ਸ਼੍ਰੀ ਦਸਮ ਗ੍ਰੰਥ

ਅੰਗ - 332


ਕੁਪ ਕੈ ਤਿਨਿ ਮੇਘ ਬਿਦਾਰ ਦਏ ਜਿਨਿ ਰਾਖ ਲਯੋ ਜਲ ਭੀਤਰ ਹਾਥੀ ॥

ਉਸ ਨੇ ਕ੍ਰੋਧਵਾਨ ਹੋ ਕੇ ਬਦਲਾਂ ਨੂੰ ਨਸ਼ਟ ਕਰ ਦਿੱਤਾ, ਜਿਸ ਨੇ ਜਲ ਦੇ ਅੰਦਰ (ਗ੍ਰਾਹ ਤੋਂ) ਹਾਥੀ ਨੂੰ ਬਚਾ ਲਿਆ ਸੀ।

ਜਾਹਿ ਸਿਲਾ ਲਗਿ ਪਾਇ ਤਰੀ ਜਿਹ ਰਾਖਿ ਲਈ ਦ੍ਰੁਪਤੀ ਸੁ ਅਨਾਥੀ ॥

ਜਿਸ ਦੇ ਚਰਨਾਂ ਦੀ ਛੋਹ ਕਰ ਕੇ ਸਿਲਾ (ਬਣੀ ਅਹਲਿਆ) ਤਰ ਗਈ ਸੀ ਅਤੇ ਜਿਸ ਨੇ ਅਨਾਥ ਹੋਈ ਦ੍ਰੋਪਦੀ ਦੀ (ਮਰਯਾਦਾ) ਰਖ ਲਈ ਸੀ।

ਬੈਰ ਕਰੈ ਜੋਊ ਪੈ ਇਹ ਸੋ ਸਭ ਗੋਪ ਕਹੈ ਇਹ ਤਾਹਿ ਅਸਾਥੀ ॥

ਸਾਰੇ ਗਵਾਲੇ ਕਹਿੰਦੇ ਹਨ, ਜੋ ਇਸ ਨਾਲ ਵੈਰ ਕਰਦਾ ਹੈ, ਇਹ ਉਸ ਦਾ ਵੈਰੀ ('ਅਸਾਥੀ') ਹੋ ਜਾਂਦਾ ਹੈ।

