ਸ਼੍ਰੀ ਦਸਮ ਗ੍ਰੰਥ

ਅੰਗ - 850


ਭਵਨ ਚਤੁਰਦਸ ਮਾਝਿ ਉਜਿਯਾਰੀ ॥

ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ

ਰਾਜਾ ਛਤ੍ਰਕੇਤੁ ਕੀ ਨਾਰੀ ॥੨॥

ਰਾਜਾ ਛਤ੍ਰਕੇਤੁ ਦੀ ਇਸਤਰੀ ॥੨॥

ਛਤ੍ਰ ਮੰਜਰੀ ਤਾ ਕੀ ਪ੍ਯਾਰੀ ॥

ਛਤ੍ਰ ਮੰਜਰੀ ਉਸ ਨੂੰ ਬਹੁਤ ਪਿਆਰੀ ਸੀ।

ਅੰਗ ਉਤੰਗ ਨ੍ਰਿਪਤਿ ਤੇ ਭਾਰੀ ॥

ਉਸ ਦੇ ਅੰਗ ਰਾਜੇ ਤੋਂ ਵੀ ਉਚੇ ਅਤੇ ਭਾਰੇ ਸਨ (ਅਰਥਾਤ ਉਹ ਰਾਜੇ ਤੋਂ ਵੀ ਅਧਿਕ ਸੁੰਦਰ ਸੀ)।

ਬਹੁਤ ਜਤਨ ਆਗਮ ਕੋ ਕਰੈ ॥

ਉਹ ਭਵਿਸ਼ ਬਾਰੇ ਬਹੁਤ ਯਤਨ ਕਰਦੀ ਸੀ

ਕੈਸੇ ਰਾਜ ਹਮਾਰੋ ਸਰੈ ॥੩॥

ਕਿ ਕਿਵੇਂ ਸਾਡਾ ਰਾਜ ਸੰਵਰ ਜਾਏ (ਅਰਥਾਤ ਉੱਨਤੀ ਕਰੇ) ॥੩॥

ਕੰਨ੍ਯਾ ਹ੍ਵੈ ਤਾ ਕੇ ਮਰਿ ਜਾਹੀ ॥

ਉਸ ਦੇ ਕੰਨਿਆ ਜਨਮ ਲੈ ਕੇ ਮਰ ਜਾਂਦੀ ਸੀ

ਪੂਤ ਆਨਿ ਪ੍ਰਗਟੈ ਕੋਊ ਨਾਹੀ ॥

ਅਤੇ ਪੁੱਤਰ ਕੋਈ ਪ੍ਰਗਟ ਨਹੀਂ ਸੀ ਹੋਇਆ।

ਤ੍ਰਿਯ ਕੌ ਸੋਕ ਅਧਿਕ ਜਿਯ ਭਾਰੋ ॥

(ਉਸ) ਇਸਤਰੀ ਦੇ ਮਨ ਵਿਚ (ਇਹੀ) ਬਹੁਤ ਵੱਡਾ ਦੁਖ ਸੀ।

ਚਰਿਤ ਏਕ ਤਿਯ ਚਿਤ ਬਿਚਾਰੋ ॥੪॥

(ਉਸ) ਇਸਤਰੀ ਨੇ ਮਨ ਵਿਚ ਇਕ ਚਰਿਤ੍ਰ ਵਿਚਾਰਿਆ ॥੪॥

ਸੁਤ ਬਿਨੁ ਤ੍ਰਿਯ ਚਿਤ ਚਿਤ ਬਿਚਾਰੀ ॥

(ਉਹ) ਇਸਤਰੀ ਮਨ ਵਿਚ ਸੋਚਣ ਲਗੀ

ਕ੍ਯੋ ਨ ਦੈਵ ਗਤਿ ਕਰੀ ਹਮਾਰੀ ॥

ਕਿ ਪੁੱਤਰ ਤੋਂ ਬਿਨਾ ਪਰਮਾਤਮਾ ਸਾਡੀ ਗਤੀ ਕਿਵੇਂ ਕਰੇਗਾ।

ਦਿਜ ਮੁਰਿ ਹਾਥ ਦਾਨ ਨਹਿ ਲੇਹੀ ॥

ਮੇਰੇ ਹੱਥੋਂ ਬ੍ਰਾਹਮਣ ਦਾਨ ਨਹੀਂ ਲੈਣਗੇ

ਗ੍ਰਿਹ ਕੇ ਲੋਗ ਉਰਾਭੇ ਦੇਹੀ ॥੫॥

ਅਤੇ ਘਰ ਦੇ ਲੋਕ ਉਲਾਂਭੇ ਦੇਣਗੇ ॥੫॥

ਤਾ ਤੇ ਦੁਰਾਚਾਰ ਕਛੁ ਕਰਿਯੈ ॥

ਇਸ ਲਈ ਕੁਝ ਦੁਰਾਚਾਰ ਕਰ ਕੇ (ਪੁੱਤਰ ਪੈਦਾ ਕਰੀਏ)

