ਸ਼੍ਰੀ ਦਸਮ ਗ੍ਰੰਥ

ਅੰਗ - 1190


ਚਿਤ੍ਰ ਕੌਚ ਇਕ ਨ੍ਰਿਪ ਹੁਤੋ ਢਾਕਾ ਸਹਿਰ ਮੰਝਾਰ ॥

ਢਾਕਾ ਸ਼ਹਿਰ ਵਿਚ ਇਕ ਚਿਤ੍ਰ ਕੌਚ ਨਾਂ ਦਾ ਰਾਜਾ ਸੀ

ਜਾ ਸਮ ਸੁੰਦ੍ਰ ਨ ਹੋਇਗੋ ਭਯੋ ਨ ਰਾਜ ਕੁਮਾਰ ॥੨॥

ਜਿਸ ਵਰਗਾ ਸੁੰਦਰ ਰਾਜ ਕੁਮਾਰ ਨਾ ਕੋਈ ਹੋਇਆ ਸੀ ਅਤੇ ਨਾ ਹੀ ਹੋਵੇਗਾ ॥੨॥

ਜਾਤ੍ਰਾ ਤੀਰਥਨ ਕੀ ਨਿਮਿਤ ਗਯੋ ਤਹ ਰਾਜ ਕੁਮਾਰ ॥

ਉਹ ਰਾਜ ਕੁਮਾਰ (ਇਕ ਵਾਰ) ਤੀਰਥਾਂ ਦੀ ਯਾਤ੍ਰਾ ਲਈ ਗਿਆ।

ਜਾਨੁਕ ਚਲਾ ਸਿੰਗਾਰ ਯਹ ਨੌ ਸਤ ਸਾਜ ਸਿੰਗਾਰ ॥੩॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸ਼ਿੰਗਾਰ ਹੀ ਇਹ ਸੋਲ੍ਹਾਂ ਤਰ੍ਹਾਂ ਦਾ ਸ਼ਿੰਗਾਰ ਕਰ ਕੇ ਚਲਿਆ ਹੋਵੇ ॥੩॥

ਅੜਿਲ ॥

ਅੜਿਲ:

ਜਹਾ ਝਰੋਖਾ ਰਾਖਾ ਨ੍ਰਿਪਤਿ ਸੁਧਾਰਿ ਕੈ ॥

(ਰਾਣਾ ਲਈ) ਜਿਥੇ ਰਾਜੇ ਨੇ ਝਰੋਖਾ ਬਣਵਾਇਆ ਹੋਇਆ ਸੀ,

ਤਿਹ ਮਗ ਨਿਕਸਾ ਨ੍ਰਿਪ ਸੌ ਸਤ ਸਿੰਗਾਰਿ ਕੈ ॥

ਉਸ ਰਸਤੇ ਤੋਂ ਰਾਜਾ ਸੋਲ੍ਹਾਂ ਸ਼ਿੰਗਾਰ ਕਰ ਕੇ ਲੰਘਿਆ।

ਨਿਰਖਿ ਪ੍ਰਭਾ ਤਿਹ ਤਰੁਨਿ ਅਧਿਕ ਬੌਰੀ ਭਈ ॥

ਉਸ ਦੀ ਸੁੰਦਰਤਾ ਨੂੰ ਵੇਖ ਕੇ ਉਹ ਇਸਤਰੀ ਕਮਲੀ ਹੋ ਗਈ

ਹੋ ਘਰ ਬਾਹਰ ਕੀ ਸੁਧਿ ਛੁਟਿ ਕਰਿ ਸਿਗਰੀ ਗਈ ॥੪॥

ਅਤੇ ਉਸ ਨੂੰ ਘਰ ਬਾਰ ਦੀ ਸਾਰੀ ਸੁੱਧ ਭੁਲ ਗਈ ॥੪॥

ਨਿਕਸਿ ਠਾਢਿ ਭੀ ਨੌ ਸਤ ਕੁਅਰਿ ਸਿੰਗਾਰ ਕਰਿ ॥

ਉਹ ਰਾਜ ਕੁਮਾਰੀ ਵੀ ਸੋਲ੍ਹਾਂ ਸ਼ਿੰਗਾਰ ਕਰ ਕੇ ਬਾਹਰ ਨਿਕਲ ਕੇ ਖੜੋ ਗਈ

ਜੋਰਿ ਰਹੀ ਚਖੁ ਚਾਰਿ ਸੁ ਲਾਜ ਬਿਸਾਰਿ ਕਰਿ ॥

ਅਤੇ ਸ਼ਰਮ ਹੱਯਾ ਭੁਲਾ ਕੇ ਚੌਹਾਂ (ਅਰਥਾਂਤਰ- ਸੁੰਦਰ) ਨੇਤਰਾਂ ਨੂੰ ਜੋੜਨ ਲਗੀ।

ਨਿਰਖਿ ਨ੍ਰਿਪਤਿ ਚਕਿ ਰਹਾ ਤਰੁਨਿ ਕੇਤੇ ਜਤਨ ॥

ਰਾਜ ਕੁਮਾਰੀ ਨੂੰ ਕਿਤਨੇ ਯਤਨਾਂ ਨਾਲ ਵੇਖ ਕੇ ਰਾਜਾ ਹੈਰਾਨ ਰਹਿ ਗਿਆ।

ਹੋ ਨਰੀ ਨਾਗਨੀ ਨਗੀ ਬਿਚਾਰੀ ਕੌਨ ਮਨ ॥੫॥

ਮਨ ਵਿਚ ਸੋਚਣ ਲਗਾ ਕਿ ਇਹ ਮਨੁੱਖ, ਨਾਗ ਜਾਂ ਪਰਬਤ ਦੀ ਇਸਤਰੀ ਵਿਚੋਂ ਕੌਣ ਹੈ? ॥੫॥

ਚਾਰੁ ਚਿਤ੍ਰਨੀ ਚਿਤ੍ਰ ਕੀ ਪ੍ਰਤਿਮਾ ਜਾਨਿਯੈ ॥

ਉਹ ਸੁੰਦਰ ਚਿਤ੍ਰਨੀ ਹੈ, ਜਾਂ ਚਿਤਰ ਹੈ ਜਾਂ ਮੂਰਤੀ ਹੈ

ਪਰੀ ਪਦਮਿਨੀ ਪ੍ਰਕ੍ਰਿਤਿ ਪਾਰਬਤੀ ਮਾਨਿਯੈ ॥

ਜਾਂ ਪਰੀ, ਪਦਮਨੀ, ਪ੍ਰਕ੍ਰਿਤੀ (ਮਾਯਾ) ਪਾਰਬਤੀ ਸਝਣੀ ਚਾਹੀਦੀ ਹੈ।

ਏਕ ਬਾਰ ਜੌ ਐਸੀ ਭੇਟਨ ਪਾਇਯੈ ॥

ਜੇ ਇਕ ਵਾਰ ਇਸ ਤਰ੍ਹਾਂ ਦੀ ਇਸਤਰੀ ਪ੍ਰਾਪਤ ਹੋ ਜਾਏ

ਹੋ ਆਠ ਜਨਮ ਲਗਿ ਪਲ ਪਲ ਬਲਿ ਬਲਿ ਜਾਇਯੈ ॥੬॥

ਤਾਂ ਉਸ ਤੋਂ ਅੱਠ ਜਨਮਾਂ ਤਕ ਪਲ ਪਲ ਬਲਿਹਾਰ ਜਾਈਏ ॥੬॥

ਚੌਪਈ ॥

ਚੌਪਈ:

ਉਤੈ ਕੁਅਰਿ ਕਹ ਚਾਹਿ ਭਈ ਇਹ ॥

ਉਧਰ ਕੁੰਵਰ (ਦੇ ਮਨ) ਵਿਚ ਇਹ ਇੱਛਾ ਪੈਦਾ ਹੋਈ

ਇਹ ਕੌ ਬਾਛਾ ਭਈ ਅਧਿਕ ਤਿਹ ॥

ਅਤੇ ਇਧਰ ਰਾਣੀ ਦੇ ਮਨ ਵਿਚ ਵੀ ਚਾਹ ('ਬਾਛਾ') ਪੈਦਾ ਹੋ ਗਈ।

ਪ੍ਰਗਟ ਠਾਢ ਹ੍ਵੈ ਹੇਰਤ ਦੋਊ ॥

ਦੋਵੇਂ ਪ੍ਰਗਟ ਤੌਰ ਤੇ ਖੜੋ ਕੇ (ਇਕ ਦੂਜੇ ਨੂੰ) ਵੇਖਣ ਲਗੇ

ਇਤ ਉਤ ਪਲ ਨ ਟਰਤ ਭਯੋ ਕੋਊ ॥੭॥

ਅਤੇ ਪਲ ਭਰ ਲਈ ਕੋਈ ਵੀ ਇਧਰ ਉਧਰ ਨਾ ਹੋਇਆ ॥੭॥

ਦੋਹਰਾ ॥

ਦੋਹਰਾ:

ਇਤ ਉਤ ਠਾਢੇ ਹੇਰ ਦ੍ਵੈ ਪ੍ਰੇਮਾਤੁਰ ਹ੍ਵੈ ਤੌਨ ॥

ਇਧਰ ਉਧਰ ਉਹ ਦੋਵੇਂ ਖੜੋ ਕੇ ਪ੍ਰੇਮ ਵਿਚ ਵਿਆਕੁਲ ਹੋਏ ਵੇਖ ਰਹੇ ਸਨ।

ਜਨੁ ਸਨਮੁਖ ਰਨ ਭਟ ਭਏ ਭਾਜਿ ਚਲੇ ਕਹੁ ਕੌਨ ॥੮॥

(ਇੰਜ ਲਗਦਾ ਸੀ) ਮਾਨੋ ਯੁੱਧ ਵਿਚ ਦੋਵੇਂ ਸੂਰਮੇ ਸਾਹਮਣੇ ਡਟੇ ਹੋਣ, (ਵੇਖੋ ਹੁਣ) ਕਿਹੜਾ ਭਜ ਕੇ ਜਾਂਦਾ ਹੈ ॥੮॥

ਚੌਪਈ ॥

ਚੌਪਈ:

ਲਾਗਤਿ ਪ੍ਰੀਤਿ ਦੁਹੁਨ ਕੀ ਭਈ ॥

ਦੋਹਾਂ ਵਿਚ ਪ੍ਰੀਤ ਲਗ ਗਈ।

ਅਥਿਯੋ ਸੂਰ ਰੈਨਿ ਹ੍ਵੈ ਗਈ ॥

ਸੂਰਜ ਡੁਬ ਗਿਆ ਅਤੇ ਰਾਤ ਹੋ ਗਈ।

ਰਾਨੀ ਦੂਤਿਕ ਤਹਾ ਪਠਾਯੋ ॥

ਰਾਣੀ ਨੇ ਇਕ ਦੂਤੀ ਨੂੰ ਉਥੇ ਭੇਜਿਆ

ਅਧਿਕ ਸਜਨ ਸੌ ਨੇਹ ਜਤਾਯੋ ॥੯॥

ਅਤੇ ਸੱਜਨ (ਰਾਜ ਕੁਮਾਰ) ਪ੍ਰਤਿ ਬਹੁਤ ਸਨੇਹ ਪ੍ਰਗਟ ਕੀਤਾ ॥੯॥

ਤਿਹ ਰਾਨੀ ਸੌ ਪਤਿ ਕੋ ਅਤਿ ਹਿਤ ॥

ਉਸ ਰਾਣੀ ਨਾਲ ਪਤੀ ਦਾ ਬਹੁਤ ਪ੍ਰੇਮ ਸੀ।

ਨਿਸਿ ਕਹ ਤਾਹਿ ਨ ਛਾਡਤ ਇਤ ਉਤ ॥

ਰਾਤ ਨੂੰ ਇਧਰ ਉਧਰ ਜਾਣ ਲਈ ਉਸ ਨੂੰ ਨਹੀਂ ਛਡਦਾ ਸੀ।

ਸੋਤ ਸਦਾ ਤਿਹ ਗਰੇ ਲਗਾਏ ॥

ਉਸ ਨੂੰ ਗਲੇ ਨਾਲ ਲਗਾ ਕੇ ਸੌਂਦਾ ਸੀ

ਭਾਤਿ ਅਨਿਕ ਸੌ ਹਰਖ ਬਢਾਏ ॥੧੦॥

ਅਤੇ ਅਨੇਕ ਤਰ੍ਹਾਂ ਨਾਲ ਆਨੰਦ ਵਧਾਉਂਦਾ ਸੀ ॥੧੦॥

ਰਾਨੀ ਘਾਤ ਕੋਊ ਨਹਿ ਪਾਵੈ ॥

ਰਾਣੀ ਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ

ਜਿਹ ਛਲ ਤਾ ਸੌ ਭੋਗ ਕਮਾਵੈ ॥

