ਸ਼੍ਰੀ ਦਸਮ ਗ੍ਰੰਥ

ਅੰਗ - 118


ਨਮੋ ਰਿਸਟਣੀ ਪੁਸਟਣੀ ਪਰਮ ਜੁਆਲਾ ॥

ਪ੍ਰਸੰਨ ਕਰਨ ਵਾਲੀ ('ਰਿਸਟਣੀ') ਪੁਸ਼ਟ ਕਰਨ ਵਾਲੀ ਅਤੇ ਪਰਮ ਤੇਜ ਵਾਲੀ ਨੂੰ ਨਮਸਕਾਰ ਹੈ;

ਨਮੋ ਤਾਰੁਣੀਅੰ ਨਮੋ ਬ੍ਰਿਧ ਬਾਲਾ ॥੧੪॥੨੩੩॥

(ਸਦਾ) ਜੁਆਨ ਰੂਪ ਵਾਲੀ ਨੂੰ ਨਮਸਕਾਰ ਹੈ; ਬਿਰਧ ਅਤੇ ਬਾਲ ਰੂਪ ਵਾਲੀ ਨੂੰ ਨਮਸਕਾਰ ਹੈ ॥੧੪॥੨੩੩॥

ਨਮੋ ਸਿੰਘ ਬਾਹੀ ਨਮੋਦਾੜ ਗਾੜੰ ॥

ਸ਼ੇਰ ਦੀ ਸਵਾਰੀ ਕਰਨ ਵਾਲੀ ਨੂੰ ਨਮਸਕਾਰ ਹੈ; ਦ੍ਰਿੜ੍ਹ ਦਾੜ੍ਹਾਂ ਵਾਲੀ ਨੂੰ ਨਮਸਕਾਰ ਹੈ;

ਨਮੋ ਖਗ ਦਗੰ ਝਮਾ ਝਮ ਬਾੜੰ ॥

ਹੱਥ ਵਿਚ ਝਮ ਝਮ ਚਮਕਦੀ ਤਲਵਾਰ ਰੂਪਾ ਨੂੰ ਨਮਸਕਾਰ ਹੈ;

ਨਮੋ ਰੂੜਿ ਗੂੜੰ ਨਮੋ ਸਰਬ ਬਿਆਪੀ ॥

ਅਤਿਅੰਤ ਗੂੜ੍ਹ ਰੂਪ ਵਾਲੀ ਅਤੇ ਸਰਬ-ਵਿਆਪੀ ਰੂਪ ਵਾਲੀ ਨੂੰ ਨਮਸਕਾਰ ਹੈ;

ਨਮੋ ਨਿਤ ਨਾਰਾਇਣੀ ਦੁਸਟ ਖਾਪੀ ॥੧੫॥੨੩੪॥

ਨਿੱਤ ਦੁਸ਼ਟਾਂ ਨੂੰ ਖਪਾਉਣ ਵਾਲੀ ਨਾਰਾਇਣੀ (ਦੁਰਗਾ) ਨੂੰ ਨਮਸਕਾਰ ਹੈ ॥੧੫॥੨੩੪॥

ਨਮੋ ਰਿਧਿ ਰੂਪੰ ਨਮੋ ਸਿਧ ਕਰਣੀ ॥

ਰਿਧੀ-ਭਰਪੂਰ ਰੂਪ ਵਾਲੀ ਨੂੰ ਨਮਸਕਾਰ ਹੈ; (ਸਾਰੇ ਕੰਮ) ਸਿੱਧ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਪੋਖਣੀ ਸੋਖਣੀ ਸਰਬ ਭਰਣੀ ॥

ਪਾਲਣ ਕਰਨ ਵਾਲੀ, ਸੁਕਾਉਣ ਵਾਲੀ ਅਤੇ ਸਭ ਨੂੰ ਭਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਆਰਜਨੀ ਮਾਰਜਨੀ ਕਾਲ ਰਾਤ੍ਰੀ ॥

