ਸ਼੍ਰੀ ਦਸਮ ਗ੍ਰੰਥ

ਅੰਗ - 788


ਅਰਿ ਪਦ ਅੰਤਿ ਤਵਨ ਕੇ ਦੀਜੈ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਜੀਅ ਲਹੀਐ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।

ਜਿਹ ਚਾਹੋ ਤਿਹ ਠਵਰ ਸੁ ਕਹੀਐ ॥੧੦੯੭॥

ਜਿਸ ਥਾਂ ਉਤੇ ਚਾਹੋ, ਉਥੇ ਕਥਨ ਕਰੋ ॥੧੦੯੭॥

ਰਦਨੀ ਆਦਿ ਉਚਾਰਨ ਕੀਜੈ ॥

ਪਹਿਲਾਂ 'ਰਦਨੀ' (ਹਾਥੀ-ਸੈਨਾ) (ਸ਼ਬਦ) ਉਚਾਰਨ ਕਰੋ।

ਅਰਿ ਪਦ ਅੰਤਿ ਤਵਨ ਕੇ ਦੀਜੈ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਲਹਿ ਲੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਿਹ ਚਾਹੋ ਤਿਹ ਠਵਰ ਸੁ ਭਨੀਜੈ ॥੧੦੯੮॥

ਜਿਥੇ ਚਾਹੋ, ਉਥੇ ਕਥਨ ਕਰੋ ॥੧੦੯੮॥

ਰਦਨਛੰਦਨੀ ਅਰਿਣੀ ਭਾਖੋ ॥

(ਪਹਿਲਾਂ) 'ਰਦਨਛੰਦਨੀ ਅਰਿਣੀ' (ਹਾਥੀ-ਸੈਨਾ) ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਰਾਖੋ ॥

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਜਾਨੋ ॥੧੦੯੯॥

ਇਸ ਵਿਚ ਕੋਈ ਭੇਦ ਨਾ ਸਮਝੋ ॥੧੦੯੯॥

ਅੜਿਲ ॥

ਅੜਿਲ:

ਨਾਮ ਸਕਲ ਦੰਤਨ ਕੇ ਆਦਿ ਬਖਾਨੀਐ ॥

ਪਹਿਲਾਂ ਹਾਥੀਆਂ ਦੇ ਸਾਰੇ ਨਾਮ ਕਹੋ।

ਅਰਿਣੀ ਅਰਿ ਪਦ ਅੰਤਿ ਤਵਨ ਕੇ ਠਾਨੀਐ ॥

ਉਸ ਤੋਂ ਬਾਦ 'ਅਰਿਣੀ' ਅਤੇ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥

(ਇਨ੍ਹਾਂ ਨੂੰ) ਸਭ ਸੁਘੜ ਲੋਗ ਤੁਪਕ ਦੇ ਨਾਮ ਸਮਝ ਲੈਣ।

ਹੋ ਦੀਯੋ ਚਹੋ ਜਿਹ ਠਵਰ ਤਹਾ ਹੀ ਦੀਜੀਐ ॥੧੧੦੦॥

ਜਿਥੇ ਚਾਹੋ, ਉਨ੍ਹਾਂ ਦੀ ਉਥੇ ਹੀ ਵਰਤੋਂ ਕਰ ਲਵੋ ॥੧੧੦੦॥

ਚੌਪਈ ॥

ਚੌਪਈ:

ਨ੍ਰਿਪਣੀ ਆਦਿ ਬਖਾਨਨ ਕੀਜੈ ॥

ਪਹਿਲਾਂ 'ਨ੍ਰਿਪਣੀ' (ਰਾਜੇ ਦੀ ਸੈਨਾ) ਬਖਾਨ ਕਰੋ।

ਅਰਿ ਪਦ ਅੰਤਿ ਤਵਨ ਕੇ ਦੀਜੈ ॥

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ ॥

(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਕਛੂ ਨਹੀ ਜਾਨੋ ॥੧੧੦੧॥

ਇਸ ਵਿਚ ਕੋਈ ਭੇਦ ਨਾ ਸਮਝੋ ॥੧੧੦੧॥

ਆਦਿ ਭੂਪਨੀ ਸਬਦ ਬਖਾਨਹੁ ॥

ਪਹਿਲਾਂ 'ਭੂਪਨੀ' (ਰਾਜੇ ਦੀ ਸੈਨਾ) ਸ਼ਬਦ ਕਹੋ।

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

ਫਿਰ ਉਸ ਦੇ ਅੰਤ ਉਤੇ 'ਅਰਿ' ਪਦ ਜੋੜੋ।

ਨਾਮ ਤੁਪਕ ਕੇ ਸਭ ਲਹਿ ਲੀਜੈ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਿਹ ਚਾਹੋ ਤਿਹ ਠਵਰ ਭਣੀਜੈ ॥੧੧੦੨॥

