ਸ਼੍ਰੀ ਦਸਮ ਗ੍ਰੰਥ

ਅੰਗ - 1411


ਤਵਲਦ ਸ਼ੁਦਸ਼ ਕੋਦਕੇ ਸ਼ੀਰ ਖ਼ਾਰ ॥

ਉਸ ਦਾ ਇਕ ਦੁੱਧ ਪੀਣ ਵਾਲਾ ਪੁੱਤਰ ਪੈਦਾ ਹੋਇਆ

ਕਿ ਖ਼ੁਦ ਸ਼ਹਿ ਵ ਸ਼ਾਹ ਅਫ਼ਕਨੋ ਨਾਮਦਾਰ ॥੧੬॥

ਜੋ ਖ਼ੁਦ ਬਾਦਸ਼ਾਹ ਹੈ ਅਤੇ (ਵੈਰੀ) ਬਾਦਸ਼ਾਹ ਨੂੰ ਢਾਹਣ ਲਈ ਬਹੁਤ ਪ੍ਰਸਿੱਧ ਹੈ ॥੧੬॥

ਕਿ ਜ਼ਾਹਰ ਨ ਕਰਦੰਦ ਸਿਰਰੇ ਜਹਾ ॥

ਉਸ ਨੇ ਉਸ (ਲੜਕਾ ਜੰਮਣ ਦੇ) ਭੇਦ ਨੂੰ ਕਿਸੇ ਅਗੇ ਪ੍ਰਗਟ ਨਾ ਕੀਤਾ

ਬ ਸੰਦੂਕ ਓ ਰਾ ਨਿਗਹ ਦਾਸ਼ਤ ਆਂ ॥੧੭॥

ਅਤੇ ਉਸ ਨੂੰ ਚੰਗੀ ਤਰ੍ਹਾਂ ਸੰਦੂਕ ਵਿਚ ਸੰਭਾਲ ਦਿੱਤਾ ॥੧੭॥

ਜ਼ਿ ਮੁਸ਼ਕੋ ਫ਼ਿਤਰ ਅੰਬਰ ਆਵੇਖ਼ਤੰਦ ॥

(ਉਸ ਲੜਕੇ ਉਤੇ) ਉਸ ਨੇ ਕਸਤੂਰੀ, ਇਤਰ ਅਤੇ ਮੁਸ਼ਕ ਅੰਬਰ ਦਾ ਲੇਪ ਕੀਤਾ

ਬਰੋ ਊਦ ਅਜ਼ ਜ਼ਾਫ਼ਰਾ ਰੇਖ਼ਤੰਦ ॥੧੮॥

ਅਤੇ ਕੇਸਰ ਤੇ ਉਦੂ (ਇਕ ਸੁਗੰਧ ਵਾਲੀ ਲਕੜੀ) ਨੂੰ ਰਗੜ ਕੇ ਛਿੜਕਿਆ ॥੧੮॥

ਬ ਦਸਤ ਅੰਦਰੂੰ ਦਾਸ਼ਤ ਓ ਰਾ ਅਕੀਕ ॥

ਉਸ ਦੇ ਹੱਥ ਵਿਚ ਇਕ ਹੀਰਾ ਰਖਿਆ

ਰਵਾ ਕਰਦ ਸੰਦੂਕ ਦਰਯਾ ਅਮੀਕ ॥੧੯॥

ਅਤੇ ਉਸ ਸੰਦੂਕ ਨੂੰ ਡੂੰਘੇ ਦਰਿਆ ਵਿਚ ਰੋੜ੍ਹ ਦਿੱਤਾ ॥੧੯॥

ਰਵਾ ਕਰਦ ਓ ਰਾ ਕੁਨਦ ਜਾਮਹ ਚਾਕ ॥

ਉਸ ਸੰਦੂਕ ਨੂੰ ਰੋੜ੍ਹ ਕੇ ਦੁਖ ਨਾਲ ਬਸਤ੍ਰ ਲੀਰੋ ਲੀਰ ਕਰ ਦਿੱਤੇ।

ਨਜ਼ਰ ਦਾਸ਼ਤ ਬਰੁ ਸ਼ੁਕਰ ਯਜ਼ਦਾਨ ਪਾਕ ॥੨੦॥

