ਸ਼੍ਰੀ ਦਸਮ ਗ੍ਰੰਥ

ਅੰਗ - 1370


ਗਿਰੇ ਪਾਕ ਸਾਹੀਦ ਯਾਕੀਨ ਹ੍ਵੈ ਕੈ ॥

ਅਤੇ ਨਿਸਚੇ ਨਾਲ ਪਵਿਤ੍ਰ ਸ਼ਹਾਦਤ ਪ੍ਰਾਪਤ ਕਰ ਕੇ ਡਿਗ ਰਹੇ ਸਨ।

ਕਹੂੰ ਬੀਰ ਬਾਕੇ ਨਚਾਵੈ ਤੁਰੰਗੈ ॥

ਕਿਤੇ ਬਾਂਕੇ ਸੂਰਮੇ ਘੋੜੇ ਨਚਾ ਰਹੇ ਸਨ

ਕਹੂੰ ਜੰਗ ਜੋਧਾ ਬਿਰਾਜੈ ਉਤੰਗੈ ॥੧੬੭॥

ਅਤੇ ਕਿਤੇ ਜੰਗ ਵਿਚ ਉੱਚੇ ਯੋਧੇ ਸ਼ੋਭਾ ਪਾ ਰਹੇ ਸਨ ॥੧੬੭॥

ਕਹੂੰ ਬੀਰ ਬਾਨੈਤ ਬੀਰੇ ਉਠਾਵੈਂ ॥

ਕਿਤੇ ਬਾਂਕੇ ਬੀਰ (ਯੁੱਧ ਦੇ) ਬੀੜੇ ਉਠਾ ਰਹੇ ਸਨ।

ਕਹੂੰ ਖੇਤ ਮੈ ਖਿੰਗ ਖਤ੍ਰੀ ਨਚਾਵੈਂ ॥

ਕਿਤੇ ਯੁੱਧ-ਖੇਤਰ ਵਿਚ ਛਤ੍ਰੀ ਘੋੜੇ ('ਖਿੰਗ') ਨਚਾ ਰਹੇ ਸਨ।

ਕਹੂੰ ਕੋਪ ਕੈ ਕੈ ਹਠੀ ਦਾਤ ਚਾਬੈਂ ॥

ਕਿਤੇ ਰੋਹ ਵਿਚ ਆ ਕੇ ਹਠੀ (ਸੂਰਮੇ) ਦੰਦ ਪੀਹ ਰਹੇ ਸਨ।

ਕਿਤੇ ਮੂੰਛ ਐਂਠੈ ਕਿਤੇ ਪਾਗ ਦਾਬੈਂ ॥੧੬੮॥

ਕਿਤੇ (ਸੂਰਮੇ) ਮੁੱਛਾਂ ਮਰੋੜ ਰਹੇ ਸਨ ਅਤੇ ਕਿਤੇ ਪੈਰ ਗਡ ਰਹੇ ਸਨ ॥੧੬੮॥

ਦੁਹੂੰ ਓਰ ਗਾਜੇ ਜਬੈ ਛਤ੍ਰਧਾਰੀ ॥