ਜਿਥੇ ਚਾਹੋ, ਉਥੇ ਕਥਨ ਕਰ ਲਵੋ ॥੧੧੦੨॥

ਅੜਿਲ ॥

ਅੜਿਲ:

ਪ੍ਰਿਥਮ ਸੁਆਮਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਸੁਆਮਨੀ' ਸ਼ਬਦ ਦਾ ਉਚਾਰਨ ਕਰੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥

(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਸੂਝਵਾਨ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੦੩॥

ਇਸ ਵਿਚ ਜ਼ਰਾ ਜਿੰਨਾ ਅੰਤਰ ਨਾ ਸਮਝੋ ॥੧੧੦੩॥

ਆਦਿ ਅਧਿਪਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਅਧਿਪਨੀ' (ਰਾਜੇ ਦੀ ਸੈਨਾ) ਸ਼ਬਦ ਉਚਾਰਨ ਕਰੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਦੀਜੀਐ ॥

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜ ਦਿਓ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਬੁੱਧੀਮਾਨ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਮਾਨੀਐ ॥੧੧੦੪॥

ਇਸ ਵਿਚ ਜ਼ਰਾ ਜਿੰਨਾ ਅੰਤਰ ਨਾ ਸਮਝਣ ॥੧੧੦੪॥

ਧਰਦ੍ਰਿੜਨੀ ਮੁਖ ਤੇ ਸਬਦਾਦਿ ਬਖਾਨੀਐ ॥

ਪਹਿਲਾਂ 'ਧਰਦ੍ਰਿੜਨੀ' (ਰਾਜੇ ਦੀ ਸੈਨਾ) ਸ਼ਬਦ ਮੁਖ ਤੋਂ ਉਚਾਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀ ਲੀਜੀਐ ॥

(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝੋ।

ਹੋ ਸੁਘਰ ਚਹੋ ਜਿਹ ਠਵਰ ਉਚਾਰਨ ਕੀਜੀਐ ॥੧੧੦੫॥

ਸੁਘੜ ਵਿਅਕਤੀਓ! ਜਿਥੇ ਚਾਹੋ, ਉਥੇ ਉਚਾਰਨ ਕਰੋ ॥੧੧੦੫॥

ਆਦਿ ਅਧਿਪਨੀ ਸਬਦ ਸੁ ਮੁਖ ਤੇ ਭਾਖੀਐ ॥

ਪਹਿਲਾਂ 'ਅਧਿਪਨੀ' ਸ਼ਬਦ ਮੁਖ ਤੋਂ ਉਚਾਰਨ ਕਰੋ।

ਸਤ੍ਰੁ ਸਬਦ ਕੋ ਅੰਤਿ ਤਵਨ ਕੇ ਰਾਖੀਐ ॥

(ਫਿਰ) ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਜੀਅ ਜਾਨੀਐ ॥

(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਜਵਨ ਠਵਰ ਮੈ ਚਹੀਐ ਤਹੀ ਪ੍ਰਮਾਨੀਐ ॥੧੧੦੬॥

ਜਿਥੇ ਲੋੜ ਹੋਵੇ ਉਥੇ ਵਰਤਣ ॥੧੧੦੬॥

ਪਤਿਣੀ ਆਦਿ ਬਖਾਨ ਸਤ੍ਰੁਣੀ ਭਾਖੀਐ ॥

ਪਹਿਲਾਂ 'ਪਤਿਣੀ' (ਸ਼ਬਦ) ਕਹਿ ਕੇ ਫਿਰ 'ਸਤ੍ਰੁਣੀ' (ਪਦ) ਉਚਾਰੋ।

ਹੋਤ ਤੁਪਕ ਕੇ ਨਾਮ ਹ੍ਰਿਦੈ ਮੈ ਰਾਖੀਐ ॥

ਇਹ ਤੁਪਕ ਦਾ ਨਾਮ ਬਣਦਾ ਹੈ, ਦਿਲ ਵਿਚ ਰਖ ਲਵੋ।

ਇਨ ਕੇ ਭੀਤਰ ਭੇਦ ਨ ਨੈਕੁ ਪਛਾਨੀਐ ॥

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਮੰਨੋ।

ਹੋ ਜਵਨ ਠਵਰ ਮੈ ਚਹੀਐ ਤਹੀ ਪ੍ਰਮਾਨੀਐ ॥੧੧੦੭॥

ਜਿਥੇ ਲੋੜ ਹੋਵੇ, ਉਥੇ ਵਰਤ ਲਵੋ ॥੧੧੦੭॥

ਚੌਪਈ ॥

ਚੌਪਈ:

ਭੂਪਤਿਣੀ ਸਬਦਾਦਿ ਬਖਾਨੋ ॥

ਪਹਿਲਾਂ 'ਭੂਪਤਿਣੀ' (ਰਾਜੇ ਦੀ ਸੈਨਾ) ਸ਼ਬਦ ਬਖਾਨ ਕਰੋ।


Flag Counter