ਸ਼੍ਰੀ ਦਸਮ ਗ੍ਰੰਥ

ਅੰਗ - 1293


ਸੁਨਹੁ ਬਾਤ ਤੁਮ ਰਾਜ ਕੁਮਾਰਾ ॥

ਹੇ ਰਾਜ ਕੁਮਾਰ! ਤੁਸੀਂ (ਮੇਰੀ) ਗੱਲ ਸੁਣੋ।

ਰਤਨ ਮਤੀ ਤੁਮਰੀ ਜੋ ਰਾਨੀ ॥

ਤੁਹਾਡੀ ਜੋ ਰਾਣੀ ਰਤਨ ਮਤੀ ਹੈ,

ਯਹ ਮੁਰਿ ਅਤਿ ਸੇਵਕੀ ਪ੍ਰਮਾਨੀ ॥੧੦॥

ਉਸ ਨੂੰ ਮੇਰੀ ਬਹੁਤ ਪੱਕੀ ਸੇਵਿਕਾ ਸਮਝੋ ॥੧੦॥

ਜੌ ਯਾ ਸੌ ਤੁਮ ਕਰਹੁ ਪ੍ਯਾਰਾ ॥

ਜੇ ਤੁਸੀਂ ਉਸ ਨਾਲ ਪ੍ਰੇਮ ਕਰੋਂਗੇ,

ਹ੍ਵੈ ਹੈ ਤੁਮਰੋ ਤਬੈ ਉਧਾਰਾ ॥

ਤਦ ਹੀ ਤੁਹਾਡਾ ਉੱਧਾਰ ਹੋਵੇਗਾ।

ਸਤ੍ਰ ਹੋਇਗੋ ਨਾਸ ਤਿਹਾਰੋ ॥

ਤੁਹਾਡੇ ਵੈਰੀ ਨਸ਼ਟ ਹੋਣਗੇ।

ਤਬ ਜਾਨੌ ਤੂ ਭਗਤ ਹਮਾਰੋ ॥੧੧॥

ਤਦ (ਮੈਂ) ਸਮਝਾਂਗਾ ਕਿ ਤੂੰ ਮੇਰਾ ਭਗਤ ਹੈਂ ॥੧੧॥

ਯੌ ਕਹਿ ਲੋਕੰਜਨ ਦ੍ਰਿਗ ਡਾਰੀ ॥

ਇਹ ਕਹਿ ਕੇ (ਉਸ ਨੇ) ਲੋਕੰਜਨ (ਸੁਰਮਾ) ਅੱਖਾਂ ਵਿਚ ਪਾਇਆ।

ਭਈ ਲੋਪ ਨਹਿ ਜਾਇ ਨਿਹਾਰੀ ॥

ਉਹ ਭੇਦ ਭਰੇ ਢੰਗ ਨਾਲ ਅਲੋਪ ਹੋ ਗਈ ਅਤੇ ਵੇਖੀ ਨਾ ਜਾ ਸਕੀ।

ਮੂੜ ਰਾਵ ਤਿਹ ਰੁਦ੍ਰ ਪ੍ਰਮਾਨਾ ॥

ਮੂਰਖ ਰਾਜੇ ਨੇ ਉਸ ਨੂੰ ਰੁਦ੍ਰ ਸਮਝਿਆ।

ਭੇਦ ਅਭੇਦ ਕਛੁ ਪਸੂ ਨ ਜਾਨਾ ॥੧੨॥

ਭੇਦ ਅਭੇਦ ਨੂੰ ਮੂਰਖ ਨੇ ਕੁਝ ਨਾ ਜਾਣਿਆ ॥੧੨॥

ਤਬ ਤੇ ਤਾ ਸੌ ਕੀਆ ਪ੍ਯਾਰਾ ॥

ਤਦ ਤੋਂ ਉਸ ਨਾਲ (ਰਾਜੇ ਨੇ) ਹੋਰ ਸਾਰੀਆਂ ਸੁੰਦਰ ਰਾਣੀਆਂ ਨੂੰ

ਤਜਿ ਕਰਿ ਸਕਲ ਸੁੰਦਰੀ ਨਾਰਾ ॥

ਤਿਆਗ ਕੇ ਪਿਆਰ ਕਰਨਾ ਸ਼ੁਰੂ ਕੀਤਾ।

ਇਹ ਛਲ ਛਲਾ ਚੰਚਲਾ ਰਾਜਾ ॥

ਇਸ ਛਲ ਨਾਲ ਚੰਚਲਾ ਨੇ ਰਾਜੇ ਨੂੰ ਛਲ ਲਿਆ

ਆਲੂਰੇ ਗੜ ਕੋ ਸਿਰਤਾਜਾ ॥੧੩॥

ਜੋ ਆਲੂਰ ਗੜ੍ਹ ਦਾ ਸੁਆਮੀ ਸੀ ॥੧੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੯॥੬੩੪੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੯॥੬੩੪੨॥ ਚਲਦਾ॥