ਉਸ ਨੇ ਫਿਰ ਪਰਮ ਪਵਿਤ੍ਰ ਪਰਮਾਤਮਾ ਦਾ ਧਿਆਨ ਕੀਤਾ ॥੨੦॥

ਨਿਸ਼ਸਤੰਦ ਬਰ ਰੋਦ ਲਬੇ ਗਾਜ਼ਰਾ ॥

ਦਰਿਆ ਦੇ ਕੰਢੇ ਉਤੇ ਧੋਬੀ ਬੈਠੇ ਸਨ।

ਨਜ਼ਰ ਕਰਦ ਸੰਦੂਕ ਦਰੀਯਾ ਰਵਾ ॥੨੧॥

ਉਨ੍ਹਾਂ ਨੇ ਦਰਿਆ ਵਿਚ ਰੁੜ੍ਹੇ ਜਾਂਦੇ ਸੰਦੂਕ ਨੂੰ ਵੇਖਿਆ ॥੨੧॥

ਹਮੀ ਖ਼ਾਸਤ ਕਿ ਓ ਰਾ ਬਦਸਤ ਆਵਰੰਦ ॥

ਉਨ੍ਹਾਂ ਨੇ ਚਾਹਿਆ ਕਿ ਸੰਦੂਕ ਨੂੰ ਹਥਿਆ ਲਈਏ

ਕਿ ਸੰਦੂਕ ਬਸਤਹ ਸ਼ਿਕਸਤ ਆਵਰੰਦ ॥੨੨॥

ਅਤੇ ਉਸ ਬੰਦ ਕੀਤੀ ਸੰਦੂਕ ਨੂੰ ਤੋੜ ਦੇਈਏ ॥੨੨॥

ਚੁ ਬਾਜੂ ਬ ਕੋਸ਼ਸ਼ ਦਰਾਮਦ ਕਿਰਾ ॥

ਜਦੋਂ ਉਨ੍ਹਾਂ ਨੇ ਆਪਣੀਆਂ ਬਾਂਹਵਾਂ ਦੇ ਜ਼ੋਰ ਨਾਲ (ਸੰਦੂਕ ਨੂੰ) ਬਾਹਰ ਕਢਿਆ,

ਬ ਦਸਤ ਅੰਦਰ ਆਮਦ ਮਤਾਏ ਗਿਰਾ ॥੨੩॥

ਤਾਂ ਉਨ੍ਹਾਂ ਦੇ ਹੱਥ ਵਿਚ ਬਹੁਤ ਧਨ ਆਇਆ ॥੨੩॥

ਸ਼ਿਕਸਤੰਦ ਮੁਹਰਸ਼ ਬਰਾਏ ਮਤਾ ॥

(ਉਨ੍ਹਾਂ ਨੇ) ਧਨ ਦੌਲਤ ਪ੍ਰਾਪਤ ਕਰਨ ਲਈ ਮੋਹਰ ਤੋੜ ਦਿੱਤੀ,

ਪਦੀਦ ਆਮਦਹ ਜ਼ਾ ਚੁ ਬਖ਼ਸ਼ਿੰਦਹ ਮਾਹ ॥੨੪॥

ਤਾਂ ਉਸ ਵਿਚੋਂ ਚੰਦ੍ਰਮਾ ਵਰਗੇ ਮੁਖ ਵਾਲਾ (ਬੱਚਾ) ਪ੍ਰਗਟ ਹੋਇਆ ॥੨੪॥

ਵਜ਼ਾ ਗਾਜਰਾ ਖ਼ਾਨਹ ਕੋਦਕ ਚੁ ਨੇਸਤ ॥

ਉਸ ਧੋਬੀ ਦੇ ਘਰ ਕੋਈ ਲੜਕਾ ਨਹੀਂ ਸੀ।

ਖ਼ੁਦਾ ਮਨ ਪਿਸਰ ਦਾਦ ਈਂ ਹਸਬ ਸੇਸਤ ॥੨੫॥