ਜੋ ਹਿਤ ਸੋ ਚਿਤ ਕੈ ਇਹ ਕੀ ਫੁਨਿ ਸੇਵ ਕਰੈ ਤਿਹ ਕੋ ਇਹ ਸਾਥੀ ॥੩੮੬॥

ਜੋ ਚਿਤ ਦੇ ਹਿਤ ਨਾਲ ਇਸ ਦੀ ਸੇਵਾ ਕਰਦਾ ਹੈ, (ਇਹ) ਉਸ ਦਾ ਮਿਤਰ ਬਣ ਜਾਂਦਾ ਹੈ ॥੩੮੬॥

ਮੇਘਨ ਕੋ ਤਬ ਹੀ ਕ੍ਰਿਸਨੰ ਦਲ ਖਾਤਿਰ ਊਪਰਿ ਨ ਕਛੂ ਆਂਦਾ ॥

ਕ੍ਰਿਸ਼ਨ ਨੇ ਤਦੋਂ ਬਦਲਾਂ ਦੀ ਸੈਨਾ ਨੂੰ ਖ਼ਾਤਰ ਵਿਚ ਨਾ ਲਿਆਂਦਾ (ਅਰਥਾਤ ਪ੍ਰਵਾਹ ਨਾ ਕੀਤੀ)।

ਕੋਪ ਕਰਿਯੋ ਅਤਿ ਹੀ ਮਘਵਾ ਨ ਚਲਿਯੋ ਤਿਹ ਸੋ ਕਛੁ ਤਾਹਿ ਬਸਾਦਾ ॥

ਇੰਦਰ ਨੇ (ਭਾਵੇਂ) ਬਹੁਤ ਕ੍ਰੋਧ ਕੀਤਾ ਸੀ, ਪਰ ਉਸ ਦਾ ਉਸ ਉਤੇ ਕੁਝ ਵਸ ਨਾ ਚਲਿਆ।

ਜੋਰ ਚਲੈ ਕਿਹ ਕੋ ਤਿਹ ਸੋ ਕਹਿ ਹੈ ਸਭ ਹੀ ਜਿਸ ਕੋ ਜਗੁ ਬਾਦਾ ॥

ਜਿਸ ਦਾ ਸਾਰਾ ਜਗਤ ਸੇਵਕ ਅਖਵਾਉਂਦਾ ਹੈ, ਉਸ ਨਾਲ ਕਿਸੇ ਦਾ ਕੀ ਜ਼ੋਰ ਚਲ ਸਕਦਾ ਹੈ।

ਮੂੰਡ ਨਿਵਾਇ ਮਨੈ ਦੁਖ ਪਾਇ ਗਯੋ ਮਘਵਾ ਉਠਿ ਧਾਮਿ ਖਿਸਾਦਾ ॥੩੮੭॥

ਸਿਰ ਨੀਵਾਂ ਕਰ ਕੇ ਅਤੇ ਮਨ ਵਿਚ ਦੁਖੀ ਹੋ ਕੇ ਇੰਦਰ ਉਠ ਕੇ ਘਰ ਨੂੰ ਖਿਸਕ ਗਿਆ ॥੩੮੭॥

ਸਕ੍ਰ ਗਯੋ ਪਛੁਤਾਹਿ ਗ੍ਰਿਹੰ ਕਹੁ ਫੋਰ ਦਈ ਜਬ ਕਾਨ੍ਰਹਿ ਅਨੀ ॥

ਜਦੋਂ ਕਾਨ੍ਹ ਨੇ (ਬਦਲਾਂ ਦੀ) ਸੈਨਾ ਖਿੰਡਾ ਦਿੱਤੀ, (ਤਦੋਂ) ਇੰਦਰ ਪਛਤਾਵਾ ਕਰਦਾ ਹੋਇਆ ਘਰ ਨੂੰ ਚਲਿਆ ਗਿਆ।

ਬਰਖਾ ਕਰਿ ਕੋਪ ਕਰੀ ਬ੍ਰਿਜ ਪੈ ਸੁ ਕਛੂ ਹਰਿ ਕੈ ਨਹਿ ਏਕ ਗਨੀ ॥

(ਇੰਦਰ ਨੇ ਭਾਵੇਂ) ਕ੍ਰੋਧ ਕਰ ਕੇ ਬ੍ਰਜ ਉਤੇ ਭਾਰੀ ਬਰਖਾ ਕੀਤੀ ਪਰ ਕਾਨ੍ਹ ਨੇ ਉਸ ਨੂੰ ਰਤਾ ਜਿੰਨਾ ਮਹਤਵ ਨਾ ਦਿੱਤਾ।

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ ਕਬਿ ਸ੍ਯਾਮ ਕਿਧੋ ਇਹ ਭਾਤਿ ਭਨੀ ॥

ਫਿਰ ਉਸ ਦ੍ਰਿਸ਼ ਦੀ ਅਤਿ ਸੁੰਦਰ ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਹੀ ਹੈ ਕਿ ਇੰਦਰ ਪਛਤਾਵਾ ਕਰਦਾ ਹੋਇਆ

