ਸ਼੍ਰੀ ਦਸਮ ਗ੍ਰੰਥ

ਅੰਗ - 1167


ਜਾ ਤੇ ਡਰਤ ਹਮਾਰੇ ਪ੍ਰਾਨਾ ॥੧੮॥

ਜਿਸ ਕਰ ਕੇ ਮੇਰੀ ਜਾਨ ਡਰਦੀ ਹੈ ॥੧੮॥

ਵਹੀ ਤੇਲ ਭੇ ਦੀਪ ਜਗਾਯੋ ॥

ਉਸ ਤੇਲ ਨਾਲ ਦੀਪਕ ਜਗਾਇਆ ਹੈ

ਪਤਿ ਦੇਖਤ ਜਿਹ ਲਘੁ ਠਹਰਾਯੋ ॥

ਜਿਸ ਨੂੰ ਪਤੀ ਦੇ ਵੇਖਦੇ ਹੋਇਆਂ ਪਿਸ਼ਾਬ ਆਖਿਆ ਸੀ।

ਭੇਦ ਅਭੇਦ ਜੜ ਕਛੂ ਨ ਜਾਨਾ ॥

ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ

ਸੀਲਵਤੀ ਇਸਤ੍ਰੀ ਕਰ ਮਾਨਾ ॥੧੯॥

ਅਤੇ ਇਸਤਰੀ ਨੂੰ ਸ਼ੀਲਵਤੀ ਮੰਨ ਲਿਆ ॥੧੯॥

ਰੀਝਿ ਬਚਨ ਇਹ ਭਾਤਿ ਉਚਾਰੋ ॥

(ਪਤੀ ਨੇ) ਰੀਝ ਕੇ ਇਸ ਤਰ੍ਹਾਂ ਕਿਹਾ,

ਮੈ ਤੇਰੋ ਸਤ ਸਾਚੁ ਨਿਹਾਰੋ ॥

ਮੈਂ ਤੇਰਾ ਸਤਿ ਸਚੁਮਚ ਵੇਖ ਲਿਆ ਹੈ।

ਅਬ ਚੇਰਾ ਮੈ ਭਯੋ ਤਿਹਾਰਾ ॥

ਹੁਣ ਮੈਂ ਤੇਰਾ ਦਾਸ ਹੋ ਗਿਆ ਹਾਂ।

ਕਹੋ ਸੁ ਕਰੌ ਕਾਜ ਬਹੁ ਹਾਰਾ ॥੨੦॥

ਬਹੁਤ ਤਰ੍ਹਾਂ ਦੇ ਜੋ ਕੰਮ ਵੀ ਤੂੰ ਕਹੇਂਗੀ, ਉਹੀ ਕਰਾਂਗਾ ॥੨੦॥

ਮੂਤ੍ਰ ਭਏ ਤੈ ਦੀਪ ਜਗਾਯੋ ॥

ਪਿਸ਼ਾਬ ਨਾਲ ਤੂੰ ਦੀਪਕ ਜਗਾ ਦਿੱਤਾ ਹੈ

ਚਮਤਕਾਰ ਇਹ ਹਮੈ ਦਿਖਾਯੋ ॥

ਅਤੇ ਇਹ ਚਮਤਕਾਰ ਮੈਨੂੰ ਵਿਖਾਇਆ ਹੈ।

ਪਟੁਕਾ ਡਾਰਿ ਗ੍ਰੀਵ ਪਗ ਪਰਾ ॥

(ਉਹ) ਗੱਲ ਵਿਚ ਪਟਕਾ ਪਾ ਕੇ (ਉਸ ਦੇ) ਪੈਰਾਂ ਉਤੇ ਡਿਗ ਪਿਆ

ਘਰੀ ਚਾਰਿ ਲਗਿ ਨਾਕ ਰਗਰਾ ॥੨੧॥

ਅਤੇ ਚਾਰ ਘੜੀਆਂ ਤਕ ਨਕ ਰਗੜਦਾ ਰਿਹਾ ॥੨੧॥

ਦੋਹਰਾ ॥

ਦੋਹਰਾ:

ਏਕ ਰਿਸਾਲੂ ਨਿਰਖ੍ਰਯੋ ਆਂਖਿਨ ਐਸ ਚਰਿਤ੍ਰ ॥

ਅਜਿਹਾ ਇਕ ਚਰਿਤ੍ਰ ਰਾਜਾ ਰਿਸਾਲੂ ਨੇ ਅੱਖਾਂ ਨਾਲ ਵੇਖਿਆ ਸੀ।

ਕੈ ਹਮ ਆਜੁ ਬਿਲੋਕਿਯੋ ਸਾਚ ਕਹਤ ਤ੍ਰਿਯ ਮਿਤ੍ਰ ॥੨੨॥

ਜਾਂ ਮੈਂ ਅਜ ਵੇਖਿਆ ਹੈ। ਹੇ ਮਿਤਰ ਭਾਵ ਇਸਤਰੀ! ਮੈਂ ਸਚ ਕਹਿੰਦਾ ਹਾਂ ॥੨੨॥

ਚੌਪਈ ॥

ਚੌਪਈ:

ਅਬ ਤੂ ਕਹੈ ਜੁ ਮੁਹਿ ਸੋਈ ਕਰੌ ॥

ਹੁਣ ਜੋ ਤੂੰ ਕਹੇਂਗੀ, ਮੈਂ ਉਹੀ ਕਰਾਂਗਾ।

ਹ੍ਵੈ ਕਰ ਦਾਸ ਨੀਰ ਤਵ ਭਰੌ ॥

ਦਾਸ ਹੋ ਕੇ ਤੇਰਾ ਪਾਣੀ ਭਰਾਂਗਾ।

ਹਸਿ ਹਸਿ ਤ੍ਰਿਯ ਕੌ ਗਰੇ ਲਗਾਵੈ ॥

(ਉਹ) ਹੱਸ ਹੱਸ ਕੇ ਇਸਤਰੀ ਨੂੰ ਗਲੇ ਨਾਲ ਲਗਾ ਰਿਹਾ ਸੀ

ਭੇਦ ਕਛੂ ਮੂਰਖ ਨਹਿ ਪਾਵੈ ॥੨੩॥

ਅਤੇ (ਉਹ) ਮੂਰਖ ਕੁਝ ਵੀ ਭੇਦ ਨਹੀਂ ਸਮਝ ਰਿਹਾ ਸੀ ॥੨੩॥

ਬਿਹਸਿ ਨਾਰਿ ਇਹ ਭਾਤਿ ਉਚਾਰਾ ॥

ਤਦ ਇਸਤਰੀ ਨੇ ਹੱਸ ਕੇ ਇਸ ਤਰ੍ਹਾਂ ਕਿਹਾ

ਬ੍ਰਹਮ ਭੋਜ ਕਰੁ ਨਾਥ ਸ ਭਾਰਾ ॥

ਕਿ ਹੇ ਨਾਥ! ਇਕ ਵੱਡਾ ਬ੍ਰਹਮ ਭੋਜ ਕਰੋ।

ਭਲੀ ਭਾਤਿ ਦਿਜ ਪ੍ਰਿਥਮ ਜਿਵਾਵੋ ॥

ਪਹਿਲਾਂ ਚੰਗੀ ਤਰ੍ਹਾਂ ਨਾਲ ਬ੍ਰਾਹਮਣਾਂ ਨੂੰ ਖਵਾਓ

ਬਹੁਰੋ ਸੇਜ ਹਮਾਰੀ ਆਵੋ ॥੨੪॥

ਅਤੇ ਫਿਰ ਮੇਰੀ ਸੇਜ ਉਤੇ ਆਓ ॥੨੪॥

ਕਛੂ ਨ ਲਖਾ ਦੈਵ ਕੇ ਮਾਰੇ ॥

ਉਸ ਦੈਵ ਦੇ ਮਾਰੇ ਨੇ ਕੁਝ ਨਾ ਸਮਝਿਆ

ਬ੍ਰਹਮ ਭੋਜ ਕਹ ਕਿਯਾ ਸਵਾਰੇ ॥

ਅਤੇ ਚੰਗੀ ਤਰ੍ਹਾਂ ਬ੍ਰਹਮ ਭੋਜ ਕੀਤਾ।

ਭਲੀ ਭਾਤਿ ਦਿਜ ਪ੍ਰਥਮ ਜਿਵਾਏ ॥

ਚੰਗੀ ਤਰ੍ਹਾਂ ਪਹਿਲਾਂ ਬ੍ਰਾਹਮਣਾਂ ਨੂੰ ਖਵਾਇਆ

ਬਹੁਰਿ ਨਾਰਿ ਕੀ ਸੇਜ ਸਿਧਾਏ ॥੨੫॥

ਅਤੇ ਫਿਰ ਨਾਰੀ ਦੀ ਸੇਜ ਉਪਰ ਗਿਆ ॥੨੫॥

ਜੋ ਤ੍ਰਿਯ ਕਹੀ ਵਹੈ ਗਤਿ ਕੀਨੀ ॥

ਜਿਵੇਂ ਇਸਤਰੀ ਨੇ ਕਿਹਾ, ਉਸੇ ਤਰ੍ਹਾਂ ਕੀਤਾ।

ਜੀਤਿ ਹੋਡ ਨਨਦਿ ਤੇ ਲੀਨੀ ॥

(ਇਸ ਤਰ੍ਹਾਂ ਉਸ ਇਸਤਰੀ ਨੇ) ਨਨਾਣ ਤੋਂ ਸ਼ਰਤ ਜਿਤ ਲਈ।

ਤੇਲ ਮੂਤ੍ਰ ਕਹਿ ਦੀਪ ਜਗਾਯੋ ॥

ਪਿਸ਼ਾਬ ਨੂੰ ਤੇਲ ਤੇਲ ਕਹਿ ਕੇ ਦੀਪਕ ਜਗਾਇਆ

ਬ੍ਰਹਮ ਦੰਡ ਪਤਿ ਤੇ ਕਰਵਾਯੋ ॥੨੬॥

ਅਤੇ ਪਤੀ ਤੋਂ ਬ੍ਰਹਮ ਦੰਡ ਵੀ ਕਰਵਾ ਲਿਆ ॥੨੬॥

