ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਬਾਨ ਨਾਮ ਦੇ ਤੀਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੩॥
ਹੁਣ ਸ੍ਰੀ ਪਾਸਿ ਦੇ ਨਾਂਵਾਂ ਦਾ ਕਥਨ
ਦੋਹਰਾ:
'ਬੀਰ ਗ੍ਰਸਿਤਹੀ', 'ਗ੍ਰੀਵਧਰ' ਅਤੇ 'ਬਰੁਣਾਯੁਧ' ਅੰਤ ਉਤੇ ਕਹਿ ਦਿਓ।
ਇਸ ਤਰ੍ਹਾਂ ਪਾਸ (ਫਾਹੀ) ਦੇ ਅਨੇਕਾਂ ਨਾਮ ਬਣਦੇ ਜਾਣਗੇ ॥੨੫੩॥
'ਗ੍ਰੀਵ ਗ੍ਰਸਿਤਨਿ', 'ਭਵ ਧਰਾ' ਅਤੇ 'ਜਲਧ ਰਾਜ' ਦਾ ਹਥਿਆਰ ਹੈ।
(ਇਹ) ਦੁਸ਼ਟ ਦੀ ਗਰਦਨ ਉਤੇ ਵਜਦਾ ਹੈ ਅਤੇ ਮੈਨੂੰ ਬਚਾ ਲੈਂਦਾ ਹੈ ॥੨੫੪॥
ਪਹਿਲਾਂ ਨਦੀਆਂ ਦੇ ਨਾਮ ਲੈ ਕੇ, ਮਗਰੋਂ ਸਭ ਦੇ 'ਏਸ ਏਸ' ਪਦ ਕਹਿ ਦਿਓ।
ਫਿਰ 'ਸਸਤ੍ਰ' ਪਦ ਉਚਾਰੋ। (ਇਹ) ਸਾਰੇ ਨਾਮ ਪਾਸ ਦੇ ਚਿਤ ਵਿਚ ਰਖ ਲਵੋ ॥੨੫੫॥
ਪਹਿਲਾਂ 'ਗੰਗਾ ਏਸ' (ਸਬਦ) ਕਹਿ ਕੇ, ਅੰਤ ਉਤੇ 'ਈਸ ਸਸਤ੍ਰ' ਕਹਿ ਦਿਓ।
(ਇਸ) ਤੋਂ ਪਾਸ ਦੇ ਅਨੇਕ ਨਾਮ ਨਿਕਲ ਸਕਦੇ ਹਨ ॥੨੫੬॥
(ਪਹਿਲਾਂ) 'ਜਟਜ' (ਜਟਾ ਤੋਂ ਪੈਦਾ ਹੋਈ ਗੰਗਾ) ਜਾਨਵੀ (ਗੰਗਾ) ਕ੍ਰਿਤਹਾ (ਪਾਪ ਹਰਨ ਵਾਲੀ, ਗੰਗਾ) ਸ਼ਬਦ ਕਹਿ ਕੇ ਫਿਰ 'ਗੰਗਾ ਈਸ' ਕਥਨ ਕਰੋ।
ਅੰਤ ਉਤੇ 'ਆਯੁਧ' (ਸ਼ਸਤ੍ਰ) ਕਹੋ। ਇਹ ਪਾਸ ਦੇ ਨਾਮ ਬਣ ਜਾਂਦੇ ਹਨ ॥੨੫੭॥
ਸਾਰਿਆਂ ਪਾਪਾਂ ਦੇ ਨਾਮ ਲੈ ਕੇ, (ਫਿਰ) 'ਹਾ' ਅਤੇ 'ਆਯੁਧ' ਸ਼ਬਦਾਂ ਦਾ ਕਥਨ ਕਰੋ।
(ਇਹ) ਸਾਰੇ ਪਾਸ ਦੇ ਨਾਮ ਹਨ। ਵਿਦਵਾਨ ਮਨ ਵਿਚ ਸੋਚ ਲੈਣ ॥੨੫੮॥
ਪਹਿਲਾਂ 'ਕਿਲਵਿਖ' ਜਾਂ 'ਪਾਪ' ਕਹਿ ਕੇ, (ਫਿਰ) 'ਰਿਪੁ ਪਤਿ ਸਸਤ੍ਰ' ਕਥਨ ਕਰੋ।