ਪਛਤਾਇ ਗਯੋ ਪਤਿ ਲੋਕਨ ਕੋ ਜਿਮ ਲੂਟ ਲਯੋ ਅਹਿ ਸੀਸ ਮਨੀ ॥੩੮੮॥

(ਇਸ ਤਰ੍ਹਾਂ ਘਰ ਵਲ) ਚਲਾ ਗਿਆ ਜਿਵੇਂ ਮਣੀ ਲੁਟ ਲਏ ਜਾਣ ਤੇ ਸੱਪ (ਦੀ ਸਥਿਤੀ ਹੁੰਦੀ ਹੈ) ॥੩੮੮॥

ਜਾਹਿ ਨ ਜਾਨਤ ਭੇਦ ਮੁਨੀ ਮਨਿ ਭਾ ਇਹ ਜਾਪਨ ਕੋ ਇਹ ਜਾਪੀ ॥

ਜਿਸ ਦਾ ਭੇਦ ਮੁਨੀ ਜਨ ਵੀ ਨਹੀਂ ਜਾਣਦੇ, ਉਹੀ ਸਾਰਿਆਂ ਦੁਆਰਾ ਜਪਿਆ ਜਾਂਦਾ ਹੈ ਅਤੇ ਜਪਣ ਵਾਲਾ ਵੀ ਓਹੀ ਹੈ।

ਰਾਜ ਦਯੋ ਇਨ ਹੀ ਬਲਿ ਕੋ ਇਨ ਹੀ ਕਬਿ ਸ੍ਯਾਮ ਧਰਾ ਸਭ ਥਾਪੀ ॥

ਇਸੇ ਨੇ ਬਲਿ (ਰਾਜੇ) ਨੂੰ (ਪਾਤਾਲ ਦਾ) ਰਾਜ ਪ੍ਰਦਾਨ ਕੀਤਾ ਸੀ ਅਤੇ ਕਵੀ ਸ਼ਿਆਮ ਕਹਿੰਦੇ ਹਨ, ਇਸੇ ਨੇ ਸਾਰੀ ਧਰਤੀ ਸਥਾਪਿਤ ਕੀਤੀ ਹੋਈ ਹੈ।

ਮਾਰਤ ਹੈ ਦਿਨ ਥੋਰਨ ਮੈ ਰਿਪੁ ਗੋਪ ਕਹੈ ਇਹ ਕਾਨ੍ਰਹ੍ਰਹ ਪ੍ਰਤਾਪੀ ॥

(ਸਾਰੇ) ਗਵਾਲੇ ਕਹਿੰਦੇ ਹਨ ਕਿ ਇਹ ਪ੍ਰਤਾਪੀ ਕ੍ਰਿਸ਼ਨ ਥੋੜੇ ਹੀ ਦਿਨਾਂ ਵਿਚ ਵੈਰੀਆਂ ਨੂੰ ਮਾਰ ਦੇਵੇਗਾ।

ਕਾਰਨ ਯਾਹਿ ਧਰੀ ਇਹ ਮੂਰਤਿ ਮਾਰਨ ਕੋ ਜਗ ਕੇ ਸਭ ਪਾਪੀ ॥੩੮੯॥

ਜਗਤ ਦੇ ਸਾਰੇ ਪਾਪੀਆਂ ਨੂੰ ਮਾਰਨ ਲਈ ਇਸ ਨੇ ਇਹ ਸਰੂਪ ਧਾਰਨ ਕੀਤਾ ਹੈ ॥੩੮੯॥

ਕਰਿ ਕੈ ਜਿਹ ਸੋ ਛਲ ਪੈ ਚਤੁਰਾਨਨ ਚੋਰਿ ਲਏ ਸਭ ਗੋਪ ਦਫਾ ॥

ਜਿਸ ਨਾਲ ਇਕ ਵਾਰ ਬ੍ਰਹਮਾ ਨੇ ਛਲ ਪੂਰਵਕ ਗਵਾਲਿਆਂ ਦੀ ਸਾਰੀ ਮੰਡਲੀ ਚੁਰਾ ਲਈ ਸੀ,

ਤਿਨ ਕਉਤਕ ਦੇਖਨ ਕਾਰਨ ਕੋ ਫੁਨਿ ਰਾਖਿ ਰਹਿਓ ਵਹ ਬੀਚ ਖਫਾ ॥

ਉਸੇ (ਸ੍ਰੀ ਕ੍ਰਿਸ਼ਨ ਨੇ) ਕੌਤਕ ਵੇਖਣ ਲਈ ਫਿਰ (ਉਨ੍ਹਾਂ ਸਾਰਿਆਂ ਨੂੰ) ਪਰਬਤ ਦੀ ਗੁਫ਼ਾ ਵਿਚ ਛਿਪਾ ਰਖਿਆ ਸੀ।

