇ ਕੁਮਾਰੀ ਦੀਵਾਨੀ ਜਿਹੀ ਹੋ ਗਈ

ਹੋ ਬਿਰਹ ਸਮੁੰਦ ਕੇ ਮਾਝ ਮਗਨ ਹ੍ਵੈ ਕੈ ਗਈ ॥੭॥

(ਮਾਨੋ) ਬਿਰਹੋਂ ਦੇ ਸਮੁੰਦਰ ਵਿਚ ਮਗਨ ਹੋ ਗਈ ਹੋਵੇ ॥੭॥

ਚੌਪਈ ॥

ਚੌਪਈ:

ਪ੍ਰੀਤਮ ਸ੍ਰਯੋਂ ਯੌ ਪ੍ਰਿਯਾ ਸੁਨਾਯੋ ॥

ਪ੍ਰੀਤਮ ਨੂੰ ਪ੍ਰੇਮਿਕਾ ਨੇ ਇਸ ਤਰ੍ਹਾਂ ਕਿਹਾ

ਤੈ ਮੇਰੋ ਮਨ ਆਜੁ ਚੁਰਾਯੋ ॥

ਕਿ ਤੂੰ ਅਜ ਮੇਰਾ ਮਨ ਚੁਰਾ ਲਿਆ ਹੈ।

ਹੌ ਹੂੰ ਐਸ ਜਤਨ ਕਛੁ ਕਰਿਹੌ ॥

ਮੈਂ ਕੁਝ ਇਸ ਤਰ੍ਹਾਂ ਦਾ ਯਤਨ ਕਰਾਂਗੀ

ਸਭਹਿਨ ਛੋਰਿ ਤੋਹਿ ਕੌ ਬਰਿਹੌ ॥੮॥

ਕਿ ਸਾਰਿਆਂ ਨੂੰ ਛਡ ਕੇ ਤੇਰੇ ਨਾਲ ਵਿਆਹ ਕਰਾਂਗੀ ॥੮॥

ਜੋ ਤੁਹਿ ਕਹੌ ਮਿਤ੍ਰ ਸੋ ਕਰਿਯਹੁ ॥

ਹੇ ਮਿਤਰ! ਜਿਵੇਂ (ਮੈਂ) ਤੈਨੂੰ ਕਹਾਂ, ਉਸੇ ਤਰ੍ਹਾਂ ਕਰਨਾ।

ਮੋਰ ਪਿਤਾ ਤੇ ਨੈਕ ਨ ਡਰਿਯਹੁ ॥

ਮੇਰੇ ਪਿਤਾ ਤੋਂ ਬਿਲਕੁਲ ਨਾ ਡਰਨਾ।

ਸੂਰਜ ਨਾਮ ਆਪਨੋ ਧਰਿਯਹੁ ॥

ਆਪਣਾ ਨਾਂ ਸੂਰਜ ਰਖ ਲੈ

ਮੋਹਿ ਬਿਯਾਹਿ ਲੈ ਧਾਮ ਸਿਧਰਿਯਹੁ ॥੯॥

ਅਤੇ ਮੈਨੂੰ ਵਿਆਹ ਕੇ ਘਰ ਲੈ ਜਾ ॥੯॥

ਤਬ ਅਬਲਾ ਨਿਜੁ ਪਿਤਾ ਬੁਲਾਯੋ ॥

ਤਦ ਇਸਤਰੀ ਨੇ ਆਪਣੇ ਪਿਤਾ ਨੂੰ ਬੁਲਾਇਆ

ਪਕਰਿ ਬਾਹ ਤੇ ਮਿਤ੍ਰ ਦਿਖਾਯੋ ॥

ਅਤੇ ਬਾਂਹ ਤੋਂ ਪਕੜ ਕੇ ਮਿਤਰ ਵਿਖਾ ਦਿੱਤਾ।

ਸੁਨੁ ਰਾਜਾ ਸੂਰਜ ਇਹ ਆਹੀ ॥

(ਅਤੇ ਕਿਹਾ) ਹੇ ਰਾਜਾ ਜੀ! ਸੁਣੋ, ਇਹ ਸੂਰਜ ਹੈ।

ਚਾਹਤ ਹੈ ਤਵ ਸੁਤਾ ਬਿਯਾਹੀ ॥੧੦॥

ਇਹ ਤੁਹਾਡੀ ਪੁੱਤਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ ॥੧੦॥

ਦੋਹਰਾ ॥

ਦੋਹਰਾ:

ਪ੍ਰਥਮ ਪ੍ਰਤਿਗ੍ਰਯਾ ਲੀਜਿਯੈ ਯਾ ਕੀ ਅਬੈ ਬਨਾਇ ॥

ਹੁਣ ਹੀ ਪਹਿਲਾਂ ਇਸ ਤੋਂ ਪ੍ਰਤਿਗਿਆ ਲਵੋ।

ਪੁਨਿ ਮੋ ਕੌ ਇਹ ਦੀਜਿਯੈ ਸੁਨੁ ਰਾਜਨ ਕੇ ਰਾਇ ॥੧੧॥

ਫਿਰ ਹੇ ਰਾਜਿਆਂ ਦੇ ਰਾਜੇ! ਸੁਣੋ, ਫਿਰ ਮੈਨੂੰ ਇਸ ਨੂੰ ਸੌਂਪ ਦਿਓ ॥੧੧॥

ਜਬ ਲੌ ਇਹ ਇਹ ਘਰ ਰਹੈ ਚੜੈ ਨ ਸੂਰਜ ਅਕਾਸ ॥

ਜਦ ਤਕ ਇਹ ਇਸ ਘਰ ਵਿਚ ਰਹਿੰਦਾ ਹੈ (ਤਦ ਤਕ) ਸੂਰਜ ਆਕਾਸ਼ ਵਿਚ ਨਹੀਂ ਚੜ੍ਹਦਾ ਹੈ।

ਜਬ ਇਹ ਜਾਇ ਤਹਾ ਚੜੇ ਜਗ ਮੈ ਹੋਇ ਪ੍ਰਕਾਸ ॥੧੨॥

ਜਦ ਇਹ ਜਾਂਦਾ ਹੈ, (ਤਾਂ) ਉਥੇ ਚੜ੍ਹਦਾ ਹੈ ਅਤੇ ਜਗਤ ਵਿਚ ਪ੍ਰਕਾਸ਼ ਹੁੰਦਾ ਹੈ ॥੧੨॥

ਚੌਪਈ ॥

ਚੌਪਈ:

ਸਤ੍ਯ ਬਾਤ ਰਾਜੈ ਇਹ ਜਾਨੀ ॥

ਰਾਜੇ ਨੇ ਇਸ ਗੱਲ ਨੂੰ ਸਚ ਮੰਨ ਲਿਆ।

ਭੇਦ ਨ ਲਖਿਯੋ ਕਛੂ ਅਗ੍ਯਾਨੀ ॥

ਉਸ ਅਗਿਆਨੀ ਨੇ (ਵਾਸਤਵਿਕ) ਭੇਦ ਨਾ ਪਛਾਣਿਆ।

ਰਾਜ ਕੁਮਾਰਿ ਮੰਤ੍ਰ ਇਕ ਪੜਿਯੋ ॥

ਰਾਜ ਕੁਮਾਰੀ ਨੇ ਇਕ ਮੰਤ੍ਰ ਪੜ੍ਹਿਆ

ਦ੍ਵੈ ਦਿਨ ਲਗੇ ਸੂਰਜ ਨਹਿ ਚੜਿਯੋ ॥੧੩॥

ਅਤੇ ਦੋ ਦਿਨਾਂ ਤਕ ਸੂਰਜ ਨਹੀਂ ਚੜ੍ਹਿਆ ॥੧੩॥

ਦੋਹਰਾ ॥

ਦੋਹਰਾ:

ਮੰਤ੍ਰਨ ਸੋ ਅਭਿਮੰਤ੍ਰ ਕਰਿ ਬਰਿਯਾ ਦਈ ਉਡਾਇ ॥

ਮੰਤ੍ਰਾਂ ਨਾਲ ਮੰਦਰ ਕੇ ਬਟੀ (ਗੋਲੀ) ਉਡਾ ਦਿੱਤੀ

ਨਿਸੁ ਨਾਇਕ ਸੋ ਜਾਨਿਯੈ ਗਗਨ ਰਹਿਯੋ ਥਹਰਾਇ ॥੧੪॥

ਅਤੇ ਇੰਜ ਲਗਿਆ ਕਿ ਚੰਦ੍ਰਮਾ ਆਕਾਸ਼ ਵਿਚ ਥਰਥਰਾ ਰਿਹਾ ਹੈ ॥੧੪॥

ਚੌਪਈ ॥

ਚੌਪਈ:

ਜਬ ਰਾਜੇ ਇਹ ਭਾਤਿ ਨਿਹਾਰਿਯੋ ॥

ਜਦ ਰਾਜੇ ਨੇ ਇਸ ਤਰ੍ਹਾਂ ਵੇਖਿਆ

ਸਤ੍ਯ ਸੂਰਜ ਕਰਿ ਤਾਹਿ ਬਿਚਾਰਿਯੋ ॥

ਤਾਂ ਉਸ ਨੂੰ ਸਚ ਮੁਚ ਸੂਰਜ ਕਰ ਕੇ ਸਮਝਿਆ।

ਤੁਰਤ ਬ੍ਯਾਹਿ ਦੁਹਿਤਾ ਤਿਹ ਦੀਨੀ ॥

ਤੁਰਤ ਪੁੱਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ।

ਭੇਦ ਅਭੇਦ ਕੀ ਬਾਤ ਨ ਚੀਨੀ ॥੧੫॥

ਭੇਦ ਅਭੇਦ ਦੀ ਕੋਈ ਗੱਲ ਨਾ ਸਮਝੀ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੫॥੪੨੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੨੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨੫॥੪੨੮੯॥ ਚਲਦਾ॥