(ਇਹ) ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ ॥੨੫੯॥
ਪਹਿਲਾਂ 'ਅਧਰਮ' ਜਾਂ 'ਪਾਪ' ਕਹਿ ਕੇ (ਫਿਰ) 'ਨਾਸਨੀਸ ਅਸਤ੍ਰ' ਕਥਨ ਕਰੋ।
(ਇਹ) ਸਾਰੇ ਨਾਮ ਪਾਸ ਦੇ ਹਨ। ਚਿਤ ਵਿਚ ਚਤੁਰ ਲੋਗ ਵਿਚਾਰ ਲੈਣ ॥੨੬੦॥
ਪਹਿਲਾਂ ਜਟਨਿ (ਗੰਗਾ) ਦੇ ਨਾਮ ਲੈ ਕੇ, ਫਿਰ 'ਜਾ ਪਤਿ' ਅਤੇ 'ਅਸਤ੍ਰ' ਸ਼ਬਦ ਕਥਨ ਕਰੋ।
(ਇਹ) ਬੇਅੰਤ ਨਾਮ ਪਾਸ ਦੇ ਹਨ। ਚਤੁਰ ਪੁਰਸ਼ ਮਨ ਵਿਚ ਜਾਣ ਲੈਣ ॥੨੬੧॥
'ਤਉਸਾਰਾ ਸਤ੍ਰੁ' (ਤੁਸਾਰ ਦਾ ਵੈਰੀ) ਕਹਿ ਕੇ, ਫਿਰ 'ਭੇਦਕ ਗ੍ਰੰਥ' ਕਥਨ ਕਰੋ।
ਮਗਰੋਂ 'ਸ਼ਸਤ੍ਰ' ਸ਼ਬਦ ਕਹੋ, (ਇਹ) ਪਾਸ ਦੇ ਨਾਮ ਵਜੋਂ ਪਛਾਣੋ ॥੨੬੨॥
ਪਹਿਲਾਂ 'ਗਿਰਿ' ਪਦ ਕਹਿ ਕੇ, (ਮਗਰੋਂ) 'ਨਾਸਨਿ ਨਾਥ' ਦਾ ਉਚਾਰਨ ਕਰੋ।
ਫਿਰ 'ਸ਼ਸਤ੍ਰ' ਸ਼ਬਦ ਉਚਾਰੋ, (ਇਹ) ਨਾਮ ਪਾਸ ਦੇ ਸਮਝਣੇ ਚਾਹੀਦੇ ਹਨ ॥੨੬੩॥
ਫੋਕੀ (ਫੋਕ) ਨੋਕੀ, ਪਖਧਰ, ਪਤ੍ਰੀ, ਪਰੀ,
ਪਛੀ, ਪਛਿ ਸ਼ਬਦ ਕਹਿ ਕੇ ਫਿਰ 'ਅੰਤਕ' ਪਦ ਕਹੋ। (ਇਸ ਤਰ੍ਹਾਂ) ਸਾਰੇ ਪਾਸ ਦੇ ਨਾਮ ਬਣਦੇ ਹਨ ॥੨੬੪॥
ਪਹਿਲਾਂ 'ਕਸਟ' ਸ਼ਬਦ ਉਚਾਰੋ, (ਫਿਰ) ਅੰਤ ਉਤੇ 'ਅਘਨ' ਸਬਦ ਕਹੋ।
(ਫਿਰ) 'ਪਤਿ ਸਸਤ੍ਰ' ਕਥਨ ਕਰੋ। (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ॥੨੬੫॥
ਪਹਿਲਾਂ 'ਪਬ੍ਯਾ' (ਨਦੀ) ਕਹਿ ਕੇ ਫਿਰ 'ਭੇਦਨ (ਭੇਦਣ ਵਾਲੀ) ਈਸ' ਸ਼ਬਦ ਕਹਿ ਦਿਓ।
ਫਿਰ 'ਸ਼ਸਤ੍ਰ' ਪਦ ਦਾ ਕਥਨ ਕਰੋ। ਇਸ ਨੂੰ ਪਾਸ ਦਾ ਨਾਮ ਸਮਝ ਲਵੋ ॥੨੬੬॥