ਜਦੋਂ ਦੋਹਾਂ ਪਾਸਿਆਂ ਤੋਂ ਛਤ੍ਰਧਾਰੀ (ਸੂਰਮੇ) ਗਜਣ ਲਗੇ,

ਮਚੋ ਲੋਹ ਗਾੜੋ ਪਰੀ ਮਾਰਿ ਭਾਰੀ ॥

ਤਾਂ ਭਿਆਨਕ ਯੁੱਧ ਮਚ ਗਿਆ ਅਤੇ ਬਹੁਤ ਮਾਰ-ਕਾਟ ਹੋਣ ਲਗੀ।

ਮਹਾ ਕੋਪ ਕੈ ਬੀਰ ਬਾਜੀ ਉਚਕੈ ॥

ਬਹੁਤ ਅਧਿਕ ਕ੍ਰੋਧਿਤ ਹੋ ਕੇ ਸੈਨਿਕ ਅਤੇ ਘੋੜੇ ਉਛਲਣ ਲਗੇ।

ਲਗੇ ਦੇਹ ਮੋ ਘਾਇ ਗਾੜੇ ਭਭਕੈ ॥੧੬੯॥

ਸ਼ਰੀਰਾਂ ਵਿਚ ਲਗੇ ਡੂੰਘੇ ਜ਼ਖ਼ਮਾਂ (ਵਿਚੋਂ ਲਹੂ) ਭਕ ਭਕ ਕਰਨ ਲਗਾ ॥੧੬੯॥

ਕਹੂੰ ਕੁੰਡਲਾਕਾਰ ਮੁੰਡੈ ਬਿਰਾਜੈ ॥

ਕਿਤੇ ਕੁੰਡਲਦਾਰ (ਵਾਲਾਂ ਵਾਲੇ) ਸਿਰ ਸ਼ੋਭ ਰਹੇ ਸਨ

ਲਖੇ ਮੁੰਡ ਮਾਲਾਹੁ ਕੇ ਮੁੰਡ ਲਾਜੈ ॥

(ਜਿਨ੍ਹਾਂ ਨੂੰ) ਵੇਖ ਕੇ ਸ਼ਿਵ ਦੇ ਗਲ ਵਿਚ ਪਈ ਮੁੰਡ-ਮਾਲਾ ਦੇ ਮੁੰਡ ਲਜਾ ਰਹੇ ਸਨ।

ਕਹੂੰ ਘੂੰਮ ਘੂਮੈ ਪਰੇ ਬੀਰ ਭਾਰੀ ॥

ਕਿਤੇ ਵੱਡੇ ਸੂਰਮੇ ਘੁੰਮੇਰੀ ਖਾ ਕੇ ਡਿਗੇ ਪਏ ਸਨ।

ਮਨੋ ਸਿਧ੍ਰਯ ਬੈਠੇ ਲਗੇ ਜੋਗ ਤਾਰੀ ॥੧੭੦॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਿੱਧ ਯੋਗ ਦੀ ਤਾੜੀ ਲਗਾ ਕੇ ਬੈਠੇ ਹੋਣ ॥੧੭੦॥