(ਉਸ ਨੇ ਕਿਹਾ) ਪਰਮਾਤਮਾ ਨੇ ਮੈਨੂੰ ਇਹ ਲੜਕਾ ਪ੍ਰਦਾਨ ਕੀਤਾ ਹੈ। ਇਹ ਬਹੁਤ ਵੱਡੀ ਸੌਗਾਤ ਹੈ ॥੨੫॥

ਬਿਯਾਵੁਰਦ ਓ ਰਾ ਗਿਰਿਫ਼ਤ ਆਂ ਅਕੀਕ ॥

ਉਸ ਨੇ ਸੰਦੂਕ ਨੂੰ ਪਾਣੀ ਤੋਂ ਬਾਹਰ ਕਢਿਆ ਅਤੇ ਉਸ ਵਿਚੋਂ ਪੁੱਤਰ ਅਤੇ ਹੀਰਾ ਮਿਲਿਆ।

ਸ਼ੁਕਰ ਕਰਦ ਯਜ਼ਦਾਨ ਆਜ਼ਮ ਅਮੀਕ ॥੨੬॥

ਉਸ ਨੇ ਬੇਅੰਤ ਅਤੇ ਅਥਾਹ ਪਰਮਾਤਮਾ ਦਾ ਸ਼ੁਕਰ ਕੀਤਾ ॥੨੬॥

ਕੁਨਦ ਪਰਵਰਿਸ਼ ਰਾ ਚੁ ਪਿਸਰੇ ਅਜ਼ੀਮ ॥

ਉਸ ਨੂੰ ਪੁੱਤਰ ਵਾਂਗ ਬਹੁਤ ਵਧੀਆ ਢੰਗ ਨਾਲ ਪਾਲਿਆ

ਬ ਯਾਦੇ ਖ਼ੁਦਾ ਕਬਿਲਹ ਕਾਬਹ ਕਰੀਮ ॥੨੭॥

ਅਤੇ ਮਨ ਵਿਚ ਪਰਮਾਤਮਾ ਅਤੇ ਮੱਕੇ ਦੇ ਕਾਬੇ ਨੂੰ ਯਾਦ ਕੀਤਾ ॥੨੭॥

ਚੁ ਬੁਗਜ਼ਸ਼ਤ ਬਰ ਵੈ ਦੁ ਸੇ ਸਾਲ ਮਾਹ ॥

ਜਦੋਂ ਇਸ ਗੱਲ ਨੂੰ ਹੋਇਆਂ ਦੋ ਤਿੰਨ ਸਾਲ ਅਤੇ ਕੁਝ ਮਹੀਨੇ ਬੀਤ ਗਏ,

ਕਜ਼ੋ ਦੁਖ਼ਤਰੇ ਖ਼ਾਨਹ ਆਵੁਰਦ ਸ਼ਾਹ ॥੨੮॥

ਤਾਂ ਧੋਬੀ ਦੀ ਧੀ ਉਸ (ਬਾਲਕ) ਨੂੰ ਬਾਦਸ਼ਾਹ ਦੇ ਘਰ ਲੈ ਆਈ ॥੨੮॥

ਨਜ਼ਰ ਕਰਦ ਬਰ ਵੈ ਹੁਮਾਏ ਅਜ਼ੀਮ ॥

'ਹੁਮਾਏ ਅਜ਼ੀਮ' (ਰਾਜ ਕੁਮਾਰੀ) ਨੇ ਧੋਬੀ ਦੇ

ਬ ਯਾਦ ਆਮਦਸ਼ ਪਿਸਰ ਗਾਜ਼ਰ ਕਰੀਮ ॥੨੯॥

'ਕਰੀਮ' ਨਾਂ ਦੇ (ਬਾਲਕ) ਨੂੰ ਵੇਖਿਆ ਤਾਂ ਆਪਣੇ ਪੁੱਤਰ ਦੀ ਯਾਦ ਆ ਗਈ ॥੨੯॥

ਬਪੁਰਸ਼ੀਦ ਓ ਰਾ ਕਿ ਏ ਨੇਕ ਜ਼ਨ ॥

(ਰਾਜ ਕੁਮਾਰੀ ਨੇ) ਉਸ ਨੂੰ ਪੁਛਿਆ ਕਿ ਹੇ ਨੇਕ ਇਸਤਰੀ!