'ਜਲਨਾਇਕ' ਜਾਂ 'ਬਾਰਸਤ੍ਰੁ' ਕਹਿ ਕੇ, ਫਿਰ 'ਸ਼ਸਤ੍ਰ' ਸ਼ਬਦ ਕਹਿ ਦਿਓ।
(ਇਹ) ਸਾਰੇ ਪਾਸ ਦੇ ਨਾਮ ਹਨ, ਚਤੁਰ ਪੁਰਸ਼ ਚਿਤ ਵਿਚ ਵਿਚਾਰ ਲੈਣ ॥੨੬੭॥
(ਪਹਿਲਾਂ) ਗੰਗਾ ਦੇ ਸਾਰੇ ਨਾਮ ਲੈ ਕੇ 'ਪਤਿ ਸਸਤ੍ਰ' ਦਾ ਕਥਨ ਕਰੋ।
(ਇਹ) ਸਾਰੇ ਨਾਮ ਪਾਸ ਦੇ ਹੋਣਗੇ। ਸਮਝਦਾਰ ਲੋਗ ਵਿਚਾਰ ਕਰ ਲੈਣ ॥੨੬੮॥
ਪਹਿਲਾਂ 'ਜਮੁਨਾ' ਨਾਮ ਕਹਿ ਕੇ ਫਿਰ 'ਏਸ ਅਸਤ੍ਰ' ਅੰਤ ਉਤੇ ਕਹੋ।
ਇਹ ਸਾਰੇ ਅਨੰਤ ਨਾਮ ਪਾਸ ਦੇ ਬਣਦੇ ਜਾਣਗੇ ॥੨੬੯॥
ਪਹਿਲਾਂ 'ਕਾਲਿੰਦ੍ਰੀ' ਪਦ ਕਹੋ, (ਫਿਰ) ਅੰਤ ਉਤੇ 'ਇੰਦ੍ਰ' ਸਬਦ ਕਹੋ।
ਮਗਰੋਂ 'ਅਸਤ੍ਰ' ਸ਼ਬਦ ਕਹੋ, (ਇਸ ਤਰ੍ਹਾਂ) ਪਾਸ ਦੇ ਨਾਮ ਬਣਦੇ ਜਾਣਗੇ ॥੨੭੦॥
ਪਹਿਲਾਂ 'ਕਾਲਿਨੁਜਾ' (ਯਮੁਨਾ) ਕਹਿ ਕੇ ਫਿਰ 'ਇਸਰਾਸਤ੍ਰ' (ਈਸਰ ਦਾ ਅਸਤ੍ਰ) ਕਥਨ ਕਰੋ।
(ਇਹ) ਸਾਰੇ ਨਾਮ ਪਾਸ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਲੈਣ ॥੨੭੧॥
ਪਹਿਲਾਂ 'ਕ੍ਰਿਸਨ ਬਲਭਾ' ਕਹਿ ਕੇ (ਫਿਰ) 'ਇਸਰਾਸਤ੍ਰ' ਅੰਤ ਉਤੇ ਕਹੋ।
(ਇਸ ਤਰ੍ਹਾਂ) ਪਾਸ ਦੇ ਸਾਰੇ ਨਾਮ ਬਣਦੇ ਚਲੇ ਜਾਣਗੇ ॥੨੭੨॥
ਪਹਿਲਾਂ 'ਸੂਰਜ ਪੁਤ੍ਰਿ' ਕਹਿ ਕੇ, ਫਿਰ 'ਪਤਿ' ਅਤੇ 'ਅਸਤ੍ਰ' ਸ਼ਬਦਾਂ ਦਾ ਕਥਨ ਕਰੋ।
ਇਹ ਸਾਰੇ ਨਾਮ ਪਾਸ ਦੇ ਹਨ, ਵਿਦਵਾਨ ਵਿਚਾਰ ਲੈਣ ॥੨੭੩॥
ਪਹਿਲਾਂ 'ਭਾਨ ਆਤਮਜਾ' (ਸੂਰਜ ਦੀ ਪੁੱਤਰੀ) ਕਹਿ ਕੇ ਅੰਤ ਉਤੇ 'ਆਯੁਧ' ਪਦ ਰਖੋ।
(ਇਹ) ਸਾਰੇ ਪਾਸ ਦੇ ਨਾਮ ਹਨ। ਸਿਆਣੇ ਲੋਗ ਵਿਚਾਰ ਲੈਣ ॥੨੭੪॥
ਪਹਿਲਾਂ 'ਸੂਰ ਆਤਮਜਾ' ਕਹਿ ਕੇ ਅੰਤ 'ਸਸਤ੍ਰ' ਪਦ ਕਥਨ ਕਰੋ।