ਤਹਾ ਸ੍ਰੋਨ ਕੀ ਕੂਲ ਘਾਰੀ ਬਿਰਾਜੈ ॥

ਉਥੇ ਲਹੂ ਦੀ ਨਦੀ ਵਗ ਰਹੀ ਸੀ, ਜਿਸ ਨੂੰ ਵੇਖ ਕੇ

ਲਖੈ ਅਸਟ ਨਦ੍ਰਯਾਨ ਕੋ ਦ੍ਰਪ ਭਾਜੈ ॥

ਅੱਠ (ਪਵਿਤ੍ਰ) ਨਦੀਆਂ ਦਾ ਘੁਮੰਡ ਦੂਰ ਹੋ ਰਿਹਾ ਸੀ।

ਤਹਾ ਬ੍ਰਿੰਦ ਬਾਜੀ ਬਹੇ ਨਕ੍ਰ ਜੈਸੇ ॥

ਉਸ ਵਿਚ ਘੋੜਿਆਂ ਦੇ ਅਨੇਕ ਝੁੰਡ ਮਗਰਮੱਛਾਂ ਵਾਂਗ ਵਹਿ ਰਹੇ ਸਨ।

ਲਸੈ ਮਤ ਦੰਤੀ ਮਹਾ ਸੈਲ ਕੈਸੇ ॥੧੭੧॥

ਮਸਤ ਹਾਥੀ ਵੱਡੇ ਪਰਬਤਾਂ ਜਿਹੇ ਲਗ ਰਹੇ ਸਨ ॥੧੭੧॥

ਧੁਜਾ ਬ੍ਰਿਛ ਤਾ ਮੋ ਬਹੇ ਜਾਤ ਐਸੇ ॥

ਉਸ ਵਿਚ ਝੰਡੇ ਬ੍ਰਿਛਾਂ ਵਾਂਗ ਇਸ ਤਰ੍ਹਾਂ ਰੁੜ੍ਹੇ ਜਾ ਰਹੇ ਸਨ

ਲਸੈ ਡੰਡ ਪਤ੍ਰੀ ਬਿਨਾ ਪਤ੍ਰ ਜੈਸੇ ॥

ਜਿਸ ਤਰ੍ਹਾਂ ਬਿਨਾ ਪਤਿਆਂ ਦੇ ਡੰਡੇ ਰੜ੍ਹਦੇ ਜਾ ਰਹੇ ਸਨ।

ਕਹੂੰ ਛਤ੍ਰ ਤਾ ਮੋ ਬਹੇ ਜਾਤ ਕਾਟੇ ॥

ਕਿਤੇ ਉਸ ਵਿਚ ਕਟੇ ਹੋਏ ਛਤ੍ਰ ਵਹਿ ਰਹੇ ਸਨ।

ਮਨੋ ਫੇਨ ਸੇ ਬਾਰਿ ਮੈ ਬਸਤ੍ਰ ਫਾਟੇ ॥੧੭੨॥

ਝਗ ਇੰਜ ਲਗ ਰਹੀ ਸੀ ਮਾਨੋ ਫਟੇ ਹੋਏ ਬਸਤ੍ਰ ਪਾਣੀ ਵਿਚ (ਰੁੜ੍ਹ ਰਹੇ ਹੋਣ) ॥੧੭੨॥

ਕਹੂੰ ਬਾਹ ਕਾਟੀ ਬਹੇ ਜਾਤ ਐਸੇ ॥

ਕਿਤੇ ਕਟੀ ਹੋਈ ਬਾਂਹ ਇਸ ਤਰ੍ਹਾਂ ਰੁੜ੍ਹੀ ਜਾ ਰਹੀ ਸੀ,

ਮਨੋ ਪੰਚ ਬਕ੍ਰਤਾਨ ਕੇ ਨਾਗ ਜੈਸੇ ॥

ਮਾਨੋ ਸ਼ਿਵ ('ਪੰਚ ਬਕ੍ਰਤਾਨ') ਦੇ ਸੱਪ ਹੋਣ।

ਚੜੇ ਬੀਰ ਬਾਜੀ ਬਹੇ ਜਾਤ ਮਾਰੇ ॥

ਕਿਤੇ ਘੋੜ ਚੜ੍ਹੇ ਸੂਰਮੇ ਮਾਰੇ ਹੋਏ ਰੁੜ੍ਹ ਰਹੇ ਸਨ,

ਸਨਾਹੀਨ ਕੇ ਸ੍ਵਾਰ ਪਾਰੈ ਪਧਾਰੇ ॥੧੭੩॥