ਕੁਜਾ ਯਾਫ਼ਤੀ ਪਿਸਰ ਖ਼ੁਸ਼ ਖ਼ੋਇ ਤਨ ॥੩੦॥

ਇਹ ਚੰਗੇ ਸੁਭਾ ਅਤੇ ਸੁੰਦਰ ਸ਼ਰੀਰ ਵਾਲਾ ਪੁੱਤਰ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ ਹੈ ॥੩੦॥

ਬਿਦਾਨੇਮ ਖ਼ਾਨੇਮ ਸ਼ਨਾਸੇਮ ਮਨ ॥

(ਰਾਜ ਕੁਮਾਰੀ ਮਨ ਵਿਚ ਸੋਚਣ ਲਗੀ ਕਿ) ਮੈਂ ਇਸ ਬਾਲਕ ਨੂੰ ਜਾਣਦੀ ਅਤੇ ਪਛਾਣਦੀ ਹਾਂ।

ਯਕੇ ਮਨ ਸ਼ਨਾਸ਼ਮ ਨ ਦੀਗ਼ਰ ਸੁਖ਼ਨ ॥੩੧॥

ਇਕ ਮੈਂ ਹੀ ਇਸ ਗੱਲ ਨੂੰ ਜਾਣਦੀ ਹਾਂ, ਹੋਰ ਕਿਸੇ ਨੂੰ ਪਤਾ ਨਹੀਂ ਹੈ ॥੩੧॥

ਦਵੀਦੰਦ ਮਰਦਮ ਬਖ਼ਾਦੰਮ ਕਜ਼ੋ ॥

ਉਸ ਨੇ ਆਪਣੇ ਨੌਕਰ ਨੂੰ ਬੁਲਾਇਆ

ਕਿ ਅਜ਼ ਖ਼ਾਨਹੇ ਗਾਜ਼ਰਾਨਸ਼ ਅਜ਼ੋ ॥੩੨॥

ਅਤੇ ਧੋਬੀ ਦੇ ਘਰ ਭੇਜਿਆ ॥੩੨॥

ਬੁਖ਼ਾਦੰਦ ਓ ਰਾ ਬੁਬਸਤੰਦ ਸਖ਼ਤ ॥

(ਧੋਬੀ ਨੂੰ) ਬੁਲਾ ਕੇ ਬੰਨ੍ਹ ਲਿਆ ਅਤੇ ਪੁਛਿਆ

ਬ ਪੁਰਸ਼ੀਦ ਓ ਰਾ ਕਿ ਏ ਨੇਕ ਬਖ਼ਤ ॥੩੩॥

ਕਿ ਹੇ ਚੰਗੇ ਭਾਗਾਂ ਵਾਲੇ! (ਤੂੰ ਇਹ ਲੜਕਾ ਕਿਥੋਂ ਲਿਆ ਹੈ) ॥੩੩॥

ਬਿਗੋਯਮ ਤੁਰਾ ਹਮ ਚੁ ਈਂ ਯਾਫ਼ਤਮ ॥

ਉਸ (ਧੋਬੀ) ਨੇ ਕਿਹਾ ਕਿ ਮੈਂ ਤੁਹਾਨੂੰ ਦਸਦਾ ਹਾਂ ਕਿ ਇਹ ਕਿਸ ਤਰ੍ਹਾਂ ਪ੍ਰਾਪਤ ਹੋਇਆ ਹੈ।

ਨੁਮਾਯਮ ਬ ਤੋ ਹਾਲ ਚੂੰ ਸਾਖ਼ਤਮ ॥੩੪॥

ਇਸ ਦੇ ਮਿਲਣ ਦਾ ਸਾਰਾ ਹਾਲ ਤੁਹਾਨੂੰ ਜ਼ਾਹਿਰ ਕਰਦਾ ਹਾਂ ॥੩੪॥

ਕਿ ਸਾਲੇ ਫ਼ਲਾ ਮਾਹ ਦਰ ਵਕਤ ਸ਼ਾਮ ॥