ਉਜਲੇ ਰੂਪ ਵਾਲੀ (ਆਰਜਨੀ) ਪਾਪਾਂ ਤੋਂ ਸ਼ੁੱਧ ਕਰਨ ਵਾਲੀ (ਮਾਰਜਨੀ) ਪਰਲੋ ਦੀ ਕਾਲ-ਰਾਤ੍ਰੀ ਵਾਲੇ ਰੂਪ ਵਰਗੀ ਨੂੰ ਨਮਸਕਾਰ ਹੈ;

ਨਮੋ ਜੋਗ ਜ੍ਵਾਲੰ ਧਰੀ ਸਰਬ ਦਾਤ੍ਰੀ ॥੧੬॥੨੩੫॥

ਯੋਗ ਅਗਨੀ ਨੂੰ ਧਾਰਨ ਕਰਨ ਵਾਲੀ ਅਤੇ ਸਭ ਨੂੰ ਦੇਣ ਵਾਲੀ ('ਸਰਬ ਦਾਤ੍ਰੀ') ਨੂੰ ਨਮਸਕਾਰ ਹੈ ॥੧੬॥੨੩੫॥

ਨਮੋ ਪਰਮ ਪਰਮੇਸ੍ਵਰੀ ਧਰਮ ਕਰਣੀ ॥

ਸ੍ਰੇਸ਼ਠ ਐਸ਼ਵਰਜ ਵਾਲੀ ('ਪਰਮੇਸ਼੍ਵਰੀ') ਅਤੇ ਧਰਮਾਚਾਰ ਕਰਨ ਵਾਲੀ ਨੂੰ ਨਮਸਕਾਰ ਹੈ;

ਨਈ ਨਿਤ ਨਾਰਾਇਣੀ ਦੁਸਟ ਦਰਣੀ ॥

ਨਿੱਤ ਨਵੀਂ ਅਤੇ ਦੁਸ਼ਟਾਂ ਨੂੰ ਦਰੜਨ ਵਾਲੀ ਦੁਰਗਾ (ਨੂੰ ਨਮਸਕਾਰ ਹੈ);

ਛਲਾ ਆਛਲਾ ਈਸੁਰੀ ਜੋਗ ਜੁਆਲੀ ॥

(ਸਭ ਨੂੰ) ਛੱਲਣ ਵਾਲੀ, (ਕਿਸੇ ਤੋਂ ਵੀ) ਨਾ ਛਲੀ ਜਾ ਸਕਣ ਵਾਲੀ, ਸ਼ਿਵ-ਸ਼ਕਤੀ ('ਈਸੁਰੀ') ਅਤੇ ਯੋਗ-ਅਗਨੀ (ਨੂੰ ਨਮਸਕਾਰ ਹੈ);

ਨਮੋ ਬਰਮਣੀ ਚਰਮਣੀ ਕ੍ਰੂਰ ਕਾਲੀ ॥੧੭॥੨੩੬॥

ਕਵਚ ਨੂੰ ਧਾਰਨ ਕਰਨ ਵਾਲੀ ('ਬਰਮਣੀ') ਢਾਲ ਨੂੰ ਧਾਰਨ ਕਰਨ ਵਾਲੀ, ਭਿਆਨਕ ਰੂਪ ਵਾਲੀ ਕਾਲੀ ਨੂੰ ਨਮਸਕਾਰ ਹੈ ॥੧੭॥੨੩੬॥

ਨਮੋ ਰੇਚਕਾ ਪੂਰਕਾ ਪ੍ਰਾਤ ਸੰਧਿਆ ॥

ਖਾਲੀ ਕਰਨ ਵਾਲੀ ('ਰੇਚਕਾ') ਭਰਨ ਵਾਲੀ ('ਪੂਰਕਾ') ਸਵੇਰ ਅਤੇ ਸੰਧਿਆ ਰੂਪ ਵਾਲੀ ਨੂੰ ਨਮਸਕਾਰ ਹੈ;

ਜਿਨੈ ਮੋਹ ਕੈ ਚਉਦਹੂੰ ਲੋਗ ਬੰਧਿਆ ॥

ਜਿਸ ਨੇ ਮੋਹ ਕਾਰਨ ਚੌਦਾਂ ਲੋਕਾਂ ਨੂੰ ਬੰਨ੍ਹਿਆ ਹੋਇਆ ਹੈ (ਉਸ ਨੂੰ ਨਮਸਕਾਰ ਹੈ);