ਜਿਵੇਂ ਮਸ਼ਕਾਂ ('ਸਨਾਹੀਨ') ਉਪਰ ਸਵਾਰ ਹੋਏ (ਵਿਅਕਤੀ) ਪਾਰ ਜਾ ਰਹੇ ਸਨ ॥੧੭੩॥

ਕਹੂੰ ਖੋਲ ਖੰਡੇ ਬਹੇ ਜਾਤ ਮਾਰੇ ॥

ਕਿਤੇ (ਟੁੱਟੇ ਹੋਏ) ਖੰਡੇ ਅਤੇ ਮਿਆਨ (ਇਸ ਤਰ੍ਹਾਂ) ਵਹੇ ਜਾ ਰਹੇ ਸਨ,

ਮਨੋ ਏਕਠੇ ਕਛ ਮਛ ਹ੍ਵੈ ਪਧਾਰੇ ॥

ਮਾਨੋ ਕੱਛ ਅਤੇ ਮੱਛ ਇਕੱਠੇ ਹੋ ਕੇ ਰੁੜ੍ਹੇ ਜਾ ਰਹੇ ਹੋਣ।

ਤਹਾ ਪਾਗ ਛੂਟੇ ਬਹੇ ਜਾਤ ਐਸੇ ॥

ਉਥੇ ਖੁਲ੍ਹੀਆਂ ਹੋਈਆਂ ਪਗੜੀਆਂ ਇਸ ਤਰ੍ਹਾਂ ਰੁੜ੍ਹਦੀਆਂ ਜਾ ਰਹੀਆਂ ਸਨ,

ਮਨੋ ਤੀਸ ਬ੍ਰਯਾਮਾਨ ਕੇ ਨਾਗ ਜੈਸੇ ॥੧੭੪॥

ਮਾਨੋ ਤੀਹ ਬਿਆਮਾਨ (ਦੋ ਗਜ਼ਾਂ ਦੀ ਲੰਬਾਈ ਦਾ ਮਾਨ) ਲੰਬੇ ਸੱਪ ਹੋਣ ॥੧੭੪॥

ਝਖੀ ਝੁੰਡ ਜਾ ਮੈ ਕਟਾਰੀ ਬਿਰਾਜੈ ॥

ਉਸ ਵਿਚ ਕਟਾਰਾਂ ਮੱਛਲੀਆਂ ਦੇ ਝੁੰਡ ਵਰਗੀਆਂ ਸ਼ੋਭਦੀਆਂ ਸਨ।

ਲਖੇ ਖਿੰਗ ਬਾਕੇ ਬਲੀ ਨਾਗ ਲਾਜੈ ॥

ਬਾਂਕਿਆਂ ਘੋੜਿਆਂ ਨੂੰ ਵੇਖ ਕੇ ਬਲਵਾਨ ਨਾਗ ਵੀ ਲਜਾਉਂਦੇ ਸਨ।

ਕਹੂੰ ਚਰਮ ਕਾਟੇ ਗਿਰੇ ਸਸਤ੍ਰ ਅਸਤ੍ਰੈ ॥

ਕਿਤੇ ਢਾਲਾਂ ('ਚਰਮ') ਕਟੀਆਂ ਪਈਆਂ ਸਨ ਅਤੇ (ਕਿਤੇ) ਅਸਤ੍ਰ ਅਤੇ ਸ਼ਸਤ੍ਰ ਡਿਗੇ ਪਏ ਸਨ।

ਕਹੂੰ ਬੀਰ ਬਾਜੀ ਬਹੇ ਜਾਤ ਬਸਤ੍ਰੈ ॥੧੭੫॥

ਕਿਤੇ ਸੂਰਮੇ ਅਤੇ ਘੋੜੇ ਬਸਤ੍ਰਾਂ ਸਮੇਤ ਰੁੜ੍ਹੇ ਜਾ ਰਹੇ ਸਨ ॥੧੭੫॥

ਹਲਾਚਾਲ ਕੈ ਕੈ ਹਠੀ ਦੈਤ ਢੂਕੇ ॥

ਹਠੀ ਦੈਂਤ ਹਲਚਲ ਕਰ ਕੇ ਆਣ ਢੁਕੇ ਸਨ

ਚਹੂੰ ਓਰ ਗਾਜੇ ਮਹਾ ਕਾਲ ਜੂ ਕੇ ॥

ਅਤੇ ਮਹਾ ਕਾਲ ਜੀ ਦੇ ਚੌਹਾਂ ਪਾਸੇ ਗਜਣ ਲਗੇ ਸਨ।

ਕਿਤੇ ਕੋਪ ਕੈ ਸਸਤ੍ਰ ਅਸਤ੍ਰੈ ਚਲਾਵੈ ॥