(ਧੋਬੀ ਨੇ ਕਿਹਾ) ਫਲਾਣੇ ਸਾਲ ਦੇ ਫਲਾਣੇ ਮਹੀਨੇ ਵਿਚ

ਕਿ ਈਂ ਕਾਰ ਰਾ ਕਰਦਅਮ ਮਨ ਤਮਾਮ ॥੩੫॥

ਸ਼ਾਮ ਵੇਲੇ ਮੈਂ ਇਸ ਸਾਰੇ ਕੰਮ ਨੂੰ ਕੀਤਾ ਸੀ ॥੩੫॥

ਗ਼ਿਰਿਫ਼ਤੇਮ ਸੰਦੂਕ ਦਰੀਯਾ ਅਮੀਕ ॥

(ਮੈਂ ਦਰਿਆ ਵਿਚ ਇਕ ਰੁੜ੍ਹਦਾ ਹੋਇਆ ਸੰਦੂਕ ਵੇਖਿਆ) ਅਤੇ ਮੈਂ ਡੂੰਘੇ ਦਰਿਆ ਵਿਚ ਜਾ ਕੇ ਸੰਦੂਕ ਨੂੰ ਪਕੜ ਲਿਆ।

ਯਕੇ ਦਸਤ ਜ਼ੋ ਯਾਫ਼ਤਮ ਈਂ ਅਕੀਕ ॥੩੬॥

(ਉਸ ਵਿਚੋਂ ਇਕ ਲੜਕਾ ਮਿਲਿਆ) ਜਿਸ ਦੇ ਇਕ ਹੱਥ ਵਿਚੋਂ ਹੀਰਾ ਪ੍ਰਾਪਤ ਹੋਇਆ ॥੩੬॥

ਬਦੀਦੰਦ ਗੌਹਰਿ ਗ਼ਿਰਫ਼ਤੰਦ ਅਜ਼ਾ ॥

ਉਸ ਤੋਂ ਹੀਰਾ ਫੜ ਕੇ (ਰਾਜ ਕੁਮਾਰੀ ਨੇ) ਵੇਖਿਆ

ਸ਼ਨਾਸਦ ਕਿ ਈਂ ਪਿਸਰ ਹਸਤ ਆਂ ਹੁਮਾ ॥੩੭॥

ਅਤੇ ਪਛਾਣ ਲਿਆ ਕਿ ਮੇਰਾ ਹੀ ਪੁੱਤਰ ਹੈ ॥੩੭॥

ਬਰੋ ਤਾਜ਼ਹ ਸ਼ੁਦ ਸ਼ੀਰ ਪਿਸਤਾ ਅਜ਼ੋ ॥

ਉਸ ਦੇ ਥਣਾਂ ਵਿਚੋਂ ਦੁੱਧ ਵਗਣ ਲਗ ਗਿਆ।

ਬਿਜ਼ਦ ਸੀਨਹ ਖ਼ੁਦ ਹਰਦੋ ਦਸਤਾ ਅਜ਼ੋ ॥੩੮॥

ਉਸ ਨੇ ਆਪਣੇ ਦੋਵੇਂ ਹੱਥ ਛਾਤੀ ਉਤੇ ਰਖ ਲਏ ॥੩੮॥

ਸ਼ਨਾਸਦ ਅਜ਼ੋ ਹਰ ਦੁ ਲਬ ਬਰ ਕੁਸ਼ਾਦ ॥

ਉਸ ਨੇ (ਲੜਕੇ ਨੂੰ) ਪਛਾਣਨ ਤੇ ਦੋਵੇਂ ਬੁਲ੍ਹ ਖੋਲ੍ਹੇ (ਭਾਵ-ਹਸਣ ਦਾ ਯਤਨ ਕੀਤਾ)

ਕਿ ਜ਼ਾਹਰ ਨ ਕਰਦਸ਼ ਦਿਲ ਅੰਦਰ ਨਿਹਾਦ ॥੩੯॥

ਪਰ (ਉਸ ਨੇ ਇਹ ਭੇਦ ਕਿਸੇ ਅਗੇ) ਪ੍ਰਗਟ ਨਾ ਕੀਤਾ ਅਤੇ ਮਨ ਵਿਚ ਹੀ ਲੁਕਾਈ ਰਖਿਆ ॥੩੯॥


Flag Counter