ਦੋਹਰਾ ॥

ਦੋਹਰਾ:

ਮਾਲਨੇਰ ਕੇ ਦੇਸ ਮੈ ਮਾਲਕੌਸ ਪੁਰ ਗਾਉ ॥

ਮਾਲਨੇਰ ਦੇਸ ਵਿਚ ਇਕ ਮਾਲਕੌਸ ਪੁਰ ਨਾਂ ਦਾ ਪਿੰਡ ਸੀ।

ਮਾਨ ਸਾਹ ਇਕ ਚੌਧਰੀ ਬਸਤ ਸੁ ਤਵਨੈ ਠਾਉ ॥੧॥

ਉਸ ਥਾਂ ਤੇ ਮਾਨ ਸ਼ਾਹ ਨਾਂ ਦਾ ਇਕ ਚੌਧਰੀ ਵਸਦਾ ਸੀ ॥੧॥

ਰੁਸਤਮ ਦੇਈ ਤਵਨ ਕੀ ਰਹਤ ਸੁੰਦਰੀ ਨਾਰਿ ॥

ਰੁਸਤਮ ਦੇਈ ਨਾਂ ਦੀ ਉਸ ਦੀ ਸੁੰਦਰ ਇਸਤਰੀ ਰਹਿੰਦੀ ਸੀ

ਰੂਪ ਸੀਲ ਸੁਚਿ ਕ੍ਰਿਆ ਸੁਭ ਪਤਿ ਕੀ ਅਤਿ ਹਿਤਕਾਰ ॥੨॥

ਜੋ ਰੂਪ, ਸ਼ੀਲ, ਪਵਿਤ੍ਰਤਾ ਅਤੇ ਕਰਮ ਕਰ ਕੇ ਸ਼ੁਭ ਸੀ ਅਤੇ ਪਤੀ ਦੀ ਬਹੁਤ ਹਿਤੈਸ਼ੀ ਸੀ ॥੨॥

ਤਾ ਕੋ ਪਤਿ ਉਮਰਾਵ ਕੀ ਕਰਤ ਚਾਕਰੀ ਨਿਤਿ ॥

ਉਸ ਦਾ ਪਤੀ ਉਮਰਾਓ ਦੀ ਨਿੱਤ ਨੌਕਰੀ ਕਰਦਾ ਸੀ

ਸਾਹਜਹਾ ਕੇ ਧਾਮ ਕੋ ਰਾਖੈ ਦਰਬੁ ਅਮਿਤਿ ॥੩॥

ਅਤੇ ਸ਼ਾਹਜਹਾਨ ਦੇ ਘਰ ਦੇ ਅਮਿਤ ਧਨ ਦੌਲਤ ਦੀ ਰਖਿਆ ਕਰਦਾ ਸੀ (ਭਾਵ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ) ॥੩॥

ਭਾਗ ਪਿਯਤ ਬਹੁ ਚੌਧਰੀ ਔਰ ਅਫੀਮ ਚੜਾਇ ॥

ਚੌਧਰੀ ਬਹੁਤ ਭੰਗ ਪੀਂਦਾ ਸੀ ਅਤੇ ਅਫ਼ੀਮ ਵੀ ਖਾਂਦਾ ਸੀ।

ਆਠ ਪਹਰ ਘੂਮਤ ਰਹੈ ਲੋਗ ਹਸੈ ਬਹੁ ਆਇ ॥੪॥

ਉਹੁ ਅੱਠੇ ਪਹਿਰ ਘੁੰਮਦਾ ਰਹਿੰਦਾ ਸੀ ਅਤੇ ਬਹੁਤ ਲੋਕ ਆ ਕੇ ਹਸਦੇ ਸਨ ॥੪॥

ਚੌਪਈ ॥

ਚੌਪਈ:

ਲੋਕ ਸਕਲ ਮਿਲਿ ਤਾਹਿ ਬਖਾਨੈ ॥

ਸਾਰੇ ਲੋਕ ਮਿਲ ਕੇ ਉਸ ਦੀਆਂ ਗੱਲਾਂ ਕਰਦੇ ਸਨ,

ਮੂਰਖ ਸਾਹ ਕਛੂ ਨਹਿ ਜਾਨੈ ॥

ਪਰ (ਉਹ) ਮੂਰਖ ਸ਼ਾਹ ਕੁਝ ਨਹੀਂ ਸਮਝਦਾ ਸੀ।

ਜੋ ਨਰ ਭਾਗ ਅਫੀਮ ਚੜਾਵੈ ॥

ਜੋ ਵਿਅਕਤੀ ਭੰਗ ਅਤੇ ਅਫ਼ੀਮ ਚੜ੍ਹਾਉਂਦਾ ਸੀ


Flag Counter