ਕਾਨ ਬਿਨਾ ਕੁਪਏ ਉਹ ਸੋ ਸੁ ਕਰੇ ਬਿਨ ਹੀ ਸਰ ਦੀਨ ਜਫਾ ॥

ਬਿਨਾ ਉਸ ਉਤੇ ਕ੍ਰੋਧ ਕੀਤੇ ਕਾਨ੍ਹ ਨੇ (ਸੋਚਿਆ ਕਿ ਕੌਤਕ) ਕੀਤੇ ਬਿਨਾ ਹੁਣ ਸੰਵਰਨਾ ਨਹੀਂ।

ਛਿਨ ਮਧਿ ਬਨਾਇ ਲਏ ਬਛਰੇ ਸਭ ਗੋਪਨ ਕੀ ਉਨ ਹੀ ਸੀ ਸਫਾ ॥੩੯੦॥

(ਇਸ ਲਈ) ਛਿਣ ਭਰ ਵਿਚ ਉਹੋ ਜਿਹੇ ਸਾਰੇ ਵੱਛੇ ਅਤੇ ਗਵਾਲ ਬਾਲਕਾਂ ਦੀ ਮੰਡਲੀ ਬਣਾ ਲਈ ਸੀ ॥੩੯੦॥

ਕਾਨ ਉਪਾਰਿ ਧਰਿਓ ਕਰ ਪੈ ਗਿਰਿ ਤਾ ਤਰਿ ਗੋਪ ਨਿਕਾਰਿ ਸਬੈ ॥

ਕਾਨ੍ਹ ਨੇ ਪਰਬਤ ਨੂੰ ਉਖਾੜ ਕੇ ਹੱਥ ਉਤੇ ਧਰ ਲਿਆ ਅਤੇ ਉਸ ਹੇਠਾਂ ਸਾਰਿਆਂ ਗਵਾਲਿਆਂ ਨੂੰ ਕਢ ਲਿਆ।

ਬਕਈ ਬਕ ਅਉਰ ਗਡਾਸੁਰ ਤ੍ਰਿਨਾਵ੍ਰਤ ਬੀਰ ਬਧੇ ਛਿਨ ਬੀਚ ਤਬੈ ॥

ਤਦੋਂ ਪੂਤਨਾ (ਬਕੀ) ਬਕਾਸੁਰ, ਗਡਾਸੁਰ ਅਤੇ ਤ੍ਰਿਣਾਵਰਤ ਆਦਿ ਸੂਰਵੀਰਾਂ ਨੂੰ ਛਿਣ ਭਰ ਵਿਚ ਹੀ ਮਾਰ ਮੁਕਾਇਆ।