ਨਮੋ ਅੰਜਨੀ ਗੰਜਨੀ ਸਰਬ ਅਸਤ੍ਰਾ ॥

ਸਭ ਪ੍ਰਕਾਰ ਦੇ ਅਸਤ੍ਰਾਂ ਨੂੰ ਨਸ਼ਟ ਕਰਨ ਵਾਲੀ ਮਾਇਆ ('ਅੰਜਨੀ') ਨੂੰ ਨਮਸਕਾਰ ਹੈ;

ਨਮੋ ਧਾਰਣੀ ਬਾਰਣੀ ਸਰਬ ਸਸਤ੍ਰਾ ॥੧੮॥੨੩੭॥

ਸਾਰੇ ਸ਼ਸਤ੍ਰ ਨੂੰ ਧਾਰਨ ਕਰਨ ਵਾਲੀ (ਅਤੇ ਉਨ੍ਹਾਂ ਨੂੰ) ਹਟਾਉਣ ਵਾਲੀ ('ਬਾਰਣੀ') ਨੂੰ ਨਮਸਕਾਰ ਹੈ ॥੧੮॥੨੩੭॥

ਨਮੋ ਅੰਜਨੀ ਗੰਜਨੀ ਦੁਸਟ ਗਰਬਾ ॥

ਦੁਸ਼ਟਾਂ ਦੇ ਹੰਕਾਰ ਨੂੰ ਨਸ਼ਟ ਕਰਨ ਵਾਲੀ ਮਾਇਆ ('ਅੰਜਨੀ') ਨੂੰ ਨਮਸਕਾਰ ਹੈ;

ਨਮੋ ਤੋਖਣੀ ਪੋਖਣੀ ਸੰਤ ਸਰਬਾ ॥

ਸਾਰਿਆਂ ਸੰਤਾਂ ਨੂੰ ਪ੍ਰਸੰਨ ਕਰਨ ਅਤੇ ਭਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਸਕਤਣੀ ਸੂਲਣੀ ਖੜਗ ਪਾਣੀ ॥

ਹੱਥ ਵਿਚ ਸ਼ਕਤੀ ਧਾਰਨ ਕਰਨ ਵਾਲੀ, ਤ੍ਰਿਸ਼ੂਲ ਨੂੰ ਫੜਨ ਵਾਲੀ ਅਤੇ ਤਲਵਾਰ ਪਕੜਨ ਵਾਲੀ ਨੂੰ ਨਮਸਕਾਰ ਹੈ;

ਨਮੋ ਤਾਰਣੀ ਕਾਰਣੀਅੰ ਕ੍ਰਿਪਾਣੀ ॥੧੯॥੨੩੮॥

(ਸਭ ਨੂੰ) ਤਾਰਨ ਵਾਲੀ, (ਸਭ ਦੇ) ਕਾਰਨ ਸਰੂਪ ਵਾਲੀ ਅਤੇ ਕ੍ਰਿਪਾਨਰੂ ਪਾ ਨੂੰ ਨਮਸਕਾਰ ਹੈ ॥੧੯॥੨੩੮॥

ਨਮੋ ਰੂਪ ਕਾਲੀ ਕਪਾਲੀ ਅਨੰਦੀ ॥

ਕਾਲੀ, ਕਪਾਲੀ ਅਤੇ ਆਨੰਦ-ਰੂਪਾ ਨੂੰ ਨਮਸਕਾਰ ਹੈ;

ਨਮੋ ਚੰਦ੍ਰਣੀ ਭਾਨੁਵੀਅੰ ਗੁਬਿੰਦੀ ॥

ਚੰਦਰ-ਸ਼ਕਤੀ, ਸੂਰਜ ਸ਼ਕਤੀ ਅਤੇ ਧਰਤੀ ਨੂੰ ਧਾਰਨ ਕਰਨ ਵਾਲੀ ('ਗੁਬਿੰਦੀ') ਨੂੰ ਨਮਸਕਾਰ ਹੈ;