ਪੁਤ੍ਰ ਰਾਵ ਕੋ ਬਦਨ ਉਚਰਿਯੈ ॥

ਅਤੇ ਮੂੰਹ ਤੋਂ ਰਾਜੇ ਦਾ ਪੁੱਤਰ ਕਹਿ ਦੇਈਏ।

ਏਕ ਪੁਤ੍ਰ ਲੀਜੈ ਉਪਜਾਈ ॥

ਇਕ ਪੁੱਤਰ ਪੈਦਾ ਕਰ ਲਈਏ।

ਨ੍ਰਿਪ ਕੋ ਕਵਨ ਨਿਰਖਿ ਹੈ ਆਈ ॥੬॥

(ਇਹ) ਰਾਜੇ ਦਾ ਹੈ, ਕੌਣ ਆ ਕੇ ਵੇਖਣ ਲਗੇਗਾ ॥੬॥

ਸਵਤਿ ਏਕ ਤਿਹ ਨ੍ਰਿਪਤਿ ਬੁਲਾਈ ॥

ਰਾਜੇ ਨੇ ਉਸ ਦੀ ਇਕ ਸੌਂਕਣ ਬੁਲਾ ਲਈ

ਇਹ ਬ੍ਯਾਹਹੁ ਇਹ ਜਗਤ ਉਡਾਈ ॥

ਅਤੇ ਉਸ ਨੂੰ ਵਿਆਹਣ ਦੀ ਗੱਲ ਧੁਮਾ ਦਿੱਤੀ।

ਯੌ ਸੁਨਿ ਨਾਰਿ ਅਧਿਕ ਅਕੁਲਾਈ ॥

ਇਹ ਸੁਣ ਕੇ ਇਸਤਰੀ ਬਹੁਤ ਵਿਆਕੁਲ ਹੋਈ

ਸੇਵਕਾਨ ਸੌ ਦਰਬੁ ਲੁਟਾਈ ॥੭॥

ਅਤੇ ਸੇਵਕਾਂ ਨੂੰ ਧਨ ਲੁਟਾਉਣ ਲਗੀ ॥੭॥

ਦੋਹਰਾ ॥

ਦੋਹਰਾ:

ਸਵਤਿ ਤ੍ਰਾਸ ਰਾਨੀ ਅਧਿਕ ਲੋਗਨ ਦਰਬੁ ਲੁਟਾਇ ॥

ਸੌਂਕਣ ਦੇ ਡਰ ਕਰ ਕੇ ਰਾਣੀ ਨੇ ਲੋਕਾਂ ਨੂੰ ਜ਼ਿਆਦਾ ਧਨ ਲੁਟਾਉਣਾ ਸ਼ੁਰੂ ਕਰ ਦਿੱਤਾ।

ਤੇ ਵਾ ਕੀ ਸਵਤਿਹ ਚਹੈ ਸਕੈ ਨ ਮੂਰਖ ਪਾਇ ॥੮॥

(ਪਰ) ਉਹ ਮੂਰਖ ਸਮਝ ਨਾ ਸਕੀ ਕਿ ਉਹ ਉਸ ਦੀ ਸੌਂਕਣ ਨੂੰ ਹੀ ਚਾਹੁੰਦੇ ਹਨ ॥੮॥

ਚੌਪਈ ॥

ਚੌਪਈ:

ਲੋਗ ਸਵਤਿ ਤਾ ਕੀ ਕਹ ਚਹੈ ॥

ਲੋਕੀਂ ਉਸ ਦੀ ਸੌਂਕਣ ਨੂੰ ਚਾਹੁੰਦੇ ਸਨ।

ਵਾ ਕੀ ਉਸਤਤਿ ਨ੍ਰਿਪ ਸੋ ਕਹੈ ॥

ਉਸ ਦੀ ਉਸਤਤ ਰਾਜੇ ਪਾਸ ਕਰਦੇ ਸਨ।

ਕਹੈ ਜੁ ਇਹ ਪ੍ਰਭੂ ਬਰੈ ਸੁ ਮਾਰੋ ॥

ਕਹਿੰਦੇ ਸਨ ਕਿ ਇਸ ਨੂੰ ਰਾਜਾ ਵਿਆਹ ਲਏ (ਅਤੇ ਉਸ ਨੂੰ) ਮਾਰ ਦੇਵੇ।

ਅਧਿਕ ਟੂਕਰੋ ਚਲੈ ਹਮਾਰੋ ॥੯॥

(ਤਾਂ ਜੋ) ਚੰਗੀ ਤਰ੍ਹਾਂ ਸਾਡਾ ਅੰਨ ਪਾਣੀ ਚਲਦਾ ਰਹੇ ॥੯॥

ਸਵਤਿ ਤ੍ਰਾਸ ਅਤਿ ਤ੍ਰਿਯਹਿ ਦਿਖਾਵੈ ॥

(ਇਕ ਸੇਵਕਾ) ਉਸ ਰਾਣੀ ਨੂੰ ਸੌਂਕਣ ਦਾ ਬਹੁਤ ਡਰ ਦਿਖਾਂਦੀ ਸੀ

ਤਾ ਕੋ ਮੂੰਡ ਮੂੰਡ ਕਰਿ ਖਾਵੈ ॥

ਅਤੇ ਉਸ ਨੂੰ ਲੁਟ ਲੁਟ ਕੇ ਖਾਂਦੀ ਸੀ।

ਤਾ ਕਹ ਦਰਬੁ ਨ ਦੇਖਨ ਦੇਹੀ ॥

ਉਸ ਨੂੰ ਧਨ ਦੇਖਣ ਨਹੀਂ ਸੀ ਦਿੰਦੀ,

ਲੂਟਿ ਕੂਟਿ ਬਾਹਰ ਤੇ ਲੇਹੀ ॥੧੦॥

ਬਾਹਰੋਂ ਹੀ ਲੁਟ ਲੈਂਦੀ ਸੀ ॥੧੦॥

ਪੁਨਿ ਤਿਹ ਮਿਲਿਹਿ ਸਵਤਿ ਸੌ ਜਾਈ ॥

ਫਿਰ ਉਹ ਸੌਂਕਣ ਨੂੰ ਜਾ ਕੇ ਮਿਲਦੀ।

ਭਾਤਿ ਭਾਤਿ ਤਿਨ ਕਰਹਿ ਬਡਾਈ ॥

ਭਾਂਤ ਭਾਂਤ ਦੀ ਉਸ ਦੀ ਵਡਿਆਈ ਕਰਦੀ ਸੀ

ਤੁਮ ਕਹ ਬਰਿ ਹੈ ਨ੍ਰਿਪਤਿ ਹਮਾਰੋ ॥

ਕਿ ਸਾਡਾ ਰਾਜਾ ਤੈਨੂੰ ਵਿਆਹ ਲਏਗਾ

ਹ੍ਵੈਹੈ ਅਧਿਕ ਪ੍ਰਤਾਪ ਤੁਮਾਰੋ ॥੧੧॥

ਅਤੇ ਤੇਰਾ ਬਹੁਤ ਪ੍ਰਤਾਪ ਹੋਏਗਾ ॥੧੧॥

ਯੌ ਕਹਿ ਕੈ ਤਾ ਕੌ ਧਨ ਲੂਟਹਿ ॥

ਇਸ ਤਰ੍ਹਾਂ ਕਹਿ ਕੇ ਉਸ ਦਾ ਧਨ ਲੁਟਦੀ ਸੀ

ਬਹੁਰਿ ਆਨਿ ਵਾ ਤ੍ਰਿਯਾ ਕਹ ਕੂਟਹਿ ॥

ਅਤੇ ਫਿਰ ਆ ਕੇ ਰਾਣੀ ਤੋਂ (ਧਨ) ਖਿਚਦੀ ਸੀ।

ਇਹ ਬਿਧ ਤ੍ਰਾਸ ਤਿਨੈ ਦਿਖਰਾਵੈ ॥

ਇਸ ਤਰ੍ਹਾਂ ਉਨ੍ਹਾਂ ਨੂੰ ਡਰ ਦਿੰਦੀ ਸੀ

ਦੁਹੂੰਅਨ ਮੂੰਡ ਮੂੰਡਿ ਕੈ ਖਾਵੈ ॥੧੨॥

ਅਤੇ ਦੋਹਾਂ ਨੂੰ ਲੁਟ ਲੁਟ ਕੇ ਖਾਂਦੀ ਸੀ ॥੧੨॥

ਦੋਹਰਾ ॥

ਦੋਹਰਾ:

ਅਨਿਕ ਭਾਤਿ ਤਿਹ ਨ੍ਰਿਪਤਿ ਕੋ ਦੁਹੂੰਅਨ ਤ੍ਰਾਸ ਦਿਖਾਇ ॥

ਇਸ ਤਰ੍ਹਾਂ ਉਹ ਦੋਹਾਂ ਨੂੰ ਰਾਜੇ ਦਾ ਡਰ ਦਰਸਾਂਦੀ ਸੀ

ਦਰਬੁ ਜੜਨਿ ਕੇ ਧਾਮ ਕੌ ਇਹ ਛਲ ਛਲਹਿ ਬਨਾਇ ॥੧੩॥

ਅਤੇ ਉਨ੍ਹਾਂ ਮੂਰਖਾਂ ਨੂੰ ਇਸ ਤਰ੍ਹਾਂ ਲੁਟ ਕੇ ਖਾਂਦੀ ਸੀ ॥੧੩॥

ਚੌਪਈ ॥

ਚੌਪਈ:

ਸਵਤਿ ਤ੍ਰਾਸ ਜੜ ਦਰਬੁ ਲੁਟਾਵੈ ॥

ਸੌਂਕਣ ਦੇ ਡਰੋਂ (ਉਹ) ਮੂਰਖ ਧਨ ਲੁਟਾਉਣ ਲਗੀ ਸੀ

ਦੁਰਾਚਾਰ ਸੁਤ ਹੇਤ ਕਮਾਵੈ ॥

ਅਤੇ ਪੁੱਤਰ (ਦੀ ਪ੍ਰਾਪਤੀ) ਲਈ ਦੁਰਾਚਾਰ ਕਰਦੀ ਸੀ।


Flag Counter