ਜਿਨ ਕਾਲੀ ਕੋ ਨਾਥ ਲਯੋ ਛਿਨ ਭੀਤਰ ਧਿਆਨ ਨ ਛਾਡਹੁ ਵਾਹਿ ਕਬੈ ॥

ਜਿਨ੍ਹਾਂ ਨੇ ਕਾਲੀ ਨਾਗ ਨੂੰ ਛਿਣ ਵਿਚ ਨਥ ਲਿਆ, ਉਸ ਦਾ ਧਿਆਨ ਕਦੇ ਵੀ ਨਾ ਛਡੋ।

ਸਭ ਸੰਤ ਸੁਨੀ ਸੁਭ ਕਾਨ੍ਰਹ ਕਥਾ ਇਕ ਅਉਰ ਕਥਾ ਸੁਨਿ ਲੇਹੁ ਅਬੈ ॥੩੯੧॥

ਇਥੋ ਤਕ ਸਾਰੇ ਸੰਤ ਜਨਾਂ ਨੇ ਕ੍ਰਿਸ਼ਨ ਦੀ ਕਥਾ ਸੁਣ ਲਈ ਹੈ, ਹੁਣ ਇਕ ਹੋਰ ਕਥਾ ਸੁਣ ਲਵੋ ॥੩੯੧॥

ਗੋਪ ਬਾਚ ਨੰਦ ਜੂ ਸੋ ॥

ਗਵਾਲਿਆਂ ਨੇ ਨੰਦ ਜੀ ਨੂੰ ਕਿਹਾ:

ਸਵੈਯਾ ॥

ਸਵੈਯਾ:

ਨੰਦ ਕੇ ਅਗ੍ਰਜ ਕਾਨ੍ਰਹ ਪਰਾਕ੍ਰਮ ਗੋਪਨ ਜਾਇ ਕਹਿਯੋ ਸੁ ਸਬੈ ॥

ਸਾਰਿਆਂ ਗਵਾਲਿਆਂ ਨੇ ਨੰਦ ਅਗੇ ਕਾਨ੍ਹ ਦੇ ਪਰਾਕ੍ਰਮ ਦਾ ਵਰਣਨ ਕਰ ਕੇ ਕਿਹਾ,

ਦੈਤ ਅਘਾਸੁਰ ਅਉਰ ਤ੍ਰਿਨਾਵ੍ਰਤ ਯਾਹਿ ਬਧਿਯੋ ਉਡਿ ਬੀਚ ਨਭੈ ॥

ਅਘਾਸੁਰ ਅਤੇ ਤ੍ਰਿਣਾਵਰਤ ਦੈਂਤਾਂ ਨੂੰ (ਇਸ ਨੇ) ਆਕਾਸ਼ ਵਿਚ ਉਡ ਕੇ ਮਾਰਿਆ ਸੀ।

ਫੁਨਿ ਮਾਰਿ ਡਰੀ ਬਕਈ ਸਭ ਗੋਪਨ ਦਾਨ ਦਯੋ ਇਹ ਕਾਨ੍ਰਹ ਅਭੈ ॥

ਫਿਰ ਪੂਤਨਾ ਨੂੰ ਮਾਰ ਦਿੱਤਾ ਅਤੇ ਹੁਣ ਸਾਰਿਆਂ ਗਵਾਲਿਆਂ ਨੂੰ ਅਭੈ-ਦਾਨ ਦਿੱਤਾ ਹੈ।

ਸੁਨੀਐ ਪਤਿ ਕੋਟਿ ਉਪਾਵ ਕਰੋ ਕੋਊ ਪੈ ਇਹ ਸੋ ਸੁਤ ਨਾਹਿ ਲਭੈ ॥੩੯੨॥

ਹੇ ਸੁਆਮੀ! ਸੁਣੋ, ਜੇ ਕੋਈ ਕਰੋੜਾਂ ਉਪਾ ਕਰੇ ਤਾਂ ਵੀ ਇਸ ਵਰਗਾ ਪੁੱਤਰ ਨਹੀਂ ਲਭਣਾ ॥੩੯੨॥

ਗੋਪਨ ਕੀ ਬਿਨਤੀ ਸੁਨੀਐ ਪਤਿ ਧਿਆਨ ਧਰੈ ਇਹ ਕੋ ਰਣਗਾਮੀ ॥

ਹੇ ਸੁਆਮੀ! ਸਾਰਿਆਂ ਗਵਾਲਾਂ ਦੀ ਬੇਨਤੀ ਸੁਣੋ, ਰਣ-ਭੂਮੀ ਵਿਚ ਜਾਣ ਵਾਲੇ ਇਸੇ ਦਾ ਧਿਆਨ ਧਰਦੇ ਹਨ।

ਧਿਆਨ ਧਰੈ ਇਹ ਕੋ ਮੁਨਿ ਈਸਰ ਧਿਆਨ ਧਰੈ ਇਹ ਕਾਇਰ ਕਾਮੀ ॥

ਇਸੇ ਦਾ ਧਿਆਨ ਮੁਨੀ ਅਤੇ ਸ਼ਿਵ ਧਰਦੇ ਹਨ ਅਤੇ ਕਾਇਰ ਅਤੇ ਕਾਮੀ ਪੁਰਸ਼ ਵੀ ਇਸੇ ਦਾ ਧਿਆਨ ਧਰਦੇ ਹਨ।

ਧਿਆਨ ਧਰੈ ਇਹ ਕੋ ਸੁ ਤ੍ਰਿਯਾ ਸਭ ਧਿਆਨ ਧਰੈ ਇਹ ਦੇਖਨ ਬਾਮੀ ॥

ਸਾਰੀਆਂ ਇਸਤਰੀਆਂ ਇਸ ਦਾ ਧਿਆਨ ਧਰਦੀਆਂ ਹਨ ਅਤੇ ਇਸਤਰੀਆਂ ਵਾਲੇ (ਗ੍ਰਿਹਸਥੀ) ਵੀ ਇਸੇ ਦਾ ਧਿਆਨ ਧਰਦੇ ਹਨ।

ਸਤਿ ਲਖਿਯੋ ਹਮ ਕੈ ਕਰਤਾ ਜਗ ਸਤਿ ਕਹਿਯੋ ਮਤ ਕੈ ਨਹਿ ਖਾਮੀ ॥੩੯੩॥

ਅਸੀਂ ਨਿਸਚੇ ਪੂਰਵਕ ਜਾਣ ਲਿਆ ਹੈ (ਕਿ ਇਹੀ) ਜਗ ਦਾ ਕਰਤਾ ਹੈ। (ਇਹ ਗੱਲ) ਸੱਚੀ ਕਹੀ ਹੈ; ਇਸ ਵਿਚ ਬੁੱਧੀ ਦੀ ਕੋਈ ਕਚਿਆਈ ਨਹੀਂ ਹੈ ॥੩੯੩॥

ਹੈ ਭਗਵਾਨ ਬਲੀ ਪ੍ਰਗਟਿਯੋ ਸਭ ਗੋਪ ਕਹੈ ਪੁਤਨਾ ਇਨ ਮਾਰੀ ॥

ਸਾਰੇ ਗਵਾਲੇ ਕਹਿਣ ਲਗੇ ਕਿ ਬਲਵਾਨ ਭਗਵਾਨ (ਸ੍ਰੀ ਕ੍ਰਿਸ਼ਨ) ਪੈਦਾ ਹੋਇਆ ਹੈ, ਇਸੇ ਨੇ ਪੂਤਨਾ ਮਾਰੀ ਹੈ।

ਰਾਜ ਬਿਭੀਛਨ ਯਾਹਿ ਦਯੋ ਇਨ ਹੀ ਕੁਪਿ ਰਾਵਨ ਦੈਤ ਸੰਘਾਰੀ ॥

ਇਸੇ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਹੈ ਅਤੇ ਕ੍ਰੋਧ ਕਰ ਕੇ ਰਾਵਣ ਦੈਂਤ ਨੂੰ ਮਾਰਿਆ ਹੈ।