ਚੌਪਈ ॥

ਚੌਪਈ:

ਮਥੁਰਾ ਨਾਮ ਹਮਾਰੇ ਰਹੈ ॥

ਮਥੁਰਾ ਨਾਂ ਦਾ (ਇਕ ਵਿਅਕਤੀ) ਸਾਡੇ ਰਹਿੰਦਾ ਸੀ।

ਜਗ ਤਿਹ ਤ੍ਰਿਯਹਿ ਗੁਲਾਬੇ ਕਹੈ ॥

ਜਗਤ ਉਸ ਦੀ ਇਸਤਰੀ ਨੂੰ ਗੁਲਾਬੋ ਕਹਿੰਦਾ ਸੀ।

ਰਾਮ ਦਾਸ ਨਾਮਾ ਤਹ ਆਯੋ ॥

ਉਥੇ ਰਾਮ ਦਾਸ ਨਾਂ ਦਾ ਵਿਅਕਤੀ ਆਇਆ।

ਨਿਰਖਿ ਨਾਰਿ ਤਿਹ ਮਦਨ ਸਤਾਯੋ ॥੧॥

(ਉਸ) ਇਸਤਰੀ ਨੂੰ ਵੇਖ ਕੇ ਉਸ ਨੂੰ ਕਾਮ ਨੇ ਪਰੇਸ਼ਾਨ ਕੀਤਾ ॥੧॥

ਬਹੁਤ ਬਰਿਸ ਤਾ ਸੌ ਵਹੁ ਰਹਾ ॥

ਉਹ ਬਹੁਤ ਵਰ੍ਹਿਆਂ ਤਕ ਉਸ ਨਾਲ ਰਿਹਾ

ਪੁਨਿ ਐਸੇ ਤਿਹ ਤ੍ਰਿਯ ਸੌ ਕਹਾ ॥

ਅਤੇ ਫਿਰ ਇਸ ਤਰ੍ਹਾਂ ਇਸਤਰੀ ਪ੍ਰਤਿ ਕਿਹਾ,

ਆਉ ਹੋਹਿ ਹਮਰੀ ਤੈ ਨਾਰੀ ॥

ਆ! ਅਤੇ (ਹੁਣ) ਤੂੰ ਮੇਰੀ ਇਸਤਰੀ ਬਣ ਜਾ।

ਕਸਿ ਦੈ ਹੈ ਤੁਹਿ ਯਹ ਮੁਰਦਾਰੀ ॥੨॥

ਇਹ (ਮਥੁਰਾ) ਮੁਰਦਾਰ ਤੈਨੂੰ ਕੀ ਦਿੰਦਾ ਹੈ ॥੨॥

ਭਲੀ ਭਲੀ ਅਬਲਾ ਤਿਨ ਭਾਖੀ ॥

ਇਸਤਰੀ ਨੇ ਉਸ ਨੂੰ 'ਭਲੀ ਭਲੀ' ਕਿਹਾ

ਚਿਤ ਮਹਿ ਰਾਖਿ ਨ ਕਾਹੂ ਆਖੀ ॥

ਅਤੇ (ਇਹ ਗੱਲ) ਆਪਣੇ ਚਿਤ ਵਿਚ ਰਖੀ, ਕਿਸੇ ਨੂੰ ਨਾ ਦਸੀ।

ਜਬ ਮਥੁਰਾ ਆਯੋ ਤਿਹ ਧਾਮਾ ॥

ਜਦ ਮਥੁਰਾ ਉਸ ਦੇ ਘਰ ਆਇਆ

ਤਬ ਅਸਿ ਬਚਨ ਬਖਾਨ੍ਯੋ ਬਾਮਾ ॥੩॥

ਤਦ ਇਸਤਰੀ ਨੇ ਇਸ ਤਰ੍ਹਾਂ ਗੱਲ ਕੀਤੀ ॥੩॥