ਨਮੋ ਛੈਲ ਰੂਪਾ ਨਮੋ ਦੁਸਟ ਦਰਣੀ ॥

ਜੁਆਨ ਰੂਪ ਵਾਲੀ ਅਤੇ ਦੁਸ਼ਟਾਂ ਨੂੰ ਦਲਣ ਵਾਲੀ ਨੂੰ ਨਮਸਕਾਰ ਹੈ;

ਨਮੋ ਕਾਰਣੀ ਤਾਰਣੀ ਸ੍ਰਿਸਟ ਭਰਣੀ ॥੨੦॥੨੩੯॥

(ਸਭ ਕੁਝ) ਕਰਨ ਵਾਲੀ, (ਸਭ ਨੂੰ) ਤਾਰਨ ਵਾਲੀ ਅਤੇ ਸਾਰੀ ਸ੍ਰਿਸ਼ਟੀ ਦਾ ਪੋਸ਼ਣ ਕਰਨ ਵਾਲੀ ਨੂੰ ਨਮਸਕਾਰ ਹੈ ॥੨੦॥੨੩੯॥

ਨਮੋ ਹਰਖਣੀ ਬਰਖਣੀ ਸਸਤ੍ਰ ਧਾਰਾ ॥

ਹਰਖ ਦੇਣ ਵਾਲੀ, ਸ਼ਸਤ੍ਰਾਂ ਦੀ ਧਾਰ ਦੀ ਬਰਖਾ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਤਾਰਣੀ ਕਾਰਣੀਯੰ ਅਪਾਰਾ ॥

(ਸਭ ਨੂੰ) ਤਾਰਨ ਵਾਲੀ ਅਤੇ ਅਪਾਰ ਕਾਰਨ ਰੂਪ ਵਾਲੀ ਨੂੰ ਨਮਸਕਾਰ ਹੈ;

ਨਮੋ ਜੋਗਣੀ ਭੋਗਣੀ ਪ੍ਰਮ ਪ੍ਰਗਿਯਾ ॥

ਯੋਗ ਵਾਲੀ, ਭੋਗ ਵਾਲੀ ਅਤੇ ਬ੍ਰਹਮ-ਵਿਦਿਆ ('ਪ੍ਰਮ ਪ੍ਰਗਿਯਾ') ਨੂੰ ਨਮਸਕਾਰ ਹੈ;

ਨਮੋ ਦੇਵ ਦਈਤਯਾਇਣੀ ਦੇਵਿ ਦੁਰਗਿਯਾ ॥੨੧॥੨੪੦॥

ਦੇਵਤਿਆਂ ਅਤੇ ਦੈਂਤਾਂ ਨੂੰ ਅਨੁਸ਼ਾਸਨ ਵਿਚ ਰਖਣ ਵਾਲੀ ('ਆਯਣੀ') ਅਤੇ ਦੁਰਗ ਦੈਂਤ ਨੂੰ ਮਾਰਨ ਵਾਲੀ ਦੇਵੀ ਨੂੰ ਨਮਸਕਾਰ ਹੈ ॥੨੧॥੨੪੦॥

ਨਮੋ ਘੋਰਿ ਰੂਪਾ ਨਮੋ ਚਾਰੁ ਨੈਣਾ ॥

ਭਿਆਨਕ ਰੂਪ ਵਾਲੀ ਨੂੰ ਨਮਸਕਾਰ ਹੈ; ਸੁੰਦਰ ਨੈਣਾਂ ਵਾਲੀ ਨੂੰ ਨਮਸਕਾਰ ਹੈ;

ਨਮੋ ਸੂਲਣੀ ਸੈਥਣੀ ਬਕ੍ਰ ਬੈਣਾ ॥

ਤ੍ਰਿਸ਼ੂਲ ਵਾਲੀ, ਸੈਹੱਥੀ ਵਾਲੀ, ਕੁਰੱਖ਼ਤ ਬੋਲਾਂ ਵਾਲੀ ਨੂੰ ਨਮਸਕਾਰ ਹੈ;