ਰਛ ਕਰੀ ਪ੍ਰਲਾਦਹਿ ਕੀ ਇਨ ਹੀ ਹਰਨਾਖਸ ਕੀ ਉਰ ਫਾਰੀ ॥

ਇਸੇ ਨੇ ਹਿਰਨਾਖਸ਼ (ਹਿਰਣਯਕਸ਼ਿਪੁ) ਦੀ ਛਾਤੀ ਪਾੜ ਕੇ ਪ੍ਰਹਿਲਾਦ ਭਗਤ ਦੀ ਰਖਿਆ ਕੀਤੀ ਸੀ।

ਨੰਦ ਸੁਨੋ ਪਤਿ ਲੋਕਨ ਕੈ ਇਨ ਹੀ ਹਮਰੀ ਅਬ ਦੇਹ ਉਬਾਰੀ ॥੩੯੪॥

ਹੇ ਨੰਦ! ਸੁਣੋ, ਇਸੇ ਨੇ ਇੰਦਰ ਤੋਂ ਸਾਡੇ ਸ਼ਰੀਰਾਂ ਨੂੰ ਬਚਾਇਆ ਹੈ ॥੩੯੪॥

ਹੈ ਸਭ ਲੋਗਨ ਕੋ ਕਰਤਾ ਬ੍ਰਿਜ ਭੀਤਰ ਹੈ ਕਰਤਾ ਇਹ ਲੀਲਾ ॥

(ਜੋ) ਸਾਰੇ ਲੋਕਾਂ ਦਾ ਕਰਤਾ ਹੈ, ਓਹੀ (ਕ੍ਰਿਸ਼ਨ ਹੋ ਕੇ) ਬ੍ਰਜ-ਭੂਮੀ ਵਿਚ ਲੀਲਾ ਕਰ ਰਿਹਾ ਹੈ।

ਸਿਖ੍ਯਨ ਕੋ ਬਰਤਾ ਹਰਿ ਹੈ ਇਹ ਸਾਧਨ ਕੋ ਹਰਤਾ ਤਨ ਹੀਲਾ ॥

(ਇਹੀ) ਸ਼ਿਸ਼ਾਂ ਨੂੰ ਵਰ ਦੇਣ ਵਾਲਾ ਹਰਿ ਹੈ ਅਤੇ ਇਹੀ ਸਾਧਾਂ ਦੇ ਦੁਖ ਨੂੰ ਹਰਨ ਵਾਲਾ ਹੈ।

ਰਾਖ ਲਈ ਇਨ ਹੀ ਸੀਅ ਕੀ ਪਤਿ ਰਾਖਿ ਲਈ ਤ੍ਰਿਯ ਪਾਰਥ ਸੀਲਾ ॥

ਇਸ ਨੇ ਹੀ ਸੀਤਾ ਦੀ ਪਤਿ ਰਖੀ ਸੀ ਅਤੇ ਇਸੇ ਨੇ ਦ੍ਰੋਪਦੀ ਦੇ ਸ਼ੀਲ ਦੀ ਰਖਿਆ ਕੀਤੀ ਸੀ।

ਗੋਪ ਕਹੈ ਪਤਿ ਸੋ ਸੁਨੀਐ ਇਹ ਹੈ ਕ੍ਰਿਸਨੰ ਬਰ ਬੀਰ ਹਠੀਲਾ ॥੩੯੫॥

ਗਵਾਲੇ ਕਹਿੰਦੇ ਹਨ, ਹੇ ਸੁਆਮੀ (ਨੰਦ)! ਸੁਣੋ, ਇਹ ਕ੍ਰਿਸ਼ਨ ਬੜਾ ਬਲਵਾਨ ਅਤੇ ਹਠੀਲਾ ਸੂਰਮਾ ਹੈ ॥੩੯੫॥