ਹਰੀ ਚੰਦ ਰਾਜਾ ਜਗ ਭਯੋ ॥

ਜਗਤ ਵਿਚ ਰਾਜਾ ਹਰੀ ਚੰਦ ਹੋਇਆ ਸੀ।

ਅੰਤ ਕਾਲ ਸੋ ਭੀ ਮਰਿ ਗਯੋ ॥

ਅੰਤ ਸਮੇਂ ਉਹ ਵੀ ਮਰ ਗਿਆ।

ਮਾਨਧਾਤ ਪ੍ਰਭ ਭੂਪ ਬਢਾਯੋ ॥

ਮਾਨਧਾਤਾ ਨਾਂ ਦਾ ਇਕ ਵੱਡਾ ਰਾਜਾ ਹੋਇਆ ਸੀ।

ਅੰਤ ਕਾਲ ਸੋਊ ਕਾਲ ਖਪਾਯੋ ॥੪॥

ਉਸ ਨੂੰ ਵੀ ਅੰਤ ਵਿਚ ਕਾਲ ਨੇ ਖਪਾ ਦਿੱਤਾ ॥੪॥

ਜੋ ਨਰ ਨਾਰਿ ਭਯੋ ਸੋ ਮਰਾ ॥

(ਇਸ ਸੰਸਾਰ ਵਿਚ) ਜੋ ਇਸਤਰੀ ਪੁਰਸ਼ ਪੈਦਾ ਹੋਇਆ ਹੈ, ਉਹ ਮਰ ਗਿਆ ਹੈ।

ਯਾ ਜਗ ਮਹਿ ਕੋਊ ਨ ਉਬਰਾ ॥

ਇਸ ਜਗਤ ਵਿਚ ਕੋਈ ਵੀ ਬਚਿਆ ਨਹੀਂ ਹੈ।

ਇਹ ਜਗ ਥਿਰ ਏਕੈ ਕਰਤਾਰਾ ॥

ਇਸ ਜਗਤ ਵਿਚ ਇਕ ਕਰਤਾਰ ਹੀ ਸਥਾਈ ਹੈ

ਔਰ ਮ੍ਰਿਤਕ ਇਹ ਸਗਲ ਸੰਸਾਰਾ ॥੫॥

ਅਤੇ ਹੋਰ ਸਾਰਾ ਸੰਸਾਰ ਨਾਸ਼ਮਾਨ ਹੈ ॥੫॥

ਦੋਹਰਾ ॥

ਦੋਹਰਾ:

ਯਾ ਜਗ ਮਹਿ ਸੋਈ ਜਿਯਤ ਪੁੰਨ੍ਯ ਦਾਨ ਜਿਨ ਕੀਨ ॥

ਇਸ ਸੰਸਾਰ ਵਿਚ ਉਹੀ ਜੀਉਂਦਾ ਰਹਿੰਦਾ ਹੈ (ਭਾਵ ਅਮਰ ਹੈ) ਜਿਸ ਨੇ ਪੁੰਨ ਦਾਨ ਕੀਤਾ ਹੈ।

ਸਿਖਿਯਨ ਕੀ ਸੇਵਾ ਕਰੀ ਜੋ ਮਾਗੈ ਸੋ ਦੀਨ ॥੬॥

ਜਿਸ ਨੇ ਸਿੱਖਾਂ (ਸੇਵਕਾਂ) ਦੀ ਸੇਵਾ ਕੀਤੀ ਹੈ (ਉਸ ਨੇ) ਜੋ ਮੰਗਿਆ ਹੈ, ਉਹੀ ਦਿੱਤਾ ਹੈ ॥੬॥

ਚੌਪਈ ॥

ਚੌਪਈ:

ਯਹ ਉਪਦੇਸ ਸੁਨਤ ਜੜ ਢਰਿਯੋ ॥

ਇਹ ਉਪਦੇਸ਼ ਸੁਣ ਕੇ ਮੂਰਖ ਮਥੁਰਾ ਢਲ ਗਿਆ

ਬਹੁਰਿ ਨਾਰਿ ਸੌ ਬਚਨ ਉਚਰਿਯੋ ॥

ਅਤੇ ਫਿਰ ਇਸਤਰੀ ਪ੍ਰਤਿ ਕਹਿਣ ਲਗਾ।

ਜੋ ਉਪਜੈ ਜਿਯ ਭਲੀ ਤਿਹਾਰੈ ॥

ਜੋ ਤੇਰੇ ਮਨ ਵਿਚ ਆਇਆ ਹੈ, ਉਹ ਠੀਕ ਹੈ।

ਵਹੈ ਕਾਮ ਮੈ ਕਰੌ ਸਵਾਰੈ ॥੭॥

ਉਹੀ ਕੰਮ ਮੈਂ ਚੰਗੀ ਤਰ੍ਹਾਂ ਨਾਲ ਕਰਾਂਗਾ ॥੭॥

ਤ੍ਰਿਯ ਬਾਚ ॥

ਇਸਤਰੀ ਨੇ ਕਿਹਾ:

ਫਟਾ ਬਸਤ੍ਰ ਜਾ ਕਾ ਲਖਿ ਲੀਜੈ ॥

ਜੇ ਕਿਸੇ ਦਾ ਫਟਿਆ ਹੋਇਆ ਬਸਤ੍ਰ ਵੇਖੋ,

ਬਸਤ੍ਰ ਨਵੀਨ ਤੁਰਤ ਤਿਹ ਦੀਜੈ ॥

ਉਸ ਨੂੰ ਤੁਰਤ ਨਵੇਂ ਬਸਤ੍ਰ ਦੇ ਦਿਓ।

ਜਾ ਕੈ ਘਰਿ ਮਹਿ ਹੋਇ ਨ ਦਾਰਾ ॥

ਜਿਸ ਦੇ ਘਰ ਵਿਚ ਇਸਤਰੀ ਨਾ ਹੋਵੇ,

ਤਾ ਕਹ ਦੀਜੈ ਅਪਨੀ ਨਾਰਾ ॥੮॥

ਉਸ ਨੂੰ ਆਪਣੀ ਇਸਤਰੀ ਦੇ ਦਿਓ ॥੮॥

ਰਾਮ ਦਾਸ ਤਬ ਤਾਹਿ ਨਿਹਾਰਿਯੋ ॥

ਰਾਮ ਦਾਸ ਨੇ ਤਦ ਉਸ ਵਲ ਵੇਖਿਆ।

ਧਨ ਬਿਹੀਨ ਬਿਨੁ ਨਾਰਿ ਬਿਚਾਰਿਯੋ ॥

(ਉਹ) ਧਨ ਤੋਂ ਸਖਣਾ ਅਤੇ ਇਸਤਰੀ ਤੋਂ ਬਿਨਾ ਸੀ।

ਧਨ ਹੂੰ ਦੀਯਾ ਨਾਰਿ ਹੂੰ ਦੀਨੀ ॥

(ਉਸ ਨੂੰ ਮਥੁਰਾ ਨੇ) ਧਨ ਵੀ ਦੇ ਦਿੱਤਾ ਅਤੇ ਇਸਤਰੀ ਵੀ ਦੇ ਦਿੱਤੀ।

ਭਲੀ ਬੁਰੀ ਜੜ ਕਛੂ ਨ ਚੀਨੀ ॥੯॥

ਉਸ ਮੂਰਖ ਨੇ ਮਾੜੀ ਚੰਗੀ ਕੋਈ ਗੱਲ ਨਹੀਂ ਸੋਚੀ ॥੯॥

ਇਹ ਛਲ ਗਈ ਜਾਰ ਕੇ ਨਾਰਾ ॥

ਇਸ ਛਲ ਨਾਲ (ਉਹ) ਇਸਤਰੀ ਯਾਰ ਨਾਲ ਚਲੀ ਗਈ।

ਬਸਤ੍ਰ ਦਰਬ ਲੈ ਸਾਥ ਅਪਾਰਾ ॥

(ਆਪਣੇ) ਨਾਲ ਬਹੁਤ ਸਾਰੇ ਬਸਤ੍ਰ ਅਤੇ ਧਨ ਲੈ ਗਈ।

ਇਹ ਆਪਨ ਅਤਿ ਸਾਧ ਪਛਾਨਾ ॥

ਇਸ (ਭਾਵ-ਮਥੁਰਾ ਨੇ) ਆਪਣੇ ਆਪ ਨੂੰ ਵੱਡਾ ਸਾਧ ਸਮਝਿਆ

ਭਲੀ ਬੁਰੀ ਕਾ ਭੇਵ ਨ ਜਾਨਾ ॥੧੦॥

ਅਤੇ ਭਲੇ ਬੁਰੇ ਦਾ ਭੇਦ ਨਾ ਸਮਝਿਆ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੦॥੬੩੫੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੦॥੬੩੫੨॥ ਚਲਦਾ॥