ਕਿ ਜਿਸ ਛਲ ਨਾਲ ਉਸ ਨਾਲ ਭੋਗ ਕਰ ਸਕੇ।

ਰਾਜਾ ਸਦਾ ਸੋਤ ਸੰਗ ਤਾ ਕੇ ॥

ਰਾਜਾ ਸਦਾ ਉਸ ਦੇ ਨਾਲ ਸੌਂਦਾ ਸੀ।

ਕਿਹ ਬਿਧਿ ਸੰਗ ਮਿਲੈ ਇਹ ਵਾ ਕੇ ॥੧੧॥

(ਹੁਣ) ਉਹ ਕਿਸ ਤਰ੍ਹਾਂ ਉਸ ਨਾਲ ਜਾ ਕੇ ਮਿਲੇ ॥੧੧॥

ਬਿਨਾ ਮਿਲੇ ਤਿਹ ਕਲ ਨਹਿ ਪਰਈ ॥

(ਉਸ ਨੂੰ) ਮਿਲੇ ਬਿਨਾ ਉਸ (ਰਾਣੀ) ਨੂੰ ਚੈਨ ਨਹੀਂ ਪੈ ਰਿਹਾ ਸੀ।

ਰਾਜਾ ਸੋਤ ਸੰਗ ਤੇ ਡਰਈ ॥

ਰਾਜੇ ਦੇ ਨਾਲ ਸੌਣ ਕਾਰਨ ਡਰਦੀ ਸੀ।

ਜਬ ਸ੍ਵੈ ਗਯੋ ਪਤਿਹਿ ਲਖਿ ਪਾਯੋ ॥

ਜਦ (ਉਸ ਨੇ) ਪਤੀ ਨੂੰ ਸੁਤਾ ਹੋਇਆ ਵੇਖਿਆ,

ਵਹੈ ਘਾਤ ਲਖਿ ਤਾਹਿ ਬੁਲਾਯੋ ॥੧੨॥

ਤਾਂ ਉਹ ਮੌਕਾ ਤਾੜ ਕੇ ਉਸ ਨੂੰ ਬੁਲਾ ਲਿਆ ॥੧੨॥

ਪਠੈ ਸਹਚਰੀ ਲਯੋ ਬੁਲਾਈ ॥

ਦਾਸੀ ਨੂੰ ਭੇਜ ਕੇ ਉਸ ਨੂੰ ਬੁਲਾ ਲਿਆ।

ਬਹੁ ਬਿਧਿ ਤਾਹਿ ਕਹਾ ਸਮੁਝਾਈ ॥

ਉਸ ਨੂੰ ਬਹੁਤ ਤਰ੍ਹਾਂ ਨਾਲ ਕਹਿ ਕੇ ਸਮਝਾ ਦਿੱਤਾ।

ਰਾਨੀ ਕਹਾ ਰਾਵ ਸੋ ਸੋਈ ॥

ਰਾਣੀ ਨੇ (ਪ੍ਰੇਮੀ) ਰਾਜੇ ਨੂੰ ਇਸ ਤਰ੍ਹਾਂ ਸਮਝਾਇਆ

ਯੌ ਭਜਿਯਹੁ ਜ੍ਯੋਂ ਜਗੈ ਨ ਕੋਈ ॥੧੩॥

ਕਿ ਇੰਜ ਰਮਣ ਕਰਨਾ ਕਿ ਕੋਈ ਜਾਗ ਨਾ ਪਏ ॥੧੩॥

ਚਿਤ੍ਰ ਕੌਚ ਤਿਹ ਠਾ ਤਬ ਆਯੋ ॥

ਤਦ ਚਿਤ੍ਰ ਕੌਚ (ਰਾਜਾ) ਉਸ ਥਾਂ ਉਤੇ ਆਇਆ।

ਰਾਜਾ ਰਾਨੀ ਜਾਨਿ ਨ ਪਾਯੋ ॥

(ਹਨੇਰੇ ਕਰ ਕੇ) ਜਾਣ ਨਾ ਸਕਿਆ ਕਿ ਰਾਜਾ ਕਿਹੜਾ ਹੈ ਅਤੇ ਰਾਣੀ ਕਿਹੜੀ ਹੈ?


Flag Counter