ਨਮੋ ਬ੍ਰਿਧ ਬੁਧੰ ਕਰੀ ਜੋਗ ਜੁਆਲਾ ॥

ਬੁੱਧੀ ਨੂੰ ਵਧਾਉਣ ਵਾਲੀ ਯੋਗ-ਅਗਨੀ ਰੂਪਾ ਨੂੰ ਨਮਸਕਾਰ ਹੈ;

ਨਮੋ ਚੰਡ ਮੁੰਡੀ ਮ੍ਰਿੜਾ ਕ੍ਰੂਰ ਕਾਲਾ ॥੨੨॥੨੪੧॥

ਚੰਡ ਅਤੇ ਮੁੰਡ ਨੂੰ ਮਾਰਨ ਵਾਲੀ, ਮੁਰਦਿਆਂ ਦੀ ਸਵਾਰੀ ਕਰਨ ਵਾਲੀ ('ਮ੍ਰਿੜਾ') ਅਤੇ ਭਿਆਨਕ ਕਾਲ ਰੂਪ ਵਾਲੀ ਨੂੰ ਨਮਸਕਾਰ ਹੈ ॥੨੨॥੨੪੧॥

ਨਮੋ ਦੁਸਟ ਪੁਸਟਾਰਦਨੀ ਛੇਮ ਕਰਣੀ ॥

ਰਿਸ਼ਟ-ਪੁਸ਼ਟ (ਦੁਸ਼ਟਾਂ ਨੂੰ) ਨਸ਼ਟ ਕਰਨ ਵਾਲੀ ਅਤੇ ਕਲਿਆਣ ਕਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਦਾੜ ਗਾੜਾ ਧਰੀ ਦੁਖ੍ਯ ਹਰਣੀ ॥

ਦ੍ਰਿੜ੍ਹ ਦਾੜ੍ਹਾਂ ਧਾਰਨ ਕਰਨ ਵਾਲੀ ਅਤੇ ਦੁਖਾਂ ਨੂੰ ਹਰਨ ਵਾਲੀ ਨੂੰ ਨਮਸਕਾਰ ਹੈ;

ਨਮੋ ਸਾਸਤ੍ਰ ਬੇਤਾ ਨਮੋ ਸਸਤ੍ਰ ਗਾਮੀ ॥

ਸ਼ਾਸਤ੍ਰ ਜਾਣਨ ਵਾਲੀ ਨੂੰ ਨਮਸਕਾਰ ਹੈ; ਸ਼ਸਤ੍ਰ ਚਲਾਉਣ ਵਾਲੀ ਨੂੰ ਨਮਸਕਾਰ ਹੈ।

ਨਮੋ ਜਛ ਬਿਦਿਆ ਧਰੀ ਪੂਰਣ ਕਾਮੀ ॥੨੩॥੨੪੨॥

ਯਕਸ਼-ਵਿਦਿਆ ਧਾਰਨ ਕਰਨ ਵਾਲੀ ਅਤੇ ਕਾਮਨਾਵਾਂ ਨੂੰ ਪੂਰਾ ਕਰਨ ਵਾਲੀ ਨੂੰ ਨਮਸਕਾਰ ਹੈ ॥੨੩॥੨੪੨॥

ਰਿਪੰ ਤਾਪਣੀ ਜਾਪਣੀ ਸਰਬ ਲੋਗਾ ॥

ਵੈਰੀ ('ਰਿਪੰ') ਨੂੰ ਤਪਾਉਣ ਵਾਲੀ, ਸਾਰਿਆਂ ਲੋਕਾਂ ਲਈ ਜਪਣ-ਯੋਗ (ਨੂੰ ਨਮਸਕਾਰ ਹੈ);

ਥਪੇ ਖਾਪਣੀ ਥਾਪਣੀ ਸਰਬ ਸੋਗਾ ॥

(ਸ੍ਰਿਸ਼ਟੀ ਦੀਆਂ ਸਾਰੀਆਂ) ਸਥਾਪਨਾਵਾਂ ਨੂੰ ਖਪਾਉਣ ਵਾਲੀ ਅਤੇ ਸਾਰਿਆਂ ਸੋਗਾਂ ਦੀ ਸਥਾਪਨਾ ਕਰਨ ਵਾਲੀ (ਨੂੰ ਨਮਸਕਾਰ ਹੈ);