ਚੌਪਈ ॥

ਚੌਪਈ:

ਸੁਕ੍ਰਿਤਾਵਤੀ ਨਗਰ ਇਕ ਸੁਨਾ ॥

ਸੁਕ੍ਰਿਤਾਵਤੀ ਨਾਂ ਦਾ ਇਕ ਨਗਰ ਸੁਣੀਂਦਾ ਸੀ।

ਸੁਕ੍ਰਿਤ ਸੈਨ ਰਾਜਾ ਬਹੁ ਗੁਨਾ ॥

(ਜਿਥੋਂ ਦਾ) ਸੁਕ੍ਰਿਤ ਸੈਨ ਨਾਂ ਦਾ ਬਹੁਤ ਗੁਣਵਾਨ ਰਾਜਾ ਸੀ।

ਸੁਭ ਲਛਨਿ ਦੇ ਨਾਰਿ ਬਿਰਾਜੈ ॥

ਉਸ ਦੇ (ਘਰ) ਸੁਭ ਲਛਨਿ ਦੇ (ਦੇਈ) ਇਸਤਰੀ ਰਹਿੰਦੀ ਸੀ।

ਚੰਦ੍ਰ ਸੂਰ ਕੀ ਲਖਿ ਦੁਤਿ ਲਾਜੈ ॥੧॥

(ਉਸ ਨੂੰ) ਵੇਖ ਕੇ ਚੰਦ੍ਰਮਾ ਅਤੇ ਸੂਰਜ ਦੀ ਜੋਤਿ (ਚਮਕ) ਸ਼ਰਮਾਉਂਦੀ ਸੀ ॥੧॥

ਸ੍ਰੀ ਅਪਛਰਾ ਦੇਇ ਸੁ ਬਾਲਾ ॥

(ਉਸ ਦੀ) ਅਪੱਛਰਾ ਦੇਈ ਨਾਂ ਦੀ ਬਾਲਿਕਾ ਸੀ,

ਮਾਨਹੁ ਸਕਲ ਰਾਗ ਕੀ ਮਾਲਾ ॥

ਮਾਨੋ ਸਾਰਿਆਂ ਰਾਗਾਂ ਦੀ ਮਾਲਾ ਹੋਵੇ।

ਕਹੀ ਨ ਜਾਤ ਤਵਨ ਕੀ ਸੋਭਾ ॥

ਉਸ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਇੰਦ੍ਰ ਚੰਦ੍ਰ ਜਸ ਰਵਿ ਲਖਿ ਲੋਭਾ ॥੨॥

ਜਿਸ ਦੇ ਰੂਪ ਨੂੰ ਵੇਖ ਕੇ ਇੰਦਰ, ਚੰਦ੍ਰਮਾ ਅਤੇ ਸੂਰਜ ਵੀ ਲੋਭੀ ਹੋ ਜਾਂਦੇ ਸਨ ॥੨॥

ਤਹ ਇਕ ਆਇ ਗਯੋ ਸੌਦਾਗਰ ॥

ਉਥੇ ਇਕ ਸੌਦਾਗਰ ਆ ਗਿਆ।

ਪੂਤ ਸਾਥ ਤਿਹ ਜਾਨੁ ਪ੍ਰਭਾਕਰ ॥

ਉਸ ਨਾਲ ਸੂਰਜ ਵਰਗਾ ਪੁੱਤਰ ਸੀ।

ਰਾਜ ਸੁਤਾ ਤਿਹ ਊਪਰ ਅਟਕੀ ॥

ਰਾਜ ਕੁਮਾਰੀ ਉਸ ਉਤੇ ਮੋਹਿਤ ਹੋ ਗਈ

ਚਟਪਟ ਲਾਜ ਲੋਕ ਕੀ ਸਟਕੀ ॥੩॥

ਅਤੇ ਲੋਕ ਲਾਜ ਨੂੰ ਝਟਪਟ ਸੁਟ ਦਿੱਤਾ ॥੩॥


Flag Counter