ਅਧਿਕ ਹਰੀਫ ਕਹਾਵਤ ਹੁਤੋ ॥

ਜੋ ਆਪਣੇ ਆਪ ਨੂੰ ਬਹੁਤ ਕਪਟੀ ('ਹਰੀਫ') ਅਖਵਾਉਂਦਾ ਸੀ,

ਭੂਲਿ ਨ ਭਾਗਹਿ ਪੀਵਤ ਸੁਤੋ ॥

(ਫਿਰ) ਕਦੇ ਭੰਗ ਪੀ ਕੇ ਨਾ ਸੁੱਤਾ।

ਇਹ ਚਰਿਤ੍ਰ ਕਰਿ ਦ੍ਰਿਗਨ ਦਿਖਾਯੋ ॥

ਇਹ ਚਰਿਤ੍ਰ ਕਰ ਕੇ ਉਸ ਇਸਤਰੀ ਨੇ

ਇਹ ਛਲ ਸੌ ਵਹਿ ਤ੍ਰਿਯ ਡਹਕਾਯੋ ॥੨੭॥

ਅੱਖਾਂ ਨਾਲ ਵਿਖਾ ਕੇ (ਪਤੀ ਨੂੰ) ਭਰਮਾ ਦਿੱਤਾ ॥੨੭॥

ਪ੍ਰਥਮ ਭੋਗ ਪਿਯ ਲਖਤ ਕਮਾਯੋ ॥

ਪਹਿਲਾਂ (ਉਸ ਨੇ) ਪਤੀ ਦੇ ਵੇਖਦੇ ਹੋਇਆਂ ਭੋਗ ਕੀਤਾ।

ਜਾਰਿ ਮੂਤ੍ਰ ਭੇ ਦੀਪ ਦਖਾਯੋ ॥

(ਫਿਰ) ਪਿਸ਼ਾਬ ਨਾਲ ਦੀਪਕ ਜਲਾ ਕੇ ਵਿਖਾਇਆ।

ਬ੍ਰਹਮ ਭੋਜ ਉਲਟੋ ਤਾ ਪਰ ਕਰਿ ॥

(ਫਿਰ) ਉਲਟਾ ਉਸ ਤੋਂ ਬ੍ਰਹਮ ਭੋਜ ਕਰਵਾਇਆ

ਪਤਿ ਜਾਨੀ ਪਤਿਬ੍ਰਤਾ ਤ੍ਰਿਯਾ ਘਰ ॥੨੮॥

ਅਤੇ ਪਤੀ ਨੇ ਜਾਣ ਲਿਆ ਕਿ ਮੇਰੇ ਘਰ ਪਤੀਬ੍ਰਤਾ ਇਸਤਰੀ ਹੈ ॥੨੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੩॥੪੭੭੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੩॥੪੭੭੦॥ ਚਲਦਾ॥

ਚੌਪਈ ॥

ਚੌਪਈ:

ਬੇਸ੍ਵਾ ਏਕ ਠੌਰ ਇਕ ਸੁਨੀ ॥

ਇਕ ਥਾਂ ਇਕ ਵੇਸਵਾ ਸੁਣੀ ਸੀ

ਪਾਤ੍ਰ ਕਲਾ ਨਾਮਾ ਬਹੁ ਗੁਨੀ ॥

ਜਿਸ ਦਾ ਨਾਂ ਪਾਤ੍ਰ ਕਲਾ ਸੀ ਅਤੇ ਬਹੁਤ ਗੁਣਵਾਨ ਸੀ।

ਅਧਿਕ ਤਰੁਨਿ ਕੀ ਦਿਪਤਿ ਬਿਰਾਜੈ ॥

(ਉਸ) ਇਸਤਰੀ ਦੀ ਸੁੰਦਰਤਾ ਬਹੁਤ ਅਧਿਕ ਸੀ

ਰੰਭਾ ਕੋ ਨਿਰਖਤ ਮਨ ਲਾਜੈ ॥੧॥

ਜਿਸ ਨੂੰ ਵੇਖ ਕੇ ਰੰਭਾ (ਅਪੱਛਰਾ) ਵੀ ਸ਼ਰਮਾਉਂਦੀ ਸੀ ॥੧॥

ਬਿਸਨ ਕੇਤੁ ਇਕ ਰਾਇ ਤਹਾ ਕੋ ॥

ਬਿਸਨ ਕੇਤੁ ਉਥੋਂ ਦਾ ਇਕ ਰਾਜਾ ਸੀ