ਦੋਹਰਾ:
ਬਹੁਤ ਤਰਲੇ ਕਰ ਕੇ ਰਾਜੇ ਨੇ ਰਾਣੀ ਨੂੰ ਮਨਾ ਲਿਆ
ਅਤੇ ਉਸ ਨਾਲ ਅਧਿਕ ਪ੍ਰੇਮ ਕੀਤਾ, ਪਰ ਭੇਦ ਨੂੰ ਨਾ ਪਾ ਸਕਿਆ ॥੧੧॥
ਜੋ ਰਾਜਾ ਸਾਵਧਾਨ ਨਹੀਂ ਰਹਿੰਦਾ ਅਤੇ ਇਸਤਰੀ ਦਾ ਵਿਸ਼ਵਾਸ ਕਰਦਾ ਹੈ।
(ਉਹ) ਇਸਤਰੀ ਹੋਰ ਮਰਦ ਨਾਲ ਅਟਕ ਕੇ ਉਸ ਦਾ ਨਾਸ਼ ਕਰ ਦਿੰਦੀ ਹੈ ॥੧੨॥
ਆਪਣੇ ਮਨ (ਦੀ ਗੱਲ ਕਿਸੇ ਨਾਲ) ਸਾਂਝੀ ਨਾ ਕਰੋ ਅਤੇ ਸਾਰਿਆਂ ਨੂੰ ਆਪਣਾ ਬਣਾ ਕੇ ਰਖੋ।
ਤਦ (ਤੁਸੀਂ) ਸਭ ਨੂੰ ਜਿਤਦੇ ਰਹੋਗੇ ਅਤੇ ਸੁਖ ਪੂਰਵਕ ਰਾਜ ਕਰੋਗੇ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੦॥੮੬੩॥ ਚਲਦਾ॥
ਚੌਪਈ:
ਮਾਰਵਾੜ ਵਿਚ ਇਹ ਸ਼ਾਹ ਵਜਦਾ ਸੀ
ਜੋ ਬਹੁਤ ਧਨ ਦਾ ਬਪਾਰ ਕਰਦਾ ਸੀ।
ਕਰਜ਼ ਦੇ ਕੇ ਬਹੁਤ ਵਿਆਜ ਲੈਂਦਾ ਸੀ
ਅਤੇ ਬ੍ਰਾਹਮਣਾਂ ਨੂੰ ਪੁੰਨ ਦਾਨ ਦਿੰਦਾ ਸੀ ॥੧॥
ਸੀਲ ਮਤੀ ਨਾਂ ਦੀ ਉਸ ਦੀ ਵੱਡੀ ਇਸਤਰੀ ਸੀ।
(ਉਸ ਨੂੰ) ਨਾ ਸੂਰਜ ਨੇ ਵੇਖਿਆ ਸੀ ਅਤੇ ਨਾ ਹੀ ਚੰਦ੍ਰਮਾ ਨੇ।
ਉਹ ਆਪਣੇ ਪਤੀ ਦੇ ਰੂਪ ਨੂੰ ਵੇਖ ਕੇ ਜੀਉਂਦੀ ਸੀ।
ਉਸ ਨੂੰ ਵੇਖੇ ਬਿਨਾ ਪਾਣੀ ਤਕ ਨਹੀਂ ਪੀਂਦੀ ਸੀ ॥੨॥
ਉਸ ਦੇ ਪਤੀ ਦਾ ਰੂਪ ਵੀ ਅਪਾਰ ਸੀ
ਜੋ ਪਰਮਾਤਮਾ ਨੇ ਉਸ ਨੂੰ ਪ੍ਰਸੰਨ ਹੋ ਕੇ ਦਿੱਤਾ ਸੀ।
ਉਸ ਦਾ ਸ਼ੁਭ ਨਾਂ ਉਦੈ ਕਰਨ ਸੀ
ਅਤੇ ਸ਼ੀਲ ਮੰਜਰੀ ਉਸ ਦੀ ਇਸਤਰੀ ਦਾ ਨਾਂ ਸੀ ॥੩॥
ਦੋਹਰਾ:
ਉਸ ਸ਼ਾਹ ਦੇ ਅਨੂਪਮ ਰੂਪ ਨੂੰ ਜੋ ਚੰਗੀ ਇਸਤਰੀ ਵੇਖਦੀ ਸੀ,