ਨਮੋ ਲੰਕੁੜੇਸੀ ਨਮੋ ਸਕਤਿ ਪਾਣੀ ॥

ਹਨੂਮਾਨ ਦੀ ਸ਼ਕਤੀ ('ਲੰਕੁੜੇਸੀ') ਦੁਰਗਾ ਨੂੰ ਨਮਸਕਾਰ ਹੈ; ਹੱਥ ਵਿਚ ਬਰਛੀ ਪਕੜਨ ਵਾਲੀ ਨੂੰ ਨਮਸਕਾਰ ਹੈ;

ਨਮੋ ਕਾਲਿਕਾ ਖੜਗ ਪਾਣੀ ਕ੍ਰਿਪਾਣੀ ॥੨੪॥੨੪੩॥

ਹੱਥ ਵਿਚ ਖੜਗ ਧਾਰਨ ਕਰਨ ਵਾਲੀ ਕਾਲਿਕਾ ਅਤੇ ਕ੍ਰਿਪਾਨ-ਰੂਪਾ ਨੂੰ ਨਮਸਕਾਰ ਹੈ ॥੨੪॥੨੪੩॥

ਨਮੋ ਲੰਕੁੜੈਸਾ ਨਮੋ ਨਾਗ੍ਰ ਕੋਟੀ ॥

ਹਨੂਮਾਨ ਦੀ ਸ਼ਕਤੀ ('ਲੰਕੁੜੇਸੀ') ਦੁਰਗਾ ਨੂੰ ਨਮਸਕਾਰ ਹੈ; ਜੁਆਲ-ਮੁਖੀ ਨੂੰ ਨਮਸਕਾਰ ਹੈ;

ਨਮੋ ਕਾਮ ਰੂਪਾ ਕਮਿਛਿਆ ਕਰੋਟੀ ॥

ਕਾਮ-ਰੂਪਾ, ਕਾਮਾਖਿਆ ਅਤੇ ਕਾਲੀ ਦੇਵੀ ਨੂੰ ਨਮਸਕਾਰ ਹੈ;

ਨਮੋ ਕਾਲ ਰਾਤ੍ਰੀ ਕਪਰਦੀ ਕਲਿਆਣੀ ॥

ਕਾਲੀ ਰਾਤ ਵਰਗੀ, ਸਿਰ ਉਪਰ ਜੂੜਾ ਬੰਨ੍ਹਣ ਵਾਲੀ ('ਕਪਰਦੀ') ਕਲਿਆਣ ਕਰਨ ਵਾਲੀ ਨੂੰ ਨਮਸਕਾਰ ਹੈ;

ਮਹਾ ਰਿਧਣੀ ਸਿਧ ਦਾਤੀ ਕ੍ਰਿਪਾਣੀ ॥੨੫॥੨੪੪॥

ਮਹਾ-ਰਿੱਧੀ ਦੇਣ ਵਾਲੀ, ਸਿੱਧੀ ਪ੍ਰਦਾਨ ਕਰਨ ਵਾਲੀ ਅਤੇ ਕ੍ਰਿਪਾਨ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ ॥੨੫॥੨੪੪॥

ਨਮੋ ਚਤੁਰ ਬਾਹੀ ਨਮੋ ਅਸਟ ਬਾਹਾ ॥

ਚਾਰ ਭੁਜਾਵਾਂ ਵਾਲੀ ਨੂੰ ਨਮਸਕਾਰ ਹੈ, ਅੱਠ ਬਾਂਹਵਾਂ ਵਾਲੀ ਨੂੰ ਨਮਸਕਾਰ ਹੈ;

ਨਮੋ ਪੋਖਣੀ ਸਰਬ ਆਲਮ ਪਨਾਹਾ ॥

ਸਾਰੀ ਦੁਨੀਆ ਦਾ ਪੋਸ਼ਣ ਕਰਨ ਵਾਲੀ ਨੂੰ ਨਮਸਕਾਰ ਹੈ;


Flag Counter