ਕਿਤੇ ਕ੍ਰੋਧਿਤ ਹੋ ਕੇ ਅਸਤ੍ਰ ਸ਼ਸਤ੍ਰ ਚਲਾ ਰਹੇ ਸਨ

ਕਿਤੇ ਸੰਖ ਔ ਭੀਮ ਭੇਰੀ ਬਜਾਵੈ ॥੧੭੬॥

ਅਤੇ ਕਿਤੇ ਸੰਖ ਅਤੇ ਵੱਡੀਆਂ ਭੇਰੀਆਂ ਵਜਾ ਰਹੇ ਸਨ ॥੧੭੬॥

ਮਹਾ ਫੂਲਿ ਫੀਲੀ ਨਗਾਰੇ ਬਜੈ ਕੈ ॥

ਮਹਾਵਤ ('ਫੀਲੀ') ਬਹੁਤ ਪ੍ਰਸੰਨ ਹੋ ਕੇ ਨਗਾਰੇ ਵਜਾ ਰਹੇ ਸਨ

ਚਲੇ ਦੁੰਦਭੀ ਤਾਜਿਯੌ ਕੇ ਸੁਨੈ ਕੈ ॥

ਅਤੇ ਘੋੜਿਆਂ ਉਤੇ ਕਸੇ ਨਗਾਰੇ (ਵਜਾ ਕੇ) ਸੁਣਾਈ ਜਾ ਰਹੇ ਸਨ।

ਮਚੇ ਕੋਪ ਕੈ ਸੁ ਉਸਟੀ ਦਮਾਮੇ ॥

ਊਠਾਂ ਉਤੇ ਬੰਨ੍ਹੇ ਨਗਾਰੇ ਕ੍ਰੋਧ ਸਹਿਤ ਵਜਾਏ ਜਾ ਰਹੇ ਸਨ,

ਮਨੋ ਬਾਜ ਟੁਟੇ ਲਖੇ ਲਾਲ ਤਾਮੇ ॥੧੭੭॥

ਮਾਨੋ ਲਾਲ (ਮਾਸ ਦੀ) ਖ਼ੁਰਾਕ ਨੂੰ ਵੇਖ ਕੇ ਬਾਜ਼ ਟੁਟ ਕੇ ਪੈ ਰਹੇ ਹੋਣ ॥੧੭੭॥

ਕਿਤੇ ਬੀਰ ਬਾਕੇ ਧਰੇ ਲਾਲ ਬਾਨੇ ॥

ਕਿਤੇ ਬਾਂਕੇ ਸੂਰਮਿਆਂ ਨੇ ਲਾਲ ਬਾਣੇ ਧਾਰੇ ਹੋਏ ਸਨ।

ਕਿਤੇ ਸ੍ਯਾਮ ਔ ਸੇਤ ਕੀਨੇ ਨਿਸਾਨੇ ॥

ਕਿਤੇ ਸਫ਼ੈਦ ਅਤੇ ਕਾਲੇ ਰੰਗ ਦੇ ਨਿਸ਼ਾਨ (ਝੰਡੇ) ਬਣਾਏ ਹੋਏ ਸਨ।

ਕਿਤੇ ਹਰਤਿ ਯੌ ਪੀਤ ਬਾਨੇ ਸੁਹਾਏ ॥

ਕਿਤੇ ਹਰੇ ਅਤੇ ਪੀਲੇ ਬਾਣੇ ਇਸ ਤਰ੍ਹਾਂ ਸ਼ੋਭਾਇਮਾਨ ਸਨ,

ਹਠੀ ਚੁੰਗ ਬਾਧੇ ਚਲੇ ਖੇਤ ਆਏ ॥੧੭੮॥

ਮਾਨੋ ਜੁਟ ਬੰਨ੍ਹ ਕੇ ਹਠੀ ਸੂਰਮੇ ਯੁੱਧ ਖੇਤਰ ਵਿਚ ਆ ਗਏ ਹੋਣ ॥੧੭੮॥

ਕਿਤੇ ਢਾਲ ਢਾਪੈ ਕਿਤੇ ਚੋਟ ਓਟੈ ॥

ਕਿਤੇ ਢਾਲਾਂ ਨਾਲ ਢਕਿਆ ਜਾ ਰਿਹਾ ਸੀ ਅਤੇ ਕਿਤੇ ਚੋਟ ਤੋਂ ਓਟ ਲਈ ਜਾ ਰਹੀ ਸੀ।


Flag Counter