ਉਹ ਲੋਕ ਲਾਜ ਨੂੰ ਛਡ ਕੇ ਉਸ ਨੂੰ ਵੇਖਦੀ ਹੀ ਰਹਿ ਜਾਂਦੀ ਸੀ ॥੪॥
ਚੌਪਈ:
ਇਕ ਇਸਤਰੀ ਉਸ ਦੇ ਰੂਪ ਨੂੰ ਵੇਖ ਕੇ ਲਲਚਾ ਗਈ
ਅਤੇ ਉਸ ਦੇ ਮਨ ਵਿਚ ਇਸ ਤਰ੍ਹਾਂ ਆਇਆ
ਕਿ ਕਿਹੜਾ ਚਰਿਤ੍ਰ ਕਰੀਏ
ਜਿਸ ਨਾਲ ਸ਼ਾਹ ਨੂੰ ਮਿਤਰ ਰੂਪ ਵਿਚ ਪ੍ਰਾਪਤ ਕਰੀਏ ॥੫॥
(ਉਸ ਨੇ) ਉਸ (ਸ਼ਾਹ) ਦੀ ਇਸਤਰੀ ਨਾਲ ਮਿਤਰਤਾ ਕਰ ਲਈ
ਅਤੇ (ਉਸ ਨੂੰ) ਆਪਣੀ ਧਰਮ ਭੈਣ ਬਣਾ ਲਿਆ।
(ਉਸ ਨੂੰ) ਰੋਜ਼ ਨਵੀਂ ਨਵੀਂ ਕਥਾ ਸੁਣਾਉਂਦੀ
ਅਤੇ (ਇਸ ਤਰ੍ਹਾਂ) ਸ਼ਾਹ ਦੀ ਇਸਤਰੀ ਨੂੰ ਬਹੁਤ ਪ੍ਰਸੰਨ ਕਰਦੀ ॥੬॥
(ਇਕ ਦਿਨ ਕਹਿਣ ਲਗੀ) ਹੇ ਸ਼ਾਹਣੀ! ਸੁਣ,
ਤੈਨੂੰ (ਇਕ) ਕਥਾ ਸੁਣਾਵਾਂ ਅਤੇ ਤੇਰੇ ਚਿਤ ਦਾ ਅਭਿਮਾਨ ਦੂਰ ਕਰਾਂ।
ਜਿਹੋ ਜਿਹੇ ਤੇਰੇ ਸੁੰਦਰ ਪਤੀ ਹਨ,
ਉਹੋ ਜਿਹਾ ਮੇਰਾ ਪਤੀ ਵੀ ਸਮਝ ॥੭॥
ਦੋਹਰਾ:
ਤੇਰੇ ਅਤੇ ਮੇਰੇ ਪਤੀ ਦੇ ਰੂਪ ਵਿਚ ਕੋਈ ਫ਼ਰਕ ਨਹੀਂ ਹੈ।
ਉਠ ਕੇ ਆਪ ਵੇਖ ਲੈ ਕਿ ਤੇਰਾ ਪਤੀ ਹੈ ਜਾਂ ਮੇਰਾ ॥੮॥
ਚੌਪਈ:
ਮੈਂ ਅਜ ਸੰਝ ਵੇਲੇ ਆਪਣਾ ਪਤੀ ਲਿਆਵਾਂਗੀ
ਅਤੇ ਤੇਰੀ ਦ੍ਰਿਸ਼ਟੀ ਗੋਚਰ ਕਰਾਂਗੀ।
ਸ਼ਾਹਣੀ ਨੇ (ਇਸ ਗੱਲ ਦਾ) ਭੇਦ ਕੁਝ ਨਾ ਸਮਝਿਆ
ਅਤੇ ਉਸ ਨੂੰ ਵੇਖਣ ਦੀ ਮਨ ਵਿਚ ਇੱਛਾ ਪੈਦਾ ਹੋਈ ॥੯॥
(ਉਸ) ਇਸਤਰੀ ਨੇ ਅਗੇ ਹੋ ਕੇ (ਸ਼ਾਹ ਨੂੰ) ਕਿਹਾ,
(ਹੇ ਸ਼ਾਹ!) ਤੇਰੀ ਇਸਤਰੀ ਕੁਲੱਛਣੀ ਹੈ।
ਉਸ ਦਾ ਸਾਰਾ ਚਰਿਤ੍ਰ (ਮੈਂ ਤੁਹਾਨੂੰ) ਵਿਖਾਵਾਂਗੀ