ਦਿਨ ਬੀਤ ਗਏ ਚਕਏ ਗਿਰਿ ਕੇ ਹਰਿ ਜੀ ਬਛਰੇ ਸੰਗ ਲੈ ਬਨਿ ਜਾਵੈ ॥

ਪਰਬਤ ਨੂੰ ਚੁਕਣ ਵਾਲੀ (ਘਟਨਾ ਨੂੰ ਹੋਇਆਂ) ਕਈ ਦਿਨ ਬੀਤ ਗਏ। ਸ੍ਰੀ ਕ੍ਰਿਸ਼ਨ ਵੱਛਿਆਂ ਨੂੰ ਨਾਲ ਲੈ ਕੇ ਬਨ ਵਿਚ ਜਾਂਦੇ ਹਨ

ਜਿਉ ਧਰ ਮੂਰਤਿ ਘਾਸੁ ਚੁਗੈ ਭਗਵਾਨ ਮਹਾ ਮਨ ਮੈ ਸੁਖ ਪਾਵੈ ॥

ਅਤੇ ਮੂਰਤ-ਧਾਰੀ ਵੱਛੇ ਘਾਹ ਚੁਗਦੇ ਹਨ, ਭਗਵਾਨ ਮਨ ਵਿਚ ਬਹੁਤ ਸੁਖ ਪ੍ਰਾਪਤ ਕਰਦੇ ਹਨ।

ਲੈ ਮੁਰਲੀ ਅਪੁਨੇ ਕਰ ਮੈ ਕਰਿ ਭਾਵ ਘਨੇ ਹਿਤ ਸਾਥ ਬਜਾਵੈ ॥

ਆਪਣੇ ਹੱਥ ਵਿਚ ਮੁਰਲੀ ਲੈ ਕੇ ਅਤੇ (ਮਨ ਵਿਚ) ਬਹੁਤ ਭਾਵ ਕਰ ਕੇ ਪ੍ਰੇਮ ਨਾਲ ਵਜਾਉਂਦੇ ਹਨ।

ਮੋਹਿ ਰਹੈ ਜੁ ਸੁਨੈ ਪਤਨੀ ਸੁਰ ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥੩੯੬॥

(ਉਸ ਮੁਰਲੀ ਦੀ) ਧੁਨ ਜੋ ਦੇਵ-ਇਸਤਰੀਆਂ ਸੁਣਦੀਆਂ ਹਨ, (ਉਹ) ਮੋਹਿਤ ਹੋ ਜਾਂਦੀਆਂ ਹਨ ਅਤੇ (ਜੋ) ਹੋਰ ਕੋਈ ਵੀ ਸੁਣਦਾ ਹੈ, (ਉਹ ਵੀ) ਮੋਹਿਆ ਜਾਂਦਾ ਹੈ ॥੩੯੬॥

ਕੁਪ ਕੈ ਜਿਨਿ ਬਾਲਿ ਮਰਿਓ ਛਿਨ ਮੈ ਅਰੁ ਰਾਵਨ ਕੀ ਜਿਨਿ ਸੈਨ ਮਰੀ ਹੈ ॥

ਜਿਸ ਨੇ ਕ੍ਰੋਧਵਾਨ ਹੋ ਕੇ ਬਾਲੀ ਨੂੰ ਛਿਣ ਭਰ ਵਿਚ ਮਾਰ ਦਿੱਤਾ ਹੈ ਅਤੇ ਜਿਸ ਨੇ ਰਾਵਣ ਦੀ ਸੈਨਾ ਮਾਰ ਦਿੱਤੀ ਹੈ।

ਜਾਹਿ ਬਿਭੀਛਨ ਰਾਜ ਦਯੋ ਛਿਨ ਮੈ ਜਿਹ ਕੀ ਤਿਹ ਲੰਕ ਕਰੀ ਹੈ ॥

ਜਿਸ ਨੇ ਛਿਣ ਵਿਚ ਹੀ ਵਿਭੀਸ਼ਣ ਨੂੰ ਰਾਜ ਦੇ ਦਿੱਤਾ ਸੀ ਅਤੇ ਜਿਸ ਨੇ ਲੰਕਾ ਉਸ ਦੀ ਕਰ ਦਿੱਤੀ ਸੀ।


Flag Counter